Logoja YouVersion
Ikona e kërkimit

ਹਿਜ਼ਕੀਏਲ 10

10
ਪਰਮੇਸ਼ਵਰ ਦੀ ਮਹਿਮਾ ਮੰਦਰ ਤੋਂ ਚਲੀ ਜਾਂਦੀ ਹੈ
1ਤਦ ਮੈਂ ਵੇਖਿਆ ਅਤੇ ਵੇਖੋ, ਉਸ ਅੰਬਰ ਵਿੱਚ ਜੋ ਕਰੂਬੀਆਂ ਦੇ ਸਿਰ ਉੱਤੇ ਸੀ, ਇੱਕ ਵਸਤੂ ਨੀਲਮ ਵਰਗੀ ਦਿਖਾਈ ਦਿੱਤੀ ਅਤੇ ਉਸ ਦੀ ਬਣਾਵਟ ਸਿੰਘਾਸਣ ਵਰਗੀ ਸੀ। 2ਉਹ ਨੇ ਉਸ ਮਨੁੱਖ ਨੂੰ ਜਿਸ ਨੇ ਕਤਾਨੀ ਕੱਪੜੇ ਪਾਏ ਹੋਏ ਸਨ, ਆਖਿਆ ਕਿ ਉਹਨਾਂ ਘੁੰਮਣ ਵਾਲੇ ਪਹੀਆਂ ਦੇ ਅੰਦਰ ਜਾ, ਜੋ ਕਰੂਬੀਆਂ ਦੇ ਥੱਲੇ ਹਨ ਅਤੇ ਅੱਗ ਦੇ ਅੰਗਿਆਰੇ ਜਿਹੜੇ ਕਰੂਬੀਆਂ ਦੇ ਵਿਚਾਲੇ ਹਨ ਮੁੱਠ ਭਰ ਕੇ ਚੁੱਕ ਅਤੇ ਸ਼ਹਿਰ ਦੇ ਉੱਪਰ ਖਿਲਾਰ ਦੇ, ਤਾਂ ਉਹ ਮੇਰੇ ਵੇਖਦਿਆਂ ਅੰਦਰ ਗਿਆ।
3ਹੁਣ ਜਦੋਂ ਉਹ ਆਦਮੀ ਅੰਦਰ ਗਿਆ ਤਾਂ ਕਰੂਬੀ ਹੈਕਲ ਦੇ ਦੱਖਣ ਵਾਲੇ ਪਾਸੇ ਖੜ੍ਹੇ ਸਨ, ਅਤੇ ਅੰਦਰਲੇ ਵੇਹੜੇ ਵਿੱਚ ਬੱਦਲ ਛਾ ਗਿਆ। 4ਤਦ ਯਾਹਵੇਹ ਦੀ ਮਹਿਮਾ ਕਰੂਬੀਆਂ ਦੇ ਉੱਪਰੋਂ ਉੱਠੀ ਅਤੇ ਹੈਕਲ ਦੀ ਦਹਿਲੀਜ਼ ਤੱਕ ਚਲੀ ਗਈ। ਬੱਦਲ ਨੇ ਹੈਕਲ ਨੂੰ ਭਰ ਦਿੱਤਾ, ਅਤੇ ਵਿਹੜਾ ਯਾਹਵੇਹ ਦੀ ਮਹਿਮਾ ਦੀ ਚਮਕ ਨਾਲ ਭਰਿਆ ਹੋਇਆ ਸੀ। 5ਤਦ ਕਰੂਬੀਆਂ ਦੇ ਖੰਭਾਂ ਦੀ ਆਵਾਜ਼ ਬਾਹਰ ਦੇ ਵੇਹੜੇ ਤੱਕ ਸੁਣਾਈ ਦਿੰਦੀ ਸੀ, ਜਿਵੇਂ ਸਰਵਸ਼ਕਤੀਮਾਨ ਦੀ ਆਵਾਜ਼ ਹੋਵੇ, ਜਦੋਂ ਉਹ ਬਚਨ ਕਰਦਾ ਹੈ।
