Logoja YouVersion
Ikona e kërkimit

ਮੱਤੀਯਾਹ 8

8
ਯਿਸ਼ੂ ਦਾ ਕੋੜ੍ਹੀ ਆਦਮੀ ਨੂੰ ਚੰਗਾ ਕਰਨਾ
1ਜਦੋਂ ਯਿਸ਼ੂ ਪਹਾੜ ਉੱਤੋਂ ਉੱਤਰਿਆ, ਤਾਂ ਵੱਡੀ ਭੀੜ ਉਸਦੇ ਮਗਰ ਆਈ। 2ਇੱਕ ਕੋੜ੍ਹੀ#8:2 ਕੋੜ੍ਹੀ ਅਰਥਾਤ ਇਬਰਾਨੀ ਭਾਸ਼ਾ ਦਾ ਸ਼ਬਦ ਜੋ ਚਮੜੀ ਨੂੰ ਪ੍ਰਭਾਵਿਤ ਕਰਨ ਵਾਲੀਆਂ ਵੱਖ-ਵੱਖ ਬਿਮਾਰੀਆਂ ਲਈ ਵਰਤਿਆ ਜਾਂਦਾ ਸੀ ਆਦਮੀ ਯਿਸ਼ੂ ਕੋਲ ਆਇਆ ਅਤੇ ਉਸ ਦੇ ਅੱਗੇ ਗੋਡਿਆਂ ਭਾਰ ਹੋ ਕੇ ਉਸ ਨੂੰ ਕਿਹਾ, “ਹੇ ਪ੍ਰਭੂ ਜੀ, ਜੇ ਤੁਸੀਂ ਚਾਹੋ ਤਾਂ ਮੈਨੂੰ ਸ਼ੁੱਧ ਕਰ ਸਕਦੇ ਹੋ।”
3ਯਿਸ਼ੂ ਨੇ ਆਪਣਾ ਹੱਥ ਵਧਾ ਕੇ ਉਸ ਨੂੰ ਛੂਹਿਆ ਅਤੇ ਕਿਹਾ, “ਮੈਂ ਚਾਹੁੰਦਾ ਹਾਂ, ਤੂੰ ਸ਼ੁੱਧ ਹੋ ਜਾ।” ਤਾਂ ਉਹ ਕੋੜ੍ਹੀ ਉਸੇ ਵਕਤ ਹੀ ਸ਼ੁੱਧ ਹੋ ਗਿਆ। 4ਫਿਰ ਯਿਸ਼ੂ ਨੇ ਉਸ ਨੂੰ ਕਿਹਾ, “ਵੇਖ! ਇਸ ਬਾਰੇ ਵਿੱਚ ਕਿਸੇ ਨੂੰ ਕੁਝ ਨਾ ਦੱਸੀਂ। ਪਰ ਜਾ, ਆਪਣੇ ਆਪ ਨੂੰ ਜਾਜਕ ਨੂੰ ਵਿਖਾ ਅਤੇ ਮੋਸ਼ੇਹ ਦੀ ਆਗਿਆ ਅਨੁਸਾਰ ਆਪਣੀ ਸ਼ੁੱਧੀ ਲਈ ਭੇਂਟ ਚੜ੍ਹਾ ਕੀ ਤੇਰਾ ਕੋੜ੍ਹ ਤੋਂ ਛੁਟਕਾਰਾ ਉਹਨਾਂ ਸਾਹਮਣੇ ਗਵਾਹੀ ਠਹਿਰੇ।”
ਰੋਮੀ ਅਧਿਕਾਰੀ ਦਾ ਵਿਸ਼ਵਾਸ
5ਜਦੋਂ ਯਿਸ਼ੂ ਕਫ਼ਰਨਹੂਮ ਵਿੱਚ ਗਏ, ਇੱਕ ਸੂਬੇਦਾਰ ਉਹਨਾਂ ਕੋਲ ਆਇਆ ਅਤੇ ਯਿਸ਼ੂ ਅੱਗੇ ਬੇਨਤੀ ਕੀਤੀ। 6“ਹੇ ਪ੍ਰਭੂ ਜੀ, ਮੇਰਾ ਨੌਕਰ ਅਧਰੰਗ ਦਾ ਮਾਰਿਆ ਘਰ ਵਿੱਚ ਪਿਆ ਦਰਦ ਨਾਲ ਤੜਫ ਰਿਹਾ ਹੈ।”
7ਯਿਸ਼ੂ ਨੇ ਉਸ ਨੂੰ ਆਖਿਆ, “ਮੈਂ ਆ ਕੇ ਉਸ ਨੂੰ ਚੰਗਾ ਕਰ ਦਿਆਂਗਾ।”
