ਗਿਣਤੀ 17
17
ਹਾਰੋਨ ਦੀ ਲਾਠੀ ਦਾ ਉਭਰਨਾ
1ਯਾਹਵੇਹ ਨੇ ਮੋਸ਼ੇਹ ਨੂੰ ਆਖਿਆ, 2“ਇਸਰਾਏਲੀਆਂ ਨੂੰ ਆਖ ਅਤੇ ਉਹਨਾਂ ਤੋਂ ਗੋਤਾਂ ਦੇ ਅਨੁਸਾਰ ਉਹਨਾਂ ਦੇ ਸਾਰਿਆਂ ਪ੍ਰਧਾਨਾਂ ਦੇ ਕੋਲੋਂ ਇੱਕ-ਇੱਕ ਲਾਠੀ ਲੈ ਅਤੇ ਉਹਨਾਂ ਉੱਤੇ ਉਹਨਾਂ ਦੇ ਬਾਰਾਂ ਪੁਰਖਿਆਂ ਦੇ ਨਾਂ ਲਿਖ। 3ਲੇਵੀ ਦੀ ਲਾਠੀ ਉੱਤੇ ਹਾਰੋਨ ਦਾ ਨਾਮ ਲਿਖੀ ਕਿਉਂ ਜੋ ਇੱਕ-ਇੱਕ ਲਾਠੀ ਉਹਨਾਂ ਦੇ ਪੁਰਖਿਆਂ ਦੇ ਘਰਾਣਿਆਂ ਦਰ ਹਰ ਮੁਖੀਏ ਲਈ ਹੋਵੇਗਾ। 4ਉਹਨਾਂ ਨੂੰ ਮੰਡਲੀ ਦੇ ਤੰਬੂ ਵਿੱਚ ਨੇਮ ਦੇ ਸੰਦੂਕ ਦੇ ਸਾਮ੍ਹਣੇ ਰੱਖੋ, ਜਿੱਥੇ ਮੈਂ ਤੁਹਾਡੇ ਨਾਲ ਮਿਲਦਾ ਹਾਂ। 5ਜਿਸ ਮਨੁੱਖ ਨੂੰ ਮੈਂ ਚੁਣਦਾ ਹਾਂ, ਉਸ ਦੀ ਲਾਠੀ ਵਿੱਚੋਂ ਕੂੰਬਲਾਂ ਨਿੱਕਲ ਆਉਣਗੀਆਂ, ਅਤੇ ਮੈਂ ਇਸਰਾਏਲੀਆਂ ਦੀ ਬੁੜ-ਬੁੜਾਹਟ ਨੂੰ, ਜਿਹੜੀ ਤੁਹਾਡੇ ਵਿਰੁੱਧ ਕਰਦੇ ਹਨ, ਦੂਰ ਕਰ ਦਿਆਂਗਾ।”
6ਤਾਂ ਮੋਸ਼ੇਹ ਨੇ ਇਸਰਾਏਲੀਆਂ ਨਾਲ ਗੱਲ ਕੀਤੀ ਅਤੇ ਉਹਨਾਂ ਦੇ ਆਗੂਆਂ ਨੇ ਉਸ ਨੂੰ ਉਹਨਾਂ ਦੇ ਪੁਰਖਿਆਂ ਦੇ ਹਰੇਕ ਗੋਤ ਦੇ ਪ੍ਰਧਾਨ ਲਈ ਇੱਕ-ਇੱਕ ਲਾਠੀ ਦਿੱਤੀ ਅਤੇ ਉਹਨਾਂ ਵਿੱਚ ਹਾਰੋਨ ਦੀ ਲਾਠੀ ਸੀ। 7ਮੋਸ਼ੇਹ ਨੇ ਨੇਮ ਦੇ ਤੰਬੂ ਵਿੱਚ ਲਾਠੀਆਂ ਨੂੰ ਯਾਹਵੇਹ ਦੇ ਅੱਗੇ ਰੱਖਿਆ।
8ਅਗਲੇ ਦਿਨ ਮੋਸ਼ੇਹ ਨੇ ਤੰਬੂ ਵਿੱਚ ਜਾ ਕੇ ਵੇਖਿਆ ਕਿ ਹਾਰੋਨ ਦੀ ਲਾਠੀ, ਜੋ ਲੇਵੀ ਦੇ ਗੋਤ ਨੂੰ ਦਰਸਾਉਂਦੀ ਸੀ, ਨਾ ਸਿਰਫ ਪੁੰਗਰਦੀ ਸੀ, ਸਗੋਂ ਉਸ ਵਿੱਚ ਕਲੀ, ਫੁੱਲ ਅਤੇ ਪੱਕੇ ਬਦਾਮ ਲੱਗੇ ਹੋਏ ਸਨ। 9ਤਦ ਮੋਸ਼ੇਹ ਨੇ ਯਾਹਵੇਹ ਦੀ ਹਜ਼ੂਰੀ ਵਿੱਚੋਂ ਸਾਰੀਆਂ ਲਾਠੀਆਂ ਇਸਰਾਏਲ ਦੇ ਸਾਰੇ ਲੋਕਾਂ ਲਈ ਬਾਹਰ ਕੱਢੀਆਂ। ਉਹਨਾਂ ਨੇ ਉਹਨਾਂ ਵੱਲ ਦੇਖਿਆ, ਅਤੇ ਹਰੇਕ ਆਗੂ ਨੇ ਆਪਣੀ-ਆਪਣੀ ਲਾਠੀ ਲੈ ਲਈ।
