ਗਿਣਤੀ 33

33
ਇਸਰਾਏਲੀ ਦਾ ਯਾਤਰਾ
1ਇਹ ਉਸ ਯਾਤਰਾ ਦਾ ਵਰਣਨ ਹੈ ਜੋ ਕਿ ਇਸਰਾਏਲੀਆਂ ਦੁਆਰਾ ਮਿਸਰ ਦੀ ਧਰਤੀ ਨੂੰ ਛੱਡਣ ਤੋਂ ਬਾਅਦ ਮੋਸ਼ੇਹ ਅਤੇ ਹਾਰੋਨ ਦੀ ਅਗਵਾਈ ਹੇਠ ਆਪਣੀ ਫ਼ੌਜ ਦੁਆਰਾ ਕੀਤੀ ਗਈ ਸੀ। 2ਯਾਹਵੇਹ ਦੇ ਹੁਕਮ ਤੇ, ਮੋਸ਼ੇਹ ਨੇ ਆਪਣੀ ਯਾਤਰਾ ਦੇ ਸ਼ੁਰੂਆਤੀ ਸਥਾਨਾਂ ਦਾ ਲੇਖਾ-ਜੋਖਾ ਰੱਖਿਆ ਉਹ ਇਹ ਯਾਤਰਾਵਾਂ ਇਸ ਤਰਾਂ ਸਨ:
3ਇਸਰਾਏਲੀ ਪਹਿਲੇ ਮਹੀਨੇ ਦੇ ਪੰਦਰਵੇਂ ਦਿਨ, ਪਸਾਹ ਤੋਂ ਅਗਲੇ ਦਿਨ ਰਾਮਸੇਸ ਤੋਂ ਰਵਾਨਾ ਹੋਏ। ਉਹ ਸਾਰੇ ਮਿਸਰੀ ਲੋਕਾਂ ਨੂੰ ਵੇਖਦੇ ਹੋਏ ਜ਼ਬਰਦਸਤੀ ਨਾਲ ਬਾਹਰ ਨਿਕਲੇ, 4ਜਦੋਂ ਮਿਸਰੀ ਆਪਣੇ ਸਾਰੇ ਪਹਿਲੌਠੇ ਨੂੰ ਦੱਬ ਰਹੇ ਸਨ, ਜਿਨ੍ਹਾਂ ਨੂੰ ਯਾਹਵੇਹ ਨੇ ਉਹਨਾਂ ਵਿੱਚ ਮਾਰਿਆ ਸੀ ਕਿਉਂਕਿ ਯਾਹਵੇਹ ਉਹਨਾਂ ਦੇ ਦੇਵਤਿਆਂ ਉੱਤੇ ਨਿਆਂ ਲਿਆਇਆ ਸੀ।
5ਇਸਰਾਏਲੀਆਂ ਨੇ ਰਾਮਸੇਸ ਨੂੰ ਛੱਡ ਦਿੱਤਾ ਅਤੇ ਸੁੱਕੋਥ ਵਿੱਚ ਡੇਰਾ ਲਾਇਆ।
6ਉਹਨਾਂ ਨੇ ਸੁੱਕੋਥ ਛੱਡ ਕੇ ਮਾਰੂਥਲ ਦੇ ਕੰਢੇ ਏਥਾਮ ਵਿੱਚ ਡੇਰਾ ਲਾਇਆ।
7ਉਹ ਏਥਾਮ ਨੂੰ ਛੱਡ ਕੇ ਬਆਲ-ਸੇਫ਼ੋਨ ਦੇ ਪੂਰਬ ਵੱਲ ਪੀ-ਹਾਹੀਰੋਥ ਨੂੰ ਮੁੜੇ ਅਤੇ ਮਿਗਦੋਲ ਦੇ ਨੇੜੇ ਡੇਰਾ ਲਾਇਆ।