8ਪਰ ਸੂਬੇਦਾਰ ਨੇ ਉੱਤਰ ਦਿੱਤਾ, “ਹੇ ਪ੍ਰਭੂ ਜੀ, ਮੈਂ ਇਸ ਯੋਗ ਤਾਂ ਨਹੀਂ ਜੋ ਤੁਸੀਂ ਮੇਰੀ ਛੱਤ ਹੇਠਾਂ ਆਓ। ਪਰ ਸਿਰਫ ਵਚਨ ਹੀ ਕਰ ਦੇਵੋ ਅਤੇ ਮੇਰਾ ਨੌਕਰ ਚੰਗਾ ਹੋ ਜਾਵੇਗਾ। 9ਮੈਂ ਵੀ ਇੱਕ ਅਜਿਹਾ ਆਦਮੀ ਹਾਂ ਜੋ ਵੱਡੇ ਅਧਿਕਾਰੀਆਂ ਦੇ ਅਧਿਕਾਰ ਹੇਠਾਂ ਹਾਂ ਅਤੇ ਸਿਪਾਹੀ ਮੇਰੇ ਅਧੀਨ ਹਨ। ਮੈਂ ਜਿਸ ਨੂੰ ਹੁਕਮ ਦਿੰਦਾ ਹਾਂ, ‘ਜਾ,’ ਅਤੇ ਉਹ ਚਲਾ ਜਾਂਦਾ ਹੈ। ਮੈਂ ਜਿਸ ਨੂੰ ਹੁਕਮ ਦਿੰਦਾ ਹਾਂ, ‘ਇਧਰ ਆ!’ ਅਤੇ ਉਹ ਆ ਜਾਂਦਾ ਹੈ ਅਤੇ ਮੈਂ ਆਪਣੇ ਨੌਕਰ ਨੂੰ ਕਹਿੰਦਾ ਹਾਂ, ‘ਇਹ ਕਰ!’ ਤਾਂ ਉਹ ਉਹੀ ਕਰਦਾ ਹੈ।”
10ਤਦ ਯਿਸ਼ੂ ਇਹ ਸੁਣ ਕੇ ਹੈਰਾਨ ਹੋ ਗਏ ਅਤੇ ਉਹਨਾਂ ਨੇ ਮੁੜ ਕੇ ਪਿੱਛੇ ਆਉਂਦੀ ਭੀੜ ਨੂੰ ਕਿਹਾ, “ਮੈਂ ਤੁਹਾਨੂੰ ਸੱਚ ਕਹਿੰਦਾ ਹਾਂ, ਕਿ ਮੈਂ ਇਸਰਾਏਲ ਵਿੱਚ ਵੀ ਅਜਿਹਾ ਪੱਕਾ ਵਿਸ਼ਵਾਸ ਨਹੀਂ ਵੇਖਿਆ। 11ਅਤੇ ਮੈਂ ਤੁਹਾਨੂੰ ਆਖਦਾ ਹਾਂ ਜੋ ਬਹੁਤ ਸਾਰੇ ਪੂਰਬ ਅਤੇ ਪੱਛਮ ਤੋਂ ਆਉਣਗੇ ਅਤੇ ਸਵਰਗ ਰਾਜ ਵਿੱਚ ਅਬਰਾਹਾਮ, ਇਸਹਾਕ ਅਤੇ ਯਾਕੋਬ ਨਾਲ ਭੋਜਨ ਵਿੱਚ ਸ਼ਾਮਲ ਹੋਣਗੇ। 12ਪਰ ਰਾਜ ਦੇ ਅਸਲੀ ਪੁੱਤਰ ਬਾਹਰ ਅੰਧਕਾਰ ਵਿੱਚ ਸੁੱਟੇ ਜਾਣਗੇ, ਉੱਥੇ ਰੋਣਾ ਅਤੇ ਦੰਦਾਂ ਦਾ ਪੀਸਣਾ ਹੋਵੇਗਾ।”
13ਤਦ ਯਿਸ਼ੂ ਨੇ ਉਸ ਸੂਬੇਦਾਰ ਨੂੰ ਕਿਹਾ, “ਜਾ! ਤੇਰੇ ਵਿਸ਼ਵਾਸ ਦੇ ਅਨੁਸਾਰ, ਤੇਰੇ ਨਾਲ ਕੀਤਾ ਜਾਵੇਗਾ।” ਅਤੇ ਉਸਦਾ ਨੌਕਰ ਉਸੇ ਵਕਤ ਚੰਗਾ ਹੋ ਗਿਆ।
ਯਿਸ਼ੂ ਦਾ ਬਹੁਤ ਸਾਰੇ ਰੋਗੀਆਂ ਨੂੰ ਚੰਗਾ ਕਰਨਾ
