ਗਿਣਤੀ 5

5
ਡੇਰੇ ਦੀ ਪਵਿੱਤਰਤਾਈ
1ਯਾਹਵੇਹ ਨੇ ਮੋਸ਼ੇਹ ਨੂੰ ਆਖਿਆ, 2“ਇਸਰਾਏਲ ਦੇ ਲੋਕਾਂ ਨੂੰ ਹੁਕਮ ਦੇ ਕਿ ਉਹ ਕਿਸੇ ਵੀ ਵਿਅਕਤੀ ਨੂੰ ਡੇਰੇ ਤੋਂ ਬਾਹਰ ਭੇਜ ਦੇਣ ਜਿਸ ਨੂੰ ਕੋੜ੍ਹ#5:2 ਕੋੜ੍ਹ ਅਰਥਾਤ: ਚਮੜੀ ਦਾ ਰੋਗ ਦੀ ਬਿਮਾਰੀ ਹੋਵੇ ਜਾਂ ਕਿਸੇ ਵੀ ਤਰ੍ਹਾਂ ਦਾ ਰੋਗ ਹੋਵੇ ਜਾਂ ਜੋ ਮਰੇ ਹੋਏ ਸਰੀਰ ਦੇ ਕਾਰਨ ਰਸਮੀ ਤੌਰ ਉੱਤੇ ਅਸ਼ੁੱਧ ਹੋਵੇ। 3ਆਦਮੀ ਅਤੇ ਔਰਤ ਉਹਨਾਂ ਨੂੰ ਲੈ ਜਾ ਕੇ ਡੇਰੇ ਤੋਂ ਬਾਹਰ ਭੇਜ ਦਿਓ ਤਾਂ ਜੋ ਉਹ ਆਪਣੇ ਡੇਰੇ ਨੂੰ ਜਿੱਥੇ ਮੈਂ ਉਹਨਾਂ ਵਿੱਚ ਰਹਿੰਦਾ ਹਾਂ, ਅਸ਼ੁੱਧ ਨਾ ਕਰਨ।” 4ਇਸਰਾਏਲੀਆਂ ਨੇ ਅਜਿਹਾ ਹੀ ਕੀਤਾ ਅਤੇ ਉਹਨਾਂ ਨੂੰ ਡੇਰੇ ਤੋਂ ਬਾਹਰ ਭੇਜ ਦਿੱਤਾ, ਉਹਨਾਂ ਨੇ ਉਵੇਂ ਹੀ ਕੀਤਾ ਜਿਵੇਂ ਯਾਹਵੇਹ ਨੇ ਮੋਸ਼ੇਹ ਨੂੰ ਹੁਕਮ ਦਿੱਤਾ ਸੀ।
ਗਲਤੀਆਂ ਦੀ ਭਰਪਾਈ
5ਯਾਹਵੇਹ ਨੇ ਮੋਸ਼ੇਹ ਨੂੰ ਕਿਹਾ, 6“ਇਸਰਾਏਲੀਆਂ ਨੂੰ ਆਖ, ‘ਕੋਈ ਵੀ ਆਦਮੀ ਜਾਂ ਔਰਤ ਜੋ ਕਿਸੇ ਵੀ ਤਰੀਕੇ ਨਾਲ ਕਿਸੇ ਦੂਜੇ ਉੱਤੇ ਜ਼ੁਲਮ ਕਰਦਾ ਹੈ, ਉਹ ਯਾਹਵੇਹ ਦੇ ਲਈ ਬੇਵਫ਼ਾ ਅਤੇ ਦੋਸ਼ੀ ਹੋਵੇਗਾ। 7ਤਦ ਉਹ ਆਪਣੇ ਕੀਤੇ ਹੋਏ ਪਾਪ ਦਾ ਇਕਰਾਰ ਕਰੇ ਅਤੇ ਉਹ ਆਪਣੇ ਦੋਸ਼ ਦੀ ਪੂਰੀ ਕੀਮਤ ਭਰਨ, ਇਸਦੇ ਮੁੱਲ ਦਾ ਪੰਜਵਾਂ ਹਿੱਸਾ ਜੋੜ ਕੇ ਵੱਧ ਉਸ ਵਿਅਕਤੀ ਨੂੰ ਦੇਣ, ਜਿਸ ਦੇ ਨਾਲ ਉਹਨਾਂ ਨੇ ਗਲਤ ਕੀਤਾ ਹੈ। 