6ਜਦੋਂ ਯਾਹਵੇਹ ਨੇ ਉਸ ਮਨੁੱਖ ਨੂੰ ਜਿਸ ਨੇ ਕਤਾਨੀ ਕੱਪੜੇ ਪਾਏ ਹੋਏ ਸਨ, ਹੁਕਮ ਦਿੱਤਾ ਕਿ ਉਹ ਘੁੰਮਣ ਵਾਲੇ ਪਹੀਆਂ ਦੇ ਅੰਦਰੋਂ ਅਤੇ ਕਰੂਬੀਆਂ ਦੇ ਵਿਚਕਾਰੋਂ ਅੱਗ ਲਵੇ, ਤਦ ਉਹ ਅੰਦਰ ਗਿਆ ਅਤੇ ਇੱਕ ਪਹੀਏ ਦੇ ਕੋਲ ਜਾ ਕੇ ਖੜ੍ਹਾ ਹੋ ਗਿਆ। 7ਤਦ ਕਰੂਬੀਆਂ ਵਿੱਚੋਂ ਇੱਕ ਕਰੂਬੀ ਨੇ ਆਪਣਾ ਹੱਥ ਉਸ ਅੱਗ ਵੱਲ ਵਧਾਇਆ ਜੋ ਉਹਨਾਂ ਵਿੱਚਕਾਰ ਸੀ। ਉਸ ਨੇ ਉਸ ਵਿੱਚੋਂ ਕੁਝ ਚੁੱਕ ਕੇ ਉਸ ਮਨੁੱਖ ਦੇ ਹੱਥਾਂ ਵਿੱਚ ਦਿੱਤਾ ਜਿਸ ਨੇ ਕਤਾਨੀ ਕੱਪੜੇ ਪਾਏ ਹੋਏ ਸਨ, ਉਹ ਉਸ ਨੂੰ ਲੈ ਕੇ ਬਾਹਰ ਚਲਾ ਗਿਆ। 8(ਕਰੂਬੀਆਂ ਦੇ ਵਿਚਾਲੇ ਉਹਨਾਂ ਦੇ ਖੰਭਾਂ ਦੇ ਹੇਠਾਂ ਮਨੁੱਖ ਦੇ ਹੱਥ ਵਰਗਾ ਕੁਝ ਦਿਖਾਈ ਦਿੰਦਾ ਸੀ।)
9ਮੈਂ ਵੇਖਿਆ ਤਾਂ ਵੇਖੋ, ਚਾਰ ਪਹੀਏ ਕਰੂਬੀਆਂ ਦੇ ਆਲੇ-ਦੁਆਲੇ ਸਨ। ਇੱਕ ਕਰੂਬੀ ਦੇ ਲਾਗੇ ਦੂਜਾ ਪਹੀਆ ਸੀ ਅਤੇ ਉਹਨਾਂ ਪਹੀਆਂ ਦਾ ਰੰਗ ਵੇਖਣ ਵਿੱਚ ਸੁਨਹਿਰੇ ਪੱਥਰ ਵਾਂਗੂੰ ਸੀ। 10ਉਹਨਾਂ ਦਾ ਰੂਪ ਇੱਕੋ ਜਿਹਾ ਸੀ, ਜਿਵੇਂ ਇੱਕ ਪਹੀਆ ਦੂਸਰੇ ਪਹੀਏ ਦੇ ਅੰਦਰ ਹੋਵੇ। 11ਜਦੋਂ ਉਹ ਚੱਲਦੇ ਸਨ ਤਾਂ ਆਪਣੇ ਚਾਰੇ ਪਾਸੇ ਤੁਰਦੇ ਸਨ, ਉਹ ਤੁਰਦੇ ਹੋਏ ਮੁੜਦੇ ਨਹੀਂ ਸਨ। ਜਿਸ ਪਾਸੇ ਵੱਲ ਉਹਨਾਂ ਦਾ ਸਿਰ ਹੁੰਦਾ ਸੀ ਉਸੇ ਪਾਸੇ ਵੱਲ ਉਸ ਦੇ ਪਿੱਛੇ-ਪਿੱਛੇ ਜਾਂਦੇ ਸਨ। ਉਹ ਤੁਰਦਿਆਂ ਹੋਇਆ ਮੁੜਦੇ ਨਹੀਂ ਸਨ। 