14ਜਦੋਂ ਯਿਸ਼ੂ ਪਤਰਸ ਦੇ ਘਰ ਆਇਆ, ਤਾਂ ਉਸ ਨੇ ਪਤਰਸ ਦੀ ਸੱਸ ਨੂੰ ਬੁਖ਼ਾਰ ਨਾਲ ਮੰਜੇ ਤੇ ਪਈ ਵੇਖਿਆ। 15ਤਦ ਯਿਸ਼ੂ ਨੇ ਉਸ ਦੇ ਹੱਥ ਨੂੰ ਛੂਹਿਆ ਤਾਂ ਉਸੇ ਵਕਤ ਉਸ ਦਾ ਬੁਖ਼ਾਰ ਜਾਂਦਾ ਰਿਹਾ ਅਤੇ ਉਹ ਉਹਨਾਂ ਦੀ ਸੇਵਾ ਕਰਨ ਲੱਗ ਪਈ।
16ਅਤੇ ਜਦ ਸ਼ਾਮ ਹੋਈ, ਬਹੁਤ ਸਾਰੇ ਲੋਕ ਜਿਨ੍ਹਾਂ ਨੂੰ ਦੁਸ਼ਟ ਆਤਮਾ ਚਿੰਬੜੀਆਂ ਹੋਈਆਂ ਸਨ ਉਹਨਾਂ ਨੂੰ ਯਿਸ਼ੂ ਕੋਲ ਲਿਆਏ ਅਤੇ ਯਿਸ਼ੂ ਨੇ ਇੱਕ ਵਚਨ ਨਾਲ ਹੀ ਦੁਸ਼ਟ ਆਤਮਾ ਨੂੰ ਕੱਢ ਦਿੱਤਾ ਅਤੇ ਸਾਰੇ ਰੋਗੀਆਂ ਨੂੰ ਚੰਗਾ ਕਰ ਦਿੱਤਾ। 17ਤਾਂ ਪਰਮੇਸ਼ਵਰ ਦਾ ਉਹ ਵਚਨ ਪੂਰਾ ਹੋਇਆ ਜਿਹੜਾ ਯਸ਼ਾਯਾਹ ਨਬੀ ਦੇ ਦੁਆਰਾ ਬੋਲਿਆ ਗਿਆ ਸੀ:
“ਉਸ ਨੇ ਆਪ ਸਾਡੀਆਂ ਬਿਮਾਰੀਆਂ ਚੁੱਕ ਲਈਆ
ਅਤੇ ਸਾਡੇ ਰੋਗ ਚੁੱਕ ਲਏ।”#8:17 ਯਸ਼ਾ 53:4 (ਸੈਪਟੁਜਿੰਟ ਦੇਖੋ)
ਯਿਸ਼ੂ ਦੇ ਚੇਲੇ ਬਣਨ ਦਾ ਮੁੱਲ
18ਯਿਸ਼ੂ ਨੇ ਬਹੁਤ ਵੱਡੀ ਭੀੜ ਆਪਣੇ ਆਲੇ-ਦੁਆਲੇ ਵੇਖ ਕੇ ਆਪਣੇ ਚੇਲਿਆਂ ਨੂੰ ਝੀਲ ਤੋਂ ਪਾਰ ਜਾਣ ਦੀ ਆਗਿਆ ਦਿੱਤੀ। 19ਤਾਂ ਇੱਕ ਧਰਮ ਦੇ ਉਪਦੇਸ਼ਕ ਨੇ ਕੋਲ ਆ ਕੇ ਉਸ ਨੂੰ ਕਿਹਾ, “ਹੇ ਗੁਰੂ ਜੀ, ਜਿੱਥੇ ਵੀ ਤੁਸੀਂ ਜਾਓਗੇ, ਮੈਂ ਤੁਹਾਡੇ ਪਿੱਛੇ ਚੱਲਾਂਗਾ।”
20ਯਿਸ਼ੂ ਨੇ ਉਸ ਨੂੰ ਉੱਤਰ ਦਿੱਤਾ, “ਲੂੰਬੜੀਆਂ ਦੇ ਘੋਰਨੇ ਹਨ ਅਤੇ ਅਕਾਸ਼ ਦੇ ਪੰਛੀਆਂ ਲਈ ਆਲ੍ਹਣੇ ਹਨ, ਪਰ ਮਨੁੱਖ ਦੇ ਪੁੱਤਰ ਕੋਲ ਸਿਰ ਧਰਨ ਲਈ ਵੀ ਜਗ੍ਹਾ ਨਹੀਂ ਹੈ।”
