Logoja YouVersion
Ikona e kërkimit

ਮੱਤੀਯਾਹ 23

23
ਉਪਦੇਸ਼ਕਾਂ ਅਤੇ ਫ਼ਰੀਸੀਆਂ ਤੋਂ ਸਾਵਧਾਨ
1ਤਦ ਯਿਸ਼ੂ ਨੇ ਲੋਕਾਂ ਅਤੇ ਆਪਣੇ ਚੇਲਿਆਂ ਨੂੰ ਕਿਹਾ: 2“ਉਪਦੇਸ਼ਕ ਅਤੇ ਫ਼ਰੀਸੀ ਮੋਸ਼ੇਹ ਦੀ ਗੱਦੀ ਉੱਤੇ ਬੈਠੇ ਹਨ।#23:2 ਮੋਸ਼ੇਹ ਦੀ ਗੱਦੀ ਉੱਤੇ ਬੈਠੇ ਅਰਥਾਤ ਮੋਸ਼ੇਹ ਦੇ ਕਾਨੂੰਨ ਦਾ ਤਰਜ਼ਮਾ ਕਰਨ ਦੇ ਅਧਿਕਾਰੀ 3ਇਸ ਲਈ ਤੁਹਾਨੂੰ ਉਹਨਾਂ ਹਰ ਚੀਜ਼ਾਂ ਨੂੰ ਧਿਆਨ ਵਿੱਚ ਰੱਖਣ ਦੀ ਜ਼ਰੂਰਤ ਹੈ ਜੋ ਉਹ ਤੁਹਾਨੂੰ ਦੱਸਦੇ ਹਨ। ਪਰ ਉਹ ਨਾ ਕਰੋ ਜੋ ਉਹ ਕਰਦੇ ਹਨ, ਕਿਉਂਕਿ ਜੋ ਉਹ ਕਹਿੰਦੇ ਹਨ ਸੋ ਉਹ ਕਰਦੇ ਨਹੀਂ। 4ਉਹ ਭਾਰੀ ਬੋਝ ਬੰਨ੍ਹ ਕੇ ਲੋਕਾਂ ਦੇ ਮੋਢਿਆਂ ਉੱਤੇ ਰੱਖਦੇ ਹਨ, ਪਰ ਆਪ ਉਸ ਨੂੰ ਹਟਾਉਣ ਲਈ ਆਪਣੀ ਉਂਗਲ ਤੱਕ ਚੁੱਕਣਾ ਨਹੀਂ ਚਾਹੁੰਦੇ।
5“ਉਹ ਆਪਣੇ ਸਭ ਕੰਮ ਲੋਕਾਂ ਨੂੰ ਵਿਖਾਉਣ ਲਈ ਕਰਦੇ ਹਨ: ਕਿਉਂਕਿ ਉਹ ਆਪਣੀਆਂ ਪੋਥੀਆਂ ਵਾਲੇ ਥੈਲੀਆਂ ਨੂੰ ਚੌੜਾ ਕਰਦੇ ਹਨ ਅਤੇ ਆਪਣੀਆਂ ਝਾਲਰਾਂਂ ਵਧਾਉਂਦੇ ਹਨ। 6ਉਹ ਦਾਅਵਤ ਤੇ ਖਾਸ ਸਥਾਨਾਂ ਅਤੇ ਪ੍ਰਾਰਥਨਾ ਸਥਾਨਾਂ ਵਿੱਚ ਸਭ ਤੋਂ ਅਗਲੀਆਂ ਸੀਟਾਂ ਪਸੰਦ ਕਰਦੇ ਹਨ; 7ਉਹ ਬਜ਼ਾਰਾਂ ਵਿੱਚ ਸਤਿਕਾਰ ਲੈਣਾ ਅਤੇ ਮਨੁੱਖਾਂ ਕੋਲੋਂ ‘ਗੁਰੂ ਜੀ’ ਅਖਵਾਉਂਣਾ ਪਸੰਦ ਕਰਦੇ ਹਨ।
