ਜ਼ਕਰਯਾਹ 4
4
ਸੋਨੇ ਦਾ ਸ਼ਮਾਦਾਨ ਅਤੇ ਦੋ ਜ਼ੈਤੂਨ ਦੇ ਰੁੱਖ
1ਉਹ ਦੂਤ ਜਿਹੜਾ ਮੇਰੇ ਨਾਲ ਗੱਲਾਂ ਕਰਦਾ ਸੀ ਫੇਰ ਮੁੜਿਆ ਅਤੇ ਉਹ ਨੇ ਮੈਨੂੰ ਉਸ ਮਨੁੱਖ ਵਾਂਗੂੰ ਜਗਾਇਆ ਜਿਹੜਾ ਆਪਣੀ ਨੀਂਦ ਤੋਂ ਜਾਗਦਾ ਹੈ। 2ਉਸਨੇ ਮੈਨੂੰ ਪੁੱਛਿਆ, “ਤੂੰ ਕੀ ਦੇਖਦਾ ਹੈ?”
ਮੈਂ ਉੱਤਰ ਦਿੱਤਾ, “ਮੈਨੂੰ ਇੱਕ ਮਜ਼ਬੂਤ ਸੋਨੇ ਦਾ ਸ਼ਮਾਦਾਨ ਦਿਖਾਈ ਦਿੰਦਾ ਹੈ ਜਿਸ ਦੇ ਉੱਪਰ ਇੱਕ ਕਟੋਰਾ ਹੈ ਅਤੇ ਉਸ ਉੱਤੇ ਸੱਤ ਦੀਵੇ ਹਨ ਅਤੇ ਦੀਵਿਆਂ ਦੀ ਸੱਤ ਨਾਲੀਆਂ ਹਨ। 3ਨਾਲੇ ਇਸ ਦੇ ਕੋਲ ਜ਼ੈਤੂਨ ਦੇ ਦੋ ਰੁੱਖ ਹਨ, ਇੱਕ ਕਟੋਰੇ ਦੇ ਸੱਜੇ ਪਾਸੇ ਅਤੇ ਦੂਜਾ ਇਸਦੇ ਖੱਬੇ ਪਾਸੇ।”
4ਮੈਂ ਉਸ ਦੂਤ ਨੂੰ ਪੁੱਛਿਆ ਜੋ ਮੇਰੇ ਨਾਲ ਗੱਲ ਕਰ ਰਿਹਾ ਸੀ, “ਮੇਰੇ ਸ਼੍ਰੀਮਾਨ ਜੀ, ਇਹ ਕੀ ਹਨ?”
5ਉਸਨੇ ਜਵਾਬ ਦਿੱਤਾ, “ਕੀ ਤੂੰ ਨਹੀਂ ਜਾਣਦਾ ਕਿ ਇਹ ਕੀ ਹਨ?”
ਮੈਂ ਜਵਾਬ ਦਿੱਤਾ, “ਨਹੀਂ, ਮੇਰੇ ਮਹਾਰਾਜ।”
6ਇਸ ਲਈ ਉਸਨੇ ਮੈਨੂੰ ਕਿਹਾ, “ਇਹ ਜ਼ਰੁੱਬਾਬੇਲ ਲਈ ਯਾਹਵੇਹ ਦਾ ਬਚਨ ਹੈ: ‘ਕਿ ਨਾ ਸ਼ਕਤੀ ਨਾਲ, ਨਾ ਬਲ ਨਾਲ, ਸਗੋਂ ਮੇਰੇ ਆਤਮਾ ਨਾਲ,’ ਸਰਬਸ਼ਕਤੀਮਾਨ ਦੇ ਯਾਹਵੇਹ ਦਾ ਫ਼ਰਮਾਨ ਹੈ।
7“ਹੇ ਵੱਡੇ ਪਹਾੜ, ਤੂੰ ਕੀ ਹੈਂ? ਤੂੰ ਜ਼ਰੁੱਬਾਬੇਲ ਦੇ ਸਾਹਮਣੇ ਇੱਕ ਪੱਧਰੀ ਮੈਦਾਨ ਬਣ ਜਾਓਗੇ। ਫਿਰ ਉਹ ਉੱਚਾ ਪੱਥਰ ਲਿਆਵੇਗਾ, ਉੱਚੀ ਆਵਾਜ਼ ਵਿੱਚ ਕਹਿੰਦਾ ਹੈ, ‘ਪਰਮੇਸ਼ਵਰ ਇਸ ਨੂੰ ਬਰਕਤ ਦੇਵੇ! ਪਰਮੇਸ਼ਵਰ ਇਸ ਨੂੰ ਅਸੀਸ ਦੇਵੇ!’ ”
8ਤਦ ਮੇਰੇ ਕੋਲ ਯਾਹਵੇਹ ਦਾ ਵਚਨ ਆਇਆ: 9“ਜ਼ਰੁੱਬਾਬੇਲ ਦੇ ਹੱਥਾਂ ਨੇ ਇਸ ਭਵਨ ਦੀ ਨੀਂਹ ਰੱਖੀ ਹੈ; ਉਸਦੇ ਹੱਥ ਵੀ ਇਸਨੂੰ ਪੂਰਾ ਕਰਨਗੇ। ਤਦ ਤੁਹਾਨੂੰ ਪਤਾ ਲੱਗੇਗਾ ਕਿ ਸਰਬਸ਼ਕਤੀਮਾਨ ਯਾਹਵੇਹ ਨੇ ਮੈਨੂੰ ਤੁਹਾਡੇ ਕੋਲ ਭੇਜਿਆ ਹੈ।