8ਪਰ ਜੇਕਰ ਉਸ ਵਿਅਕਤੀ ਦਾ ਕੋਈ ਨਜ਼ਦੀਕੀ ਰਿਸ਼ਤੇਦਾਰ ਨਾ ਹੋਵੇ ਤਾਂ ਗਲਤੀ ਦੀ ਭਰਪਾਈ ਯਾਹਵੇਹ ਨੂੰ ਦਿੱਤੀ ਜਾਵੇ, ਜਿਸਨੂੰ ਜਾਜਕ ਸਵੀਕਾਰ ਕਰੇ ਨਾਲੇ ਹੀ ਪ੍ਰਾਸਚਿਤ ਦਾ ਭੇਡੂ, ਜਿਸ ਦੇ ਨਾਲ ਉਸ ਦਾ ਪ੍ਰਾਸਚਿਤ ਕੀਤਾ ਜਾਵੇ। 9ਇਸਰਾਏਲੀ ਜੋ ਵੀ ਪਵਿੱਤਰ ਭੇਟ ਇੱਕ ਜਾਜਕ ਨੂੰ ਦਿੰਦੇ ਹਨ ਉਹ ਉਸ ਦਾ ਹੋਵੇਗਾ। 10ਹਰ ਮਨੁੱਖ ਦੀਆਂ ਪਵਿੱਤਰ ਵਸਤੂਆਂ ਉਸ ਦੀਆਂ ਹੋਣ, ਪਰ ਜੋ ਉਹ ਜਾਜਕ ਨੂੰ ਦਿੰਦੇ ਹਨ ਉਹ ਜਾਜਕ ਦਾ ਹੀ ਹੋਵੇਗਾ।’ ”
ਬੇਵਫ਼ਾ ਪਤਨੀ ਲਈ ਪਰੀਖਿਆ
11ਤਦ ਯਾਹਵੇਹ ਨੇ ਮੋਸ਼ੇਹ ਨੂੰ ਆਖਿਆ, 12“ਇਸਰਾਏਲੀਆਂ ਨਾਲ ਗੱਲ ਕਰ ਅਤੇ ਉਹਨਾਂ ਨੂੰ ਆਖ, ‘ਜੇਕਰ ਕਿਸੇ ਆਦਮੀ ਦੀ ਪਤਨੀ ਕੁਰਾਹੇ ਪਈ ਹੈ ਅਤੇ ਉਸ ਨਾਲ ਬੇਵਫ਼ਾਈ ਕਰੇ। 13ਤਾਂ ਜੋ ਕਿਸੇ ਹੋਰ ਆਦਮੀ ਨੇ ਉਸ ਨਾਲ ਜਿਨਸੀ ਸੰਬੰਧ ਬਣਾਏ ਅਤੇ ਇਹ ਉਸਦੇ ਪਤੀ ਤੋਂ ਛੁਪਿਆ ਰਹੇ ਅਤੇ ਉਸਦੀ ਅਸ਼ੁੱਧਤਾ ਦਾ ਪਤਾ ਨਾ ਲੱਗੇ (ਕਿਉਂਕਿ ਉਸਦੇ ਵਿਰੁੱਧ ਕੋਈ ਗਵਾਹ ਨਹੀਂ ਹੈ ਅਤੇ ਉਹ ਇਸ ਕੰਮ ਵਿੱਚ ਫੜੀ ਨਹੀਂ ਗਈ ਹੈ), 14ਅਤੇ ਜੇ ਉਸ ਦੇ ਪਤੀ ਦੇ ਮਨ ਵਿੱਚ ਜਲਣ ਪੈਦਾ ਹੋ ਜਾਂਦੀ ਹੈ ਅਤੇ ਉਹ ਆਪਣੀ ਪਤਨੀ ਉੱਤੇ ਸ਼ੱਕ ਕਰਦਾ ਹੈ ਕਿ ਉਹ ਅਪਵਿੱਤਰ ਹੈ, ਜਾਂ ਜੇ ਉਹ ਜਲਣ ਕਰਦਾ ਹੈ ਅਤੇ ਉਸ ਉੱਤੇ ਸ਼ੱਕ ਕਰਦਾ ਹੈ ਭਾਵੇਂ ਉਹ ਅਪਵਿੱਤਰ ਨਹੀਂ ਹੈ। 