ਲੂਕਾ ਅਤੇ ਰਸੂਲਾਂ ਦੇ ਕਰਤੱਬ ਦੇ ਵਿੱਚੋਂ ਦੀ ਇੱਕ ਯਾਤਰਾ 预览

ਲੂਕਾ ਅਤੇ ਰਸੂਲਾਂ ਦੇ ਕਰਤੱਬ ਦੇ ਵਿੱਚੋਂ ਦੀ ਇੱਕ ਯਾਤਰਾ

40天中的第29天

ਪਹਿਲੀ ਸਦੀ ਦੇ ਦੌਰਾਨ, ਮੈਡੀਟੇਰੀਅਨ ਦੇ ਆਲੇ-ਦੁਆਲੇ ਦੇ ਜ਼ਿਆਦਾਤਰ ਲੋਕ ਸੰਘਣੇ ਬੱਝਵੇਂ ਸ਼ਹਿਰਾਂ ਵਿੱਚ ਰਹਿੰਦੇ ਸਨ ਜੋ ਕਿ ਸਾਰੀਆਂ ਰੋਮਨ ਸਾਮਰਾਜ ਦਵਾਰਾ ਰਾਜ ਕੀਤੀਆਂ ਜਾਂਦੀਆਂ ਸਨ। ਹਰੇਕ ਸ਼ਹਿਰ ਅਨੇਕ ਸੱਭਿਆਚਾਰਾਂ, ਜਾਤੀਆਂ ਅਤੇ ਧਰਮਾਂ ਦਾ ਭਿੰਨ ਮਿਸ਼ਰਣ ਸੀ। ਇਸ ਕਰਕੇ, ਇੱਥੇ ਹਰ ਕਿਸਮ ਦੇ ਮੰਦਰ ਸਨ ਜਿਨ੍ਹਾਂ ਵਿੱਚ ਹਰ ਕਿਸਮ ਦੇ ਪਰਮੇਸ਼ਵਰ ਵਾਂ ਨੂੰ ਬਲੀਆਂ ਚੜ੍ਹਾਈਆਂ ਜਾਂਦੀਆਂ ਸਨ, ਅਤੇ ਹਰੇਕ ਵਿਅਕਤੀ ਦੇ ਅਲੱਗ ਪਰਮੇਸ਼ਵਰ ਸਨ ਜਿਨ੍ਹਾਂ ਪ੍ਰਤੀ ਉਹ ਆਪਣੀ ਵਫ਼ਾਦਾਰੀ ਰੱਖਦੇ ਸਨ। ਪਰ ਹਰ ਸ਼ਹਿਰ ਵਿੱਚ ਤੁਸੀਂ ਉਹਨਾਂ ਅਲਪਮਤ ਸਮੂਹਾਂ ਨੂੰ ਵੀ ਲੱਭ ਸਕਦੇ ਸੀ ਜੋ ਇਹਨਾਂ ਪਰਮੇਸ਼ਵਰ ਵਾਂ ਨੂੰ ਨਹੀਂ ਪੂਜਦੇ ਸਨ। ਇਸਰਾਏਲੀ, ਜੋ ਕਿ ਯਹੂਦੀ ਦੇ ਨਾਂ ਨਾਲ਼ ਵੀ ਜਾਣੇ ਜਾਂਦੇ ਹਨ, ਇਹ ਦਾਅਵਾ ਕਰਦੇ ਸਨ ਕਿ ਸਿਰਫ਼ ਇੱਕ ਸੱਚਾ ਪਰਮੇਸ਼ਵਰ ਸੀ, ਅਤੇ ਉਹਨਾਂ ਨੇ ਸਿਰਫ਼ ਉਸ ਇਕੱਲੇ ਦੀ ਪੂਜਾ ਕਰਨ ਦੀ ਮੰਗ ਕੀਤੀ।

