ਲੇਵੀਆਂ 2
2
ਅਨਾਜ ਦੀ ਭੇਟ
1“ ‘ਜਦੋਂ ਕੋਈ ਯਾਹਵੇਹ ਦੇ ਅੱਗੇ ਅਨਾਜ ਦੀ ਭੇਟ ਚੜ੍ਹਾਵੇ ਤਾਂ ਉਸ ਦੀ ਭੇਟ ਸ਼ੁੱਧ ਆਟੇ ਦੀ ਹੋਵੇ ਅਤੇ ਉਹ ਉਸ ਦੇ ਉੱਤੇ ਤੇਲ ਪਾਵੇ ਅਤੇ ਉਸ ਦੇ ਉੱਤੇ ਲੁਬਾਨ ਰੱਖੇ। 2ਅਤੇ ਇਸਨੂੰ ਹਾਰੋਨ ਦੇ ਜਾਜਕ ਪੁੱਤਰਾਂ ਕੋਲ ਲੈ ਜਾਣ। ਜਾਜਕ ਨੂੰ ਸਾਰੀ ਧੂਪ ਦੇ ਨਾਲ ਇੱਕ ਮੁੱਠੀ ਭਰ ਆਟਾ ਅਤੇ ਤੇਲ ਲੈਣਾ ਚਾਹੀਦਾ ਹੈ ਅਤੇ ਜਾਜਕ ਉਸਨੂੰ ਜਗਵੇਦੀ ਉੱਤੇ ਉਸ ਦੀ ਯਾਦਗਾਰੀ ਲਈ ਯਾਹਵੇਹ ਦੇ ਅੱਗੇ ਇੱਕ ਸੁਗੰਧਤਾ ਅਰਥਾਤ ਅੱਗ ਦੀ ਭੇਟ ਕਰਕੇ ਸਾੜੇ। 3ਬਾਕੀ ਅਨਾਜ ਦੀ ਭੇਟ ਹਾਰੋਨ ਅਤੇ ਉਸਦੇ ਪੁੱਤਰਾਂ ਦੀ ਹੈ, ਇਹ ਯਾਹਵੇਹ ਨੂੰ ਭੇਟ ਕੀਤੇ ਗਏ ਭੋਜਨ ਭੇਟਾਂ ਦਾ ਸਭ ਤੋਂ ਪਵਿੱਤਰ ਹਿੱਸਾ ਹੈ।
4“ ‘ਜੇ ਤੁਸੀਂ ਤੰਦੂਰ ਵਿੱਚ ਪਕਾਏ ਹੋਏ ਅਨਾਜ ਦੀ ਭੇਟ ਲਿਆਉਂਦੇ ਹੋ, ਤਾਂ ਇਹ ਸਭ ਤੋਂ ਵਧੀਆ ਆਟਾ ਹੋਵੇ ਜਾਂ ਤਾਂ ਖਮੀਰ ਤੋਂ ਬਿਨਾਂ ਬਣੀਆਂ ਮੋਟੀਆਂ ਰੋਟੀਆਂ, ਜ਼ੈਤੂਨ ਦੇ ਤੇਲ ਵਿੱਚ ਰਲਾਈਆਂ ਹੋਣ ਜਾਂ ਖਮੀਰ ਤੋਂ ਬਿਨਾਂ ਬਣੀਆਂ ਅਤੇ ਜ਼ੈਤੂਨ ਦੇ ਤੇਲ ਨਾਲ ਚੋਪੜੀਆਂ ਹੋਈਆਂ ਪਤਲੀਆਂ ਰੋਟੀਆਂ ਹੋਣ। 5ਜੇਕਰ ਤੁਹਾਡੀ ਅਨਾਜ਼ ਦੀ ਭੇਟ ਇੱਕ ਤਵੇ ਉੱਤੇ ਤਿਆਰ ਕੀਤੀ ਜਾਂਦੀ ਹੈ, ਤਾਂ ਇਹ ਤੇਲ ਵਿੱਚ ਰਲੇ ਹੋਏ ਅਤੇ ਖਮੀਰ ਤੋਂ ਬਿਨਾਂ ਸਭ ਤੋਂ ਵਧੀਆ ਆਟੇ ਦਾ ਬਣਿਆ ਹੋਵੇ। 6ਇਸ ਨੂੰ ਚੂਰ ਕੇ ਅਤੇ ਇਸ ਤੇ ਤੇਲ ਪਾਵੀਂ। ਇਹ ਇੱਕ ਅਨਾਜ ਦੀ ਭੇਟ ਹੈ। 