Logo aplikace Bible
Ikona vyhledávání

ਗਲਾਤੀਆਂ 6

6
ਇੱਕ ਦੂਜੇ ਦੇ ਬੋਝ ਚੁੱਕੋ
1ਹੇ ਭਾਈਓ, ਜੇ ਕੋਈ ਮਨੁੱਖ ਕਿਸੇ ਅਪਰਾਧ ਵਿੱਚ ਫੜਿਆ ਜਾਵੇ ਤਾਂ ਤੁਸੀਂ ਜਿਹੜੇ ਆਤਮਕ ਹੋ ਨਿਮਰਤਾ#6:1 ਮੂਲ ਸ਼ਬਦ ਅਰਥ: ਨਿਮਰਤਾ ਦੀ ਆਤਮਾ ਨਾਲ ਉਸ ਨੂੰ ਸੁਧਾਰੋ ਅਤੇ ਆਪਣੀ ਵੀ ਚੌਕਸੀ ਕਰੋ ਕਿ ਤੁਸੀਂ ਪਰਤਾਵੇ ਵਿੱਚ ਨਾ ਪੈ ਜਾਓ। 2ਇੱਕ ਦੂਜੇ ਦੇ ਬੋਝ ਚੁੱਕੋ ਅਤੇ ਇਸ ਤਰ੍ਹਾਂ ਤੁਸੀਂ ਮਸੀਹ ਦੀ ਬਿਵਸਥਾ ਨੂੰ ਪੂਰਾ ਕਰੋ। 3ਕਿਉਂਕਿ ਜੇ ਕੋਈ ਵਿਅਕਤੀ ਕੁਝ ਨਾ ਹੋ ਕੇ ਵੀ ਆਪਣੇ ਆਪ ਨੂੰ ਕੁਝ ਸਮਝਦਾ ਹੈ ਤਾਂ ਉਹ ਆਪਣੇ ਆਪ ਨੂੰ ਧੋਖਾ ਦਿੰਦਾ ਹੈ। 4ਪਰ ਹਰੇਕ ਵਿਅਕਤੀ ਆਪਣੇ ਕੰਮ ਨੂੰ ਜਾਂਚੇ, ਤਦ ਉਸ ਨੂੰ ਕਿਸੇ ਦੂਜੇ 'ਤੇ ਨਹੀਂ ਬਲਕਿ ਆਪਣੇ ਉੱਤੇ ਹੀ ਮਾਣ ਹੋਵੇਗਾ; 5ਕਿਉਂਕਿ ਹਰੇਕ ਵਿਅਕਤੀ ਆਪਣਾ ਹੀ ਬੋਝ ਚੁੱਕੇਗਾ। 6ਜਿਹੜਾ ਵਚਨ ਦੀ ਸਿੱਖਿਆ ਪ੍ਰਾਪਤ ਕਰਦਾ ਹੈ ਉਹ ਆਪਣੇ ਸਿੱਖਿਅਕ ਨੂੰ ਸਭ ਚੰਗੇ ਪਦਾਰਥਾਂ ਵਿੱਚ ਸਾਂਝੀ ਕਰੇ। 7ਧੋਖਾ ਨਾ ਖਾਓ, ਪਰਮੇਸ਼ਰ ਨੂੰ ਠੱਠਿਆਂ ਵਿੱਚ ਨਹੀਂ ਉਡਾਈਦਾ, ਕਿਉਂਕਿ ਮਨੁੱਖ ਜੋ ਕੁਝ ਬੀਜਦਾ ਹੈ ਉਹੀ ਵੱਢੇਗਾ ਵੀ। 8ਜਿਹੜਾ ਆਪਣੇ ਸਰੀਰ ਲਈ ਬੀਜਦਾ ਹੈ ਉਹ ਸਰੀਰ ਤੋਂ ਨਾਸ ਨੂੰ ਵੱਢੇਗਾ; ਪਰ ਜਿਹੜਾ ਆਤਮਾ ਲਈ ਬੀਜਦਾ ਹੈ ਉਹ ਆਤਮਾ ਤੋਂ ਸਦੀਪਕ ਜੀਵਨ ਨੂੰ ਵੱਢੇਗਾ। 