8“ਪਰ ਤੁਸੀਂ ‘ਗੁਰੂ,’ ਨਾ ਅਖਵਾਓ, ਕਿਉਂ ਜੋ ਤੁਹਾਡਾ ਗੁਰੂ ਇੱਕੋ ਹੈ ਅਤੇ ਤੁਸੀਂ ਸਾਰੇ ਭਰਾਂ#23:8 ਭਰਾਂ ਅਰਥਾਤ ਵਿਸ਼ਵਾਸੀ ਹੋ। 9ਧਰਤੀ ਉੱਤੇ ਕਿਸੇ ਨੂੰ ਵੀ ਆਪਣਾ ‘ਪਿਤਾ,’ ਨਾ ਆਖੋ ਕਿਉਂ ਜੋ ਤੁਹਾਡਾ ਪਿਤਾ ਇੱਕੋ ਹੈ, ਜਿਹੜਾ ਸਵਰਗ ਵਿੱਚ ਹੈ। 10ਨਾ ਹੀ ਤੁਸੀਂ ਉਪਦੇਸ਼ਕ ਅਖਵਾਏ ਜਾਓ, ਕਿਉਂਕਿ ਤੁਹਾਡੇ ਕੋਲ ਇੱਕ ਸਿੱਖਿਅਕ ਹੈ, ਉਹ ਹੈ ਮਸੀਹ। 11ਪਰ ਉਹ ਜਿਹੜਾ ਤੁਹਾਡੇ ਵਿੱਚੋਂ ਸਾਰਿਆਂ ਨਾਲੋਂ ਵੱਡਾ ਹੈ ਤੁਹਾਡਾ ਸੇਵਾਦਾਰ ਹੋਵੇ। 12ਕਿਉਂਕਿ ਜੋ ਕੋਈ ਆਪਣੇ ਆਪ ਨੂੰ ਉੱਚਾ ਕਰੇਂਗਾ, ਉਹ ਨੀਵਾਂ ਕੀਤਾ ਜਾਵੇਗਾ ਅਤੇ ਜੋ ਕੋਈ ਆਪਣੇ ਆਪ ਨੂੰ ਨੀਵਾਂ ਕਰੇਂਗਾ, ਉਹ ਉੱਚਾ ਕੀਤਾ ਜਾਵੇਗਾ।
ਉਪਦੇਸ਼ਕਾਂ ਅਤੇ ਫ਼ਰੀਸੀਆਂ ਉੱਤੇ ਸੱਤ ਮੁਸੀਬਤਾਂ
13“ਪਰ ਹੇ ਕਪਟੀਓ ਬਿਵਸਥਾ ਦੇ ਉਪਦੇਸ਼ਕੋ ਅਤੇ ਫ਼ਰੀਸੀਓ ਤੁਹਾਡੇ ਉੱਤੇ ਹਾਏ! ਇਸ ਲਈ ਜੋ ਤੁਸੀਂ ਸਵਰਗ ਰਾਜ ਨੂੰ ਮਨੁੱਖਾਂ ਦੇ ਅੱਗੇ ਬੰਦ ਕਰਦੇ ਹੋ, ਕਿਉਂ ਜੋ ਤੁਸੀਂ ਆਪ ਉਸ ਵਿੱਚ ਵੜਦੇ ਨਹੀਂ, ਨਾ ਵੜਨ ਵਾਲਿਆਂ ਨੂੰ ਵੜਨ ਦਿੰਦੇ ਹੋ।
14“ਕਪਟੀਓ ਉਪਦੇਸ਼ਕੋ ਅਤੇ ਫ਼ਰੀਸੀਓ ਤੁਹਾਡੇ ਉੱਤੇ ਹਾਏ, ਕਿਉਂਕਿ ਤੁਸੀਂ ਵਿਖਾਵੇ ਲਈ ਲੰਮੀਆਂ-ਲੰਮੀਆਂ ਪ੍ਰਾਰਥਨਾ ਕਰਦੇ ਹੋ, ਪਰ ਵਿਧਵਾ ਦੇ ਘਰ ਨੂੰ ਲੁੱਟ ਲੈਂਦੇ ਹੋ। ਤੁਹਾਨੂੰ ਵੱਡੀ ਸਜ਼ਾ ਮਿਲੇਗੀ।#23:14 ਇਹ ਕੁਝ ਪੁਰਾਣੀਆਂ ਅਸਲ ਹੱਥ-ਲਿਖਤਾਂ ਵਿੱਚ ਨਹੀਂ ਮਿਲਦਾ।
