Logoja YouVersion
Ikona e kërkimit

ਹਿਜ਼ਕੀਏਲ 24

24
ਯੇਰੂਸ਼ਲੇਮ ਨੂੰ ਖਾਣਾ ਪਕਾਉਣ ਦੇ ਬਰਤਨ ਵਜੋਂ
1ਨੌਵੇਂ ਸਾਲ ਦੇ ਦਸਵੇਂ ਮਹੀਨੇ ਦੇ ਦਸਵੇਂ ਦਿਨ, ਯਾਹਵੇਹ ਦਾ ਬਚਨ ਮੇਰੇ ਕੋਲ ਆਇਆ: 2“ਹੇ ਮਨੁੱਖ ਦੇ ਪੁੱਤਰ, ਅੱਜ ਦੇ ਦਿਨ ਹਾਂ, ਇਸੇ ਦਿਨ ਦਾ ਨਾਮ ਲਿਖ ਲੈ ਕਿ ਬਾਬੇਲ ਦੇ ਰਾਜੇ ਨੇ ਠੀਕ ਇਸੇ ਦਿਨ ਯੇਰੂਸ਼ਲੇਮ ਉੱਤੇ ਘੇਰਾ ਪਾਇਆ। 3ਇਸ ਬਾਗ਼ੀ ਲੋਕਾਂ ਨੂੰ ਇੱਕ ਦ੍ਰਿਸ਼ਟਾਂਤ ਸੁਣਾਓ ਅਤੇ ਉਹਨਾਂ ਨੂੰ ਕਹੋ: ‘ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ:
“ ‘ਪਕਾਉਣ ਵਾਲੇ ਬਰਤਨ ਨੂੰ ਚੁੱਲ੍ਹੇ ਤੇ ਚੜ੍ਹਾ ਦੇ
ਅਤੇ ਉਸ ਵਿੱਚ ਪਾਣੀ ਭਰੋ।
4ਉਸ ਵਿੱਚ ਮਾਸ ਦੇ ਟੁਕੜੇ ਪਾ,
ਸਾਰੇ ਪਸੰਦੀਦੇ ਟੁਕੜੇ ਪੱਟ ਅਤੇ ਮੋਢੇ।
ਹਰ ਇੱਕ ਚੰਗਾ ਟੁੱਕੜਾ ਅਤੇ ਚੁਣਵੀਆਂ ਹੱਡੀਆਂ ਉਸ ਵਿੱਚ ਭਰ ਦੇ;
5ਅਤੇ ਇੱਜੜ ਵਿੱਚੋਂ ਚੁਣ-ਚੁਣ ਕੇ ਲੈ,
ਅਤੇ ਉਹ ਦੇ ਹੇਠਾਂ ਹੱਡੀਆਂ ਦਾ ਢੇਰ ਲਾ ਦੇ,
ਅਤੇ ਚੰਗੀ ਤਰ੍ਹਾਂ ਉਬਾਲ,
ਅਤੇ ਉਸ ਦੇ ਵਿੱਚ ਹੱਡੀਆਂ ਚੰਗੀ ਤਰ੍ਹਾਂ ਉਬਾਲ।
6“ ‘ਕਿਉਂਕਿ ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ:
“ ‘ਹਾਏ, ਖ਼ੂਨ ਖ਼ਰਾਬੇ ਵਾਲੇ ਸ਼ਹਿਰ ਉੱਤੇ,
ਉਸ ਕੜਾਹੇ ਉੱਤੇ ਜਿਸ ਤੇ ਜੰਗਾਲ ਲੱਗਾ ਹੈ,
ਉਸ ਦਾ ਜੰਗਾਲ ਅਜੇ ਲਾਹਿਆ ਨਹੀਂ ਗਿਆ!
ਜੋ ਵੀ ਕ੍ਰਮ ਵਿੱਚ ਆਵੇ
ਉਸ ਵਿੱਚੋਂ ਟੁਕੜੇ-ਟੁਕੜੇ ਕਰਕੇ ਮਾਸ ਬਾਹਰ ਕੱਢ।
7“ ‘ਕਿਉਂ ਜੋ ਉਹ ਦਾ ਲਹੂ ਉਹ ਦੇ ਵਿੱਚ ਹੈ।
ਉਸ ਨੇ ਉਹ ਨੂੰ ਸੁੱਕੀ ਚੱਟਾਨ ਤੇ ਰੱਖਿਆ,
ਧਰਤੀ ਤੇ ਨਹੀਂ ਡੋਲ੍ਹਿਆ
ਕਿ ਮਿੱਟੀ ਵਿੱਚ ਢੱਕਿਆ ਜਾਏ।
8ਕ੍ਰੋਧ ਭੜਕਾਉਣ ਅਤੇ ਬਦਲਾ ਲੈਣ ਲਈ
ਮੈਂ ਉਸ ਦਾ ਲਹੂ ਸੁੱਕੀ ਚੱਟਾਨ ਉੱਤੇ ਰੱਖਿਆ,
ਤਾਂ ਜੋ ਉਹ ਢੱਕਿਆ ਨਾ ਜਾਵੇ।
9“ ‘ਇਸ ਲਈ ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ:
“ ‘ਖੂਨ ਦੇ ਸ਼ਹਿਰ ਉੱਤੇ ਹਾਏ!
ਮੈਂ ਵੀ ਉੱਚੀ ਲੱਕੜ ਦਾ ਢੇਰ ਲਾਵਾਂਗਾ।
10ਲੱਕੜਾਂ ਦਾ ਢੇਰ ਲਾ ਅਤੇ ਅੱਗ ਭੜਕਾ,
ਮਾਸ ਨੂੰ ਚੰਗੀ ਤਰ੍ਹਾਂ ਉਬਾਲ,
ਤਰੀ ਨੂੰ ਸੰਘਣਾ ਕਰ
ਅਤੇ ਹੱਡੀਆਂ ਸਾੜੀਆਂ ਜਾਣ।
11ਤਦ ਘੜੇ ਨੂੰ ਖਾਲੀ ਕਰਕੇ ਕੋਲਿਆਂ ਉੱਤੇ ਰੱਖ ਦਿਓ
ਤਾਂ ਜੋ ਉਹ ਦਾ ਪਿੱਤਲ ਗਰਮ ਹੋਵੇ
ਅਤੇ ਪਿਘਲ ਜਾਵੇ। ਉਸ ਦੇ ਅੰਦਰ ਦੀ ਮੈਲ਼ ਸੜ ਜਾਵੇ
ਅਤੇ ਉਹ ਦਾ ਜੰਗਾਲ ਸੜ ਜਾਵੇ।
12ਉਹ ਸਖ਼ਤ ਮਿਹਨਤ ਤੋਂ ਥੱਕ ਗਈ,
ਪਰ ਉਹ ਦਾ ਬਹੁਤਾ ਜੰਗਾਲ ਉਸ ਵਿੱਚੋਂ ਦੂਰ ਨਹੀਂ ਹੋਇਆ।
ਅੱਗ ਨਾਲ ਵੀ ਉਹ ਦਾ ਜੰਗਾਲ ਦੂਰ ਨਹੀਂ ਹੁੰਦਾ।
13“ ‘ਤੇਰੀ ਅਪਵਿੱਤਰਤਾ ਵਿੱਚ ਕਾਮ-ਵਾਸਨਾ ਹੈ। ਕਿਉਂਕਿ ਮੈਂ ਤੁਹਾਨੂੰ ਸ਼ੁੱਧ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਤੁਸੀਂ ਆਪਣੀ ਅਸ਼ੁੱਧਤਾ ਤੋਂ ਸ਼ੁੱਧ ਨਹੀਂ ਹੁੰਦੇ, ਤੁਸੀਂ ਉਦੋਂ ਤੱਕ ਦੁਬਾਰਾ ਸ਼ੁੱਧ ਨਹੀਂ ਹੋਵੋਗੇ ਜਦੋਂ ਤੱਕ ਤੁਹਾਡੇ ਵਿਰੁੱਧ ਮੇਰਾ ਕ੍ਰੋਧ ਘੱਟ ਨਹੀਂ ਹੁੰਦਾ।
14“ ‘ਮੈਂ ਯਾਹਵੇਹ ਨੇ ਇਹ ਆਖਿਆ ਹੈ। ਅਜਿਹਾ ਹੋਵੇਗਾ ਅਤੇ ਮੈਂ ਇਹ ਨੂੰ ਕਰਾਂਗਾ, ਮੈਂ ਨਾ ਮੁੜਾਂਗਾ, ਮੈਂ ਨਾ ਛੱਡਾਂਗਾ, ਨਾ ਪਛਤਾਵਾਂਗਾ, ਤੇਰੇ ਮਾਰਗਾਂ ਅਤੇ ਤੇਰੇ ਕੰਮਾਂ ਦੇ ਅਨੁਸਾਰ ਉਹ ਤੇਰਾ ਨਿਆਂ ਕਰਨਗੇ, ਸਰਬਸ਼ਕਤੀਮਾਨ ਪ੍ਰਭੂ ਯਾਹਵੇਹ ਦਾ ਵਾਕ ਹੈ।’ ”