9ਅਸੀਂ ਭਲਾ ਕਰਦਿਆਂ ਥੱਕ ਨਾ ਜਾਈਏ, ਕਿਉਂਕਿ ਜੇ ਨਿਢਾਲ ਨਾ ਹੋਈਏ ਤਾਂ ਸਮੇਂ ਸਿਰ ਵੱਢਾਂਗੇ। 10ਇਸ ਲਈ ਜਦੋਂ ਵੀ ਸਾਨੂੰ ਮੌਕਾ ਮਿਲੇ ਤਾਂ ਅਸੀਂ ਸਾਰਿਆਂ ਨਾਲ ਭਲਾਈ ਕਰੀਏ, ਪਰ ਖਾਸ ਕਰਕੇ ਵਿਸ਼ਵਾਸੀਆਂ ਨਾਲ।
ਆਖਰੀ ਚਿਤਾਵਨੀ ਅਤੇ ਸਲਾਮ
11ਵੇਖੋ, ਮੈਂ ਆਪਣੇ ਹੱਥੀਂ ਕਿੰਨੇ ਵੱਡੇ-ਵੱਡੇ ਅੱਖਰਾਂ ਨਾਲ ਤੁਹਾਨੂੰ ਲਿਖਿਆ ਹੈ। 12ਜਿਹੜੇ ਲੋਕ ਸਰੀਰਕ ਵਿਖਾਵਾ ਕਰਨਾ ਚਾਹੁੰਦੇ ਹਨ ਉਹੋ ਤੁਹਾਨੂੰ ਸੁੰਨਤ ਕਰਾਉਣ ਲਈ ਮਜ਼ਬੂਰ ਕਰਦੇ ਹਨ, ਕੇਵਲ ਇਸ ਲਈ ਤਾਂਕਿ ਉਹ ਮਸੀਹ ਦੀ ਸਲੀਬ ਦੇ ਕਾਰਨ ਸਤਾਏ ਨਾ ਜਾਣ। 13ਕਿਉਂਕਿ ਸੁੰਨਤ ਕਰਾਉਣ ਵਾਲੇ ਆਪ ਤਾਂ ਬਿਵਸਥਾ ਦੀ ਪਾਲਣਾ ਨਹੀਂ ਕਰਦੇ, ਪਰ ਤੁਹਾਡੀ ਸੁੰਨਤ ਕਰਾਉਣਾ ਚਾਹੁੰਦੇ ਹਨ ਤਾਂਕਿ ਤੁਹਾਡੇ ਸਰੀਰ ਉੱਤੇ ਘਮੰਡ ਕਰ ਸਕਣ। 14ਪਰ ਇਹ ਕਦੇ ਨਾ ਹੋਵੇ ਕਿ ਮੈਂ ਸਾਡੇ ਪ੍ਰਭੂ ਯਿਸੂ ਮਸੀਹ ਦੀ ਸਲੀਬ ਤੋਂ ਇਲਾਵਾ ਕਿਸੇ ਹੋਰ ਗੱਲ ਵਿੱਚ ਘਮੰਡ ਕਰਾਂ, ਜਿਸ ਦੇ ਦੁਆਰਾ ਸੰਸਾਰ ਮੇਰੇ ਲਈ ਅਤੇ ਮੈਂ ਸੰਸਾਰ ਲਈ ਸਲੀਬ ਚੜ੍ਹਾਇਆ ਜਾ ਚੁੱਕਾ ਹਾਂ। 15ਕਿਉਂਕਿ#6:15 ਕੁਝ ਹਸਤਲੇਖਾਂ ਵਿੱਚ ਇਸ ਜਗ੍ਹਾ 'ਤੇ “ਮਸੀਹ ਯਿਸੂ ਵਿੱਚ” ਲਿਖਿਆ ਹੈ। ਨਾ ਤਾਂ ਸੁੰਨਤ ਦਾ ਕੁਝ ਮਹੱਤਵ ਹੈ ਅਤੇ ਨਾ ਅਸੁੰਨਤ ਦਾ, ਪਰ ਕੇਵਲ ਨਵੀਂ ਸ੍ਰਿਸ਼ਟੀ ