ਨਿਆਂਈਆਂ 15

15
ਸਮਸੂਨ ਦਾ ਫ਼ਲਿਸਤੀਆਂ ਤੋਂ ਬਦਲਾ
1ਕੁੱਝ ਸਮੇਂ ਬਾਅਦ, ਕਣਕ ਦੀ ਵਾਢੀ ਦੇ ਸਮੇਂ ਸਮਸੂਨ ਇੱਕ ਬੱਕਰੀ ਲੈ ਕੇ ਆਪਣੀ ਪਤਨੀ ਨੂੰ ਮਿਲਣ ਗਿਆ। ਉਸਨੇ ਕਿਹਾ, “ਮੈਂ ਆਪਣੀ ਪਤਨੀ ਦੇ ਕਮਰੇ ਵਿੱਚ ਜਾ ਰਿਹਾ ਹਾਂ।” ਪਰ ਉਸਦੇ ਸਹੁਰੇ ਨੇ ਉਸਨੂੰ ਅੰਦਰ ਨਹੀਂ ਜਾਣ ਦਿੱਤਾ।
2“ਅਤੇ ਉਸਦੇ ਸਹੁਰੇ ਨੇ ਕਿਹਾ, ਮੈਂ ਸੱਚ-ਮੁੱਚ ਜਾਣਦਾ ਸੀ ਕਿ ਤੂੰ ਉਸ ਦੇ ਨਾਲ ਵੈਰ ਹੀ ਰੱਖਦਾ ਹੈ, ਇਸ ਲਈ ਮੈਂ ਉਸਦਾ ਵਿਆਹ ਤੇਰੇ ਮਿੱਤਰ ਨਾਲ ਕਰਾ ਦਿੱਤਾ ਹੈ। ਭਲਾ ਉਸਦੀ ਛੋਟੀ ਭੈਣ ਉਸ ਨਾਲੋਂ ਸੋਹਣੀ ਨਹੀਂ? ਉਸ ਦੇ ਬਦਲੇ ਤੂੰ ਉਸ ਨਾਲ ਵਿਆਹ ਕਰ ਲੈ।”
3ਸਮਸੂਨ ਨੇ ਉਨ੍ਹਾਂ ਨੂੰ ਕਿਹਾ, “ਇਸ ਵਾਰ ਮੈਂ ਫ਼ਲਿਸਤੀਆਂ ਦਾ ਨੁਕਸਾਨ ਕਰਾਂਗਾ, ਤਾਂ ਵੀ ਮੈਂ ਨਿਰਦੋਸ਼ ਹੀ ਠਹਿਰਾਂਗਾ।” 4ਇਸ ਲਈ ਸਮਸੂਨ ਨੇ ਬਾਹਰ ਜਾ ਕੇ ਤਿੰਨ ਸੌ ਲੂੰਬੜੀਆਂ ਨੂੰ ਫੜਿਆ, ਅਤੇ ਦੋ-ਦੋ ਲੂੰਬੜੀਆਂ ਦੀ ਪੂਛ ਨਾਲ ਪੂਛ ਬੰਨ੍ਹੀ ਅਤੇ ਦੋਹਾਂ ਪੂਛਾਂ ਵਿੱਚ ਇੱਕ ਮਸ਼ਾਲ ਬੰਨ੍ਹ ਦਿੱਤੀ, 5ਅਤੇ ਮਸ਼ਾਲਾਂ ਬਾਲ ਕੇ ਲੂੰਬੜੀਆਂ ਨੂੰ ਫ਼ਲਿਸਤੀਆਂ ਦੇ ਖੜ੍ਹੀਆਂ ਅਨਾਜ ਦੀਆਂ ਫ਼ਸਲਾਂ ਵਿੱਚ ਛੱਡ ਦਿੱਤਾ। ਇਸ ਤਰ੍ਹਾਂ ਉਸਨੇ ਪੂਲਿਆਂ ਤੋਂ ਲੈ ਕੇ ਪੱਕੀਆਂ ਫ਼ਸਲਾਂ ਅਤੇ ਅੰਗੂਰੀ ਦੇ ਬਾਗ ਅਤੇ ਜ਼ੈਤੂਨ ਦੇ ਬਾਗ ਵੀ ਸਾੜ ਦਿੱਤੇ।