7ਅਤੇ ਜੇਕਰ ਤੇਰਾ ਚੜ੍ਹਾਵਾ ਕੜਾਹੀ ਵਿੱਚ ਪਕਾਏ ਹੋਏ ਮੈਦੇ ਦੀ ਭੇਟ ਦਾ ਹੋਵੇ ਤਾਂ ਉਹ ਤੇਲ ਨਾਲ ਗੁੰਨੇ ਹੋਏ ਮੈਦੇ ਦਾ ਹੋਵੇ। 8ਇਨ੍ਹਾਂ ਚੀਜ਼ਾਂ ਤੋਂ ਬਣੀ ਅਨਾਜ ਦੀ ਭੇਟ ਨੂੰ ਯਾਹਵੇਹ ਅੱਗੇ ਲਿਆਓ ਅਤੇ ਇਸ ਨੂੰ ਜਾਜਕ ਅੱਗੇ ਪੇਸ਼ ਕਰੋ, ਜੋ ਇਸਨੂੰ ਜਗਵੇਦੀ ਕੋਲ ਲੈ ਜਾਵੇਗਾ। 9ਫਿਰ ਜਾਜਕ ਉਸਨੂੰ ਅਨਾਜ਼ ਦੀ ਭੇਟ ਵਿੱਚੋਂ ਯਾਦਗਾਰੀ ਦਾ ਹਿੱਸਾ ਕੱਢ ਕੇ ਇਸਨੂੰ ਜਗਵੇਦੀ ਉੱਤੇ ਭੋਜਨ ਦੀ ਭੇਟ ਵਜੋਂ ਸਾੜੇ, ਇੱਕ ਸੁਗੰਧ ਜੋ ਯਾਹਵੇਹ ਨੂੰ ਪ੍ਰਸੰਨ ਕਰਦੀ ਹੈ। 10ਬਾਕੀ ਅਨਾਜ ਦੀ ਭੇਟ ਹਾਰੋਨ ਅਤੇ ਉਸਦੇ ਪੁੱਤਰਾਂ ਦੀ ਹੈ, ਇਹ ਯਾਹਵੇਹ ਨੂੰ ਭੇਟ ਕੀਤੇ ਗਏ ਭੋਜਨ ਭੇਟਾਂ ਦਾ ਸਭ ਤੋਂ ਪਵਿੱਤਰ ਹਿੱਸਾ ਹੈ।
11“ ‘ਹਰ ਅਨਾਜ ਦੀ ਭੇਟ ਜੋ ਤੁਸੀਂ ਯਾਹਵੇਹ ਲਈ ਲਿਆਉਂਦੇ ਹੋ, ਬਿਨਾਂ ਖਮੀਰ ਦੇ ਕੀਤੀ ਜਾਣੀ ਚਾਹੀਦੀ ਹੈ, ਕਿਉਂਕਿ ਤੁਹਾਨੂੰ ਯਾਹਵੇਹ ਨੂੰ ਚੜ੍ਹਾਏ ਜਾਣ ਦੀ ਭੇਟ ਵਿੱਚ ਕੋਈ ਵੀ ਖਮੀਰ ਜਾਂ ਸ਼ਹਿਦ ਨਹੀਂ ਸਾੜਨਾ ਚਾਹੀਦਾ। 12ਤੁਸੀਂ ਉਹਨਾਂ ਨੂੰ ਪਹਿਲੇ ਫਲਾਂ ਦੀ ਭੇਟ ਵਜੋਂ ਯਾਹਵੇਹ ਦੇ ਕੋਲ ਲਿਆ ਸਕਦੇ ਹੋ, ਪਰ ਉਹਨਾਂ ਨੂੰ ਜਗਵੇਦੀ ਉੱਤੇ ਖੁਸ਼ਬੂਦਾਰ ਸੁਗੰਧ ਵਜੋਂ ਨਹੀਂ ਚੜ੍ਹਾਇਆ ਜਾਣਾ ਚਾਹੀਦਾ ਹੈ। 13ਆਪਣੀਆਂ ਸਾਰੀਆਂ ਅਨਾਜ ਦੀਆਂ ਭੇਟਾਂ ਵਿੱਚ ਲੂਣ ਪਾਓ। ਆਪਣੇ ਅਨਾਜ ਦੀਆਂ ਭੇਟਾਂ ਵਿੱਚੋਂ ਆਪਣੇ ਪਰਮੇਸ਼ਵਰ ਦੇ ਨੇਮ ਦਾ ਲੂਣ ਨਾ ਛੱਡੋ, ਅਤੇ ਆਪਣੀਆਂ ਸਾਰੀਆਂ ਭੇਟਾਂ ਵਿੱਚ ਲੂਣ ਪਾਓ।
