“ਮੈਂ ਇਸਰਾਏਲੀਆਂ ਵਿੱਚੋਂ ਲੇਵੀਆਂ ਨੂੰ ਹਰੇਕ ਇਸਰਾਏਲੀ ਔਰਤ ਦੀ ਪਹਿਲੀ ਔਲਾਦ ਦੀ ਥਾਂ ਉੱਤੇ ਲਿਆ ਹੈ ਇਸ ਤਰ੍ਹਾਂ ਲੇਵੀ ਮੇਰੇ ਹਨ, ਕਿਉਂਕਿ ਸਾਰੇ ਪਹਿਲੌਠੇ ਮੇਰੇ ਹਨ, ਜਦੋਂ ਮੈਂ ਮਿਸਰ ਵਿੱਚ ਸਾਰੇ ਪਹਿਲੌਠੇ ਨੂੰ ਮਾਰਿਆ ਤਾਂ ਮੈਂ ਇਸਰਾਏਲ ਵਿੱਚ ਹਰੇਕ ਪਹਿਲੌਠੇ ਨੂੰ ਆਪਣੇ ਲਈ ਅਲੱਗ ਕਰ ਦਿੱਤਾ, ਭਾਵੇਂ ਉਹ ਮਨੁੱਖ ਜਾਂ ਜਾਨਵਰ ਦੇ ਹੋਣ ਉਹ ਮੇਰੇ ਹੋਣਗੇ। ਮੈਂ ਯਾਹਵੇਹ ਹਾਂ।”