12ਉਹਨਾਂ ਦਾ ਸਾਰਾ ਸਰੀਰ, ਉਹਨਾਂ ਦੀ ਪਿੱਠ, ਉਹਨਾਂ ਦੇ ਹੱਥ ਅਤੇ ਉਹਨਾਂ ਦੇ ਖੰਭਾਂ ਸਮੇਤ, ਪੂਰੀ ਤਰ੍ਹਾਂ ਅੱਖਾਂ ਨਾਲ ਭਰੇ ਹੋਏ ਸਨ, ਜਿਵੇਂ ਉਹਨਾਂ ਦੇ ਚਾਰ ਪਹੀਏ ਸਨ। 13ਇਹਨਾਂ ਪਹੀਆਂ ਨੂੰ ਮੇਰੇ ਸੁਣਦਿਆਂ “ਘੁੰਮਣ ਵਾਲੇ ਪਹੀਏ” ਆਖਿਆ ਗਿਆ। 14ਹਰੇਕ ਕਰੂਬੀ ਦੇ ਚਾਰ ਚਿਹਰੇ ਸਨ: ਇੱਕ ਚਿਹਰਾ ਕਰੂਬੀ ਦਾ, ਦੂਜਾ ਮਨੁੱਖ ਦਾ ਚਿਹਰਾ, ਤੀਜਾ ਸ਼ੇਰ ਦਾ ਚਿਹਰਾ ਅਤੇ ਚੌਥਾ ਬਾਜ਼ ਦਾ ਚਿਹਰਾ।
15ਫਿਰ ਕਰੂਬੀ ਉੱਪਰ ਵੱਲ ਉੱਠੇ। ਇਹ ਉਹ ਜੀਵਤ ਪ੍ਰਾਣੀ ਸਨ ਜਿਨ੍ਹਾਂ ਨੂੰ ਮੈਂ ਕੇਬਰ ਨਦੀ ਦੇ ਕੰਢੇ ਵੇਖਿਆ ਸੀ। 16ਜਦੋਂ ਕਰੂਬੀ ਚੱਲਦੇ ਸਨ ਤਾਂ ਪਹੀਏ ਵੀ ਉਹਨਾਂ ਦੇ ਨਾਲ-ਨਾਲ ਚੱਲਦੇ ਸਨ, ਅਤੇ ਜਦ ਕਰੂਬੀਆਂ ਨੇ ਆਪਣੇ ਖੰਭ ਚੁੱਕੇ ਤਾਂ ਜੋ ਧਰਤੀ ਤੋਂ ਉੱਤੇ ਨੂੰ ਉੱਡਣ, ਤਾਂ ਉਹ ਪਹੀਏ ਉਹਨਾਂ ਨਾਲ ਹੀ ਰਹਿੰਦੇ ਸਨ। 17ਜਦ ਉਹ ਖੜ੍ਹੇ ਹੁੰਦੇ ਸਨ ਤਾਂ ਇਹ ਵੀ ਖੜ੍ਹੇ ਹੁੰਦੇ ਸਨ ਅਤੇ ਜਦੋਂ ਉਹ ਉਤਾਹਾਂ ਨੂੰ ਉੱਡਦੇ ਸਨ ਤਾਂ ਇਹ ਵੀ ਉਹਨਾਂ ਨਾਲ ਉਤਾਹਾਂ ਨੂੰ ਚੜ੍ਹਦੇ ਸਨ, ਕਿਉਂ ਜੋ ਜੀਵਾਂ ਦਾ ਆਤਮਾ ਉਹਨਾਂ ਵਿੱਚ ਸੀ।
