Logoja YouVersion
Ikona e kërkimit

ਹਿਜ਼ਕੀਏਲ 37

37
ਸੁੱਕੀਆਂ ਹੱਡੀਆਂ ਦੀ ਘਾਟੀ
1ਯਾਹਵੇਹ ਦਾ ਹੱਥ ਮੇਰੇ ਉੱਤੇ ਸੀ, ਅਤੇ ਉਸਨੇ ਮੈਨੂੰ ਯਾਹਵੇਹ ਦੇ ਆਤਮਾ ਦੁਆਰਾ ਬਾਹਰ ਕੱਢਿਆ ਅਤੇ ਇੱਕ ਘਾਟੀ ਦੇ ਵਿਚਕਾਰ ਖੜ੍ਹਾ ਕੀਤਾ। ਉਹ ਘਾਟੀ ਹੱਡੀਆਂ ਨਾਲ ਭਰੀ ਹੋਈ ਸੀ। 2ਉਸ ਮੈਨੂੰ ਉਹਨਾਂ ਵਿੱਚ ਲੈ ਗਿਆ ਅਤੇ ਮੈਂ ਘਾਟੀ ਦੇ ਥਲ ਉੱਤੇ ਬਹੁਤ ਸਾਰੀਆਂ ਹੱਡੀਆਂ ਵੇਖੀਆਂ ਜੋ ਬਹੁਤ ਸੁੱਕੀਆਂ ਹੋਈਆਂ ਸਨ। 3ਉਸ ਨੇ ਮੈਨੂੰ ਪੁੱਛਿਆ, “ਮਨੁੱਖ ਦੇ ਪੁੱਤਰ, ਕੀ ਇਹ ਹੱਡੀਆਂ ਜੀਉਂਦੀਆਂ ਹੋ ਸਕਦੀਆਂ ਹਨ?”
ਮੈਂ ਆਖਿਆ, “ਹੇ ਸਰਬਸ਼ਕਤੀਮਾਨ ਯਾਹਵੇਹ ਮੈਂ ਨਹੀਂ ਜਾਣਦਾ।”
4ਫਿਰ ਉਸਨੇ ਮੈਨੂੰ ਕਿਹਾ, “ਇਨ੍ਹਾਂ ਹੱਡੀਆਂ ਉੱਤੇ ਭਵਿੱਖਬਾਣੀ ਕਰ ਅਤੇ ਉਹਨਾਂ ਨੂੰ ਆਖ, ‘ਹੇ ਸੁੱਕੀਆਂ ਹੱਡੀਆਂ, ਯਾਹਵੇਹ ਦਾ ਬਚਨ ਸੁਣੋ! 5ਸਰਬਸ਼ਕਤੀਮਾਨ ਯਾਹਵੇਹ ਇਨ੍ਹਾਂ ਹੱਡੀਆਂ ਨੂੰ ਇਹ ਆਖਦਾ ਹੈ: ਮੈਂ ਤੁਹਾਡੇ ਅੰਦਰ ਸਾਹ#37:5 ਸਾਹ ਅਰਥ ਹਵਾ ਜਾਂ ਆਤਮਾ ਪਾਵਾਂਗਾ ਅਤੇ ਤੁਸੀਂ ਜੀਉਂਦੀਆਂ ਹੋ ਜਾਓਗੀਆਂ। 6ਮੈਂ ਤੁਹਾਡੇ ਨਾਲ ਨਸਾਂ ਜੋੜਾਂਗਾ ਅਤੇ ਤੁਹਾਡੇ ਉੱਤੇ ਮਾਸ ਚੜ੍ਹਾਵਾਂਗਾ ਅਤੇ ਤੁਹਾਨੂੰ ਚਮੜੀ ਨਾਲ ਢੱਕ ਦਿਆਂਗਾ; ਮੈਂ ਤੁਹਾਡੇ ਵਿੱਚ ਸਾਹ ਪਾਵਾਂਗਾ, ਅਤੇ ਤੂੰ ਜੀਵਨ ਵਿੱਚ ਆ ਜਾਵੇਂਗਾ। ਤਦ ਤੁਹਾਨੂੰ ਪਤਾ ਲੱਗੇਗਾ ਕਿ ਮੈਂ ਯਾਹਵੇਹ ਹਾਂ।’ ”