14“ ‘ਜੇਕਰ ਤੂੰ ਆਪਣੀ ਉਪਜ ਦੇ ਪਹਿਲੇ ਫ਼ਲਾਂ ਵਿੱਚੋਂ ਮੈਦੇ ਦੀ ਭੇਟ ਯਾਹਵੇਹ ਦੇ ਅੱਗੇ ਚੜ੍ਹਾਵੇਂ, ਤਾਂ ਤੂੰ ਮੈਦੇ ਦੀ ਭੇਟ ਵਿੱਚ ਆਪਣੇ ਪਹਿਲੇ ਫ਼ਲਾਂ ਦੇ ਦਾਣਿਆਂ ਦੇ ਹਰੇ ਸਿੱਟੇ ਅੱਗ ਨਾਲ ਭੁੰਨੇ ਹੋਏ ਅਰਥਾਤ ਮਸਲ ਦੇ ਕੱਢੇ ਹੋਏ ਦਾਣੇ ਚੜ੍ਹਾਵੀਂ। 15ਇਸ ਉੱਤੇ ਤੇਲ ਅਤੇ ਲੁਬਾਨ ਪਾਈ, ਇਹ ਇੱਕ ਅਨਾਜ ਦੀ ਭੇਟ ਹੈ। 16ਜਾਜਕ ਕੁਚਲੇ ਹੋਏ ਅਨਾਜ ਅਤੇ ਤੇਲ ਦੇ ਯਾਦਗਾਰੀ ਹਿੱਸੇ ਨੂੰ, ਸਾਰੇ ਧੂਪਾਂ ਦੇ ਸਮੇਤ ਯਾਹਵੇਹ ਨੂੰ ਭੇਟ ਕੀਤੇ ਗਏ ਭੋਜਨ ਦੀ ਭੇਟ ਵਜੋਂ ਸਾੜੇਗਾ।
தற்சமயம் தேர்ந்தெடுக்கப்பட்டது:
ਲੇਵੀਆਂ 2: PCB
சிறப்புக்கூறு
நகல்
ஒப்பீடு
பகிர்
உங்கள் எல்லா சாதனங்களிலும் உங்கள் சிறப்பம்சங்கள் சேமிக்கப்பட வேண்டுமா? பதிவு செய்யவும் அல்லது உள்நுழையவும்
ਪਵਿੱਤਰ ਬਾਈਬਲ, ਪੰਜਾਬੀ ਮੌਜੂਦਾ ਤਰਜਮਾ
ਕਾਪੀਰਾਈਟ ਅਧਿਕਾਰ © 2022, 2025 Biblica, Inc.
ਮਨਜ਼ੂਰੀ ਨਾਲ ਵਰਤਿਆ ਜਾਂਦਾ ਹੈ। ਸੰਸਾਰ ਭਰ ਵਿੱਚ ਸਾਰੇ ਅਧਿਕਾਰ ਰਾਖਵੇਂ ਹਨ।
Holy Bible, Punjabi Contemporary Version™
Copyright © 2022, 2025 by Biblica, Inc.
Used with permission. All rights reserved worldwide.