21ਅਤੇ ਪ੍ਰਭੂ ਯਿਸ਼ੂ ਦੇ ਚੇਲਿਆਂ ਵਿੱਚੋਂ ਇੱਕ ਨੇ ਕਿਹਾ, “ਹੇ ਪ੍ਰਭੂ, ਪਹਿਲਾਂ ਮੈਨੂੰ ਮੇਰੇ ਪਿਤਾ ਜੀ ਦਾ ਅੰਤਿਮ-ਸੰਸਕਾਰ ਕਰਨ ਦੀ ਆਗਿਆ ਦਿਓ।”
22ਪਰ ਯਿਸ਼ੂ ਨੇ ਉਸ ਨੂੰ ਕਿਹਾ, “ਤੂੰ ਮੇਰੇ ਪਿੱਛੇ ਆ ਅਤੇ ਮੁਰਦਿਆਂ ਨੂੰ ਆਪਣੇ ਮੁਰਦੇ ਦੱਬਣ ਦੇ।”
ਤੂਫਾਨ ਨੂੰ ਸ਼ਾਂਤ ਕਰਨਾ
23ਤਦ ਯਿਸ਼ੂ ਕਿਸ਼ਤੀ ਵਿੱਚ ਚੜ੍ਹ ਗਿਆ ਅਤੇ ਉਸ ਦੇ ਚੇਲੇ ਵੀ ਉਸ ਦੇ ਮਗਰ ਆਏ। 24ਤਾਂ ਅਚਾਨਕ ਝੀਲ ਵਿੱਚ ਵੱਡਾ ਤੂਫਾਨ ਆਇਆ, ਜਿਸ ਕਾਰਨ ਕਿਸ਼ਤੀ ਪਾਣੀ ਦੀਆਂਂ ਲਹਿਰਾਂ ਕਰਕੇ ਡੁੱਬਣੀ ਸ਼ੁਰੂ ਹੋ ਗਈ। ਪਰ ਯਿਸ਼ੂ ਸੌਂ ਰਿਹਾ ਸੀ। 25ਅਤੇ ਚੇਲਿਆਂ ਨੇ ਕੋਲ ਜਾ ਕੇ ਉਸ ਨੂੰ ਜਗਾਇਆ ਅਤੇ ਕਿਹਾ, “ਪ੍ਰਭੂ ਜੀ ਸਾਨੂੰ ਬਚਾਓ! ਅਸੀਂ ਡੁੱਬ ਚੱਲੇ ਹਾਂ!”
26ਯਿਸ਼ੂ ਨੇ ਉਹਨਾਂ ਨੂੰ ਕਿਹਾ, “ਹੇ ਥੋੜ੍ਹੇ ਵਿਸ਼ਵਾਸ ਵਾਲਿਓ! ਤੁਸੀਂ ਇੰਨ੍ਹਾ ਡਰੇ ਹੋਏ ਕਿਉਂ ਹੋ?” ਫਿਰ ਉਸ ਨੇ ਉੱਠ ਕੇ ਤੂਫਾਨ ਅਤੇ ਲਹਿਰਾਂ ਨੂੰ ਝਿੜਕਿਆ ਅਤੇ ਉੱਥੇ ਵੱਡੀ ਸ਼ਾਂਤੀ ਹੋ ਗਈ।
27ਤਾਂ ਚੇਲੇ ਹੈਰਾਨ ਹੋ ਗਏ ਅਤੇ ਇੱਕ ਦੂਸਰੇ ਨੂੰ ਪੁੱਛਣ ਲੱਗੇ, “ਇਹ ਕਿਸ ਤਰ੍ਹਾਂ ਦਾ ਆਦਮੀ ਹੈ? ਤੂਫਾਨ ਅਤੇ ਲਹਿਰਾਂ ਵੀ ਇਸ ਦਾ ਹੁਕਮ ਮੰਨਦੀਆਂ ਹਨ!”
ਦੁਸ਼ਟ ਆਤਮਾ ਦੇ ਜਕੜੇ ਹੋਏ ਮਨੁੱਖਾਂ ਨੂੰ ਚੰਗਾ ਕਰਨਾ
28ਝੀਲ ਦੇ ਪਾਰ ਗਦਰੀਨੀਆਂ ਨਾਮ ਦੇ ਖੇਤਰ ਵਿੱਚ ਜਦੋਂ ਯਿਸ਼ੂ ਪਹੁੰਚੇ, ਤਾਂ ਦੋ ਆਦਮੀ ਜਿਨ੍ਹਾਂ ਨੂੰ ਭੂਤ ਚਿੰਬੜੇ ਹੋਏ ਸਨ ਕਬਰਾਂ ਵਿੱਚੋਂ ਨਿਕਲ ਕੇ ਯਿਸ਼ੂ ਕੋਲ ਆਏ। ਅਤੇ ਉਹ ਇੰਨੇ ਤਾਕਤਵਰ ਸਨ, ਜੋ ਉਸ ਰਸਤੇ ਤੋਂ ਕੋਈ ਵੀ ਨਹੀਂ ਲੰਘ ਸਕਦਾ ਸੀ। 