ਬਿਵਸਥਾ 13
13
ਦੂਜੇ ਦੇਵਤਿਆਂ ਦੀ ਪੂਜਾ
1ਜੇ ਕੋਈ ਨਬੀ ਜਾਂ ਉਹ ਜੋ ਸੁਪਨਿਆਂ ਦੁਆਰਾ ਭਵਿੱਖਬਾਣੀ ਕਰਦਾ ਹੈ, ਤੁਹਾਡੇ ਵਿਚਕਾਰ ਪ੍ਰਗਟ ਹੁੰਦਾ ਹੈ ਅਤੇ ਤੁਹਾਨੂੰ ਇੱਕ ਨਿਸ਼ਾਨ ਜਾਂ ਅਚੰਭੇ ਦੀ ਘੋਸ਼ਣਾ ਕਰਦਾ ਹੈ, 2ਅਤੇ ਜੇ ਉਹ ਨਿਸ਼ਾਨ ਜਾਂ ਅਚੰਭੇ ਦੀ ਗੱਲ ਕੀਤੀ ਜਾਂਦੀ ਹੈ ਅਤੇ ਨਬੀ ਕਹਿੰਦਾ ਹੈ, “ਆਓ ਅਸੀਂ ਦੂਜੇ ਦੇਵਤਿਆਂ ਦੀ ਪਾਲਣਾ ਕਰੀਏ” (ਜਿਨ੍ਹਾਂ ਦੇਵਤਿਆਂ ਨੂੰ ਤੁਸੀਂ ਨਹੀਂ ਜਾਣਦੇ) “ਅਤੇ ਅਸੀਂ ਉਹਨਾਂ ਦੀ ਉਪਾਸਨਾ ਕਰੀਏ,” 3ਤੁਹਾਨੂੰ ਉਸ ਨਬੀ ਜਾਂ ਸੁਪਨੇ ਲੈਣ ਵਾਲੇ ਦੀਆਂ ਗੱਲਾਂ ਨੂੰ ਨਹੀਂ ਸੁਣਨਾ ਚਾਹੀਦਾ ਕਿਉਂ ਜੋ ਯਾਹਵੇਹ ਤੁਹਾਡਾ ਪਰਮੇਸ਼ਵਰ ਇਹ ਜਾਣਨ ਲਈ ਤੁਹਾਡੀ ਪਰਖ ਕਰ ਰਿਹਾ ਹੈ ਕਿ ਤੁਸੀਂ ਉਸਨੂੰ ਆਪਣੇ ਸਾਰੇ ਦਿਲ ਅਤੇ ਆਪਣੀ ਪੂਰੀ ਰੂਹ ਨਾਲ ਪਿਆਰ ਕਰਦੇ ਹੋ। 4ਇਹ ਯਾਹਵੇਹ ਤੁਹਾਡਾ ਪਰਮੇਸ਼ਵਰ ਹੈ ਜਿਸਦੀ ਤੁਹਾਨੂੰ ਪਾਲਣ ਕਰਨੀ ਚਾਹੀਦੀ ਹੈ ਅਤੇ ਤੁਹਾਨੂੰ ਉਸ ਦਾ ਸਤਿਕਾਰ ਕਰਨਾ ਚਾਹੀਦਾ ਹੈ। ਉਸਦੇ ਹੁਕਮਾਂ ਨੂੰ ਮੰਨੋ ਅਤੇ ਉਸਦੀ ਪਾਲਣਾ ਕਰੋ, ਉਸ ਦੀ ਸੇਵਾ ਕਰੋ ਅਤੇ ਉਸ ਨੂੰ ਫੜੀ ਰੱਖੋ। 5ਉਸ ਨਬੀ ਜਾਂ ਸੁਪਨੇ ਲੈਣ ਵਾਲੇ ਨੂੰ ਯਾਹਵੇਹ ਤੁਹਾਡੇ ਪਰਮੇਸ਼ਵਰ ਦੇ ਵਿਰੁੱਧ ਬਗਾਵਤ ਕਰਨ ਲਈ ਮੌਤ ਦੀ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ, ਜਿਸ ਨੇ ਤੁਹਾਨੂੰ ਮਿਸਰ ਵਿੱਚੋਂ ਕੱਢਿਆ ਅਤੇ ਤੁਹਾਨੂੰ ਗੁਲਾਮੀ ਦੇ ਦੇਸ਼ ਵਿੱਚੋਂ ਛੁਡਾਇਆ। ਉਸ ਨਬੀ ਜਾਂ ਸੁਪਨੇ ਲੈਣ ਵਾਲੇ ਨੇ ਤੁਹਾਨੂੰ ਉਸ ਰਾਹ ਤੋਂ ਮੋੜਨ ਦੀ ਕੋਸ਼ਿਸ਼ ਕੀਤੀ ਜਿਸ ਤਰ੍ਹਾਂ ਤੁਹਾਡੇ ਪਰਮੇਸ਼ਵਰ ਨੇ ਤੁਹਾਨੂੰ ਪਾਲਣਾ ਕਰਨ ਦਾ ਹੁਕਮ ਦਿੱਤਾ ਸੀ। ਤੁਹਾਨੂੰ ਆਪਣੇ ਵਿੱਚੋਂ ਬਦੀ ਨੂੰ ਦੂਰ ਕਰਨਾ ਚਾਹੀਦਾ ਹੈ।
6ਜੇ ਤੁਹਾਡਾ ਆਪਣਾ ਭਰਾ ਜਾਂ ਤੁਹਾਡਾ ਪੁੱਤਰ ਜਾਂ ਧੀ ਜਾਂ ਤੁਹਾਡੀ ਪਤਨੀ ਜਾਂ ਤੁਹਾਡਾ ਸਭ ਤੋਂ ਪਿਆਰਾ ਦੋਸਤ ਤੁਹਾਨੂੰ ਇਹ ਕਹਿ ਕੇ ਭਰਮਾਉਂਦਾ ਹੈ, “ਆਓ ਅਸੀਂ ਚੱਲੀਏ ਅਤੇ ਹੋਰ ਦੇਵਤਿਆਂ ਦੀ ਪੂਜਾ ਕਰੀਏ” (ਉਹ ਦੇਵਤੇ ਜਿਨ੍ਹਾਂ ਨੂੰ ਨਾ ਤੁਸੀਂ ਅਤੇ ਨਾ ਤੁਹਾਡੇ ਪੂਰਵਜ ਜਾਣਦੇ ਹਨ, 7ਤੁਹਾਡੇ ਆਲੇ-ਦੁਆਲੇ ਦੇ ਲੋਕਾਂ ਦੇ ਦੇਵਤਿਆਂ ਨੂੰ, ਭਾਵੇਂ ਨੇੜੇ ਜਾਂ ਦੂਰ, ਧਰਤੀ ਦੇ ਇੱਕ ਸਿਰੇ ਤੋਂ ਦੂਜੇ ਸਿਰੇ ਤੱਕ), 8ਉਹਨਾਂ ਦੀ ਗੱਲ ਨਾ ਮੰਨੋ ਅਤੇ ਨਾ ਸੁਣੋ ਅਤੇ ਨਾ ਹੀ ਉਹਨਾਂ ਉੱਤੇ ਕੋਈ ਤਰਸ ਦਿਖਾਓ। ਉਹਨਾਂ ਨੂੰ ਨਾ ਬਖਸ਼ੋ ਜਾਂ ਉਹਨਾਂ ਨੂੰ ਢਾਲ ਨਾ ਦਿਓ। 9ਤੁਸੀਂ ਉਹਨਾਂ ਨੂੰ ਜ਼ਰੂਰ ਮਾਰ ਦਿਓ, ਉਹਨਾਂ ਨੂੰ ਮਾਰਨ ਵਿੱਚ ਤੁਹਾਡਾ ਹੱਥ ਪਹਿਲਾਂ ਹੋਣਾ ਚਾਹੀਦਾ ਹੈ ਅਤੇ ਫਿਰ ਸਾਰੇ ਲੋਕਾਂ ਦੇ ਹੱਥ ਉੱਠਣ। 