6ਜਦੋਂ ਫ਼ਲਿਸਤੀਆਂ ਨੇ ਪੁੱਛਿਆ, “ਇਹ ਕਿਸਨੇ ਕੀਤਾ?” ਲੋਕਾਂ ਨੇ ਕਿਹਾ, “ਤਿਮਨਾਹ ਦੇ ਜਵਾਈ ਸਮਸੂਨ ਨੇ ਕਿਉਂਕਿ ਉਸਦੀ ਪਤਨੀ ਉਸਦੇ ਸਾਥੀ ਨੂੰ ਦਿੱਤੀ ਗਈ ਸੀ।”
ਇਸ ਲਈ ਫ਼ਲਿਸਤੀਆਂ ਨੇ ਜਾ ਕੇ ਉਸਦੀ ਪਤਨੀ ਅਤੇ ਉਸ ਦੇ ਪਿਤਾ ਨੂੰ ਸਾੜ ਦਿੱਤਾ। 7ਸਮਸੂਨ ਨੇ ਉਨ੍ਹਾਂ ਨੂੰ ਕਿਹਾ, “ਜੇ ਤੁਸੀਂ ਇਸ ਤਰ੍ਹਾਂ ਕੀਤਾ ਹੈ, ਮੈਂ ਵੀ ਸਹੁੰ ਖਾਂਦਾ ਹਾਂ ਕਿ ਜਦੋਂ ਤੱਕ ਮੈਂ ਤੁਹਾਡੇ ਤੋਂ ਬਦਲਾ ਨਹੀਂ ਲਵਾਂਗਾ, ਮੈਂ ਸ਼ਾਂਤ ਨਹੀਂ ਹੋਵਾਂਗਾ।” 8ਉਸ ਨੇ ਉਨ੍ਹਾਂ ਉੱਤੇ ਬੇਰਹਿਮੀ ਨਾਲ ਹਮਲਾ ਕੀਤਾ ਅਤੇ ਉਨ੍ਹਾਂ ਵਿੱਚੋਂ ਬਹੁਤਿਆਂ ਨੂੰ ਵੱਢ ਸੁੱਟਿਆ। ਫਿਰ ਉਹ ਹੇਠਾਂ ਗਿਆ ਅਤੇ ਏਤਾਮ ਦੀ ਚੱਟਾਨ ਦੀ ਇੱਕ ਗੁਫਾ ਵਿੱਚ ਠਹਿਰਿਆ।
9ਫ਼ਲਿਸਤੀਆਂ ਨੇ ਚੜ੍ਹ ਕੇ ਯਹੂਦਾਹ ਵਿੱਚ ਡੇਰੇ ਲਾਏ ਅਤੇ ਲੇਹੀ ਦੇ ਨੇੜੇ ਫੈਲ ਗਏ। 10ਯਹੂਦਾਹ ਦੇ ਲੋਕਾਂ ਨੇ ਪੁੱਛਿਆ, “ਤੁਸੀਂ ਸਾਡੇ ਨਾਲ ਲੜਨ ਲਈ ਕਿਉਂ ਆਏ ਹੋ?”
ਉਨ੍ਹਾਂ ਨੇ ਜਵਾਬ ਦਿੱਤਾ, “ਅਸੀਂ ਸਮਸੂਨ ਨੂੰ ਬੰਨ੍ਹਣ ਲਈ ਆਏ ਹਾਂ, ਉਸ ਨਾਲ ਉਹ ਕਰਨ ਲਈ ਜਿਵੇਂ ਉਸਨੇ ਸਾਡੇ ਨਾਲ ਕੀਤਾ ਸੀ।”
11ਤਦ ਯਹੂਦਾਹ ਦੇ ਤਿੰਨ ਹਜ਼ਾਰ ਮਨੁੱਖ ਏਤਾਮ ਦੀ ਚੱਟਾਨ ਦੀ ਗੁਫਾ ਵਿੱਚ ਗਏ ਅਤੇ ਸਮਸੂਨ ਨੂੰ ਆਖਿਆ, “ਕੀ ਤੈਨੂੰ ਪਤਾ ਨਹੀਂ ਕਿ ਫ਼ਲਿਸਤੀ ਸਾਡੇ ਉੱਤੇ ਹਾਕਮ ਹਨ? ਫਿਰ ਤੂੰ ਸਾਡੇ ਨਾਲ ਅਜਿਹਾ ਕਿਉਂ ਕੀਤਾ?”
