ਲੇਵੀਆਂ 4
4
ਪਾਪ ਦੀ ਭੇਟ
1ਯਾਹਵੇਹ ਨੇ ਮੋਸ਼ੇਹ ਨੂੰ ਕਿਹਾ, 2“ਇਸਰਾਏਲੀਆਂ ਨੂੰ ਆਖ ਕਿ ਜਦੋਂ ਕੋਈ ਅਣਜਾਣੇ ਵਿੱਚ ਕੋਈ ਅਜਿਹਾ ਪਾਪ ਕਰਦਾ ਹੈ ਜਿਨ੍ਹਾਂ ਨੂੰ ਨਾ ਕਰਨ ਦਾ ਹੁਕਮ ਯਾਹਵੇਹ ਦਿੱਤਾ ਹੈ।
3“ ‘ਜੇ ਮਸਹ ਕੀਤਾ ਹੋਇਆ ਪ੍ਰਧਾਨ ਜਾਜਕ ਪਾਪ ਕਰਦਾ ਹੈ, ਤਾਂ ਉਹ ਲੋਕਾਂ ਉੱਤੇ ਦੋਸ਼ ਲਿਆਉਂਦਾ ਹੈ, ਤਾਂ ਉਹ ਆਪਣੇ ਕੀਤੇ ਹੋਏ ਪਾਪ ਲਈ ਇੱਕ ਦੋਸ਼ ਰਹਿਤ ਜੁਆਨ ਬਲਦ ਯਾਹਵੇਹ ਦੇ ਅੱਗੇ ਪਾਪ ਬਲੀ#4:3 ਪਾਪ ਦੀ ਭੇਟ ਅਰਥਾਤ: ਸ਼ੁੱਧੀਕਰਨ ਦੀ ਭੇਟ ਦੀ ਭੇਟ ਕਰਕੇ ਚੜ੍ਹਾਵੇ। 4ਉਹ ਬਲਦ ਨੂੰ ਮੰਡਲੀ ਦੇ ਤੰਬੂ ਦੇ ਦਰਵਾਜ਼ੇ ਤੇ ਯਾਹਵੇਹ ਦੇ ਅੱਗੇ ਪੇਸ਼ ਕਰੇ ਅਤੇ ਆਪਣਾ ਹੱਥ ਬਲਦ ਦੇ ਸਿਰ ਉੱਤੇ ਰੱਖੇ, ਅਤੇ ਉਸਨੂੰ ਯਾਹਵੇਹ ਅੱਗੇ ਵੱਢੇ। 5ਫਿਰ ਮਸਹ ਕੀਤੇ ਹੋਏ ਪ੍ਰਧਾਨ ਜਾਜਕ ਨੂੰ ਬਲਦ ਦੇ ਲਹੂ ਵਿੱਚੋਂ ਕੁਝ ਲੈਣਾ ਚਾਹੀਦਾ ਹੈ ਅਤੇ ਇਸਨੂੰ ਮੰਡਲੀ ਵਾਲੇ ਤੰਬੂ ਵਿੱਚ ਲੈ ਜਾਣਾ ਚਾਹੀਦਾ ਹੈ। 6ਜਾਜਕ ਆਪਣੀ ਉਂਗਲੀ ਨੂੰ ਲਹੂ ਵਿੱਚ ਡੁਬੋ ਕੇ ਅਤੇ ਇਸ ਵਿੱਚੋਂ ਕੁਝ ਨੂੰ ਪਵਿੱਤਰ ਸਥਾਨ ਦੇ ਪਰਦੇ ਦੇ ਸਾਮ੍ਹਣੇ ਯਾਹਵੇਹ ਦੇ ਅੱਗੇ ਸੱਤ ਵਾਰ ਛਿੜਕੇ। 7ਫਿਰ ਜਾਜਕ ਨੂੰ ਕੁਝ ਲਹੂ ਸੁਗੰਧਿਤ ਧੂਪ ਦੀ ਜਗਵੇਦੀ ਦੇ ਸਿੰਗਾਂ ਉੱਤੇ ਲਗਾਵੇ ਜੋ ਮੰਡਲੀ ਦੇ ਤੰਬੂ ਵਿੱਚ ਯਾਹਵੇਹ ਦੇ ਅੱਗੇ ਹੈ। ਬਲਦ ਦਾ ਬਾਕੀ ਲਹੂ ਮੰਡਲੀ ਵਾਲੇ ਤੰਬੂ ਦੇ ਦਰਵਾਜ਼ੇ ਉੱਤੇ ਹੋਮ ਦੀ ਬਲੀ ਦੀ ਜਗਵੇਦੀ ਦੇ ਹੇਠਾਂ ਡੋਲ੍ਹ ਦੇਵੇ। 8ਫਿਰ ਉਹ ਉਸ ਬਲਦ ਦੀ ਸਾਰੀ ਚਰਬੀ ਪਾਪ ਬਲੀ ਦੀ ਭੇਟ ਕਰਕੇ ਵੱਖਰੀ ਕਰੇ ਅਰਥਾਤ ਉਹ ਚਰਬੀ ਜਿਹੜੀ ਆਂਦਰਾਂ ਨੂੰ ਢੱਕਦੀ ਹੈ ਅਤੇ ਉਹ ਸਾਰੀ ਚਰਬੀ ਜੋ ਆਂਦਰਾਂ ਨਾਲ ਜੁੜੀ ਹੋਈ ਹੈ, 9ਦੋਨੋਂ ਗੁਰਦੇ ਲੱਕ ਉੱਤੇ ਜਿਹੜੀ ਚਰਬੀ ਹੈ, ਅਤੇ ਉਹ ਝਿੱਲੀ ਜਿਹੜੀ ਕਲੇਜੇ ਉੱਤੇ ਹੈ, ਉਸਨੂੰ ਗੁਰਦਿਆਂ ਸਮੇਤ ਵੱਖਰੀ ਕਰੇ। 10ਜਿਵੇਂ ਸੁੱਖ-ਸਾਂਦ ਦੀ ਭੇਟ ਵਜੋਂ ਬਲੀ ਦੇ ਬਲਦ#4:10 ਇਬਰਾਨੀ ਭਾਸ਼ਾ ਵਿੱਚ ਨਰ ਅਤੇ ਮਾਦਾਂ ਦੋਵਾਂ ਨੂੰ ਦਰਸਾਉਂਦਾ ਹੈ ਵੱਖਰੀ ਕੀਤੀ ਜਾਂਦੀ ਹੈ। ਫਿਰ ਪ੍ਰਧਾਨ ਜਾਜਕ ਨੂੰ ਉਹਨਾਂ ਨੂੰ ਹੋਮ ਦੀ ਭੇਟ ਦੀ ਜਗਵੇਦੀ ਉੱਤੇ ਸਾੜ ਦੇਣਾ ਚਾਹੀਦਾ ਹੈ। 11ਪਰ ਬਲਦ ਦੀ ਖੱਲ ਅਤੇ ਉਸਦਾ ਸਾਰਾ ਮਾਸ, ਨਾਲ ਹੀ ਸਿਰ ਅਤੇ ਲੱਤਾਂ, ਅੰਦਰੂਨੀ ਅੰਗ ਅਤੇ ਅੰਤੜੀਆਂ, 12ਯਾਨੀ ਬਾਕੀ ਦੇ ਸਾਰੇ ਬਲਦ ਨੂੰ ਡੇਰੇ ਤੋਂ ਬਾਹਰ ਰਸਮੀ ਤੌਰ ਤੇ ਸਾਫ਼-ਸੁਥਰੀ ਥਾਂ ਤੇ ਲੈ ਜਾਣਾ ਚਾਹੀਦਾ ਹੈ, ਜਿੱਥੇ ਰਾਖ ਸੁੱਟੀ ਜਾਂਦੀ ਹੈ ਅਤੇ ਉੱਥੇ ਰਾਖ ਦੇ ਢੇਰ ਉੱਤੇ ਲੱਕੜ ਦੀ ਅੱਗ ਵਿੱਚ ਸਾੜ ਦੇਣਾ ਚਾਹੀਦਾ ਹੈ।