ਹਿਜ਼ਕੀਏਲ ਦੀ ਪਤਨੀ ਦੀ ਮੌਤ ਹੋ ਗਈ
15ਯਾਹਵੇਹ ਦਾ ਬਚਨ ਮੇਰੇ ਕੋਲ ਆਇਆ: 16“ਹੇ ਮਨੁੱਖ ਦੇ ਪੁੱਤਰ, ਮੈਂ ਇੱਕ ਝਟਕੇ ਨਾਲ ਤੇਰੀਆਂ ਅੱਖਾਂ ਦੀ ਖੁਸ਼ੀ ਨੂੰ ਦੂਰ ਕਰਨ ਵਾਲਾ ਹਾਂ। ਫਿਰ ਵੀ ਤੂੰ ਵਿਰਲਾਪ ਨਾ ਕਰੀਂ, ਨਾ ਰੋਈਂ ਅਤੇ ਨਾ ਹੀ ਕੋਈ ਹੰਝੂ ਵਹਾਈਂ। 17ਚੁੱਪ-ਚਾਪ ਹਾਉਂਕੇ ਭਰੀਂ; ਮੁਰਦਿਆਂ ਲਈ ਸੋਗ ਨਾ ਕਰੀ। ਆਪਣੀ ਪੱਗ ਬੰਨ੍ਹੀ ਰੱਖੀ ਅਤੇ ਪੈਰਾਂ ਵਿੱਚ ਜੁੱਤੀ ਪਾਈ ਅਤੇ ਆਪਣੇ ਬੁੱਲ੍ਹਾਂ ਨੂੰ ਨਾ ਢੱਕੀਂ ਅਤੇ ਮਨੁੱਖਾਂ ਦੀ ਰੋਟੀ ਨਾ ਖਾਈਂ।”
18ਇਸ ਲਈ ਮੈਂ ਸਵੇਰੇ ਲੋਕਾਂ ਨਾਲ ਗੱਲ ਕੀਤੀ ਅਤੇ ਸ਼ਾਮ ਨੂੰ ਮੇਰੀ ਪਤਨੀ ਦੀ ਮੌਤ ਹੋ ਗਈ। ਅਗਲੀ ਸਵੇਰ ਮੈਂ ਉਸੇ ਤਰ੍ਹਾਂ ਕੀਤਾ ਜਿਵੇਂ ਮੈਨੂੰ ਹੁਕਮ ਦਿੱਤਾ ਗਿਆ ਸੀ।
19ਇਸ ਲਈ ਲੋਕਾਂ ਨੇ ਮੈਨੂੰ ਆਖਿਆ, “ਕਿ ਜੋ ਤੂੰ ਕਰਦਾ ਹੈ, ਸਾਨੂੰ ਨਹੀਂ ਦੱਸੇਂਗਾ? ਕਿ ਇਹਨਾਂ ਗੱਲਾਂ ਦਾ ਸਾਡੇ ਨਾਲ ਕੀ ਸੰਬੰਧ ਹੈ?”
20ਇਸ ਲਈ ਮੈਂ ਉਹਨਾਂ ਨੂੰ ਕਿਹਾ, “ਯਾਹਵੇਹ ਦਾ ਬਚਨ ਮੇਰੇ ਕੋਲ ਆਇਆ: 21ਇਸਰਾਏਲ ਦੇ ਲੋਕਾਂ ਨੂੰ ਆਖ, ‘ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ: ਵੇਖੋ! ਮੈਂ ਆਪਣੇ ਪਵਿੱਤਰ ਸਥਾਨ ਨੂੰ ਜਿਹੜਾ ਤੁਹਾਡੀ ਸ਼ਕਤੀ ਦਾ ਮਾਣ ਅਤੇ ਤੁਹਾਡੀਆਂ ਅੱਖਾਂ ਲਈ ਪਿਆਰਾ ਹੈ, ਜਿਸ ਲਈ ਤੁਹਾਡੀ ਜਾਨ ਤਰਸਦੀ ਹੈ, ਭਰਿਸ਼ਟ ਕਰਾਂਗਾ ਅਤੇ ਤੁਹਾਡੇ ਪੁੱਤਰਾਂ ਤੇ ਧੀਆਂ ਜਿਹਨਾਂ ਨੂੰ ਤੁਸੀਂ ਪਿੱਛੇ ਛੱਡ ਆਏ ਹੋ, ਤਲਵਾਰ ਨਾਲ ਡਿੱਗਣਗੇ। 