7ਇਸ ਲਈ ਜਿਵੇਂ ਮੈਨੂੰ ਹੁਕਮ ਦਿੱਤਾ ਗਿਆ ਸੀ ਮੈਂ ਭਵਿੱਖਬਾਣੀ ਕੀਤੀ ਅਤੇ ਜਿਸ ਵੇਲੇ ਮੈਂ ਭਵਿੱਖਬਾਣੀ ਕਰ ਰਿਹਾ ਸੀ, ਤਾਂ ਇੱਕ ਸ਼ੋਰ ਆਇਆ ਅਤੇ ਵੇਖੋ, ਇਹ ਭੂਚਾਲ ਸੀ ਅਤੇ ਹੱਡੀਆਂ ਇੱਕ ਦੂਜੀ ਨਾਲ ਜੁੜ ਗਈਆਂ, ਹਰੇਕ ਹੱਡੀ ਆਪਣੀ ਹੱਡੀ ਨਾਲ। 8ਮੈਂ ਦੇਖਿਆ, ਅਤੇ ਉਹਨਾਂ ਉੱਤੇ ਨਸਾਂ ਅਤੇ ਮਾਸ ਦਿਖਾਈ ਦਿੱਤੇ ਅਤੇ ਚਮੜੀ ਨੇ ਉਹਨਾਂ ਨੂੰ ਢੱਕਿਆ ਹੋਇਆ ਸੀ, ਪਰ ਉਹਨਾਂ ਵਿੱਚ ਸਾਹ ਨਹੀਂ ਸੀ।
9ਫਿਰ ਉਸਨੇ ਮੈਨੂੰ ਕਿਹਾ, “ਸਾਹ ਲਈ ਭਵਿੱਖਬਾਣੀ ਕਰ; ਹੇ ਮਨੁੱਖ ਦੇ ਪੁੱਤਰ, ਭਵਿੱਖਬਾਣੀ ਕਰ! ਤੂੰ ਸਾਹ ਨੂੰ ਆਖ, ‘ਕਿ ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ: ਹੇ ਸਾਹ, ਤੁਸੀਂ ਚਾਰੇ ਪਾਸੇ ਦੀਆਂ ਹਵਾਵਾਂ ਤੋਂ ਆਓ ਅਤੇ ਵੱਢਿਆਂ ਹੋਇਆਂ ਵਿੱਚ ਸਾਹ ਪਾਓ, ਤਾਂ ਕਿ ਉਹ ਜੀਉਂਦੀਆਂ ਹੋ ਜਾਣ।’ ” 10ਇਸ ਲਈ ਜਿਵੇਂ ਉਸਨੇ ਮੈਨੂੰ ਹੁਕਮ ਦਿੱਤਾ ਸੀ ਮੈਂ ਭਵਿੱਖਬਾਣੀ ਕੀਤੀ, ਅਤੇ ਸਾਹ ਉਹਨਾਂ ਵਿੱਚ ਦਾਖਲ ਹੋਇਆ; ਉਹ ਜੀਵਨ ਵਿੱਚ ਆਏ ਅਤੇ ਆਪਣੇ ਪੈਰਾਂ ਤੇ ਖੜ੍ਹੇ ਹੋ ਗਏ ਇੱਕ ਬਹੁਤ ਹੀ ਵੱਡੀ ਫੌਜ ਸੀ।
11ਫਿਰ ਉਸਨੇ ਮੈਨੂੰ ਕਿਹਾ: “ਹੇ ਮਨੁੱਖ ਦੇ ਪੁੱਤਰ, ਇਹ ਹੱਡੀਆਂ ਇਸਰਾਏਲ ਦੇ ਲੋਕ ਹਨ। ਉਹ ਕਹਿੰਦੇ ਹਨ, ‘ਸਾਡੀਆਂ ਹੱਡੀਆਂ ਸੁੱਕ ਗਈਆਂ ਹਨ ਅਤੇ ਸਾਡੀ ਉਮੀਦ ਖਤਮ ਹੋ ਗਈ ਹੈ; ਅਸੀਂ ਕੱਟੇ ਹੋਏ ਹਾਂ।’ 12ਇਸ ਲਈ ਭਵਿੱਖਬਾਣੀ ਕਰੋ ਅਤੇ ਉਹਨਾਂ ਨੂੰ ਕਹੋ: ‘ਸਰਬਸ਼ਕਤੀਮਾਨ ਯਾਹਵੇਹ ਇਹ ਉਹੀ ਹੈ ਜੋ ਆਖਦਾ ਹੈ: ਮੇਰੇ ਲੋਕੋ, ਮੈਂ ਤੁਹਾਡੀਆਂ ਕਬਰਾਂ ਨੂੰ ਖੋਲ੍ਹਣ ਜਾ ਰਿਹਾ ਹਾਂ ਅਤੇ ਤੁਹਾਨੂੰ ਉਹਨਾਂ ਵਿੱਚੋਂ ਉਭਾਰਾਂਗਾ; ਮੈਂ ਤੁਹਾਨੂੰ ਇਸਰਾਏਲ ਦੀ ਧਰਤੀ ਉੱਤੇ ਵਾਪਸ ਲਿਆਵਾਂਗਾ। 