15ਤਾਂ ਉਹ ਆਪਣੀ ਪਤਨੀ ਨੂੰ ਜਾਜਕ ਕੋਲ ਲੈ ਜਾਵੇ ਨਾਲ ਉਹ ਉਸ ਦੇ ਲਈ ਏਫ਼ਾਹ ਦਾ ਦਸਵਾਂ ਹਿੱਸਾ#5:15 ਲਗਭਗ 16 ਕਿਲੋਗ੍ਰਾਮ ਜੌਂ ਦੇ ਮੈਦੇ ਦਾ ਚੜ੍ਹਾਵਾ ਲਿਆਵੇ ਪਰ ਉਹ ਉਸ ਉੱਤੇ ਜ਼ੈਤੂਨ ਦਾ ਤੇਲ ਨਾ ਡੋਲ੍ਹੇ, ਅਤੇ ਨਾ ਹੀ ਉਸ ਉੱਤੇ ਲੁਬਾਨ ਪਾਵੇ, ਕਿਉਂਕਿ ਇਹ ਈਰਖਾ ਲਈ ਅਨਾਜ ਦੀ ਭੇਟ ਹੈ, ਇਹ ਯਾਦਗਾਰੀ ਦੀ ਭੇਟ ਹੈ ਜਿਹੜੀ ਬੁਰਿਆਈ ਨੂੰ ਚੇਤੇ ਕਰਵਾਉਂਦੀ ਹੈ।
16“ ‘ਜਾਜਕ ਉਸਨੂੰ ਲਿਆਵੇ ਅਤੇ ਉਸਨੂੰ ਯਾਹਵੇਹ ਦੇ ਸਾਮ੍ਹਣੇ ਖੜਾ ਕਰੇ। 17ਤਦ ਜਾਜਕ ਨੂੰ ਮਿੱਟੀ ਦੇ ਘੜੇ ਵਿੱਚ ਕੁਝ ਪਵਿੱਤਰ ਜਲ ਲਵੇ, ਅਤੇ ਤੰਬੂ ਦੇ ਫਰਸ਼ ਤੋਂ ਕੁਝ ਧੂੜ ਲੈ ਕੇ ਜਲ ਵਿੱਚ ਪਾਵੇ। 18ਜਦੋਂ ਜਾਜਕ ਔਰਤ ਨੂੰ ਯਾਹਵੇਹ ਦੇ ਸਾਮ੍ਹਣੇ ਖੜਾ ਕਰੇ, ਤਾਂ ਉਹ ਉਸ ਦੇ ਵਾਲ ਖੋਲ੍ਹੇ ਅਤੇ ਉਸ ਦੇ ਹੱਥਾਂ ਵਿੱਚ ਯਾਦਗਾਰੀ ਦੀ ਭੇਟ ਰੱਖੇ, ਜੋ ਕਿ ਅਸਲ ਵਿੱਚ ਸ਼ੱਕ ਦੀ ਭੇਟ ਹੈ, ਜਦੋਂ ਕਿ ਉਹ ਆਪਣੇ ਕੋਲ ਲਿਆਉਣ ਵਾਲਾ ਕੌੜਾ ਪਾਣੀ ਰੱਖਦਾ ਹੈ, ਜੋ ਇੱਕ ਸਰਾਪ ਹੈ। 19ਤਦ ਜਾਜਕ ਉਸ ਨੂੰ ਸਹੁੰ ਦੇਵੇ ਅਤੇ ਇਸਤਰੀ ਨੂੰ ਆਖੇ, “ਜੇਕਰ ਕਿਸੇ ਹੋਰ ਆਦਮੀ ਨੇ ਤੇਰੇ ਨਾਲ ਜਿਨਸੀ ਸੰਬੰਧ ਨਹੀਂ ਬਣਾਏ ਅਤੇ ਜੇ ਤੂੰ ਆਪਣੇ ਪਤੀ ਦੀ ਹੋਣ ਵਿੱਚ ਕੁਰਾਹੀ ਹੋ ਕੇ ਭ੍ਰਿਸ਼ਟ ਨਹੀਂ ਹੋਈ ਤਾਂ ਤੂੰ ਇਸ ਜਲ ਤੋਂ ਜਿਹੜਾ ਸਰਾਪ ਲਿਆਉਂਦਾ ਹੈ, ਬਚ ਜਾਵੇ। 