22ਅਤੇ ਤੁਸੀਂ ਉਹੀ ਕਰੋਗੇ ਜਿਵੇਂ ਮੈਂ ਕੀਤਾ ਹੈ। ਤੁਸੀਂ ਆਪਣੀਆਂ ਮੁੱਛਾਂ ਅਤੇ ਦਾੜ੍ਹੀ ਨੂੰ ਨਹੀਂ ਢੱਕੋਗੇ ਅਤੇ ਨਾ ਹੀ ਸੋਗ ਕਰਨ ਵਾਲਿਆਂ ਦਾ ਰਵਾਇਤੀ ਭੋਜਨ ਖਾਓਗੇ। 23ਤੁਹਾਡੀਆਂ ਪਗੜੀਆਂ ਤੁਹਾਡੇ ਸਿਰਾਂ ਉੱਤੇ ਅਤੇ ਤੁਹਾਡੀਆਂ ਜੁੱਤੀਆਂ ਤੁਹਾਡੇ ਪੈਰਾਂ ਵਿੱਚ ਹੋਣਗੀਆਂ ਅਤੇ ਨਾ ਤੁਸੀਂ ਸੋਗ ਕਰੋਗੇ, ਪਰ ਆਪਣੇ ਪਾਪਾਂ ਵਿੱਚ ਪਿਘਲਦੇ ਰਹੋਗੇ, ਅਤੇ ਇੱਕ-ਦੂਜੇ ਲਈ ਧਾਹਾਂ ਮਾਰੋਗੇ। 24ਹਿਜ਼ਕੀਏਲ ਤੁਹਾਡੇ ਲਈ ਇੱਕ ਨਿਸ਼ਾਨ ਹੋਵੇਗਾ; ਤੁਸੀਂ ਉਵੇਂ ਹੀ ਕਰੋਗੇ ਜਿਵੇਂ ਉਸਨੇ ਕੀਤਾ ਹੈ। ਜਦੋਂ ਇਹ ਵਾਪਰੇਗਾ, ਤੁਸੀਂ ਜਾਣ ਜਾਵੋਂਗੇ ਕਿ ਮੈਂ ਯਾਹਵੇਹ ਹਾਂ।’
25“ਅਤੇ ਹੇ ਮਨੁੱਖ ਦੇ ਪੁੱਤਰ, ਜਿਸ ਦਿਨ ਮੈਂ ਉਹਨਾਂ ਦਾ ਗੜ੍ਹ, ਉਹਨਾਂ ਦੀ ਖੁਸ਼ੀ ਅਤੇ ਮਹਿਮਾ, ਉਹਨਾਂ ਦੀਆਂ ਅੱਖਾਂ ਦੀ ਖੁਸ਼ੀ, ਉਹਨਾਂ ਦੇ ਦਿਲ ਦੀ ਇੱਛਾ, ਅਤੇ ਉਹਨਾਂ ਦੇ ਪੁੱਤਰ ਅਤੇ ਧੀਆਂ ਨੂੰ ਵੀ ਖੋਹ ਲਵਾਂਗਾ, 26ਉਸ ਦਿਨ ਜਿਹੜਾ ਬਚ ਗਿਆ, ਉਹ ਤੇਰੇ ਕੋਲ ਆਵੇਗਾ ਕਿ ਤੇਰੇ ਕੰਨ ਵਿੱਚ ਖ਼ਬਰ ਸੁਣਾਵੇ। 27ਉਸ ਸਮੇਂ ਤੇਰਾ ਮੂੰਹ ਖੁੱਲ ਜਾਵੇਗਾ; ਤੁਸੀਂ ਉਸ ਨਾਲ ਗੱਲ ਕਰੋਗੇ ਅਤੇ ਹੁਣ ਚੁੱਪ ਨਹੀਂ ਰਹੋਗੇ। ਇਸ ਲਈ ਤੁਸੀਂ ਉਹਨਾਂ ਲਈ ਇੱਕ ਨਿਸ਼ਾਨ ਹੋਵੋਗੇ, ਅਤੇ ਉਹ ਜਾਣ ਲੈਣਗੇ ਕਿ ਮੈਂ ਯਾਹਵੇਹ ਹਾਂ।”

Aktualisht i përzgjedhur:

ਹਿਜ਼ਕੀਏਲ 24: PCB

Thekso

Kopjo

Krahaso

Ndaje

None

A doni që theksimet tuaja të jenë të ruajtura në të gjitha pajisjet që keni? Regjistrohu ose hyr