10ਉਹਨਾਂ ਨੂੰ ਪੱਥਰਾਂ ਨਾਲ ਮਾਰ ਸੁੱਟੋ, ਕਿਉਂਕਿ ਉਹਨਾਂ ਨੇ ਤੁਹਾਨੂੰ ਯਾਹਵੇਹ ਤੁਹਾਡੇ ਪਰਮੇਸ਼ਵਰ ਤੋਂ ਦੂਰ ਕਰਨ ਦੀ ਕੋਸ਼ਿਸ਼ ਕੀਤੀ, ਜੋ ਤੁਹਾਨੂੰ ਮਿਸਰ ਤੋਂ, ਉਸ ਗੁਲਾਮੀ ਦੇ ਦੇਸ਼ ਵਿੱਚੋਂ ਕੱਢ ਲਿਆਇਆ ਸੀ। 11ਤਦ ਸਾਰਾ ਇਸਰਾਏਲ ਸੁਣੇਗਾ ਅਤੇ ਭੈਭੀਤ ਹੋ ਜਾਵੇਗਾ ਅਤੇ ਤੁਹਾਡੇ ਵਿੱਚੋਂ ਕੋਈ ਵੀ ਅਜਿਹਾ ਮੰਦਾ ਕੰਮ ਫੇਰ ਨਹੀਂ ਕਰੇਗਾ।
12ਜੇਕਰ ਤੁਸੀਂ ਆਪਣੇ ਕਿਸੇ ਨਗਰ ਦੇ ਵਿਖੇ ਸੁਣੋ, ਜਿਹੜਾ ਯਾਹਵੇਹ ਤੁਹਾਡਾ ਪਰਮੇਸ਼ਵਰ ਤੁਹਾਨੂੰ ਵੱਸਣ ਲਈ ਦਿੰਦਾ ਹੈ, 13ਤੁਹਾਡੇ ਵਿੱਚੋਂ ਕੁਝ ਨਿਕੰਮੇ ਲੋਕਾਂ ਨੇ ਜਾ ਕੇ ਉਸ ਸ਼ਹਿਰ ਦੇ ਵਾਸੀਆਂ ਨੂੰ ਇਹ ਕਹਿ ਕੇ ਗੁਮਰਾਹ ਕੀਤਾ ਹੈ, “ਆਓ ਅਸੀਂ ਇਹਨਾਂ ਦੇਵਤਿਆਂ ਦੀ ਪੂਜਾ ਕਰੀਏ” (ਜਿਨ੍ਹਾਂ ਨੂੰ ਤੁਸੀਂ ਨਹੀਂ ਜਾਣਦੇ)। 14ਤਾਂ ਤੁਸੀਂ ਪੁੱਛ-ਗਿੱਛ ਕਰੋ ਅਤੇ ਜਾਂਚ ਕਰੋ ਅਤੇ ਪੱਕਾ ਪਤਾ ਲਗਾਓ ਅਤੇ ਵੇਖੋ, ਜੇਕਰ ਇਹ ਗੱਲ ਸੱਚੀ ਅਤੇ ਪੱਕੀ ਹੋਵੇ ਕਿ ਇਹ ਘਿਣਾਉਣਾ ਕੰਮ ਤੁਹਾਡੇ ਵਿੱਚ ਕੀਤਾ ਗਿਆ ਹੈ, 15ਤਾਂ ਤੁਸੀਂ ਉਸ ਨਗਰ ਵਿੱਚ ਰਹਿਣ ਵਾਲੇ ਸਾਰਿਆਂ ਨੂੰ ਜ਼ਰੂਰ ਤਲਵਾਰ ਨਾਲ ਵੱਢ ਸੁੱਟੋ ਨਾਲ ਹੀ ਉਸ ਨਗਰ ਦੇ ਲੋਕਾਂ ਅਤੇ ਉਸ ਦੇ ਪਸ਼ੂਆਂ ਦੋਹਾਂ ਨੂੰ ਪੂਰੀ ਤਰ੍ਹਾਂ ਤਬਾਹ ਕਰ ਦੇਣਾ। 16ਤੁਸੀਂ ਕਸਬੇ ਦੀ ਸਾਰੀ ਲੁੱਟ ਨੂੰ ਜਨਤਕ ਚੌਂਕ ਦੇ ਵਿਚਕਾਰ ਇਕੱਠਾ ਕਰੋ ਅਤੇ ਕਸਬੇ ਨੂੰ ਅਤੇ ਉਸ ਦੀ ਸਾਰੀ ਲੁੱਟ ਨੂੰ ਯਾਹਵੇਹ ਆਪਣੇ ਪਰਮੇਸ਼ਵਰ ਲਈ ਹੋਮ ਦੀ ਭੇਟ ਵਜੋਂ ਸਾੜ ਦਿਓ। ਉਹ ਨਗਰ ਸਦਾ ਲਈ ਖੰਡਰ ਬਣਿਆ ਰਹੇਗਾ, ਕਦੇ ਵੀ ਉਸਾਰਿਆ ਨਹੀਂ ਜਾਵੇਗਾ, 17ਅਤੇ ਘਿਣਾਉਣੀ ਵਸਤੂਆਂ ਵਿੱਚੋਂ ਕੋਈ ਵੀ ਤੁਹਾਡੇ ਹੱਥਾਂ ਵਿੱਚ ਨਹੀਂ ਪਾਈ ਜਾਵੇਗੀ। ਤਦ ਯਾਹਵੇਹ ਆਪਣੇ ਭਿਆਨਕ ਕ੍ਰੋਧ ਤੋਂ ਮੁੜੇਗਾ, ਤੁਹਾਡੇ ਉੱਤੇ ਦਇਆ ਕਰੇਗਾ ਅਤੇ ਤੁਹਾਡੇ ਉੱਤੇ ਰਹਿਮ ਕਰੇਗਾ। ਉਹ ਤੁਹਾਡੀ ਗਿਣਤੀ ਵਧਾਏਗਾ, ਜਿਵੇਂ ਕਿ ਉਸਨੇ ਤੁਹਾਡੇ ਪੁਰਖਿਆਂ ਨਾਲ ਸਹੁੰ ਖਾਧੀ ਸੀ। 18ਕਿਉਂਕਿ ਤੁਸੀਂ ਯਾਹਵੇਹ ਆਪਣੇ ਪਰਮੇਸ਼ਵਰ ਦੇ ਸਾਰੇ ਹੁਕਮਾਂ ਨੂੰ ਮੰਨਦੇ ਹੋ ਜੋ ਮੈਂ ਤੁਹਾਨੂੰ ਅੱਜ ਦੇ ਰਿਹਾ ਹਾਂ ਅਤੇ ਉਹੀ ਕਰੋ ਜੋ ਉਸਦੀ ਨਿਗਾਹ ਵਿੱਚ ਸਹੀ ਹੈ।
தற்சமயம் தேர்ந்தெடுக்கப்பட்டது:
ਬਿਵਸਥਾ 13: PCB
சிறப்புக்கூறு
நகல்
ஒப்பீடு
பகிர்
உங்கள் எல்லா சாதனங்களிலும் உங்கள் சிறப்பம்சங்கள் சேமிக்கப்பட வேண்டுமா? பதிவு செய்யவும் அல்லது உள்நுழையவும்
ਪਵਿੱਤਰ ਬਾਈਬਲ, ਪੰਜਾਬੀ ਮੌਜੂਦਾ ਤਰਜਮਾ
ਕਾਪੀਰਾਈਟ ਅਧਿਕਾਰ © 2022, 2025 Biblica, Inc.
ਮਨਜ਼ੂਰੀ ਨਾਲ ਵਰਤਿਆ ਜਾਂਦਾ ਹੈ। ਸੰਸਾਰ ਭਰ ਵਿੱਚ ਸਾਰੇ ਅਧਿਕਾਰ ਰਾਖਵੇਂ ਹਨ।
Holy Bible, Punjabi Contemporary Version™
Copyright © 2022, 2025 by Biblica, Inc.
Used with permission. All rights reserved worldwide.