20ਪਰ ਜੇ ਤੂੰ ਆਪਣੇ ਪਤੀ ਨਾਲ ਵਿਆਹ ਕਰਾ ਕੇ ਕੁਰਾਹੇ ਪੈ ਗਈ ਹੈ ਅਤੇ ਆਪਣੇ ਪਤੀ ਤੋਂ ਬਿਨਾਂ ਕਿਸੇ ਹੋਰ ਪੁਰਸ਼ ਨਾਲ ਸਰੀਰਕ ਸੰਬੰਧ ਬਣਾ ਕੇ ਆਪਣੇ ਆਪ ਨੂੰ ਪਲੀਤ ਕਰ ਲਿਆ ਹੈ।” 21ਇੱਥੇ ਜਾਜਕ ਉਸ ਔਰਤ ਨੂੰ ਇਸ ਸਰਾਪ ਦੇ ਅਧੀਨ ਕਰੇ, “ਯਾਹਵੇਹ ਤੈਨੂੰ ਤੇਰੇ ਲੋਕਾਂ ਵਿੱਚ ਇੱਕ ਸਰਾਪਿਆ ਹੋਇਆ ਬਣਾਵੇ ਜਦੋਂ ਉਹ ਤੇਰੀ ਕੁੱਖ ਦਾ ਗਰਭਪਾਤ ਕਰ ਦਿੰਦਾ ਹੈ ਅਤੇ ਤੇਰੇ ਪੇਟ ਨੂੰ ਸੁਜਾਵੇ। 22ਇਹ ਪਾਣੀ ਜੋ ਸਰਾਪ ਲਿਆਉਂਦਾ ਹੈ ਤੁਹਾਡੇ ਸਰੀਰ ਵਿੱਚ ਜਾਵੇ ਤਾਂ ਜੋ ਤੇਰਾ ਪੇਟ ਫੁੱਲ ਜਾਵੇ ਜਾਂ ਤੇਰੀ ਕੁੱਖ ਦਾ ਗਰਭਪਾਤ ਹੋ ਜਾਵੇ।”
“ ‘ਫਿਰ ਔਰਤ ਨੂੰ ਆਖਣਾ ਚਾਹੀਦਾ ਹੈ, “ਆਮੀਨ। ਇਸ ਤਰ੍ਹਾਂ ਹੋਵੇ।”
23“ ‘ਜਾਜਕ ਉਸ ਸਰਾਪ ਨੂੰ ਪੋਥੀ ਵਿੱਚ ਲਿਖ ਲਵੇ, ਅਤੇ ਫਿਰ ਉਹਨਾਂ ਨੂੰ ਕੌੜੇ ਪਾਣੀ ਵਿੱਚ ਧੋਣਾ ਚਾਹੀਦਾ ਹੈ। 24ਉਹ ਤੀਵੀਂ ਨੂੰ ਉਹ ਕੌੜਾ ਪਾਣੀ ਪਿਲਾਵੇਗਾ ਜਿਹੜਾ ਸਰਾਪ ਲਿਆਉਂਦਾ ਹੈ ਅਤੇ ਇਹ ਪਾਣੀ ਜਿਹੜਾ ਸਰਾਪ ਲਿਆਉਂਦਾ ਹੈ ਅਤੇ ਕੌੜਾ ਦੁੱਖ ਲਿਆਉਂਦਾ ਹੈ ਉਹ ਦੇ ਸਰੀਰ ਵਿੱਚ ਵੜ ਜਾਵੇਗਾ। 25ਜਾਜਕ ਉਸ ਔਰਤ ਦੇ ਹੱਥੋਂ ਜਲਣ ਵਾਲੇ ਮੈਦੇ ਦੀ ਭੇਟ ਲੈ ਕੇ ਯਾਹਵੇਹ ਦੇ ਅੱਗੇ ਉਸ ਮੈਦੇ ਦੀ ਭੇਟ ਨੂੰ ਹਿਲਾਵੇ ਅਤੇ ਜਗਵੇਦੀ ਦੇ ਨੇੜੇ ਲਿਆਵੇ। 26ਤਦ ਜਾਜਕ ਨੂੰ ਇੱਕ ਮੁੱਠੀ ਭਰ ਅਨਾਜ ਦੀ ਭੇਟ ਨੂੰ ਯਾਦਗਾਰੀ ਭੇਟ ਵਜੋਂ ਲੈ ਕੇ ਜਗਵੇਦੀ ਉੱਤੇ ਸਾੜੇ। ਉਸ ਤੋਂ ਬਾਅਦ, ਉਹ ਜਲ ਉਸ ਔਰਤ ਨੂੰ ਪਿਲਾਵੇ। 27ਜੇ ਉਸ ਨੇ ਆਪਣੇ ਆਪ ਨੂੰ ਅਪਵਿੱਤਰ ਬਣਾਇਆ ਹੈ ਅਤੇ ਆਪਣੇ ਪਤੀ ਨਾਲ ਬੇਵਫ਼ਾਈ ਕੀਤੀ ਹੈ ਤਾਂ ਇਸ ਦਾ ਨਤੀਜਾ ਇਹ ਹੋਵੇਗਾ, ਜਦੋਂ ਉਸ ਨੂੰ ਉਹ ਪਾਣੀ ਪਿਲਾਇਆ ਜਾਂਦਾ ਹੈ ਜੋ ਸਰਾਪ ਲਿਆਉਂਦਾ ਹੈ ਅਤੇ ਕੌੜਾ ਕਸ਼ਟ ਲਿਆਉਂਦਾ ਹੈ, ਤਾਂ ਉਹ ਉਸ ਦੇ ਅੰਦਰ ਵੜ ਜਾਵੇਗਾ, ਉਸ ਦਾ ਪੇਟ ਸੁੱਜ ਜਾਵੇਗਾ। 28ਪਰ ਜੇ ਔਰਤ ਨੇ ਆਪਣੇ ਆਪ ਨੂੰ ਅਸ਼ੁੱਧ ਨਹੀਂ ਕੀਤਾ ਸਗੋਂ ਸ਼ੁੱਧ ਹੈ ਤਾਂ ਉਹ ਦੋਸ਼ ਤੋਂ ਮੁਕਤ ਹੋ ਜਾਵੇਗੀ ਅਤੇ ਬੱਚੇ ਪੈਦਾ ਕਰ ਸਕੇਗੀ।
29“ ‘ਤਾਂ ਇਹ ਮਨ ਵਿੱਚ ਜਲਣ ਦਾ ਨਿਯਮ ਹੈ ਜਦੋਂ ਇੱਕ ਔਰਤ ਆਪਣੇ ਪਤੀ ਨਾਲ ਵਿਆਹ ਕਰ ਕੇ ਆਪਣੇ ਆਪ ਨੂੰ ਅਸ਼ੁੱਧ ਕਰ ਲੈਂਦੀ ਹੈ, 30ਜਾਂ ਜਦੋਂ ਇੱਕ ਆਦਮੀ ਦੇ ਮਨ ਵਿੱਚ ਜਲਣ ਹੋਵੇ ਕਿਉਂਕਿ ਉਹ ਆਪਣੀ ਪਤਨੀ ਉੱਤੇ ਸ਼ੱਕ ਕਰਦਾ ਹੈ। ਜਾਜਕ ਉਸ ਨੂੰ ਯਾਹਵੇਹ ਦੇ ਸਾਮ੍ਹਣੇ ਖੜ੍ਹਾ ਕਰੇ, ਅਤੇ ਇਸ ਪੂਰੇ ਕਾਨੂੰਨ ਨੂੰ ਉਸ ਉੱਤੇ ਲਾਗੂ ਕਰਨਾ ਹੈ। 31ਪਤੀ ਕਿਸੇ ਵੀ ਗਲਤੀ ਤੋਂ ਨਿਰਦੋਸ਼ ਹੋਵੇਗਾ, ਉਹ ਔਰਤ ਆਪਣੀ ਬਦੀ ਨੂੰ ਆਪ ਚੁੱਕੇਗੀ।’ ”

தற்சமயம் தேர்ந்தெடுக்கப்பட்டது:

ਗਿਣਤੀ 5: PCB

சிறப்புக்கூறு

நகல்

ஒப்பீடு

பகிர்

None

உங்கள் எல்லா சாதனங்களிலும் உங்கள் சிறப்பம்சங்கள் சேமிக்கப்பட வேண்டுமா? பதிவு செய்யவும் அல்லது உள்நுழையவும்