ਲੂਕਾ ਅਤੇ ਰਸੂਲਾਂ ਦੇ ਕਰਤੱਬ ਦੇ ਵਿੱਚੋਂ ਦੀ ਇੱਕ ਯਾਤਰਾ 预览

ਆਯਤਾਂ ਦੇ ਇਸ ਬਿੰਦੂ ਤੇ, ਨਵੀਆਂ ਰਿਪੋਰਟਾਂ ਆ ਰਹੀਆਂ ਨੇ ਕਿ ਕਿਵੇਂ ਅੰਤਾਕਿਆ ਦੇ ਵਪਾਰਿਕ ਸ਼ਹਿਰ ਵਿੱਚ ਬਹੁਤ ਸਾਰੇ ਗੈਰ-ਯਹੂਦੀ ਲੋਕ ਯਿਸੂ ਦਾ ਅਨੁਸਰਣ ਕਰਨਾ ਸ਼ੁਰੂ ਕਰ ਰਹੇ ਹਨ। ਇਸ ਲਈ ਯਰੂਸ਼ਲੇਮ ਦੇ ਚੇਲਿਆਂ ਨੇ ਇਹਦੀ ਜਾਂਚ-ਪੜਤਾਲ ਕਰਨ ਦੇ ਲਈ ਇੱਕ ਬਰਨਬਾਸ ਨਾਮ ਦੇ ਬੰਦੇ ਨੂੰ ਭੇਜਿਆ। ਉਹ ਅੰਤਾਕਿਆ ਪਹੁੰਚਿਆ, ਉਸਨੇ ਪਾਇਆ ਕਿ ਸੰਸਾਰ ਦੇ ਅਨੇਕਾਂ ਸਥਾਨਾਂ ਦੇ ਲੋਕਾਂ ਨੇ ਯਿਸੂ ਦੇ ਮਾਰਗ ਨੂੰ ਸਿੱਖ ਲਿਆ ਹੈ। ਇੱਥੇ ਬਹੁਤ ਸਾਰੇ ਨਵੇਂ ਅਨੁਯਾਯੀ ਹਨ ਅਤੇ ਕਰਨ ਦੇ ਲਈ ਬਹੁਤ ਕੁਝ ਹੈ, ਇਸ ਲਈ ਬਰਨਬਾਸ ਨੇ ਅੰਤਾਕਿਆ ਵਿੱਚ ਆਪਣੇ ਨਾਲ ਆ ਕੇ ਇਕ ਸਾਲ ਤੱਕ ਪੜ੍ਹਾਉਣ ਦੇ ਲਈ ਸੌਲ ਦੀ ਭਰਤੀ ਕੀਤੀ।
ਅੰਤਾਕਿਆ ਉਹ ਸਥਾਨ ਹੈ ਜਿੱਥੇ ਯਿਸੂ ਦੇ ਅਨੁਯਾਈਆਂ ਨੂੰ ਸਭਤੋਂ ਪਹਿਲਾਂ ਈਸਾਈ, "ਪਹਿਲੇ ਈਸਾਈ" ਕਿਹਾ ਗਿਆ। ਅੰਤਾਕਿਆ ਦਾ ਚਰਚ ਪਹਿਲਾ ਅੰਤਰਰਾਸ਼ਟਰੀ ਯਿਸੂ ਸਮਾਜ ਹੈ। ਹੁਣ ਇਹ ਚਰਚ ਸਿਰਫ ਯਰੂਸ਼ਲੇਮ ਤੋਂ ਆਏ ਮਸੀਹੀ ਯਹੂਦੀਆਂ ਦੇ ਲਈ ਹੀ ਨਹੀਂ ਰਹਿ ਗਿਆ ਹੈ; ਇਹ ਹੁਣ ਇਕ ਬਹੁਪੱਖੀ ਲਹਿਰ ਹੈ ਜੋ ਪੂਰੀ ਦੁਨੀਆਂ ਵਿਚ ਤੇਜ਼ੀ ਨਾਲ ਫੈਲ ਰਹੀ ਹੈ। ਉਨਹਾਂ ਦੀ ਚਮੜੀ ਦਾ ਰੰਗ, ਭਾਸ਼ਾਵਾਂ, ਅਤੇ ਸੱਭਿਆਚਾਰ ਵੱਖਰੇ ਹਨ, ਪਰ ਉਹਨਾਂ ਦਾ ਵਿਸ਼ਵਾਸ ਇੱਕੋ ਜਿਹਾ ਹੈ, ਜੋ ਕਿ ਸਾਰੇ ਦੇਸ਼ਾਂ ਦੇ ਰਾਜਾ ਦੀ ਖੁਸ਼ ਖਬਰੀ ਤੇ ਕੇਂਦ੍ਰਿਤ ਹੈ, ਜੋ ਹੈ ਸਲੀਬ ਤੇ ਚੜ੍ਹਾਇਆ ਗਿਆ ਅਤੇ ਉਬਰਿਆ ਹੋਯਾ ਯਿਸੂ। ਪਰ ਚਰਚ ਦਾ ਨਵਾਂ ਸੰਦੇਸ਼ ਅਤੇ ਉਹਨਾਂ ਦੇ ਜੀਵਨ ਦਾ ਨਵਾਂ ਤਰੀਕਾ ਉਲਝਣ ਵਾਲ਼ਾ ਹੈ, ਅਤੇ ਇੱਥੇ ਤੱਕ ਕਿ ਹਰ ਸਾਧਾਰਣ ਰੋਮਨ ਨਾਗਰਿਕ ਲਈ ਧਮਕੀ ਭਰਿਆ ਹੈ। ਅਤੇ ਰਾਜਾ ਹੇਰੋਦ, ਰੋਮਨ ਸਾਮਰਾਜ ਦਾ ਕਠਪੁਤਲੀ ਰਾਜਾ, ਈਸਾਈਆਂ ਨਾਲ਼ ਬਦਸਲੂਕੀ ਅਤੇ ਉਹਨਾਂ ਨੂੰ ਮਾਰਨਾ ਸ਼ੁਰੂ ਕਰਦਾ ਹੈ। ਰਾਜਾ ਜਿੰਨ੍ਹਾ ਜ਼ਿਆਦਾ ਦੇਖਦਾ ਹੈ ਕਿ ਉਸਦਾ ਈਸਾਈਆਂ ਉੱਤੇ ਅੱਤਿਆਚਾਰ ਕੁਝ ਯਹੂਦੀ ਨੇਤਾਵਾਂ ਨੂੰ ਖ਼ੁਸ਼ ਕਰਦਾ ਹੈ, ਉਹ ਇਹ ਕਰਨਾ ਹੋਰ ਜ਼ਾਰੀ ਰੱਖਦਾ ਹੈ, ਜੋ ਆਖਰਕਾਰ ਪਤਰਸ ਦੀ ਗ੍ਰਿਫਤਾਰੀ ਦੀ ਅਗਵਾਈ ਕਰਦਾ ਹੈ। ਪਤਰਸ ਦੀ ਜ਼ਿੰਦਗੀ ਲਾਈਨ ਤੇ ਹੈ, ਪਰ ਉਸਦੇ ਮਿੱਤਰ ਉਸਦੀ ਰਿਹਾਈ ਦੀ ਦਿਲੋਂ ਪ੍ਰਾਰਥਨਾ ਕਰਦੇ ਹਨ। ਜਦੋਂ ਹੇਰੋਦ ਨੇ ਪਤਰਸ ਨੂੰ ਹਿੰਸਕ ਭੀੜ ਦੇ ਅੱਗੇ ਕਰਨ ਦੀ ਯੋਜਨਾ ਬਣਾਈ ਉਸਤੋਂ ਇੱਕ ਰਾਤ ਪਹਿਲਾਂ, ਇੱਕ ਦੂਤ ਉਸਦੀ ਸੈੱਲ ਦਾ ਦੌਰਾ ਕਰਦਾ ਹੈ, ਉਸਦੀਆਂ ਜੰਜ਼ੀਰਾਂ ਤੋੜ ਕੇ ਉਸਨੂੰ ਜੇਲ ਤੋਂ ਬਾਹਰ ਲੈ ਜਾਂਦਾ ਹੈ।
读经计划介绍

ਇਹ ਯੋਜਨਾ ਦਾ ਢਾਂਚਾ ਇਸ ਪ੍ਰਕਾਰ ਬਣਾਇਆ ਗਿਆ ਹੈ ਕਿ ਤੁਸੀਂ ਲੂਕਾ ਅਤੇ ਰਸੂਲਾਂ ਦੇ ਕਰਤੱਬ ਦੀਆਂ ਕਿਤਾਬਾਂ ਨੂੰ ਪੜਦੇ ਹੋਏ ਯਿਸੂਅਤੇ ਉਸਦੀ ਸੇਵਕਾਈ ਦੇ ਬਾਰੇ ਜਾਣ ਸਕੋ।
More