13“ ‘ਜੇ ਇਸਰਾਏਲੀ ਦੀ ਸਾਰੀ ਮੰਡਲੀ ਅਣਜਾਣੇ ਵਿੱਚ ਪਾਪ ਕਰੇ ਅਤੇ ਉਹ ਕਰਦੇ ਹਨ ਜੋ ਯਾਹਵੇਹ ਦੇ ਹੁਕਮਾਂ ਵਿੱਚ ਮਨ੍ਹਾ ਕੀਤਾ ਗਿਆ ਹੈ, ਭਾਵੇਂ ਕਿ ਸਾਰੀ ਮੰਡਲੀ ਇਸ ਮਾਮਲੇ ਤੋਂ ਅਣਜਾਣ ਹੈ, ਜਦੋਂ ਉਹਨਾਂ ਨੂੰ ਆਪਣੇ ਦੋਸ਼ ਦਾ ਅਹਿਸਾਸ ਹੁੰਦਾ ਹੈ, 14ਅਤੇ ਉਹਨਾਂ ਦਾ ਕੀਤਾ ਹੋਇਆ ਪਾਪ ਪ੍ਰਗਟ ਹੋ ਜਾਵੇ, ਮੰਡਲੀ ਇੱਕ ਬਲਦ ਨੂੰ ਪਾਪ ਦੀ ਭੇਟ ਵਜੋਂ ਚੜ੍ਹਾਵੇ ਅਤੇ ਇਸਨੂੰ ਮੰਡਲੀ ਦੇ ਤੰਬੂ ਦੇ ਅੱਗੇ ਪੇਸ਼ ਕਰੇ। 15ਮੰਡਲੀ ਦੇ ਬਜ਼ੁਰਗਾਂ ਨੂੰ ਆਪਣੇ ਹੱਥਾਂ ਨੂੰ ਬਲਦ ਦੇ ਸਿਰ ਤੇ ਯਾਹਵੇਹ ਦੇ ਅੱਗੇ ਰੱਖਣ ਅਤੇ ਬਲਦ ਨੂੰ ਯਾਹਵੇਹ ਦੇ ਅੱਗੇ ਵੱਢਿਆ ਜਾਵੇ। 16ਫਿਰ ਮਸਹ ਕੀਤੇ ਹੋਏ ਜਾਜਕ ਬਲਦ ਦਾ ਕੁਝ ਲਹੂ ਮੰਡਲੀ ਵਾਲੇ ਤੰਬੂ ਵਿੱਚ ਲੈ ਜਾਣ। 17ਜਾਜਕ ਆਪਣੀ ਉਂਗਲੀ ਨੂੰ ਲਹੂ ਵਿੱਚ ਡੋਬ ਕੇ ਅਤੇ ਇਸਨੂੰ ਪਰਦੇ ਦੇ ਸਾਮ੍ਹਣੇ ਯਾਹਵੇਹ ਦੇ ਅੱਗੇ ਸੱਤ ਵਾਰ ਛਿੜਕੇ। 18ਉਹ ਕੁਝ ਲਹੂ ਜਗਵੇਦੀ ਦੇ ਸਿੰਗਾਂ ਉੱਤੇ ਲਗਾਵੇ, ਜੋ ਮੰਡਲੀ ਦੇ ਤੰਬੂ ਵਿੱਚ ਯਾਹਵੇਹ ਦੇ ਸਾਮ੍ਹਣੇ ਹੈ। ਬਾਕੀ ਦੇ ਲਹੂ ਨੂੰ ਉਹ ਮੰਡਲੀ ਦੇ ਤੰਬੂ ਦੇ ਦਰਵਾਜ਼ੇ ਉੱਤੇ ਹੋਮ ਦੀ ਬਲੀ ਦੀ ਜਗਵੇਦੀ ਦੇ ਹੇਠਾਂ ਡੋਲ੍ਹ ਦੇਵੇ। 19ਉਹ ਉਸ ਵਿੱਚੋਂ ਸਾਰੀ ਚਰਬੀ ਕੱਢ ਕੇ ਜਗਵੇਦੀ ਉੱਤੇ ਸਾੜ ਦੇਵੇ, 20ਅਤੇ ਜਿਸ ਤਰ੍ਹਾਂ ਉਸ ਨੇ ਪਾਪ ਬਲੀ ਦੀ ਭੇਟ ਦੇ ਬਲਦ ਨਾਲ ਕੀਤਾ ਸੀ, ਉਸੇ ਤਰ੍ਹਾਂ ਹੀ ਉਹ ਇਸ ਬਲਦ ਨਾਲ ਕਰੇ, ਅਤੇ ਜਾਜਕ ਇਸਰਾਏਲੀਆਂ ਦੇ ਲਈ ਪ੍ਰਾਸਚਿਤ ਕਰੇ ਅਤੇ ਉਹਨਾਂ ਦਾ ਪਾਪ ਮਾਫ਼ ਕੀਤਾ ਜਾਵੇਗਾ। 21ਫਿਰ ਉਸ ਬਲਦ ਨੂੰ ਡੇਰੇ ਤੋਂ ਬਾਹਰ ਲੈ ਜਾਵੇ ਅਤੇ ਉਸਨੂੰ ਸਾੜ ਦੇਵੇ ਜਿਵੇਂ ਉਸਨੇ ਪਹਿਲੇ ਬਲਦ ਨੂੰ ਸਾੜਿਆ ਸੀ। ਇਹ ਮੰਡਲੀ ਲਈ ਪਾਪ ਦੀ ਭੇਟ ਹੈ।
22“ ‘ਜਦੋਂ ਕੋਈ ਆਗੂ ਅਣਜਾਣੇ ਵਿੱਚ ਪਾਪ ਕਰਦਾ ਹੈ ਅਤੇ ਉਹ ਕੰਮ ਕਰਦਾ ਹੈ ਜੋ ਯਾਹਵੇਹ ਉਸ ਦੇ ਪਰਮੇਸ਼ਵਰ ਦੇ ਹੁਕਮਾਂ ਵਿੱਚ ਮਨਾ ਕੀਤਾ ਗਿਆ ਹੈ, ਜਦੋਂ ਉਸਨੂੰ ਆਪਣੇ ਪਾਪ ਦਾ ਅਹਿਸਾਸ ਹੁੰਦਾ ਹੈ 23ਅਤੇ ਉਸਦਾ ਕੀਤਾ ਹੋਇਆ ਪਾਪ ਉਸ ਉੱਤੇ ਪ੍ਰਗਟ ਹੋ ਜਾਵੇ, ਤਾਂ ਉਹ ਦੋਸ਼ ਰਹਿਤ ਬੱਕਰਾ ਆਪਣੀ ਭੇਟ ਵਿੱਚ ਲਿਆਵੇ। 24ਉਹ ਆਪਣਾ ਹੱਥ ਬੱਕਰੇ ਦੇ ਸਿਰ ਤੇ ਰੱਖੇ ਅਤੇ ਉਸਨੂੰ ਉਸੇ ਥਾਂ ਤੇ ਵੱਢੇ ਜਿੱਥੇ ਹੋਮ ਦੀ ਭੇਟ ਨੂੰ ਯਾਹਵੇਹ ਦੇ ਅੱਗੇ ਵੱਢਿਆ ਜਾਂਦਾ ਹੈ। ਇਹ ਇੱਕ ਪਾਪ ਦੀ ਭੇਟ ਹੈ। 25ਫਿਰ ਜਾਜਕ ਨੂੰ ਆਪਣੀ ਉਂਗਲੀ ਨਾਲ ਪਾਪ ਦੀ ਭੇਟ ਦੇ ਲਹੂ ਵਿੱਚੋਂ ਕੁਝ ਲੈ ਕੇ ਅਤੇ ਇਸਨੂੰ ਹੋਮ ਦੀ ਬਲੀ ਦੀ ਜਗਵੇਦੀ ਦੇ ਸਿੰਗਾਂ ਉੱਤੇ ਲਗਾਵੇ, ਅਤੇ ਬਾਕੀ ਦੇ ਲਹੂ ਨੂੰ ਜਗਵੇਦੀ ਦੇ ਹੇਠਾਂ ਡੋਲ੍ਹ ਦੇਵੇ। 26ਉਹ ਸਾਰੀ ਚਰਬੀ ਨੂੰ ਜਗਵੇਦੀ ਉੱਤੇ ਸਾੜ ਦੇਵੇ ਜਿਵੇਂ ਉਸ ਨੇ ਸੁੱਖ-ਸਾਂਦ ਦੀ ਭੇਟ ਦੀ ਚਰਬੀ ਨੂੰ ਸਾੜਿਆ ਸੀ। ਇਸ ਤਰ੍ਹਾਂ ਜਾਜਕ ਆਗੂ ਦੇ ਪਾਪ ਲਈ ਪ੍ਰਾਸਚਿਤ ਕਰੇਗਾ ਅਤੇ ਉਸਨੂੰ ਮਾਫ਼ ਕੀਤਾ ਜਾਵੇਗਾ।