29“ਅਤੇ ਯਿਸ਼ੂ ਨੂੰ ਦੇਖ ਕੇ ਚਿਲਾਉਣ ਲੱਗੇ, ਹੇ ਪਰਮੇਸ਼ਵਰ ਦੇ ਪੁੱਤਰ ਤੁਸੀਂ ਸਾਡੇ ਤੋਂ ਕੀ ਚਾਹੁੰਦੇ ਹੋ? ਕੀ ਤੁਸੀਂ ਸਮੇਂ ਤੋਂ ਪਹਿਲਾਂ ਹੀ ਸਾਨੂੰ ਦੁੱਖ ਦੇਣ ਆਏ ਹੋ?”
30ਤਾਂ ਉਹਨਾਂ ਤੋਂ ਕੁਝ ਦੂਰੀ ਤੇ ਸੂਰਾਂ ਦਾ ਇੱਕ ਵੱਡਾ ਝੁੰਡ ਚੁਗਦਾ ਸੀ। 31ਅਤੇ ਉਹਨਾਂ ਦੁਸ਼ਟ ਆਤਮਾਵਾਂ ਨੇ ਯਿਸ਼ੂ ਅੱਗੇ ਮਿੰਨਤਾਂ ਕੀਤੀਆਂ ਅਤੇ ਆਖਿਆ, “ਜੇ ਤੁਸੀਂ ਸਾਨੂੰ ਕੱਢਣਾ ਹੈ ਤਾਂ ਸਾਨੂੰ ਸੂਰਾਂ ਦੇ ਵਿੱਚ ਭੇਜ ਦਿਓ।”
32ਯਿਸ਼ੂ ਨੇ ਉਹਨਾਂ ਨੂੰ ਕਿਹਾ, “ਜਾਓ!” ਤਾਂ ਉਹ ਨਿਕਲ ਕੇ ਸੂਰਾਂ ਵਿੱਚ ਵੜ ਗਈਆ ਅਤੇ ਵੇਖੋ ਕਿ ਸਾਰਾ ਝੁੰਡ ਭੱਜ ਕੇ ਝੀਲ ਵਿੱਚ ਡਿੱਗ ਗਿਆ ਅਤੇ ਪਾਣੀ ਵਿੱਚ ਡੁੱਬ ਕੇ ਮਰ ਗਿਆ। 33ਤਦ ਸੂਰ ਚਰਾਉਣ ਵਾਲੇ ਭੱਜ ਕੇ ਸ਼ਹਿਰ ਵਿੱਚ ਗਏ ਅਤੇ ਜਾ ਕੇ ਸਾਰੀ ਘਟਨਾ ਬਾਰੇ ਜੋ ਦੁਸ਼ਟ ਆਤਮਾ ਵਾਲੇ ਮਨੁੱਖਾਂ ਨਾਲ ਹੋਇਆ ਸੀ ਸਭ ਕੁਝ ਲੋਕਾਂ ਨੂੰ ਦੱਸ ਦਿੱਤਾ। 34ਤਦ ਸਾਰਾ ਨਗਰ ਯਿਸ਼ੂ ਨਾਲ ਮਿਲਣ ਨੂੰ ਬਾਹਰ ਨਿੱਕਲ ਆਇਆ ਅਤੇ ਜਦੋਂ ਉਸ ਨੂੰ ਵੇਖਿਆ ਤਾਂ ਉਸ ਦੀਆਂਂ ਮਿੰਨਤਾ ਕੀਤੀਆਂ ਕਿ ਕਿਰਪਾ ਕਰਕੇ ਉਹ ਸਾਡੇ ਇਲਾਕੇ ਨੂੰ ਛੱਡ ਕੇ ਚਲੇ ਜਾਣ।

Aktualisht i përzgjedhur:

ਮੱਤੀਯਾਹ 8: PCB

Thekso

Ndaje

Krahaso

Kopjo

None

A doni që theksimet tuaja të jenë të ruajtura në të gjitha pajisjet që keni? Regjistrohu ose hyr