15“ਹਾਏ ਕਪਟੀਓ, ਫ਼ਰੀਸੀਓ ਅਤੇ ਨੇਮ ਦੇ ਉਪਦੇਸ਼ਕੋ! ਤੁਸੀਂ ਕਿਸੇ ਵਿਅਕਤੀ ਨੂੰ ਯਹੂਦੀ ਧਰਮ ਵਿੱਚ ਸ਼ਾਮਲ ਕਰਨ ਲਈ ਲੰਬੇ ਸਮੁੰਦਰੀ ਅਤੇ ਜ਼ਮੀਨੀ ਯਾਤਰਾਵਾਂ ਕਰਦੇ ਹੋ, ਜਦੋਂ ਉਹ ਤੁਹਾਡੇ ਨਾਲ ਮਿਲ ਜਾਂਦਾ ਹੈ, ਤਾਂ ਤੁਸੀਂ ਉਸ ਨੂੰ ਨਰਕ ਦੀ ਅੱਗ ਦੀ ਦੁਗਣੀ ਸਜ਼ਾ ਦੇ ਭਾਗੀ ਬਣਾ ਦਿੰਦੇ ਹੋ।
16“ਹਾਏ ਤੁਹਾਡੇ ਉੱਤੇ, ਅੰਨ੍ਹੇ ਆਗੂਓ! ਤੁਸੀਂ ਆਖਦੇ ਹੋ, ‘ਅਗਰ ਕੋਈ ਹੈਕਲ ਦੀ ਸਹੁੰ ਖਾਵੇ, ਤਾਂ ਕੋਈ ਗੱਲ ਨਹੀਂ; ਪਰ ਜੇ ਕੋਈ ਹੈਕਲ ਦੇ ਸੋਨੇ ਦੀ ਸਹੁੰ ਖਾਵੇ ਤਾਂ ਉਹ ਉਸਨੂੰ ਜ਼ਰੂਰ ਪੂਰੀ ਕਰਨੀ ਚਾਹੀਦੀ ਹੈ।’ 17ਹੇ ਮੂਰਖੋ ਅਤੇ ਅੰਨ੍ਹਿਓ! ਵੱਡਾ ਕਿਹੜਾ ਹੈ: ਸੋਨਾ ਜਾਂ ਹੈਕਲ ਜਿਸ ਨੇ ਸੋਨੇ ਨੂੰ ਪਵਿੱਤਰ ਕੀਤਾ ਹੈ? 18ਤੁਸੀਂ ਇਹ ਵੀ ਆਖਦੇ ਹੋ, ‘ਜੇ ਕੋਈ ਜਗਵੇਦੀ ਦੀ ਸਹੁੰ ਖਾਵੇ ਤਾਂ ਕੋਈ ਗੱਲ ਨਹੀਂ; ਪਰ ਜਿਹੜੀ ਭੇਂਟ ਜੋ ਉਸ ਉੱਤੇ ਹੈ ਉਸਦੀ ਸਹੁੰ ਖਾਵੇ ਤਾਂ ਉਸ ਨੂੰ ਜ਼ਰੂਰ ਪੂਰੀ ਕਰਨੀ ਪਵੇਗੀ।’ 19ਹੇ ਅੰਨ੍ਹੇ ਮਨੁੱਖੋ! ਕਿਹੜਾ ਵੱਡਾ ਹੈ, ਭੇਂਟ ਜਾ ਜਗਵੇਦੀ, ਜਿਹੜੀ ਭੇਂਟ ਨੂੰ ਪਵਿੱਤਰ ਕਰਦੀ ਹੈ? 20ਇਸ ਲਈ, ਜਿਹੜਾ ਵੀ ਜਗਵੇਦੀ ਦੀ ਸਹੁੰ ਖਾਂਦਾ ਹੈ, ਉਹਨਾਂ ਸਭਨਾਂ ਚੀਜ਼ਾ ਦੀ ਸਹੁੰ ਖਾਂਦਾ ਹੈ ਜਿਹੜੀਆਂ ਉਸ ਉੱਤੇ ਹਨ। 21ਅਤੇ ਜਿਹੜਾ ਹੈਕਲ ਦੀ ਸਹੁੰ ਖਾਂਦਾ ਹੈ ਉਹ ਪਰਮੇਸ਼ਵਰ ਦੀ ਵੀ ਸਹੁੰ ਖਾਂਦਾ ਹੈ ਜਿਹੜਾ ਉਸ ਵਿੱਚ ਰਹਿੰਦਾ ਹੈ। 22ਅਤੇ ਜੋ ਕੋਈ ਵੀ ਸਵਰਗ ਦੀ ਸਹੁੰ ਖਾਂਦਾ ਹੈ ਸੋ ਪਰਮੇਸ਼ਵਰ ਦੇ ਸਿੰਘਾਸਣ ਦੀ ਅਤੇ ਉਸਦੇ ਉੱਪਰ ਬੈਠਣ ਵਾਲੇ ਦੀ ਸਹੁੰ ਖਾਂਦਾ ਹੈ।
