ਲੂਕਾ ਅਤੇ ਰਸੂਲਾਂ ਦੇ ਕਰਤੱਬ ਦੇ ਵਿੱਚੋਂ ਦੀ ਇੱਕ ਯਾਤਰਾ 预览

ਲੂਕਾ ਅਤੇ ਰਸੂਲਾਂ ਦੇ ਕਰਤੱਬ ਦੇ ਵਿੱਚੋਂ ਦੀ ਇੱਕ ਯਾਤਰਾ

40天中的第32天

ਲੁਕਾ ਸਾਨੂੰ ਪੌਲੁਸ ਦੀ ਮਿਸ਼ਨਰੀ ਯਾਤਰਾ ਦੌਰਾਨ ਸਾਰੇ ਰੋਮਨ ਸਾਮਰਾਜ ਬਾਰੇ ਦੱਸਣਾ ਜ਼ਾਰੀ ਰੱਖਦਾ ਹੈ। ਯਾਤਰਾ ਦੇ ਦੌਰਾਨ, ਉਹ ਦਲੇਰੀ ਨਾਲ ਯਿਸੂ’ ਦੇ ਰਾਜ ਦੀਆਂ ਖ਼ੁਸ਼ ਖਬਰਾਂ ਨੂੰ ਸਾਂਝਾ ਕਰਦਾ ਹੈ,ਅਤੇ ਬਹੁਤ ਸਾਰੇ ਲੋਕ ਪੌਲੁਸ ਦੇ ਸੰਦੇਸ਼ ਨੂੰ ਉਹਨਾਂ ਦੇ ਰੋਮਨ ਜੀਣ ਦੇ ਤਰੀਕੇ ਵਿਰੁੱਧ ਧਮਕੀ ਵਜੋਂ ਦੇਖਦੇ ਹਨ। ਪਰ ਕੁਝ ਹੋਰ ਹਨ ਜੋ ਇਸ ਦੇ ਫਲਸਰੂਪ ਪੌਲੁਸ ਦੇ ਸੰਦੇਸ਼ ਨੂੰ ਇੱਕ ਖੁਸ਼ ਖਬਰੀ ਦੇ ਰੂਪ ਵਿੱਚ ਪਛਾਣਦੇ ਹਨ ਜੋ ਪੂਰੇ ਤੌਰ ਤੇ ਜੀਵਨ ਦੇ ਨਵੇਂ ਤਰੀਕੇ ਵੱਲ਼ ਲੈ ਜਾਂਦਾ ਹੈ। ਜਿਵੇਂਕਿ, ਲੁਕਾ ਸਾਨੂੰ ਫਿਲਪੀ. ਦੇ ਜੇਲਰ ਬਾਰੇ ਦੱਸਦਾ ਹੈ। ਅਸੀਂ ਉਸਨੂੰ ਮਿਲਦੇ ਹਾਂ ਜਦੋਂ ਅਸੀ ਪੌਲੁਸ ਅਤੇ ਸੀਲਾਸ ਦੀ ਗਲਤ ਕੈਦ ਦਾ ਪਿੱਛਾ ਕਰਦੇ ਹਾਂ।