8ਉਹ ਪੀ-ਹਹੀਰੋਥ ਨੂੰ ਛੱਡ ਕੇ ਸਮੁੰਦਰ ਵਿੱਚੋਂ ਦੀ ਲੰਘ ਕੇ ਮਾਰੂਥਲ ਵਿੱਚ ਗਏ ਅਤੇ ਏਥਾਮ ਦੇ ਮਾਰੂਥਲ ਵਿੱਚ ਤਿੰਨ ਦਿਨ ਸਫ਼ਰ ਕਰ ਕੇ ਮਾਰਾਹ ਵਿੱਚ ਡੇਰੇ ਲਾਏ।
9ਉਹ ਮਾਰਾਹ ਛੱਡ ਕੇ ਏਲਿਮ ਨੂੰ ਗਏ ਜਿੱਥੇ ਬਾਰਾਂ ਚਸ਼ਮੇ ਅਤੇ ਸੱਤਰ ਖਜ਼ੂਰ ਦੇ ਰੁੱਖ ਸਨ ਅਤੇ ਉੱਥੇ ਡੇਰੇ ਲਾਏ।
10ਉਹਨਾਂ ਨੇ ਏਲਿਮ ਛੱਡ ਦਿੱਤਾ ਅਤੇ ਲਾਲ ਸਾਗਰ ਦੇ ਕੋਲ ਡੇਰਾ ਲਾਇਆ।
11ਉਹਨਾਂ ਨੇ ਲਾਲ ਸਾਗਰ ਨੂੰ ਛੱਡ ਕੇ ਸੀਨਾਈ ਦੀ ਉਜਾੜ ਵਿੱਚ ਡੇਰਾ ਲਾਇਆ।
12ਉਹਨਾਂ ਨੇ ਸੀਨਾਈ ਦੀ ਉਜਾੜ ਨੂੰ ਛੱਡ ਦਿੱਤਾ ਅਤੇ ਦੋਫਕਾਹ ਵਿੱਚ ਡੇਰਾ ਲਾਇਆ।
13ਉਹਨਾਂ ਨੇ ਦੋਫਕਾਹ ਛੱਡ ਦਿੱਤਾ ਅਤੇ ਆਲੂਸ਼ ਵਿੱਚ ਡੇਰਾ ਲਾਇਆ।
14ਉਹਨਾਂ ਨੇ ਆਲੂਸ਼ ਨੂੰ ਛੱਡ ਦਿੱਤਾ ਅਤੇ ਰਫ਼ੀਦੀਮ ਵਿੱਚ ਡੇਰੇ ਲਾਏ ਜਿੱਥੇ ਲੋਕਾਂ ਦੇ ਪੀਣ ਲਈ ਪਾਣੀ ਨਹੀਂ ਸੀ।
15ਉਹਨਾਂ ਨੇ ਰਫ਼ੀਦੀਮ ਛੱਡ ਦਿੱਤਾ ਅਤੇ ਸੀਨਾਈ ਦੀ ਉਜਾੜ ਵਿੱਚ ਡੇਰਾ ਲਾਇਆ।
16ਉਹਨਾਂ ਨੇ ਸੀਨਾਈ ਦੀ ਉਜਾੜ ਨੂੰ ਛੱਡ ਦਿੱਤਾ ਅਤੇ ਕਿਬਰੋਥ ਹੱਤਾਵਹ ਵਿੱਚ ਡੇਰਾ ਲਾਇਆ।
17ਉਹਨਾਂ ਨੇ ਕਿਬਰੋਥ ਹੱਤਾਵਹ ਛੱਡ ਦਿੱਤਾ ਅਤੇ ਹਸੇਰੋਥ ਵਿੱਚ ਡੇਰਾ ਲਾਇਆ।
18ਉਹਨਾਂ ਨੇ ਹਸੇਰੋਥ ਛੱਡ ਦਿੱਤਾ ਅਤੇ ਰਿਥਮਾਹ ਵਿੱਚ ਡੇਰਾ ਲਾਇਆ।
19ਉਹਨਾਂ ਨੇ ਰਿਥਮਾਹ ਛੱਡ ਦਿੱਤਾ ਅਤੇ ਰਿੰਮੋਨ ਪਰੇਸ ਵਿੱਚ ਡੇਰਾ ਲਾਇਆ।