23“ਹੇ ਕਪਟੀ ਬਿਵਸਥਾ ਦੇ ਉਪਦੇਸ਼ਕੋ ਅਤੇ ਫ਼ਰੀਸੀਓ ਤੁਹਾਡੇ ਉੱਤੇ ਹਾਏ! ਕਿਉਂ ਜੋ ਤੁਸੀਂ ਮਸਾਲੇ, ਪੁਦੀਨੇ, ਸੌਂਫ਼ ਅਤੇ ਜੀਰੇ ਦਾ ਦਸਵੰਧ ਦਿੰਦੇ ਹੋ। ਪਰ ਤੁਸੀਂ ਬਿਵਸਥਾ ਦੇ ਖਾਸ ਵਿਸ਼ਿਆਂ ਨੂੰ ਨਜ਼ਰ ਅੰਦਾਜ਼ ਕਰਦੇ ਹੋ, ਅਰਥਾਤ ਨਿਆਂ, ਦਯਾ ਅਤੇ ਵਫ਼ਾਦਾਰੀ। ਪਰ ਚਾਹੀਦਾ ਸੀ ਜੋ ਇਨ੍ਹਾਂ ਨੂੰ ਵੀ ਕਰਦੇ ਅਤੇ ਉਹਨਾਂ ਨੂੰ ਵੀ ਨਾ ਛੱਡਦੇ। 24ਹੇ ਅੰਨ੍ਹੇ ਆਗੂਓ! ਤੁਸੀਂ ਮੱਛਰ ਪੁਣ ਲੈਂਦੇ ਹੋ ਪਰ ਊਠ ਨਿਗਲ ਜਾਂਦੇ ਹੋ!
25“ਹਾਏ ਤੁਹਾਡੇ ਉੱਤੇ, ਨੇਮ ਦੇ ਉਪਦੇਸ਼ਕੋ, ਪਖੰਡੀਓ ਅਤੇ ਫ਼ਰੀਸੀਓ! ਤੁਸੀਂ ਕੱਪ ਅਤੇ ਥਾਲੀ ਨੂੰ ਬਾਹਰੋਂ ਸਾਫ਼ ਕਰਦੇ ਹੋ, ਪਰ ਅੰਦਰੋਂ ਇਹ ਲਾਲਚ ਅਤੇ ਬਦੀ ਨਾਲ ਭਰੇ ਹੋਏ ਹਨ। 26ਹੇ ਅੰਨ੍ਹੇ ਫ਼ਰੀਸੀਓ! ਪਹਿਲਾਂ ਕੱਪ ਅਤੇ ਥਾਲੀ ਨੂੰ ਅੰਦਰੋਂ ਸਾਫ਼ ਕਰੋ, ਤਾਂ ਉਹ ਬਾਹਰੋਂ ਸਾਫ਼ ਹੋ ਜਾਣਗੇ।
27“ਹਾਏ ਤੁਹਾਡੇ ਉੱਤੇ, ਨੇਮ ਦੇ ਉਪਦੇਸ਼ਕੋ, ਪਖੰਡੀਓ ਅਤੇ ਫ਼ਰੀਸੀਓ! ਤੁਸੀਂ ਕਬਰਾਂ ਦੇ ਵਰਗੇ ਹੋ, ਜਿਹੜੀਆਂ ਬਾਹਰੋਂ ਤਾਂ ਸੋਹਣੀਆਂ ਦਿਸਦੀਆਂ ਹਨ ਪਰ ਅੰਦਰੋਂ ਮੁਰਦਿਆਂ ਦੀਆਂ ਹੱਡੀਆਂ ਅਤੇ ਹਰ ਪਰਕਾਰ ਦੀ ਅਸ਼ੁੱਧਤਾ ਨਾਲ ਭਰੀਆਂ ਹੋਈਆ ਹਨ। 28ਇਸੇ ਤਰ੍ਹਾਂ ਤੁਸੀਂ ਵੀ ਬਾਹਰੋਂ ਮਨੁੱਖਾਂ ਨੂੰ ਧਰਮੀ ਵਿਖਾਈ ਦਿੰਦੇ ਹੋ ਪਰ ਅੰਦਰੋਂ ਕਪਟ ਅਤੇ ਕੁਧਰਮ ਨਾਲ ਭਰੇ ਹੋਏ ਹੋ।