ਉਸਨੇ ਜਵਾਬ ਦਿੱਤਾ, “ਮੈਂ ਉਹਨਾਂ ਨਾਲ ਉਹੀ ਕੀਤਾ ਜੋ ਉਹਨਾਂ ਨੇ ਮੇਰੇ ਨਾਲ ਕੀਤਾ।”
12ਯਹੂਦਾਹ ਦੇ ਮਨੁੱਖਾਂ ਨੇ ਸਮਸੂਨ ਨੂੰ ਕਿਹਾ, “ਅਸੀਂ ਤੈਨੂੰ ਬੰਨ੍ਹਣ ਅਤੇ ਫ਼ਲਿਸਤੀਆਂ ਦੇ ਹਵਾਲੇ ਕਰਨ ਆਏ ਹਾਂ।”
ਸਮਸੂਨ ਨੇ ਕਿਹਾ, “ਮੇਰੇ ਨਾਲ ਸਹੁੰ ਖਾਓ ਕਿ ਤੁਸੀਂ ਆਪ ਮੇਰੇ ਉੱਤੇ ਹਮਲਾ ਨਹੀਂ ਕਰੋਗੇ।”
13ਉਨ੍ਹਾਂ ਨੇ ਕਿਹਾ, “ਅਸੀਂ ਨਹੀਂ ਕਰਾਂਗੇ, ਅਸੀਂ ਸਿਰਫ ਤੈਨੂੰ ਬੰਨ੍ਹਾਂਗੇ ਅਤੇ ਤੈਨੂੰ ਉਨ੍ਹਾਂ ਦੇ ਹਵਾਲੇ ਕਰਾਂਗੇ। ਅਸੀਂ ਤੈਨੂੰ ਨਹੀਂ ਮਾਰਾਂਗੇ।” ਇਸ ਲਈ ਉਨ੍ਹਾਂ ਨੇ ਉਸਨੂੰ ਦੋ ਨਵੀਆਂ ਰੱਸੀਆਂ ਨਾਲ ਬੰਨ੍ਹਿਆ ਅਤੇ ਉਸਨੂੰ ਚੱਟਾਨ ਤੋਂ ਉੱਪਰ ਲੈ ਗਏ। 14ਜਦੋਂ ਉਹ ਲੇਹੀ ਦੇ ਨੇੜੇ ਪਹੁੰਚਿਆ ਤਾਂ ਫ਼ਲਿਸਤੀ ਚੀਕਦੇ ਹੋਏ ਉਸਦੇ ਵੱਲ ਆਏ। ਤਦ ਯਾਹਵੇਹ ਦਾ ਆਤਮਾ ਉਸ ਉੱਤੇ ਵੱਡੇ ਜੋਰ ਨਾਲ ਆਇਆ। ਉਸ ਦੀਆਂ ਬਾਹਾਂ ਦੀਆਂ ਰੱਸੀਆਂ ਅੱਗ ਨਾਲ ਸੜੇ ਹੋਏ ਸਣ ਵਾਂਗ ਬਣ ਗਈਆਂ ਅਤੇ ਉਸ ਦੇ ਹੱਥਾਂ ਤੋਂ ਬੰਧਨ ਖੁੱਲ੍ਹ ਗਏ। 15ਉਸ ਵੇਲੇ ਉਸਨੂੰ ਖੋਤੇ ਦੇ ਜਬਾੜੇ ਦੀ ਇੱਕ ਨਵੀਂ ਹੱਡੀ ਲੱਭੀ ਅਤੇ ਉਸਨੇ ਆਪਣਾ ਹੱਥ ਵਧਾ ਕੇ ਉਸ ਨੂੰ ਫੜ ਲਿਆ ਅਤੇ ਉਸ ਨਾਲ ਇੱਕ ਹਜ਼ਾਰ ਬੰਦੇ ਨੂੰ ਮਾਰ ਦਿੱਤਾ।
16ਤਦ ਸਮਸੂਨ ਨੇ ਕਿਹਾ,
“ਮੈਂ ਇੱਕ ਖੋਤੇ ਦੇ ਜਬਾੜੇ ਦੀ ਹੱਡੀ ਨਾਲ
ਉਨ੍ਹਾਂ ਦੇ ਢੇਰ ਲਗਾ ਦਿੱਤੇ।
ਇੱਕ ਖੋਤੇ ਦੇ ਜਬਾੜੇ ਦੀ ਹੱਡੀ ਨਾਲ