20ਉਹਨਾਂ ਨੇ ਰਿੰਮੋਨ ਪਰੇਸ ਨੂੰ ਛੱਡ ਦਿੱਤਾ ਅਤੇ ਲਿਬਨਾਹ ਵਿੱਚ ਡੇਰਾ ਲਾਇਆ।
21ਉਹਨਾਂ ਨੇ ਲਿਬਨਾਹ ਛੱਡ ਕੇ ਰਿਸਾਹ ਵਿੱਚ ਡੇਰਾ ਲਾਇਆ।
22ਉਹਨਾਂ ਨੇ ਰਿਸਾਹ ਛੱਡ ਦਿੱਤਾ ਅਤੇ ਕਹੇਲਾਥਾਹ ਵਿੱਚ ਡੇਰਾ ਲਾਇਆ।
23ਉਹਨਾਂ ਨੇ ਕਹੇਲਾਥਾਹ ਛੱਡ ਦਿੱਤਾ ਅਤੇ ਸ਼ੇਫਰ ਪਹਾੜ ਉੱਤੇ ਡੇਰਾ ਲਾਇਆ।
24ਉਹਨਾਂ ਨੇ ਸ਼ੇਫਰ ਪਹਾੜ ਛੱਡ ਦਿੱਤਾ ਅਤੇ ਹਰਦਾਹ ਵਿੱਚ ਡੇਰਾ ਲਾਇਆ।
25ਉਹਨਾਂ ਨੇ ਹਰਦਾਹ ਛੱਡ ਦਿੱਤਾ ਅਤੇ ਮਖੇਲੋਥ ਵਿੱਚ ਡੇਰਾ ਲਾਇਆ।
26ਉਹਨਾਂ ਨੇ ਮਖੇਲੋਥ ਛੱਡ ਦਿੱਤਾ ਅਤੇ ਤਹਥ ਵਿੱਚ ਡੇਰਾ ਲਾਇਆ।
27ਉਹਨਾਂ ਨੇ ਤਹਥ ਛੱਡ ਕੇ ਤੇਰਾਹ ਵਿੱਚ ਡੇਰਾ ਲਾਇਆ।
28ਉਹਨਾਂ ਨੇ ਤੇਰਾਹ ਛੱਡ ਦਿੱਤਾ ਅਤੇ ਮਿਥਕਾਹ ਵਿੱਚ ਡੇਰਾ ਲਾਇਆ।
29ਉਹਨਾਂ ਨੇ ਮਿਥਕਾਹ ਛੱਡ ਦਿੱਤਾ ਅਤੇ ਹਸ਼ਮੋਨਾਹ ਵਿੱਚ ਡੇਰਾ ਲਾਇਆ।
30ਉਹਨਾਂ ਨੇ ਹਸ਼ਮੋਨਾਹ ਛੱਡ ਦਿੱਤਾ ਅਤੇ ਮੋਸੇਰੋਥ ਵਿੱਚ ਡੇਰਾ ਲਾਇਆ।
31ਉਹਨਾਂ ਨੇ ਮੋਸੇਰੋਥ ਛੱਡ ਦਿੱਤਾ ਅਤੇ ਬਨੇ-ਯਾਕਾਨ ਵਿੱਚ ਡੇਰਾ ਲਾਇਆ।
32ਉਹਨਾਂ ਨੇ ਬਨੇ-ਯਾਕਾਨ ਛੱਡ ਕੇ ਹੋਰ ਹਗਿਦਗਾਦ ਵਿੱਚ ਡੇਰਾ ਲਾਇਆ।
33ਉਹਨਾਂ ਨੇ ਹੋਰ ਹਗਿਦਗਾਦ ਛੱਡ ਦਿੱਤਾ ਅਤੇ ਯੋਤਬਥਾਹ ਵਿੱਚ ਡੇਰਾ ਲਾਇਆ।