29“ਹਾਏ ਤੁਹਾਡੇ ਉੱਤੇ, ਨੇਮ ਦੇ ਉਪਦੇਸ਼ਕੋ, ਪਖੰਡੀਓ ਅਤੇ ਫ਼ਰੀਸੀਓ! ਕਿਉਂ ਜੋ ਤੁਸੀਂ ਨਬੀਆਂ ਦੀਆਂਂ ਕਬਰਾਂ ਨੂੰ ਬਣਾਉਂਦੇ ਹੋ ਅਤੇ ਧਰਮੀਆਂ ਦੀਆਂਂ ਸਮਾਧਾਂ ਨੂੰ ਸੁਆਰਦੇ ਹੋ। 30ਅਤੇ ਤੁਸੀਂ ਕਹਿੰਦੇ ਹੋ, ‘ਅਗਰ ਅਸੀਂ ਆਪਣੇ ਪਿਉ-ਦਾਦਿਆਂ ਦੇ ਦਿਨਾਂ ਵਿੱਚ ਹੁੰਦੇ, ਤਾਂ ਉਹਨਾਂ ਨਾਲ ਨਬੀਆਂ ਦੇ ਲਹੂ ਵਿੱਚ ਸ਼ਾਮਿਲ ਨਾ ਹੁੰਦੇ।’ 31ਸੋ ਤੁਸੀਂ ਆਪਣੇ ਆਪ ਬਾਰੇ ਗਵਾਹੀ ਦਿੰਦੇ ਹੋ ਜੋ ਅਸੀਂ ਨਬੀਆਂ ਦੇ ਖ਼ੂਨੀਆਂ ਦੇ ਪੁੱਤਰ ਹਾਂ। 32ਜਾਓ ਅਤੇ ਜੋ ਤੁਹਾਡੇ ਪਿਉ-ਦਾਦਿਆਂ ਨੇ ਅਰੰਭ ਕੀਤਾ ਉਸਨੂੰ ਪੂਰਾ ਕਰਦੇ ਰਹੋ।
33“ਹੇ ਸੱਪੋ! ਹੇ ਨਾਗਾਂ ਦੇ ਬੱਚਿਓ! ਤੁਸੀਂ ਨਰਕ ਦੀ ਸਜ਼ਾ ਤੋਂ ਕਿਵੇਂ ਬਚੋਗੇ? 34ਇਸ ਲਈ ਵੇਖੋ ਮੈਂ ਨਬੀਆਂ ਅਤੇ ਗਿਆਨੀਆਂ ਅਤੇ ਉਪਦੇਸ਼ਕਾਂ ਨੂੰ ਤੁਹਾਡੇ ਕੋਲ ਭੇਜ ਰਿਹਾ ਹਾਂ। ਉਹਨਾਂ ਵਿੱਚੋਂ ਕਈਆਂ ਨੂੰ ਤੁਸੀਂ ਮਾਰ ਸੁੱਟੋਗੇ ਅਤੇ ਸਲੀਬ ਉੱਤੇ ਚੜ੍ਹਾਓਗੇ; ਅਤੇ ਕਈਆਂ ਨੂੰ ਆਪਣੇ ਪ੍ਰਾਰਥਨਾ ਸਥਾਨਾਂ ਵਿੱਚ ਕੋਰੜੇ ਮਾਰੋਗੇ ਅਤੇ ਸ਼ਹਿਰ-ਸ਼ਹਿਰ ਉਹਨਾਂ ਦੇ ਮਗਰ ਜਾਓਗੇ। 