27“ ‘ਜੇ ਆਮ ਜਨ ਅਣਜਾਣੇ ਵਿੱਚ ਪਾਪ ਕਰਦਾ ਹੈ ਅਤੇ ਉਹ ਕਰਦਾ ਹੈ ਜੋ ਯਾਹਵੇਹ ਦੇ ਹੁਕਮਾਂ ਤੋਂ ਬਾਹਰ ਹੈ, ਜਦੋਂ ਉਸਨੂੰ ਆਪਣੇ ਪਾਪ ਦਾ ਅਹਿਸਾਸ ਹੁੰਦਾ ਹੈ 28ਅਤੇ ਉਸਦਾ ਪਾਪ ਉਸ ਉੱਤੇ ਪ੍ਰਗਟ ਹੋ ਜਾਵੇ, ਉਹ ਆਪਣੇ ਪਾਪ ਦੇ ਲਈ ਇੱਕ ਦੋਸ਼ ਰਹਿਤ ਬੱਕਰੀ ਭੇਟ ਵਜੋਂ ਲਿਆਵੇ। 29ਉਹ ਆਪਣਾ ਹੱਥ ਪਾਪ ਦੀ ਭੇਟ ਦੇ ਸਿਰ ਉੱਤੇ ਰੱਖੇ ਅਤੇ ਉਸ ਨੂੰ ਹੋਮ ਦੀ ਭੇਟ ਦੀ ਥਾਂ ਉੱਤੇ ਵੱਢ ਦੇਵੇ। 30ਫਿਰ ਜਾਜਕ ਆਪਣੀ ਉਂਗਲੀ ਨਾਲ ਕੁਝ ਲਹੂ ਲਵੇ ਅਤੇ ਇਸਨੂੰ ਹੋਮ ਦੀ ਬਲੀ ਦੀ ਜਗਵੇਦੀ ਦੇ ਸਿੰਗਾਂ ਉੱਤੇ ਲਗਾਵੇ, ਅਤੇ ਬਾਕੀ ਦਾ ਖੂਨ ਜਗਵੇਦੀ ਦੇ ਹੇਠਾਂ ਡੋਲ੍ਹ ਦੇਵੇ। 31ਫਿਰ ਜਿਸ ਤਰ੍ਹਾਂ ਸੁੱਖ-ਸਾਂਦ ਦੀਆਂ ਬਲੀਆਂ ਵਿੱਚੋਂ ਚਰਬੀ ਵੱਖਰੀ ਕੀਤੀ ਜਾਂਦੀ ਹੈ, ਉਸੇ ਤਰ੍ਹਾਂ ਉਹ ਉਸ ਦੀ ਸਾਰੀ ਚਰਬੀ ਵੱਖਰੀ ਕਰੇ ਅਤੇ ਜਾਜਕ ਯਾਹਵੇਹ ਦੇ ਅੱਗੇ ਉਸਨੂੰ ਸੁਗੰਧਤਾ ਕਰਕੇ ਉੱਤੇ ਜਗਵੇਦੀ ਸਾੜੇ। ਇਸ ਤਰ੍ਹਾਂ ਜਾਜਕ ਉਹਨਾਂ ਲਈ ਪ੍ਰਾਸਚਿਤ ਕਰੇਗਾ ਅਤੇ ਉਹਨਾਂ ਨੂੰ ਮਾਫ਼ ਕਰ ਦਿੱਤਾ ਜਾਵੇਗਾ।
32“ ‘ਜੇ ਕੋਈ ਆਪਣੇ ਪਾਪ ਬਲੀ ਦੀ ਭੇਟ ਵਜੋਂ ਇੱਕ ਲੇਲਾ ਲਿਆਉਂਦਾ ਹੈ, ਤਾਂ ਉਹ ਦੋਸ਼ ਰਹਿਤ ਇੱਕ ਲੇਲਾ ਲਿਆਵੇ। 33ਉਸਨੂੰ ਆਪਣਾ ਹੱਥ ਜਾਨਵਰ ਦੇ ਸਿਰ ਉੱਤੇ ਰੱਖਣਾ ਚਾਹੀਦਾ ਹੈ ਅਤੇ ਇਸਨੂੰ ਉਸ ਥਾਂ ਤੇ ਪਾਪ ਦੀ ਭੇਟ ਵਜੋਂ ਚੜ੍ਹਾਉਣਾ ਚਾਹੀਦਾ ਹੈ ਜਿੱਥੇ ਹੋਮ ਦੀ ਭੇਟ ਚੜ੍ਹਾਈ ਜਾਂਦੀ ਹੈ। 