34ਉਹਨਾਂ ਨੇ ਯੋਤਬਥਾਹ ਛੱਡ ਦਿੱਤਾ ਅਤੇ ਅਬਰੋਨਾਹ ਵਿੱਚ ਡੇਰਾ ਲਾਇਆ।
35ਉਹਨਾਂ ਨੇ ਅਬਰੋਨਾਹ ਨੂੰ ਛੱਡ ਦਿੱਤਾ ਅਤੇ ਏਸਯੋਨ ਗੇਬਰ ਵਿੱਚ ਡੇਰਾ ਲਾਇਆ।
36ਉਹਨਾਂ ਨੇ ਏਸਯੋਨ ਗੇਬਰ ਨੂੰ ਛੱਡ ਕੇ ਜ਼ੀਨ ਦੀ ਉਜਾੜ ਕਾਦੇਸ਼ ਵਿੱਚ ਡੇਰਾ ਲਾਇਆ।
37ਉਹਨਾਂ ਨੇ ਕਾਦੇਸ਼ ਛੱਡ ਦਿੱਤਾ ਅਤੇ ਅਦੋਮ ਦੀ ਸਰਹੱਦ ਉੱਤੇ ਹੋਰ ਨਾਮੀ ਪਹਾੜ ਉੱਤੇ ਡੇਰਾ ਲਾਇਆ। 38ਯਾਹਵੇਹ ਦੇ ਹੁਕਮ ਉੱਤੇ ਹਾਰੋਨ ਜਾਜਕ ਹੋਰ ਨਾਮੀ ਪਹਾੜ ਉੱਤੇ ਚੜ੍ਹਿਆ ਜਿੱਥੇ ਇਸਰਾਏਲੀਆਂ ਦੇ ਮਿਸਰ ਵਿੱਚੋਂ ਨਿੱਕਲਣ ਦੇ ਚਾਲੀਵੇਂ ਸਾਲ ਦੇ ਪੰਜਵੇਂ ਮਹੀਨੇ ਦੇ ਪਹਿਲੇ ਦਿਨ ਉਹ ਮਰ ਗਿਆ। 39ਹਾਰੋਨ 123 ਸਾਲਾਂ ਦਾ ਸੀ ਜਦੋਂ ਉਹ ਹੋਰ ਨਾਮੀ ਪਰਬਤ ਉੱਤੇ ਮਰਿਆ।
40ਅਰਾਦ ਦੇ ਕਨਾਨੀ ਰਾਜੇ ਨੇ, ਜੋ ਕਨਾਨ ਦੇ ਨੇਗੇਵ ਵਿੱਚ ਰਹਿੰਦਾ ਸੀ, ਸੁਣਿਆ ਕਿ ਇਸਰਾਏਲੀ ਆ ਰਹੇ ਹਨ।
41ਉਹਨਾਂ ਨੇ ਹੋਰ ਨਾਮੀ ਪਹਾੜ ਨੂੰ ਛੱਡ ਕੇ ਸਲਮੋਨਾਹ ਵਿੱਚ ਡੇਰਾ ਲਾਇਆ।
42ਉਹਨਾਂ ਨੇ ਸਲਮੋਨਾਹ ਨੂੰ ਛੱਡ ਕੇ ਪੁਨੋਨ ਵਿੱਚ ਡੇਰਾ ਲਾਇਆ।
43ਉਹਨਾਂ ਨੇ ਪੁਨੋਨ ਛੱਡ ਦਿੱਤਾ ਅਤੇ ਓਬੋਥ ਵਿੱਚ ਡੇਰਾ ਲਾਇਆ।
44ਉਹਨਾਂ ਨੇ ਓਬੋਥ ਨੂੰ ਛੱਡ ਦਿੱਤਾ ਅਤੇ ਮੋਆਬ ਦੀ ਸਰਹੱਦ ਉੱਤੇ ਈਯੇ ਅਬਾਰੀਮ ਵਿੱਚ ਡੇਰਾ ਲਾਇਆ।