ਮੈਂ ਇੱਕ ਹਜ਼ਾਰ ਮਨੁੱਖਾਂ ਨੂੰ ਮਾਰ ਦਿੱਤਾ ਹੈ।”
17ਜਦੋਂ ਉਹ ਇਹ ਗੱਲ ਬੋਲ ਹਟਿਆ, ਉਸਨੇ ਜਬਾੜੇ ਦੀ ਹੱਡੀ ਸੁੱਟ ਦਿੱਤੀ ਅਤੇ ਉਸ ਥਾਂ ਦਾ ਨਾਮ ਰਾਮਥ-ਲੇਹੀ#15:17 ਰਾਮਥ-ਲੇਹੀ ਅਰਥਾਤ: ਜਬਾੜੇ ਦੀ ਹੱਡੀ ਪਹਾੜੀ ਰੱਖਿਆ ਗਿਆ।
18ਕਿਉਂਕਿ ਉਹ ਬਹੁਤ ਪਿਆਸਾ ਸੀ, ਉਸਨੇ ਯਾਹਵੇਹ ਅੱਗੇ ਬੇਨਤੀ ਕੀਤੀ, “ਤੂੰ ਆਪਣੇ ਸੇਵਕ ਨੂੰ ਇਹ ਮਹਾਨ ਜਿੱਤ ਦਿੱਤੀ ਹੈ। ਕੀ ਮੈਂ ਹੁਣ ਪਿਆਸ ਨਾਲ ਮਰ ਕੇ ਉਨ੍ਹਾਂ ਅਸੁੰਨਤੀਆਂ ਦੇ ਹੱਥਾਂ ਵਿੱਚ ਪੈ ਜਾਵਾਂ?” 19ਤਦ ਪਰਮੇਸ਼ਵਰ ਨੇ ਲੇਹੀ ਵਿੱਚ ਇੱਕ ਟੋਇਆ ਬਣਾ ਦਿੱਤਾ ਅਤੇ ਉਸ ਵਿੱਚੋਂ ਪਾਣੀ ਨਿੱਕਲਿਆ। ਜਦੋਂ ਸਮਸੂਨ ਨੇ ਪੀਤਾ, ਉਸਦੀ ਤਾਕਤ ਵਾਪਸ ਆ ਗਈ ਅਤੇ ਉਹ ਮੁੜ ਤਕੜਾ ਹੋ ਗਿਆ। ਇਸ ਲਈ ਉਸ ਥਾਂ ਦਾ ਨਾਮ ਏਨ-ਹੰਕੋਰ#15:19 ਏਨ-ਹੰਕੋਰ ਅਰਥਾਤ: ਪੁਕਰਨਾ ਵਾਲੇ ਦਾ ਝਰਨਾ ਰੱਖਿਆ ਗਿਆ ਅਤੇ ਇਹ ਅਜੇ ਵੀ ਲੇਹੀ ਵਿੱਚ ਹੈ।
20ਸਮਸੂਨ ਨੇ ਫ਼ਲਿਸਤੀਆਂ ਦੇ ਦਿਨਾਂ ਵਿੱਚ ਵੀਹ ਸਾਲ ਇਸਰਾਏਲ ਦੀ ਨਿਆਂ ਕੀਤਾ।

தற்சமயம் தேர்ந்தெடுக்கப்பட்டது:

ਨਿਆਂਈਆਂ 15: PCB

சிறப்புக்கூறு

நகல்

ஒப்பீடு

பகிர்

None

உங்கள் எல்லா சாதனங்களிலும் உங்கள் சிறப்பம்சங்கள் சேமிக்கப்பட வேண்டுமா? பதிவு செய்யவும் அல்லது உள்நுழையவும்