ਯਹੋਸ਼ੂਆ 11
11
ਉੱਤਰੀ ਰਾਜਿਆਂ ਨੂੰ ਹਰਾਇਆ
1ਜਦੋਂ ਹਾਜ਼ੋਰ ਦੇ ਰਾਜੇ ਯਾਬੀਨ ਨੇ ਇਹ ਸੁਣਿਆ ਤਾਂ ਉਸ ਨੇ ਮਾਦੋਨ ਦੇ ਰਾਜੇ ਯੋਬਾਬ ਨੂੰ ਸ਼ਿਮਰੋਨ ਅਤੇ ਅਕਸ਼ਫ਼ ਦੇ ਰਾਜਿਆਂ ਨੂੰ ਸੁਨੇਹਾ ਭੇਜਿਆ। 2ਉਸ ਨੇ ਉੱਤਰ ਵਿੱਚ ਪਹਾੜੀ ਖੇਤਰ ਦੇ ਰਾਜਿਆਂ, ਅਰਾਬਾਹ ਵਿੱਚ ਯਰਦਨ ਨਦੀ ਦੀ ਘਾਟੀ ਦੇ ਰਾਜਿਆਂ, ਕਿਨਰੇਥ ਦੇ ਦੱਖਣ ਵਿੱਚ, ਨੀਵੇਂ ਇਲਾਕਿਆਂ ਦੇ ਰਾਜਿਆਂ ਅਤੇ ਪੱਛਮੀ ਸਮੁੰਦਰੀ ਤੱਟ ਦੇ ਨਫੋਥ ਦੋਰ ਵਿੱਚ ਰਾਜਿਆਂ ਕੋਲ ਸੰਦੇਸ਼ਵਾਹਕ ਭੇਜੋ 3ਪੂਰਬ ਅਤੇ ਪੱਛਮ ਵਿੱਚ ਕਨਾਨੀਆਂ ਨੂੰ ਪਹਾੜੀ ਦੇਸ਼ ਵਿੱਚ ਅਮੋਰੀਆਂ, ਹਿੱਤੀਆਂ, ਪਰਿੱਜ਼ੀਆਂ ਅਤੇ ਯਬੂਸੀਆਂ ਨੂੰ ਅਤੇ ਮਿਸਪਾਹ ਦੇ ਇਲਾਕੇ ਵਿੱਚ ਹਰਮੋਨ ਦੇ ਹੇਠਾਂ ਹਿੱਵੀਆਂ ਨੂੰ। 4ਉਹ ਆਪਣੀਆਂ ਸਾਰੀਆਂ ਸੈਨਾ ਅਤੇ ਬਹੁਤ ਸਾਰੇ ਘੋੜਿਆਂ ਅਤੇ ਰੱਥਾਂ ਨਾਲ ਬਾਹਰ ਨਿਕਲੇ, ਇੱਕ ਵੱਡੀ ਸੈਨਾ, ਸਮੁੰਦਰ ਦੇ ਕੰਢੇ ਦੀ ਰੇਤ ਜਿੰਨੀ ਵੱਡੀ ਸੀ। 5ਇਨ੍ਹਾਂ ਸਾਰੇ ਰਾਜਿਆਂ ਨੇ ਮਿਲ ਕੇ ਮੇਰੋਮ ਨਦੀ ਦੇ ਕੰਢੇ ਆਪਣੇ ਡੇਰੇ ਲਾਏ ਤਾਂ ਜੋ ਉਹ ਇਸਰਾਏਲ ਉੱਤੇ ਹਮਲਾ ਕਰ ਸਕਣ।
6ਯਾਹਵੇਹ ਨੇ ਯਹੋਸ਼ੂਆ ਨੂੰ ਆਖਿਆ, “ਇਨ੍ਹਾਂ ਲੋਕਾਂ ਤੋਂ ਨਾ ਡਰ, ਕਿਉਂਕਿ ਕੱਲ੍ਹ ਇਸ ਸਮੇਂ ਵਿੱਚ ਮੈਂ ਉਨ੍ਹਾਂ ਸਾਰਿਆਂ ਨੂੰ ਇਸਰਾਏਲ ਦੇ ਸਾਮ੍ਹਣੇ ਮਾਰ ਦਿਆਂਗਾ। ਤੂੰ ਉਹਨਾਂ ਦੇ ਘੋੜਿਆਂ ਨੂੰ ਲੰਗੜਾ ਕਰ ਕੇ ਉਹਨਾਂ ਦੇ ਪੱਠੇ ਵੱਢ ਕੇ ਉਹਨਾਂ ਦੇ ਰਥਾਂ ਨੂੰ ਸਾੜ ਦਿੰਦਾ ਹੈ।”