13ਹੇ ਮੇਰੇ ਲੋਕੋ, ਜਦੋਂ ਮੈਂ ਤੁਹਾਡੀਆਂ ਕਬਰਾਂ ਨੂੰ ਖੋਲ੍ਹਾਂਗਾ ਅਤੇ ਤੁਹਾਨੂੰ ਤੁਹਾਡੀਆਂ ਕਬਰਾਂ ਵਿੱਚੋਂ ਬਾਹਰ ਕੱਢਾਂਗਾ, ਤਦ ਤੁਸੀਂ ਜਾਣੋਗੇ ਕਿ ਮੈਂ ਹੀ ਯਾਹਵੇਹ ਹਾਂ। 14ਮੈਂ ਆਪਣਾ ਆਤਮਾ ਤੁਹਾਡੇ ਵਿੱਚ ਪਾਵਾਂਗਾ ਅਤੇ ਤੁਸੀਂ ਜੀਵੋਗੇ, ਅਤੇ ਮੈਂ ਤੁਹਾਨੂੰ ਤੁਹਾਡੀ ਆਪਣੀ ਧਰਤੀ ਵਿੱਚ ਵਸਾਵਾਂਗਾ। ਫਿਰ ਤੁਸੀਂ ਜਾਣ ਜਾਵੋਂਗੇ ਕਿ ਮੈਂ ਯਾਹਵੇਹ ਬੋਲਿਆ ਹੈ, ਅਤੇ ਮੈਂ ਹੀ ਕੀਤਾ ਹੈ, ਯਾਹਵੇਹ ਦਾ ਵਾਕ ਹੈ।’ ”
ਇੱਕ ਰਾਜੇ ਦੇ ਅਧੀਨ ਇੱਕ ਕੌਮ
15ਯਾਹਵੇਹ ਦਾ ਬਚਨ ਮੇਰੇ ਕੋਲ ਆਇਆ: 16“ਹੇ ਮਨੁੱਖ ਦੇ ਪੁੱਤਰ, ਤੂੰ ਇੱਕ ਲੱਕੜੀ ਲੈ ਅਤੇ ਉਹ ਦੇ ਉੱਤੇ ਲਿਖ, ‘ਯਹੂਦਾਹ ਅਤੇ ਉਹ ਦੇ ਸਾਥੀ ਇਸਰਾਏਲੀਆਂ ਲਈ।’ ਫੇਰ ਇੱਕ ਹੋਰ ਲੱਕੜੀ ਲੈ ਅਤੇ ਉਸ ਉੱਤੇ ਲਿਖ, ‘ਯੋਸੇਫ਼ ਲਈ, ਇਫ਼ਰਾਈਮ ਦੀ ਲੱਕੜੀ ਅਤੇ ਉਹ ਦੇ ਸਾਥੀ ਸਾਰੇ ਇਸਰਾਏਲ ਦੇ ਘਰਾਣੇ ਲਈ।’ 17ਉਹਨਾਂ ਨੂੰ ਇੱਕ ਸੋਟੀ ਵਿੱਚ ਜੋੜੋ ਤਾਂ ਜੋ ਉਹ ਤੁਹਾਡੇ ਹੱਥ ਵਿੱਚ ਇੱਕ ਹੋ ਜਾਣ।
18“ਜਦੋਂ ਤੁਹਾਡੇ ਲੋਕ ਤੁਹਾਨੂੰ ਪੁੱਛਦੇ ਹਨ, ‘ਕੀ ਤੁਸੀਂ ਸਾਨੂੰ ਦੱਸੋਂਗੇ ਕਿ ਇਸ ਤੋਂ ਤੁਹਾਡਾ ਕੀ ਮਤਲਬ ਹੈ?’ 