45ਉਹਨਾਂ ਨੇ ਈਯੇ ਅਬਾਰੀਮ ਨੂੰ ਛੱਡ ਦਿੱਤਾ ਅਤੇ ਦੀਬੋਨ ਗਾਦ ਵਿੱਚ ਡੇਰਾ ਲਾਇਆ।
46ਉਹਨਾਂ ਨੇ ਦੀਬੋਨ ਗਾਦ ਛੱਡ ਦਿੱਤਾ ਅਤੇ ਅਲਮੋਨ ਦਿਬਲਾਥਾਈਮ ਵਿੱਚ ਡੇਰਾ ਲਾਇਆ।
47ਉਹਨਾਂ ਨੇ ਅਲਮੋਨ ਦਿਬਲਾਥਾਈਮ ਨੂੰ ਛੱਡ ਦਿੱਤਾ ਅਤੇ ਨਬੋ ਦੇ ਨੇੜੇ ਅਬਾਰੀਮ ਦੇ ਪਹਾੜਾਂ ਵਿੱਚ ਡੇਰਾ ਲਾਇਆ।
48ਉਹਨਾਂ ਨੇ ਅਬਾਰੀਮ ਦੇ ਪਹਾੜਾਂ ਨੂੰ ਛੱਡ ਦਿੱਤਾ ਅਤੇ ਯਰੀਹੋ ਦੇ ਪਾਰ ਯਰਦਨ ਦੇ ਕੰਢੇ ਮੋਆਬ ਦੇ ਮੈਦਾਨ ਵਿੱਚ ਡੇਰਾ ਲਾਇਆ। 49ਉੱਥੇ ਉਹਨਾਂ ਨੇ ਮੋਆਬ ਦੇ ਮੈਦਾਨਾਂ ਵਿੱਚ ਬੈਤ ਯਸ਼ੀਮੋਥ ਤੋਂ ਲੈ ਕੇ ਹਾਬਲ ਸ਼ਿੱਟੀਮ ਤੱਕ ਯਰਦਨ ਦੇ ਕੰਢੇ ਡੇਰੇ ਲਾਏ।
50ਯਰੀਹੋ ਤੋਂ ਪਾਰ ਯਰਦਨ ਦੇ ਕੰਢੇ ਮੋਆਬ ਦੇ ਮੈਦਾਨ ਵਿੱਚ ਯਾਹਵੇਹ ਨੇ ਮੋਸ਼ੇਹ ਨੂੰ ਆਖਿਆ, 51“ਇਸਰਾਏਲੀਆਂ ਨਾਲ ਗੱਲ ਕਰ ਅਤੇ ਉਹਨਾਂ ਨੂੰ ਆਖ, ‘ਜਦੋਂ ਤੁਸੀਂ ਯਰਦਨ ਪਾਰ ਕਰਕੇ ਕਨਾਨ ਵਿੱਚ ਜਾਵੋਂਗੇ। 52ਆਪਣੇ ਅੱਗੋਂ ਦੇਸ਼ ਦੇ ਸਾਰੇ ਵਾਸੀਆਂ ਨੂੰ ਕੱਢ ਦਿਓ। ਉਹਨਾਂ ਦੀਆਂ ਸਾਰੀਆਂ ਉੱਕਰੀਆਂ ਹੋਈਆਂ ਮੂਰਤੀਆਂ ਅਤੇ ਉਹਨਾਂ ਦੀਆਂ ਮੂਰਤੀਆਂ ਨੂੰ ਨਸ਼ਟ ਕਰ ਦੇਣਾ, ਅਤੇ ਉਹਨਾਂ ਦੇ ਸਾਰੇ ਉੱਚੇ ਸਥਾਨਾਂ ਨੂੰ ਢਾਹ ਸੁੱਟਣਾ। 