7ਇਸ ਲਈ ਯਹੋਸ਼ੂਆ ਅਤੇ ਉਸ ਦੀ ਸਾਰੀ ਫ਼ੌਜ ਮੇਰੋਮ ਦੇ ਪਾਣੀਆਂ ਉੱਤੇ ਅਚਾਨਕ ਉਨ੍ਹਾਂ ਦੇ ਵਿਰੁੱਧ ਆਏ ਅਤੇ ਉਨ੍ਹਾਂ ਉੱਤੇ ਹਮਲਾ ਕੀਤਾ। 8ਅਤੇ ਯਾਹਵੇਹ ਨੇ ਉਨ੍ਹਾਂ ਨੂੰ ਇਸਰਾਏਲ ਦੇ ਹੱਥ ਵਿੱਚ ਦੇ ਦਿੱਤਾ। ਉਨ੍ਹਾਂ ਨੇ ਉਨ੍ਹਾਂ ਨੂੰ ਹਰਾਇਆ ਅਤੇ ਵੱਡੇ ਸੀਦੋਨ, ਮਿਸਰੇਫੋਥ ਮਾਈਮ ਅਤੇ ਪੂਰਬ ਵੱਲ ਮਿਸਪਾਹ ਦੀ ਘਾਟੀ ਤੱਕ ਉਨ੍ਹਾਂ ਦਾ ਪਿੱਛਾ ਕੀਤਾ, ਜਦੋਂ ਤੱਕ ਕੋਈ ਵੀ ਬਚ ਨਾ ਗਿਆ। 9ਯਹੋਸ਼ੂਆ ਨੇ ਉਨ੍ਹਾਂ ਨਾਲ ਉਸੇ ਤਰ੍ਹਾਂ ਕੀਤਾ ਜਿਵੇਂ ਕਿ ਯਾਹਵੇਹ ਨੇ ਕਿਹਾ ਸੀ ਕਿ ਉਸਨੇ ਉਹਨਾਂ ਦੇ ਘੋੜਿਆਂ ਨੂੰ ਲੰਗੜਾ ਕਰ ਦਿੱਤਾ ਅਤੇ ਉਨ੍ਹਾਂ ਦੇ ਰਥਾਂ ਨੂੰ ਸਾੜ ਦਿੱਤਾ।
10ਉਸ ਸਮੇਂ ਯਹੋਸ਼ੂਆ ਨੇ ਪਿੱਛੇ ਮੁੜ ਕੇ ਹਾਜ਼ੋਰ ਉੱਤੇ ਕਬਜ਼ਾ ਕਰ ਲਿਆ ਅਤੇ ਉਸ ਦੇ ਰਾਜੇ ਨੂੰ ਤਲਵਾਰ ਨਾਲ ਮਾਰ ਦਿੱਤਾ। ਕਿਉਂਕਿ ਹਾਸੋਰ ਇਨ੍ਹਾਂ ਸਾਰਿਆਂ ਰਾਜਿਆਂ ਦਾ ਮੁਖੀ ਸੀ। 11ਉਹਨਾਂ ਨੇ ਸਾਰੇ ਪ੍ਰਾਣੀਆਂ ਨੂੰ ਜਿਹੜੇ ਉਸ ਦੇ ਵਿੱਚ ਸਨ। ਪੂਰੀ ਤਰ੍ਹਾਂ ਤਬਾਹ ਕਰ ਦਿੱਤਾ, ਸਾਹ ਲੈਣ ਵਾਲੇ ਕਿਸੇ ਨੂੰ ਵੀ ਨਾ ਬਖ਼ਸ਼ਿਆ ਅਤੇ ਉਸ ਨੇ ਹਾਜ਼ੋਰ ਨੂੰ ਸਾੜ ਦਿੱਤਾ।
12ਯਹੋਸ਼ੂਆ ਨੇ ਇਨ੍ਹਾਂ ਸਾਰੇ ਸ਼ਾਹੀ ਸ਼ਹਿਰਾਂ ਅਤੇ ਉਨ੍ਹਾਂ ਦੇ ਰਾਜਿਆਂ ਨੂੰ ਲੈ ਲਿਆ ਅਤੇ ਉਨ੍ਹਾਂ ਨੂੰ ਤਲਵਾਰ ਨਾਲ ਮਾਰ ਦਿੱਤਾ। ਉਸ ਨੇ ਉਨ੍ਹਾਂ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ, ਜਿਵੇਂ ਕਿ ਯਾਹਵੇਹ ਦੇ ਸੇਵਕ ਮੋਸ਼ੇਹ ਨੇ ਹੁਕਮ ਦਿੱਤਾ ਸੀ। 13ਪਰ ਇਸਰਾਏਲੀਆਂ ਨੇ ਉਸ ਸ਼ਹਿਰ ਨੂੰ ਨਹੀਂ ਸਾੜਿਆ ਜੋ ਟਿੱਲਿਆਂ ਉੱਤੇ ਸੀ, ਸਿਰਫ ਹਾਜ਼ੋਰ ਨੂੰ ਯਹੋਸ਼ੂਆ ਨੇ ਸਾੜਿਆ ਸੀ। 14ਇਸਰਾਏਲੀਆਂ ਨੇ ਸਾਰੇ ਸ਼ਹਿਰਾਂ ਵਿੱਚੋਂ ਲੁੱਟਿਆ ਗਿਆ ਮਾਲ ਅਤੇ ਪਸ਼ੂ ਆਪਣੇ ਲਈ ਰੱਖ ਲਏ; ਪਰ ਬਾਕੀ ਹਰ ਮਨੁੱਖ ਨੂੰ ਤਲਵਾਰ ਨਾਲ ਮਾਰ ਦਿੱਤਾ ਅਤੇ ਇਸ ਤਰ੍ਹਾਂ ਸਭ ਕੁਝ ਤਬਾਹ ਕਰ ਦਿੱਤਾ। ਉਸ ਨੇ ਕਿਸੇ ਨੂੰ ਜਿਉਂਦਾ ਨਹੀਂ ਛੱਡਿਆ। 