1
ਦਾਨੀਏਲ 2:20-22
ਪੰਜਾਬੀ ਮੌਜੂਦਾ ਤਰਜਮਾ
PCB
ਅਤੇ ਕਿਹਾ: “ਪਰਮੇਸ਼ਵਰ ਦੇ ਨਾਮ ਦੀ ਸਦਾ ਲਈ ਉਸਤਤ ਹੋਵੇ; ਬੁੱਧ ਅਤੇ ਸ਼ਕਤੀ ਉਸ ਦੀ ਹੈ। ਉਹ ਸਮੇਂ ਅਤੇ ਰੁੱਤਾਂ ਨੂੰ ਬਦਲਦਾ ਹੈ; ਉਹੀ ਰਾਜਿਆਂ ਨੂੰ ਹਟਾਉਂਦਾ ਅਤੇ ਨਿਯੁਕਤ ਕਰਦਾ ਹੈ, ਉਹ ਬੁੱਧਵਾਨਾਂ ਨੂੰ ਬੁੱਧ ਅਤੇ ਸਮਝਦਾਰ ਨੂੰ ਗਿਆਨ ਦਿੰਦਾ ਹੈ। ਉਹ ਡੂੰਘੀਆਂ ਅਤੇ ਲੁਕੀਆਂ ਚੀਜ਼ਾਂ ਨੂੰ ਪ੍ਰਗਟ ਕਰਦਾ ਹੈ; ਉਹ ਜਾਣਦਾ ਹੈ ਕਿ ਹਨੇਰੇ ਵਿੱਚ ਕੀ ਹੈ, ਅਤੇ ਚਾਨਣ ਉਸਦੇ ਨਾਲ ਰਹਿੰਦਾ ਹੈ।
เปรียบเทียบ
สำรวจ ਦਾਨੀਏਲ 2:20-22
2
ਦਾਨੀਏਲ 2:27-28
ਦਾਨੀਏਲ ਨੇ ਰਾਜੇ ਨੂੰ ਉੱਤਰ ਦੇ ਕੇ ਆਖਿਆ, ਉਹ ਭੇਤ ਜੋ ਰਾਜਾ ਪੁੱਛਦਾ ਹੈ ਨਾ ਤੇ ਗਿਆਨੀ ਨਾ ਜਾਦੂਗਰ ਨਾ ਮੰਤਰੀ ਨਾ ਅਗੰਮ ਜਾਣੀ ਰਾਜੇ ਨੂੰ ਦੱਸ ਸਕਦੇ ਹਨ, ਪਰ ਸਵਰਗ ਵਿੱਚ ਇੱਕ ਪਰਮੇਸ਼ਵਰ ਹੈ ਜੋ ਭੇਤ ਪ੍ਰਗਟ ਕਰਦਾ ਹੈ। ਉਸ ਨੇ ਰਾਜਾ ਨਬੂਕਦਨੱਸਰ ਨੂੰ ਦਿਖਾਇਆ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਕੀ ਹੋਵੇਗਾ। ਤੁਹਾਡਾ ਸੁਪਨਾ ਤੇ ਦਰਸ਼ਣ ਜਿਹੜੇ ਤੁਸੀਂ ਆਪਣੇ ਬਿਸਤਰੇ ਉੱਤੇ ਵੇਖੇ ਇਹ ਹਨ
สำรวจ ਦਾਨੀਏਲ 2:27-28
3
ਦਾਨੀਏਲ 2:44
“ਉਹਨਾਂ ਰਾਜਿਆਂ ਦੇ ਸਮੇਂ ਵਿੱਚ, ਸਵਰਗ ਦਾ ਪਰਮੇਸ਼ਵਰ ਇੱਕ ਰਾਜ ਸਥਾਪਤ ਕਰੇਗਾ ਜੋ ਕਦੇ ਵੀ ਤਬਾਹ ਨਹੀਂ ਹੋਵੇਗਾ, ਨਾ ਹੀ ਇਸਨੂੰ ਕਿਸੇ ਹੋਰ ਲੋਕਾਂ ਲਈ ਛੱਡਿਆ ਜਾਵੇਗਾ। ਇਹ ਉਹਨਾਂ ਸਾਰੇ ਰਾਜਾਂ ਨੂੰ ਚੂਰ-ਚੂਰ ਕਰ ਦੇਵੇਗਾ ਅਤੇ ਉਹਨਾਂ ਦਾ ਅੰਤ ਕਰ ਦੇਵੇਗਾ, ਪਰ ਇਹ ਆਪਣੇ ਆਪ ਸਦਾ ਲਈ ਕਾਇਮ ਰਹੇਗਾ।
สำรวจ ਦਾਨੀਏਲ 2:44