19ਉਹਨਾਂ ਨੂੰ ਆਖ, ‘ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ: ਮੈਂ ਯੋਸੇਫ਼ ਦੀ ਸੋਟੀ, ਜੋ ਇਫ਼ਰਾਈਮ ਦੇ ਹੱਥ ਵਿੱਚ ਹੈ, ਅਤੇ ਉਸਦੇ ਨਾਲ ਸੰਬੰਧਿਤ ਇਸਰਾਏਲੀ ਗੋਤਾਂ ਵਿੱਚੋਂ ਲੈ ਕੇ ਯਹੂਦਾਹ ਦੀ ਸੋਟੀ ਨਾਲ ਜੋੜਨ ਜਾ ਰਿਹਾ ਹਾਂ। ਮੈਂ ਉਹਨਾਂ ਨੂੰ ਲੱਕੜ ਦੀ ਇੱਕ ਸੋਟੀ ਬਣਾ ਦਿਆਂਗਾ, ਅਤੇ ਉਹ ਮੇਰੇ ਹੱਥ ਵਿੱਚ ਇੱਕ ਹੋ ਜਾਣਗੇ।’ 20ਉਹਨਾਂ ਦੀਆਂ ਅੱਖਾਂ ਦੇ ਸਾਹਮਣੇ ਉਹਨਾਂ ਸੋਟੀਆਂ ਨੂੰ ਫੜ ਜਿਨ੍ਹਾਂ ਉੱਤੇ ਤੂੰ ਲਿਖੀਆ ਹੈ 21ਅਤੇ ਉਹਨਾਂ ਨੂੰ ਆਖ, ‘ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ: ਮੈਂ ਇਸਰਾਏਲੀਆਂ ਨੂੰ ਉਹਨਾਂ ਕੌਮਾਂ ਵਿੱਚੋਂ ਕੱਢ ਲਵਾਂਗਾ ਜਿੱਥੇ ਉਹ ਗਏ ਹਨ। ਮੈਂ ਉਹਨਾਂ ਨੂੰ ਚਾਰੇ ਪਾਸੇ ਤੋਂ ਇਕੱਠਾ ਕਰਾਂਗਾ ਅਤੇ ਉਹਨਾਂ ਨੂੰ ਉਹਨਾਂ ਦੀ ਆਪਣੀ ਧਰਤੀ ਵਿੱਚ ਵਾਪਸ ਲਿਆਵਾਂਗਾ। 22ਮੈਂ ਉਹਨਾਂ ਨੂੰ ਉਸ ਦੇਸ ਵਿੱਚ ਇਸਰਾਏਲ ਦੇ ਪਹਾੜਾਂ ਉੱਤੇ ਇੱਕੋ ਹੀ ਕੌਮ ਬਣਾਵਾਂਗਾ ਅਤੇ ਉਹਨਾਂ ਸਾਰਿਆਂ ਉੱਤੇ ਰਾਜ ਕਰਨ ਲਈ ਇੱਕੋ ਹੀ ਰਾਜਾ ਹੋਵੇਗਾ, ਉਹ ਅੱਗੇ ਲਈ ਨਾ ਦੋ ਕੌਮਾਂ ਹੋਣਗੀਆਂ ਅਤੇ ਨਾ ਹੀ ਅੱਗੇ ਨੂੰ ਦੋ ਰਾਜਾਂ ਵਿੱਚ ਵੰਡੇ ਜਾਣਗੇ। 23ਉਹ ਆਪਣੇ ਆਪ ਨੂੰ ਆਪਣੀਆਂ ਮੂਰਤੀਆਂ ਨਾ ਹੀ ਆਪਣੀਆਂ ਘਿਣਾਉਣੀਆਂ ਵਸਤੂਆਂ ਨਾਲ ਅਤੇ ਨਾ ਹੀ ਆਪਣਿਆਂ ਸਾਰਿਆਂ ਅਪਰਾਧਾਂ ਨਾਲ ਆਪਣੇ ਆਪ ਨੂੰ ਭਰਿਸ਼ਟ ਕਰਨਗੇ, ਸਗੋਂ ਮੈਂ ਉਹਨਾਂ ਨੂੰ ਉਹਨਾਂ ਦੇ ਸਾਰਿਆਂ ਵਸੇਬਿਆਂ ਵਿੱਚੋਂ ਜਿੱਥੇ ਉਹਨਾਂ ਨੇ ਪਾਪ ਕੀਤਾ ਹੈ, ਬਚਾਵਾਂਗਾ ਅਤੇ ਉਹਨਾਂ ਨੂੰ ਸ਼ੁੱਧ ਕਰਾਂਗਾਗਾ। ਉਹ ਮੇਰੇ ਲੋਕ ਹੋਣਗੇ, ਅਤੇ ਮੈਂ ਉਹਨਾਂ ਦਾ ਪਰਮੇਸ਼ਵਰ ਹੋਵਾਂਗਾ।