15ਜਿਵੇਂ ਕਿ ਯਾਹਵੇਹ ਨੇ ਆਪਣੇ ਸੇਵਕ ਮੋਸ਼ੇਹ ਨੂੰ ਹੁਕਮ ਦਿੱਤਾ ਸੀ, ਉਸੇ ਤਰ੍ਹਾਂ ਮੋਸ਼ੇਹ ਨੇ ਯਹੋਸ਼ੂਆ ਨੂੰ ਹੁਕਮ ਦਿੱਤਾ, ਅਤੇ ਯਹੋਸ਼ੂਆ ਨੇ ਅਜਿਹਾ ਕੀਤਾ, ਉਸਨੇ ਉਨ੍ਹਾਂ ਸਾਰੀਆਂ ਚੀਜ਼ਾਂ ਵਿੱਚੋਂ ਕੁਝ ਵੀ ਨਹੀਂ ਛੱਡਿਆ ਜੋ ਯਾਹਵੇਹ ਨੇ ਮੋਸ਼ੇਹ ਨੂੰ ਹੁਕਮ ਦਿੱਤਾ ਸੀ।
16ਇਸ ਲਈ ਯਹੋਸ਼ੂਆ ਨੇ ਇਹ ਸਾਰੀ ਧਰਤੀ ਲੈ ਲਈ: ਪਹਾੜੀ ਦੇਸ਼, ਸਾਰਾ ਨੇਗੇਵ, ਗੋਸ਼ਨ ਦਾ ਸਾਰਾ ਇਲਾਕਾ, ਪੱਛਮੀ ਤਲਹਟੀ, ਅਰਾਬਾਹ ਅਤੇ ਇਸਰਾਏਲ ਦੇ ਪਹਾੜ ਉਨ੍ਹਾਂ ਦੀਆਂ ਤਲਹਟੀਆਂ ਸਮੇਤ, 17ਹਲਾਕ ਪਰਬਤ ਤੋਂ, ਜੋ ਸੇਈਰ ਵੱਲ ਵਧਦਾ ਹੈ, ਹਰਮੋਨ ਪਰਬਤ ਦੇ ਹੇਠਾਂ ਲਬਾਨੋਨ ਦੀ ਘਾਟੀ ਵਿੱਚ ਬਆਲ ਗਾਦ ਤੱਕ। ਉਸ ਨੇ ਉਨ੍ਹਾਂ ਦੇ ਸਾਰੇ ਰਾਜਿਆਂ ਨੂੰ ਫੜ ਲਿਆ ਅਤੇ ਉਨ੍ਹਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ। 18ਯਹੋਸ਼ੂਆ ਨੇ ਇਨ੍ਹਾਂ ਸਾਰੇ ਰਾਜਿਆਂ ਵਿਰੁੱਧ ਲੰਬੇ ਸਮੇਂ ਤੱਕ ਯੁੱਧ ਕੀਤਾ। 19ਗਿਬਓਨ ਵਿੱਚ ਰਹਿਣ ਵਾਲੇ ਹਿੱਤੀਆਂ ਨੂੰ ਛੱਡ ਕੇ, ਕੋਈ ਵੀ ਸ਼ਹਿਰ ਨਹੀਂ ਜਿਸ ਨਾਲ ਇਸਰਾਏਲੀਆਂ ਨੇ ਸੁਲਾਹ ਕੀਤੀ ਹੋਵੇ, ਜੋ ਉਨ੍ਹਾਂ ਸਾਰਿਆਂ ਨੂੰ ਲੜਾਈ ਵਿੱਚ ਜਿੱਤ ਲਏ। 20ਕਿਉਂਕਿ ਇਹ ਯਾਹਵੇਹ ਹੀ ਸੀ ਜਿਸਨੇ ਇਸਰਾਏਲ ਦੇ ਵਿਰੁੱਧ ਯੁੱਧ ਕਰਨ ਲਈ ਉਹਨਾਂ ਦੇ ਦਿਲਾਂ ਨੂੰ ਕਠੋਰ ਕੀਤਾ ਸੀ, ਤਾਂ ਜੋ ਉਹ ਉਹਨਾਂ ਨੂੰ ਪੂਰੀ ਤਰ੍ਹਾਂ ਤਬਾਹ ਕਰ ਦੇਵੇ, ਉਹਨਾਂ ਨੂੰ ਰਹਿਮ ਤੋਂ ਬਿਨਾਂ ਖਤਮ ਕਰ ਦੇਵੇ, ਜਿਵੇਂ ਕਿ ਯਾਹਵੇਹ ਨੇ ਮੋਸ਼ੇਹ ਨੂੰ ਹੁਕਮ ਦਿੱਤਾ ਸੀ।