ਇਹ ਸਾਰੇ ਸ਼ਹਿਰਾਂ ਨੂੰ ਸੜਕਾਂ ਦੇ ਨੈੱਟਵਰਕ ਨੇ ਜੋੜਿਆ ਹੋਇਆ ਸੀ ਜਿਸਨੂੰ ਰੋਮਨ ਸਾਮਰਾਜ ਨੇ ਬਣਾਇਆ ਸੀ, ਇਸ ਲਈ ਵਪਾਰ ਕਰਨ ਲਈ ਅਤੇ ਨਵੇਂ ਵਿਚਾਰਾਂ ਨੂੰ ਫੈਲਾਉਣ ਲਈ ਆਲੇ-ਦੁਆਲੇ ਜਾਣਾ ਅਸਾਨ ਸੀ। ਰਸੂਲ ਪੌਲੁਸ ਨੇ ਆਪਣੀ ਜ਼ਿੰਦਗੀ ਦਾ ਦੂਜਾ ਅੱਧ ਇਹ ਘੋਸ਼ਣਾ ਕਰਦੇ ਹੋਏ ਇਹਨਾਂ ਸੜਕਾਂ ਉੱਤੇ ਯਾਤਰਾ ਕਰਕੇ ਬਿਤਾਇਆ, ਕਿ ਇਸਰਾਏਲ ਦੇ ਪਰਮੇਸ਼ਵਰ ਨੇ ਕੌਮਾਂ ਉੱਤੇ ਇੱਕ ਨਵਾਂ ਰਾਜਾ ਨਿਯੁਕਤ ਕੀਤਾ ਸੀ, ਇੱਕ ਐਸਾ ਜਿਸਨੇ ਤਾਕਤ ਅਤੇ ਹਮਲਾਵਰਤਾ ਨਾਲ ਰਾਜ ਕਰਨ ਦੀ ਬਜਾਏ ਸ੍ਵੈ-ਕੁਰਬਾਨੀ ਦੇ ਪਿਆਰ ਨਾਲ ਰਾਜ ਕੀਤਾ। ਪੌਲੁਸ ਨੇ ਇਸ ਖ਼ਬਰ ਦੇ ਨਕੀਬ ਵਜੋਂ ਕੰਮ ਕੀਤਾ ਜਦੋਂ ਉਸਨੇ ਸਾਰੇ ਲੋਕਾਂ ਨੂੰ ਰਾਜਾ ਯਿਸੂ ਦੇ ਪਿਆਰ ਭਰੇ ਰਾਜ ਅਧੀਨ ਜੀਉਣ ਦਾ ਸੱਦਾ ਦਿੱਤਾ।