ਸ਼ਹਿਰ ਵਿੱਚ ਵਿਆਪਕ ਉਲਝਣ ਪੈਦਾ ਕਰਨ ਦੇ ਦੋਸ਼ ਲਗਾਏ ਜਾਣ ਤੋਂ ਬਾਅਦ, ਪੌਲੁਸ ਅਤੇ ਉਸਦੇ ਸਹਿਕਰਮੀ ਸੀਲਾਸ ਨੂੰ ਬੇਇਨਸਾਫ਼ੀ ਨਾਲ ਮਾਰਿਆ ਗਿਆ ਅਤੇ ਜੇਲ ਵਿੱਚ ਸੁੱਟ ਦਿੱਤਾ ਗਿਆ। ਆਪਣੇ ਸੈੱਲ ਵਿੱਚ ਲੇਟੇ ਪਏ ਜਾਗਦੇ ਹੋਏ, ਜ਼ਖਮੀ ਅਤੇ ਖੂਨੀ, ਉਹ ਪਰਮੇਸ਼ਵਰ ਅੱਗੇ ਪ੍ਰਾਰਥਨਾ ਅਤੇ ਗਾਉਣਆ ਸ਼ੁਰੂ ਕਰਦੇ ਹਨ। ਜਦੋਂ ਕੈਦੀ ਆਪਣੇ ਪੂਜਾ ਦੇ ਗਾਣਿਆਂ ਨੂੰ ਸੁਣ ਰਹੇ ਹੁੰਦੇ ਹਨ ਤਾਂ ਇੱਕ ਵੱਡਾ ਭੂਚਾਲ ਜੇਲ ਦੀਆਂ ਬੁਨਿਆਦਾਂ ਨੂੰ ਇੰਨ੍ਹੇ ਹਿੰਸਕ ਤਰੀਕੇ ਨਾਲ ਹਿਲਾ ਦਿੰਦਾ ਹੈ ਕਿ ਕੈਦੀਆਂ ਦੀਆਂ ਚੈਨਾਂ ਖੁੱਲ੍ਹ ਜਾਂਦੀਆਂ ਹਨ ਅਤੇ ਜੇਲ ਦੇ ਸਾਰੇ ਦਰਵਾਜ਼ੇ ਖੁੱਲ੍ਹ ਕੇ ਉੱਡਣ ਲਗਦੇ ਹਨ। ਜੇਲਰ ਇਹ ਸਭ ਦੇਖਦਾ ਹੈ ਅਤੇ ਉਸਨੂੰ ਪਤਾ ਹੈ ਕਿ ਕੈਦੀਆਂ ਨੂੰ ਭੱਜਣ ਦੇਣ ਦੇ ਦੋਸ਼ ਵਿੱਚ ਉਸਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਵੇਗਾ, ਉਹ ਆਪਣੀ ਤਲਵਾਰ ਨੂੰ ਆਪਣੇ ਵਿਰੁੱਧ ਖਿੱਚਦਾ ਹੈ। ਪਰ ਪੌਲੁਸ ਸਮੇਂ ਰਹਿੰਦੇ ਉਸਨੂੰ ਰੋਕ ਲੈਂਦਾ ਹੈ ਤਾਂਕਿ ਉਸਦੀ ਜ਼ਿੰਦਗੀ ਬਚਾ ਸਕੇ। ਇਸ ਤੇ, ਸਖ਼ਤ ਜੇਲਰ ਨਰਮ ਪੈ ਜਾਂਦਾ ਹੈ ਅਤੇ ਪੌਲੁਸ ਅਤੇ ਸੀਲਾਸ ਦੇ ਅੱਗੇ ਹੇਠਾਂ ਗਿਰ ਜਾਂਦਾ ਹੈ। ਉਹ ਪਛਾਣ ਲੈਂਦਾ ਹੈ ਕਿ ਉਸਦੀ ਜ਼ਿੰਦਗੀ ਨੂੰ ਵੀ ਸਦਾ ਲਈ ਬਚਾਉਣ ਦੀ ਜ਼ਰੂਰਤ ਹੈ, ਅਤੇ ਉਹ ਉਸ ਲਈ ਤਰੀਕਾ ਜਾਣਨਾ ਚਾਹੁੰਦਾ ਹੈ। ਪੌਲੁਸ ਅਤੇ ਸੀਲਾਸ ਉਸ ਨਾਲ ਇਹ ਸਾਂਝਾ ਕਰਨ ਲਈ ਉਤਾਵਲੇ ਹਨ, ਅਤੇ ਉਸ ਦਿਨ ਤੋਂ ਜੇਲਰ ਅਤੇ ਉਸਦਾ ਸਾਰਾ ਪਰਿਵਾਰ ਯਿਸੂ ਨੂੰ ਮੰਨ੍ਹਣਾ ਸ਼ੁਰੂ ਕਰ ਦਿੰਦੇ ਹਨ।

读经计划介绍

ਲੂਕਾ ਅਤੇ ਰਸੂਲਾਂ ਦੇ ਕਰਤੱਬ ਦੇ ਵਿੱਚੋਂ ਦੀ ਇੱਕ ਯਾਤਰਾ

ਇਹ ਯੋਜਨਾ ਦਾ ਢਾਂਚਾ ਇਸ ਪ੍ਰਕਾਰ ਬਣਾਇਆ ਗਿਆ ਹੈ ਕਿ ਤੁਸੀਂ ਲੂਕਾ ਅਤੇ ਰਸੂਲਾਂ ਦੇ ਕਰਤੱਬ ਦੀਆਂ ਕਿਤਾਬਾਂ ਨੂੰ ਪੜਦੇ ਹੋਏ ਯਿਸੂਅਤੇ ਉਸਦੀ ਸੇਵਕਾਈ ਦੇ ਬਾਰੇ ਜਾਣ ਸਕੋ।

More