34ਫਿਰ ਜਾਜਕ ਆਪਣੀ ਉਂਗਲੀ ਨਾਲ ਪਾਪ ਦੀ ਭੇਟ ਦੇ ਲਹੂ ਵਿੱਚੋਂ ਕੁਝ ਲਵੇ, ਅਤੇ ਇਸਨੂੰ ਹੋਮ ਦੀ ਬਲੀ ਦੀ ਜਗਵੇਦੀ ਦੇ ਸਿੰਗਾਂ ਉੱਤੇ ਲਗਾਵੇ ਅਤੇ ਬਾਕੀ ਦੇ ਲਹੂ ਨੂੰ ਜਗਵੇਦੀ ਦੇ ਹੇਠਾਂ ਡੋਲ੍ਹ ਦੇਵੇ। 35ਫਿਰ ਜਿਸ ਤਰ੍ਹਾਂ ਸੁੱਖ-ਸਾਂਦ ਦੀਆਂ ਬਲੀਆਂ ਵਿੱਚੋਂ ਲੇਲੇ ਦੀ ਚਰਬੀ ਵੱਖਰੀ ਕੀਤੀ ਜਾਂਦੀ ਹੈ ਉਸੇ ਤਰ੍ਹਾਂ ਉਹ ਉਸਦੀ ਸਾਰੀ ਚਰਬੀ ਵੱਖਰੀ ਕਰੇ ਅਤੇ ਜਾਜਕ ਇਸ ਨੂੰ ਜਗਵੇਦੀ ਉੱਤੇ ਯਾਹਵੇਹ ਨੂੰ ਚੜ੍ਹਾਏ ਗਏ ਭੋਜਨ ਦੀਆਂ ਭੇਟਾਂ ਦੇ ਉੱਪਰ ਸਾੜ ਦੇਵੇਗਾ। ਇਸ ਤਰ੍ਹਾਂ ਜਾਜਕ ਉਹਨਾਂ ਲਈ ਉਹਨਾਂ ਦੇ ਪਾਪ ਲਈ ਪ੍ਰਾਸਚਿਤ ਕਰੇਗਾ ਅਤੇ ਉਹਨਾਂ ਨੂੰ ਮਾਫ਼ ਕੀਤਾ ਜਾਵੇਗਾ।
தற்சமயம் தேர்ந்தெடுக்கப்பட்டது:
ਲੇਵੀਆਂ 4: PCB
சிறப்புக்கூறு
நகல்
ஒப்பீடு
பகிர்
உங்கள் எல்லா சாதனங்களிலும் உங்கள் சிறப்பம்சங்கள் சேமிக்கப்பட வேண்டுமா? பதிவு செய்யவும் அல்லது உள்நுழையவும்
ਪਵਿੱਤਰ ਬਾਈਬਲ, ਪੰਜਾਬੀ ਮੌਜੂਦਾ ਤਰਜਮਾ
ਕਾਪੀਰਾਈਟ ਅਧਿਕਾਰ © 2022, 2025 Biblica, Inc.
ਮਨਜ਼ੂਰੀ ਨਾਲ ਵਰਤਿਆ ਜਾਂਦਾ ਹੈ। ਸੰਸਾਰ ਭਰ ਵਿੱਚ ਸਾਰੇ ਅਧਿਕਾਰ ਰਾਖਵੇਂ ਹਨ।
Holy Bible, Punjabi Contemporary Version™
Copyright © 2022, 2025 by Biblica, Inc.
Used with permission. All rights reserved worldwide.