10“ਉਹ ਕੌਣ ਹੈ ਜਿਸ ਨੇ ਛੋਟੀਆਂ ਗੱਲਾਂ ਦੇ ਦਿਨ ਦੀ ਨਿਰਾਦਰੀ ਕੀਤੀ ਹੋਵੇ? ਉਹ ਅਨੰਦ ਹੋਣਗੇ ਅਤੇ ਜ਼ਰੁੱਬਾਬੇਲ ਦੇ ਹੱਥ ਵਿੱਚ ਸਾਹਲ ਨੂੰ ਵੇਖਣਗੇ, ਇਹ ਯਾਹਵੇਹ ਦੀਆਂ ਸੱਤ ਅੱਖਾਂ ਹਨ, ਜਿਹੜੀਆਂ ਸਾਰੀ ਧਰਤੀ ਵਿੱਚ ਨੱਠੀਆਂ ਫਿਰਦੀਆਂ ਹਨ?”
11ਤਦ ਮੈਂ ਉਸ ਨੂੰ ਕਿਹਾ ਕਿ ਇਹ ਦੋ ਜ਼ੈਤੂਨ ਦੇ ਦਰੱਖਤ “ਜਿਹੜੇ ਸ਼ਮਾਦਾਨ ਦੇ ਸੱਜੇ ਅਤੇ ਖੱਬੇ ਪਾਸੇ ਉੱਤੇ ਹਨ ਕੀ ਹਨ?”
12ਫਿਰ ਦੂਜੀ ਵਾਰ ਮੈਂ ਉਸ ਨੂੰ ਕਿਹਾ ਕਿ ਜ਼ੈਤੂਨ ਦੀਆਂ ਇਹ ਦੋ ਟਹਿਣੀਆਂ ਕੀ ਹਨ, “ਜਿਹੜੀਆਂ ਸੋਨੇ ਦੀਆਂ ਦੋਹਾਂ ਨਾਲੀਆਂ ਦੇ ਬਰਾਬਰ ਤੇ ਹਨ ਜਿਨ੍ਹਾਂ ਦੇ ਰਾਹੀਂ ਸੁਨਹਿਲਾ ਤੇਲ ਨਿੱਕਲਦਾ ਹੈ?”
13ਉਸਨੇ ਜਵਾਬ ਦਿੱਤਾ, “ਕੀ ਤੁਸੀਂ ਨਹੀਂ ਜਾਣਦੇ ਕਿ ਇਹ ਕੀ ਹਨ?”
ਮੈਂ ਕਿਹਾ, “ਨਹੀਂ, ਮੇਰੇ ਮਾਲਕ।”
14ਤਾਂ ਉਸ ਨੇ ਆਖਿਆ, “ਇਹ ਉਹ ਦੋ ਹਨ ਜਿਹੜੇ ਮਸਹ ਕੀਤੇ ਹੋਏ ਹਨ ਜੋ ਸਾਰੀ ਧਰਤੀ ਦੇ ਯਾਹਵੇਹ ਦੀ ਸੇਵਾ ਕਰਦੇ ਹਨ।”
Aktualisht i përzgjedhur:
ਜ਼ਕਰਯਾਹ 4: PCB
Thekso
Kopjo
Krahaso
Ndaje
A doni që theksimet tuaja të jenë të ruajtura në të gjitha pajisjet që keni? Regjistrohu ose hyr
ਪਵਿੱਤਰ ਬਾਈਬਲ ਪੰਜਾਬੀ ਮੌਜੂਦਾ ਤਰਜਮਾ
ਕਾਪੀਰਾਈਟ ਅਧਿਕਾਰ © 2022, 2025 Biblica, Inc.
ਮਨਜ਼ੂਰੀ ਨਾਲ ਵਰਤਿਆ ਜਾਂਦਾ ਹੈ। ਸੰਸਾਰ ਭਰ ਵਿੱਚ ਸਾਰੇ ਅਧਿਕਾਰ ਰਾਖਵੇਂ ਹਨ।
Holy Bible, Punjabi Contemporary Version™
Copyright © 2022, 2025 by Biblica, Inc.
Used with permission. All rights reserved worldwide.