10ਯਾਹਵੇਹ ਨੇ ਮੋਸ਼ੇਹ ਨੂੰ ਆਖਿਆ, “ਹਾਰੋਨ ਦੀ ਲਾਠੀ ਨੂੰ ਨੇਮ ਦੇ ਸੰਦੂਕ ਦੇ ਅੱਗੇ ਮੋੜ ਦੇ ਤਾਂ ਜੋ ਵਿਦਰੋਹ ਕਰਨ ਵਾਲਿਆਂ ਲਈ ਇੱਕ ਨਿਸ਼ਾਨੀ ਹੋਵੇ, ਇਹ ਮੇਰੇ ਵਿਰੁੱਧ ਉਹਨਾਂ ਦੀ ਬੁੜ-ਬੁੜ ਖਤਮ ਕਰ ਦੇਵੇਗਾ ਤਾਂ ਜੋ ਉਹ ਮਰ ਨਾ ਜਾਣ।” 11ਮੋਸ਼ੇਹ ਨੇ ਉਵੇਂ ਹੀ ਕੀਤਾ ਜਿਵੇਂ ਯਾਹਵੇਹ ਨੇ ਉਸਨੂੰ ਹੁਕਮ ਦਿੱਤਾ ਸੀ।
12ਇਸਰਾਏਲੀਆਂ ਨੇ ਮੋਸ਼ੇਹ ਨੂੰ ਆਖਿਆ, “ਅਸੀਂ ਮਰ ਜਾਵਾਂਗੇ! ਅਸੀਂ ਗੁਆਚ ਗਏ ਹਾਂ, ਅਸੀਂ ਸਾਰੇ ਹਾਰ ਗਏ ਹਾਂ! 13ਜੋ ਕੋਈ ਵੀ ਯਾਹਵੇਹ ਦੇ ਤੰਬੂ ਦੇ ਨੇੜੇ ਆਉਂਦਾ ਹੈ, ਉਹ ਮਰ ਜਾਵੇਗਾ। ਕੀ ਅਸੀਂ ਸਾਰੇ ਮਰਨ ਜਾ ਰਹੇ ਹਾਂ?”
தற்சமயம் தேர்ந்தெடுக்கப்பட்டது:
ਗਿਣਤੀ 17: PCB
சிறப்புக்கூறு
நகல்
ஒப்பீடு
பகிர்
உங்கள் எல்லா சாதனங்களிலும் உங்கள் சிறப்பம்சங்கள் சேமிக்கப்பட வேண்டுமா? பதிவு செய்யவும் அல்லது உள்நுழையவும்
ਪਵਿੱਤਰ ਬਾਈਬਲ, ਪੰਜਾਬੀ ਮੌਜੂਦਾ ਤਰਜਮਾ
ਕਾਪੀਰਾਈਟ ਅਧਿਕਾਰ © 2022, 2025 Biblica, Inc.
ਮਨਜ਼ੂਰੀ ਨਾਲ ਵਰਤਿਆ ਜਾਂਦਾ ਹੈ। ਸੰਸਾਰ ਭਰ ਵਿੱਚ ਸਾਰੇ ਅਧਿਕਾਰ ਰਾਖਵੇਂ ਹਨ।
Holy Bible, Punjabi Contemporary Version™
Copyright © 2022, 2025 by Biblica, Inc.
Used with permission. All rights reserved worldwide.