ਗਿਣਤੀ 16:30-32

ਗਿਣਤੀ 16:30-32 PCB

ਪਰ ਜੇਕਰ ਯਾਹਵੇਹ ਕੋਈ ਨਵੀਂ ਚੀਜ਼ ਕਰੇ, ਅਤੇ ਧਰਤੀ ਆਪਣਾ ਮੂੰਹ ਖੋਲ੍ਹ ਕੇ ਉਹਨਾਂ ਨੂੰ ਅਤੇ ਉਹਨਾਂ ਦੀ ਸਾਰੀ ਵਸਤੂ ਨੂੰ ਨਿਗਲ ਲਵੇ, ਅਤੇ ਉਹ ਜਿਉਂਦੇ ਹੀ ਮੁਰਦਿਆਂ ਦੇ ਰਾਜ ਵਿੱਚ ਚਲੇ ਜਾਣ ਤਾਂ ਤੁਸੀਂ ਜਾਣੋ ਕਿ ਇਹਨਾਂ ਆਦਮੀਆਂ ਨੇ ਯਾਹਵੇਹ ਨਾਲ ਨਫ਼ਰਤ ਕੀਤੀ ਹੈ।” ਜਿਵੇਂ ਹੀ ਉਹ ਇਹ ਸਭ ਕੁਝ ਕਹਿ ਹਟਿਆ ਤਾਂ ਉਹਨਾਂ ਦੇ ਹੇਠਲੀ ਜ਼ਮੀਨ ਫੱਟ ਗਈ ਅਤੇ ਧਰਤੀ ਨੇ ਆਪਣਾ ਮੂੰਹ ਖੋਲ੍ਹ ਕੇ ਉਹਨਾਂ ਨੂੰ ਅਤੇ ਉਹਨਾਂ ਦੇ ਘਰਾਣਿਆਂ ਨੂੰ ਅਤੇ ਕੋਰਾਹ ਦੇ ਸਾਰੇ ਲੋਕਾਂ ਨੂੰ ਉਹਨਾਂ ਦੇ ਮਾਲ-ਧਨ ਸਮੇਤ ਨਿਗਲ ਲਿਆ।