18ਤਦ ਯਾਹਵੇਹ ਦੀ ਮਹਿਮਾ ਹੈਕਲ ਦੀ ਡਿਉੜੀ ਤੋਂ ਚਲੀ ਗਈ ਅਤੇ ਕਰੂਬੀਆਂ ਦੇ ਉੱਪਰ ਠਹਿਰ ਗਈ। 19ਤਦ ਕਰੂਬੀਆਂ ਨੇ ਆਪਣੇ ਖੰਭ ਚੁੱਕੇ, ਮੇਰੇ ਵੇਖਦਿਆਂ ਧਰਤੀ ਤੋਂ ਉੱਚੇ ਉੱਠੇ ਅਤੇ ਚਲੇ ਗਏ। ਪਹੀਏ ਉਹਨਾਂ ਦੇ ਨਾਲ-ਨਾਲ ਸਨ ਅਤੇ ਉਹ ਯਾਹਵੇਹ ਦੇ ਭਵਨ ਦੇ ਪੂਰਬੀ ਫਾਟਕ ਦੇ ਦਰਵਾਜ਼ੇ ਉੱਤੇ ਖੜ੍ਹੇ ਹੋ ਗਏ, ਤਾਂ ਇਸਰਾਏਲ ਦੇ ਪਰਮੇਸ਼ਵਰ ਦਾ ਤੇਜ ਉਹਨਾਂ ਉੱਤੇ ਸੀ।
20ਇਹ ਉਹ ਜੀਵ-ਜੰਤੂ ਸਨ ਜਿਨ੍ਹਾਂ ਨੂੰ ਮੈਂ ਇਸਰਾਏਲ ਦੇ ਪਰਮੇਸ਼ਵਰ ਦੇ ਹੇਠਾਂ ਕੇਬਰ ਨਦੀ ਦੇ ਕੰਢੇ ਵੇਖਿਆ ਸੀ, ਅਤੇ ਮੈਨੂੰ ਅਹਿਸਾਸ ਹੋਇਆ ਕਿ ਉਹ ਕਰੂਬੀ ਸਨ। 21ਹਰ ਇੱਕ ਦੇ ਚਾਰ ਚਿਹਰੇ ਅਤੇ ਚਾਰ ਖੰਭ ਸਨ, ਅਤੇ ਉਹਨਾਂ ਦੇ ਖੰਭਾਂ ਦੇ ਹੇਠਾਂ ਮਨੁੱਖੀ ਹੱਥਾਂ ਵਰਗਾ ਵਿਖਾਈ ਦਿੰਦਾ ਸੀ। 22ਉਹਨਾਂ ਦੇ ਚਿਹਰਿਆਂ ਦਾ ਰੂਪ ਓਹੋ ਹੀ ਹੈ ਜੋ ਮੈਂ ਕੇਬਰ ਨਦੀ ਦੇ ਉੱਤੇ ਵੇਖੇ ਸਨ, ਅਰਥਾਤ ਉਹਨਾਂ ਦਾ ਰੂਪ ਅਤੇ ਉਹ ਆਪ। ਉਹ ਸਾਰੇ ਸਿੱਧੇ ਅੱਗੇ ਹੀ ਅੱਗੇ ਤੁਰਦੇ ਜਾਂਦੇ ਸਨ।

Aktualisht i përzgjedhur:

ਹਿਜ਼ਕੀਏਲ 10: PCB

Thekso

Kopjo

Krahaso

Ndaje

None

A doni që theksimet tuaja të jenë të ruajtura në të gjitha pajisjet që keni? Regjistrohu ose hyr