35ਤਾਂ ਕਿ ਧਰਮੀਆਂ ਦਾ ਜਿੰਨਾ ਵੀ ਲਹੂ ਧਰਤੀ ਉੱਤੇ ਵਹਾਇਆ ਗਿਆ ਉਹ ਸੱਭ ਤੁਹਾਡੇ ਜੁੰਮੇ ਹੀ ਆਵੇ, ਧਰਮੀ ਹਾਬਿਲ ਤੋਂ ਲੈ ਕੇ ਬੈਰੇਖਾਯ ਦਾ ਪੁੱਤਰ ਜ਼ਕਰਯਾਹ ਦੇ ਲਹੂ ਤੱਕ, ਜਿਸਨੂੰ ਵੀ ਤੁਸੀਂ ਹੈਕਲ ਅਤੇ ਜਗਵੇਦੀ ਦੇ ਵਿਚਕਾਰ ਮਾਰ ਦਿੱਤਾ। 36ਮੈਂ ਤੁਹਾਨੂੰ ਸੱਚ ਆਖਦਾ ਹਾਂ ਜੋ ਇਹ ਸਭ ਕੁਝ ਇਸ ਪੀੜ੍ਹੀ ਦੇ ਲੋਕਾਂ ਦੇ ਜੁੰਮੇ ਆਵੇਗਾ।
37“ਹੇ ਯੇਰੂਸ਼ਲੇਮ, ਹੇ ਯੇਰੂਸ਼ਲੇਮ, ਤੂੰ ਜੋ ਨਬੀਆਂ ਦਾ ਕਤਲ ਕਰਦਾ ਹੈ ਅਤੇ ਤੇਰੇ ਕੋਲ ਭੇਜੇ ਹੋਇਆ ਨੂੰ ਪਥਰਾਓ ਕਰਦਾ ਹੈ, ਕਿੰਨ੍ਹੀ ਵਾਰ ਮੈਂ ਚਾਹਿਆ ਜੋ ਤੇਰੇ ਬੱਚਿਆਂ ਨੂੰ ਉਸੇ ਤਰ੍ਹਾਂ ਇਕੱਠਾ ਕਰਾਂ, ਜਿਸ ਤਰ੍ਹਾਂ ਮੁਰਗੀ ਆਪਣੇ ਬੱਚਿਆਂ ਨੂੰ ਖੰਭਾਂ ਦੇ ਹੇਠਾਂ ਇਕੱਠਾ ਕਰਦੀ ਹੈ, ਪਰ ਤੁਸੀਂ ਨਾ ਚਾਹਿਆ। 38ਦੇਖੋ, ਤੁਹਾਡਾ ਘਰ#23:38 ਘਰ ਅਰਥਾਤ ਹੈਕਲ ਤੁਹਾਡੇ ਲਈ ਉਜਾੜ ਛੱਡਿਆ ਗਿਆ ਹੈ। 39ਕਿਉਂਕਿ ਮੈਂ ਤੁਹਾਨੂੰ ਆਖਦਾ ਹਾਂ, ਤੁਸੀਂ ਮੈਨੂੰ ਦੁਬਾਰਾ ਨਹੀਂ ਵੇਖੋਗੇ ਜਦ ਤੱਕ ਤੁਸੀਂ ਇਹ ਨਹੀਂ ਕਹਿੰਦੇ, ‘ਮੁਬਾਰਕ ਹੈ ਉਹ ਜਿਹੜਾ ਪ੍ਰਭੂ ਦੇ ਨਾਮ ਉੱਤੇ ਆਉਂਦਾ ਹੈ।’ ”#23:39 ਜ਼ਬੂ 118:26

Aktualisht i përzgjedhur:

ਮੱਤੀਯਾਹ 23: PCB

Thekso

Ndaje

Krahaso

Kopjo

None

A doni që theksimet tuaja të jenë të ruajtura në të gjitha pajisjet që keni? Regjistrohu ose hyr