ਲੂਕਾ ਅਤੇ ਰਸੂਲਾਂ ਦੇ ਕਰਤੱਬ ਦੇ ਵਿੱਚੋਂ ਦੀ ਇੱਕ ਯਾਤਰਾ 预览

ਆਯਤਾਂ ਦੇ ਅਗਲੇ ਭਾਗ ਵਿੱਚ, ਪੌਲੁਸ ਇਹ ਖੋਜਦਾ ਹੈ ਕਿ ਕੁਝ ਯਹੂਦੀ ਈਸਾਈ ਹਨ ਜੋ ਦਾਅਵਾ ਕਰ ਰਹੇ ਹਨ ਕਿ ਗੈਰ ਯਹੂਦੀ ਈਸਾਈ ਯਿਸੂ ਅੰਦੋਲਨ ਦਾ ਹਿੱਸਾ ਬਣਨ ਲਈ ਯਹੂਦੀ ਹੀ ਬਣ ਜਾਣ (ਸੁੰਨਤ, ਸਬਤ ਅਤੇ ਕੋਸਰ ਭੋਜਨ ਸੰਬੰਧੀ ਕਾਨੂੰਨਾਂ ਦੀ ਪਾਲਣਾ ਕਰਕੇ)। ਪਰ ਪੌਲੁਸ ਅਤੇ ਬਰਨਬਾਸ ਪੂਰੀ ਤਰ੍ਹਾਂ ਇਸ ਨਾਲ਼ ਅਸਹਿਮਤ ਹਨ, ਅਤੇ ਉਹ ਬਹਿਸ ਨੂੰ ਸੁਲਝਾਉਣ ਲਈ ਯਰੂਸ਼ਲਮ ਵਿੱਚ ਇੱਕ ਲੀਡਰਸ਼ਿਪ ਕੌਂਸਲ ਕੋਲ਼ ਲੈ ਜਾਂਦੇ ਹਨ। ਉੱਥੇ ਹੁੰਦਿਆਂ, ਪਤਰਸ, ਪੌਲੁਸ ਅਤੇ ਜੇਮਜ਼ (ਯਿਸੂ ਦੇ ਭਰਾ) ਪੋਥੀਆਂ ਅਤੇ ਉਹਨਾਂ ਦੇ ਤਜ਼ਰਬਿਆਂ ਵੱਲ਼਼ ਇਹ ਦਿਖਾਉਣ ਲਈ ਇਸ਼ਾਰਾ ਕਰਦੇ ਹਨ ਕਿ ਪਰਮੇਸ਼ਵਰ ਦੀ ਯੋਜਨਾ ਹਮੇਸ਼ਾਂ ਸਾਰੀਆਂ ਕੌਮਾਂ ਨੂੰ ਸ਼ਾਮਲ ਕਰਨ ਦੀ ਰਹੀ ਹੈ। ਕੌਂਸਲ ਉਦੋਂ ਫੇਰ ਇੱਕ ਨਵਾਂ ਫੈਸਲਾ ਲੈਂਦੀ ਹੈ ਅਤੇ ਸਮੱਸ਼ਟ ਕਰਦੀ ਹੈ ਕਿ ਗੈਰ-ਯਹੂਦੀ ਗੈਰ-ਈਸਾਈ ਮੰਦਰ ਦੀਆਂ ਕੁਰਬਾਨੀਆਂ ਵਿੱਚ ਹਿੱਸਾ ਲੈਣਾ ਛੱਡ ਦੇਣ,ਪਰ ਉਨ੍ਹਾਂ ਨੂੰ ਨਸਲੀ ਤੌਰ ਤੇ ਯਹੂਦੀ ਪਹਿਚਾਣ ਅਪਣਾਉਣ ਦੀ ਜਾਂ ਤੌਰਾਤ ਦੇ ਰੀਤੀ ਰਿਵਾਜ਼ਾਂ ਅਤੇ ਰੀਤਾਂ ਦੀ ਪਾਲਣਾ ਕਰਨ ਦੀ ਜ਼ਰੂਰਤ ਨਹੀਂ ਹੈ। ਯਿਸ਼ੂ ਯਹੂਦੀ ਮਸੀਹਾ ਹੈ, ਪਰ ਉਹ ਸਾਰੀਆਂ ਕੌਮਾਂ ਦਾ ਉਭਰਦਾ ਹੋਇਆ ਰਾਜਾ ਵੀ ਹੈ। ਪਰਮੇਸ਼ਵਰ ਦੇ ਰਾਜ ਦੀ ਸਦੱਸਤਾ ਜਾਤੀ ਜਾਂ ਕਾਨੂੰਨ ਤੇ ਆਧਾਰਿਤ ਨਹੀਂ ਹੁੰਦੀ ਪਰ ਆਮ ਤੌਰ ਤੇ ਯਿਸ਼ੂ ਨੂੰ ਮੰਨ੍ਹਣ ਅਤੇ ਉਸਤੇ ਵਿਸ਼ਵਾਸ ਰੱਖਣ ਤੇ ਹੁੰਦੀ ਹੈ।
圣经
读经计划介绍

ਇਹ ਯੋਜਨਾ ਦਾ ਢਾਂਚਾ ਇਸ ਪ੍ਰਕਾਰ ਬਣਾਇਆ ਗਿਆ ਹੈ ਕਿ ਤੁਸੀਂ ਲੂਕਾ ਅਤੇ ਰਸੂਲਾਂ ਦੇ ਕਰਤੱਬ ਦੀਆਂ ਕਿਤਾਬਾਂ ਨੂੰ ਪੜਦੇ ਹੋਏ ਯਿਸੂਅਤੇ ਉਸਦੀ ਸੇਵਕਾਈ ਦੇ ਬਾਰੇ ਜਾਣ ਸਕੋ।
More