53ਤੁਸੀਂ ਉਸ ਧਰਤੀ ਉੱਤੇ ਕਬਜ਼ਾ ਕਰ ਲਓ ਅਤੇ ਉਸ ਵਿੱਚ ਵੱਸੋ ਕਿਉਂ ਜੋ ਮੈਂ ਤੁਹਾਨੂੰ ਉਹ ਜ਼ਮੀਨ ਦਿੱਤੀ ਹੈ ਜੋ ਤੁਹਾਡੇ ਉੱਤੇ ਕਬਜ਼ਾ ਕਰਨ ਲਈ ਹੈ। 54ਜ਼ਮੀਨ ਨੂੰ ਆਪਣੇ ਗੋਤਾਂ ਦੇ ਅਨੁਸਾਰ ਗੁਣਾ ਪਾ ਕੇ ਵੰਡ ਲੈਣਾ। ਇੱਕ ਵੱਡੇ ਸਮੂਹ ਨੂੰ ਇੱਕ ਵੱਡਾ ਵਿਰਾਸਤ ਦਿਓ, ਅਤੇ ਇੱਕ ਛੋਟੇ ਸਮੂਹ ਨੂੰ ਇੱਕ ਛੋਟਾ ਵਿਰਾਸਤ ਦਿਓ। ਜੋ ਵੀ ਉਹਨਾਂ ਨੂੰ ਗੁਣਾ ਨਾਲ ਡਿੱਗੇਗਾ ਉਹ ਉਹਨਾਂ ਦਾ ਹੋਵੇਗਾ। ਇਸ ਨੂੰ ਆਪਣੇ ਪੁਰਖਿਆਂ ਦੇ ਕਬੀਲਿਆਂ ਅਨੁਸਾਰ ਵੰਡੋ।
55“ ‘ਪਰ ਜੇ ਤੁਸੀਂ ਦੇਸ਼ ਦੇ ਵਾਸੀਆਂ ਨੂੰ ਨਾ ਕੱਢੋ, ਤਾਂ ਜਿਨ੍ਹਾਂ ਨੂੰ ਤੁਸੀਂ ਰਹਿਣ ਦਿਓਗੇ ਤੁਹਾਡੀਆਂ ਅੱਖਾਂ ਵਿੱਚ ਕੰਡੇ ਅਤੇ ਤੁਹਾਡੇ ਪਾਸਿਆਂ ਵਿੱਚ ਕੰਡੇ ਬਣ ਜਾਣਗੇ। ਉਹ ਤੁਹਾਨੂੰ ਉਸ ਧਰਤੀ ਉੱਤੇ ਮੁਸੀਬਤ ਦੇਣਗੇ ਜਿੱਥੇ ਤੁਸੀਂ ਰਹੋਗੇ। 56ਅਤੇ ਫਿਰ ਮੈਂ ਤੁਹਾਡੇ ਨਾਲ ਉਹੀ ਕਰਾਂਗਾ ਜੋ ਮੈਂ ਉਹਨਾਂ ਨਾਲ ਕਰਨ ਦੀ ਯੋਜਨਾ ਬਣਾਵਾਂਗਾ।’ ”

தற்சமயம் தேர்ந்தெடுக்கப்பட்டது:

ਗਿਣਤੀ 33: PCB

சிறப்புக்கூறு

நகல்

ஒப்பீடு

பகிர்

None

உங்கள் எல்லா சாதனங்களிலும் உங்கள் சிறப்பம்சங்கள் சேமிக்கப்பட வேண்டுமா? பதிவு செய்யவும் அல்லது உள்நுழையவும்