24“ ‘ਮੇਰਾ ਸੇਵਕ ਦਾਵੀਦ ਉਹਨਾਂ ਦਾ ਰਾਜਾ ਹੋਵੇਗਾ, ਅਤੇ ਉਹਨਾਂ ਸਾਰਿਆਂ ਦਾ ਇੱਕੋ ਆਜੜੀ ਹੋਵੇਗਾ। ਉਹ ਮੇਰੇ ਕਾਨੂੰਨਾਂ ਦੀ ਪਾਲਣਾ ਕਰਨਗੇ ਅਤੇ ਮੇਰੇ ਹੁਕਮਾਂ ਦੀ ਪਾਲਣਾ ਕਰਨ ਲਈ ਸਾਵਧਾਨ ਰਹਿਣਗੇ। 25ਉਹ ਉਸ ਧਰਤੀ ਉੱਤੇ ਰਹਿਣਗੇ ਜਿਹੜੀ ਮੈਂ ਆਪਣੇ ਸੇਵਕ ਯਾਕੋਬ ਨੂੰ ਦਿੱਤੀ ਸੀ, ਉਹ ਧਰਤੀ ਜਿੱਥੇ ਤੁਹਾਡੇ ਪੁਰਖੇ ਰਹਿੰਦੇ ਸਨ। ਉਹ ਅਤੇ ਉਹਨਾਂ ਦੇ ਬੱਚੇ ਅਤੇ ਉਹਨਾਂ ਦੇ ਬਾਲ ਬੱਚੇ ਉੱਥੇ ਸਦਾ ਲਈ ਰਹਿਣਗੇ, ਅਤੇ ਮੇਰਾ ਸੇਵਕ ਦਾਵੀਦ ਸਦਾ ਲਈ ਉਹਨਾਂ ਦਾ ਰਾਜਕੁਮਾਰ ਹੋਵੇਗਾ। 26ਮੈਂ ਉਹਨਾਂ ਨਾਲ ਸ਼ਾਂਤੀ ਦਾ ਨੇਮ ਬੰਨ੍ਹਾਂਗਾ; ਇਹ ਇੱਕ ਸਦੀਵੀ ਨੇਮ ਹੋਵੇਗਾ। ਮੈਂ ਉਹਨਾਂ ਨੂੰ ਕਾਇਮ ਕਰਾਂਗਾ ਅਤੇ ਉਹਨਾਂ ਦੀ ਗਿਣਤੀ ਵਧਾਵਾਂਗਾ, ਅਤੇ ਮੈਂ ਆਪਣਾ ਪਵਿੱਤਰ ਅਸਥਾਨ ਉਹਨਾਂ ਵਿੱਚ ਸਦਾ ਲਈ ਰੱਖਾਂਗਾ। 27ਮੇਰਾ ਨਿਵਾਸ ਸਥਾਨ ਉਹਨਾਂ ਦੇ ਨਾਲ ਹੋਵੇਗਾ; ਮੈਂ ਉਹਨਾਂ ਦਾ ਪਰਮੇਸ਼ਵਰ ਹੋਵਾਂਗਾ, ਅਤੇ ਉਹ ਮੇਰੇ ਲੋਕ ਹੋਣਗੇ। 28ਤਦ ਕੌਮਾਂ ਜਾਣ ਲੈਣਗੀਆਂ ਕਿ ਮੈਂ ਯਾਹਵੇਹ ਹੀ ਇਸਰਾਏਲ ਨੂੰ ਪਵਿੱਤਰ ਬਣਾਵਾਂਗਾ, ਜਦੋਂ ਮੇਰਾ ਪਵਿੱਤਰ ਅਸਥਾਨ ਉਹਨਾਂ ਵਿੱਚ ਸਦਾ ਲਈ ਰਹੇਗਾ।’ ”

Aktualisht i përzgjedhur:

ਹਿਜ਼ਕੀਏਲ 37: PCB

Thekso

Kopjo

Krahaso

Ndaje

None

A doni që theksimet tuaja të jenë të ruajtura në të gjitha pajisjet që keni? Regjistrohu ose hyr