ਆਯਤਾਂ ਦਾ ਤੀਜਾ ਭਾਗ ਪੌਲੁਸ ਦੀ ਯਾਤਰਾ ਦੀਆਂ ਕਹਾਣੀਆਂ ਅਤੇ ਕਿਸ ਤਰ੍ਹਾਂ ਲੋਕਾਂ ਨੇ ਉਸਦਾ ਸੰਦੇਸ਼ ਪ੍ਰਾਪਤ ਕੀਤਾ, ਸਾਰਾ ਇਸ ਬਾਰੇ ਹੀ ਹੈ। ਇਸ ਭਾਗ ਵਿੱਚ, ਲੁਕਾ ਸਾਨੂੰ ਦਿਖਾਉਂਦਾ ਹੈ ਕਿ ਕਿਸ ਤਰ੍ਹਾਂ ਪੌਲੁਸ ਅਤੇ ਉਸਦੇ ਸਹਿਕਰਮੀ ਆਪਣੇ ਹੋਮਬੇਸ ਐਂਟੀਓਕ ਸ਼ਹਿਰ ਤੋਂ ਬਾਹਰ ਗਏ ਅਤੇ ਪੂਰੇ ਸਾਮਰਾਜ ਦੇ ਰਣਨੀਤਕ ਸ਼ਹਿਰਾਂ ਦੇ ਵਿੱਚ ਗਏ। ਹਰੇਕ ਸ਼ਹਿਰ ਵਿੱਚ, ਪੌਲੁਸ ਦਾ ਰਿਵਾਜ ਸੀ ਕਿ ਉਹ ਪਹਿਲਾਂ ਯਹੂਦੀ ਸਭਾ-ਘਰ ਵਿੱਚ ਜਾਂਦਾ ਸੀ, ਆਪਣੇ ਲੋਕਾਂ ਨੂੰ ਇਹ ਦਿਖਾਉਣ ਲਈ ਕਿ ਯਿਸੂ ਕਿਵੇਂ ਇਬਰਾਨੀ ਬਾਈਬਲ ਦੀ ਮਸੀਹਾਈ ਦੀ ਪੂਰਤੀ ਸੀ। ਕੁਝ ਨੇ ਉਸਦੇ ਸੰਦੇਸ਼ ਉੱਤੇ ਵਿਸ਼ਵਾਸ ਕਰ ਲਿਆ ਅਤੇ ਯਿਸੂ’ ਦੇ ਰਾਜ ਅਧੀਨ ਰਹਿਣਾ ਸ਼ੁਰੂ ਕਰ ਦਿੱਤਾ, ਪਰ ਬਾਕੀਆਂ ਨੇ ਪੌਲੁਸ ਦੇ ਸੰਦੇਸ਼ ਦਾ ਵਿਰੋਧ ਕੀਤਾ। ਕੁਝ ਯਹੂਦੀ ਈਰਖਾ ਮਹਿਸੂਸ ਕਰਦੇ ਸਨ ਅਤੇ ਚੇਲਿਆਂ ਉੱਤੇ ਝੂਠੇ ਇਲਜ਼ਾਮ ਲਗਾਉਂਦੇ ਸਨ, ਜਦਕਿ ਕੁਝ ਗੈਰ-ਯਹੂਦੀਆਂ ਨੇ ਇਹ ਮਹਿਸੂਸ ਕੀਤਾ ਕਿ ਉਹਨਾਂ ਦੇ ਰੋਮਨ ਜੀਵਨ ਦੇ ਤਰੀਕੇ ਨੂੰ ਧਮਕਾਇਆ ਜਾ ਰਿਹਾ ਹੈ ਅਤੇ ਉਹਨਾਂ ਨੇ ਚੇਲਿਆਂ ਨੂੰ ਭਜਾ ਦਿੱਤਾ। ਪਰ ਵਿਰੋਧੀ ਧਿਰ ਨੇ ਯਿਸੂ ਦੇ ਅੰਦੋਲਨ ਨੂੰ ਕਦੇ ਨਹੀਂ ਰੋਕਿਆ। ਦਰਅਸਲ, ਅੱਤਿਆਚਾਰਾਂ ਨੇ ਅਸਲ ਵਿੱਚ ਇਸਨੂੰ ਨਵੇਂ ਸ਼ਹਿਰਾਂ ਵਿੱਚ ਅੱਗੇ ਪਹੁੰਚਾਉਣ ਦਾ ਕੰਮ ਕੀਤਾ। ਖੁਸ਼ੀ ਅਤੇ ਪਵਿੱਤਰ ਆਤਮਾ ਨਾਲ਼ ਭਰੇ ਹੋਏ, ਚੇਲੇ ਅੱਗੇ ਵਧਦੇ ਰਹੇ।

读经计划介绍

ਲੂਕਾ ਅਤੇ ਰਸੂਲਾਂ ਦੇ ਕਰਤੱਬ ਦੇ ਵਿੱਚੋਂ ਦੀ ਇੱਕ ਯਾਤਰਾ

ਇਹ ਯੋਜਨਾ ਦਾ ਢਾਂਚਾ ਇਸ ਪ੍ਰਕਾਰ ਬਣਾਇਆ ਗਿਆ ਹੈ ਕਿ ਤੁਸੀਂ ਲੂਕਾ ਅਤੇ ਰਸੂਲਾਂ ਦੇ ਕਰਤੱਬ ਦੀਆਂ ਕਿਤਾਬਾਂ ਨੂੰ ਪੜਦੇ ਹੋਏ ਯਿਸੂਅਤੇ ਉਸਦੀ ਸੇਵਕਾਈ ਦੇ ਬਾਰੇ ਜਾਣ ਸਕੋ।

More