21ਉਸ ਸਮੇਂ ਯਹੋਸ਼ੂਆ ਨੇ ਜਾ ਕੇ ਪਹਾੜੀ ਦੇਸ਼ ਵਿੱਚੋਂ ਅਨਾਕੀਆਂ ਦਾ ਨਾਸ਼ ਕੀਤਾ ਅਤੇ ਹੇਬਰੋਨ, ਦਬੀਰ ਅਤੇ ਅਨਾਬ ਤੋਂ, ਯਹੂਦਾਹ ਦੇ ਸਾਰੇ ਪਹਾੜੀ ਦੇਸ਼ ਤੋਂ ਅਤੇ ਇਸਰਾਏਲ ਦੇ ਸਾਰੇ ਪਹਾੜੀ ਦੇਸ਼ ਵਿੱਚੋਂ। ਯਹੋਸ਼ੂਆ ਨੇ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਸ਼ਹਿਰਾਂ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ। 22ਇਸਰਾਏਲ ਦੇ ਇਲਾਕੇ ਵਿੱਚ ਕੋਈ ਅਨਾਕੀ ਨਹੀਂ ਬਚਿਆ ਸੀ, ਸਿਰਫ ਗਾਜ਼ਾ, ਗਾਥ ਅਤੇ ਅਸ਼ਦੋਦ ਵਿੱਚ ਹੀ ਕੋਈ ਬਚਿਆ ਸੀ।
23ਇਸ ਲਈ ਯਹੋਸ਼ੂਆ ਨੇ ਸਾਰੀ ਧਰਤੀ ਲੈ ਲਈ, ਜਿਵੇਂ ਕਿ ਯਾਹਵੇਹ ਨੇ ਮੋਸ਼ੇਹ ਨੂੰ ਹੁਕਮ ਦਿੱਤਾ ਸੀ, ਅਤੇ ਉਸਨੇ ਇਸਨੂੰ ਇਸਰਾਏਲ ਨੂੰ ਉਹਨਾਂ ਦੇ ਕਬੀਲਿਆਂ ਦੇ ਭਾਗਾਂ ਅਨੁਸਾਰ ਵਿਰਾਸਤ ਵਜੋਂ ਦੇ ਦਿੱਤਾ। ਤਦ ਧਰਤੀ ਨੂੰ ਯੁੱਧ ਤੋਂ ਆਰਾਮ ਮਿਲਿਆ।
தற்சமயம் தேர்ந்தெடுக்கப்பட்டது:
ਯਹੋਸ਼ੂਆ 11: PCB
சிறப்புக்கூறு
நகல்
ஒப்பீடு
பகிர்
உங்கள் எல்லா சாதனங்களிலும் உங்கள் சிறப்பம்சங்கள் சேமிக்கப்பட வேண்டுமா? பதிவு செய்யவும் அல்லது உள்நுழையவும்
ਪਵਿੱਤਰ ਬਾਈਬਲ, ਪੰਜਾਬੀ ਮੌਜੂਦਾ ਤਰਜਮਾ
ਕਾਪੀਰਾਈਟ ਅਧਿਕਾਰ © 2022, 2025 Biblica, Inc.
ਮਨਜ਼ੂਰੀ ਨਾਲ ਵਰਤਿਆ ਜਾਂਦਾ ਹੈ। ਸੰਸਾਰ ਭਰ ਵਿੱਚ ਸਾਰੇ ਅਧਿਕਾਰ ਰਾਖਵੇਂ ਹਨ।
Holy Bible, Punjabi Contemporary Version™
Copyright © 2022, 2025 by Biblica, Inc.
Used with permission. All rights reserved worldwide.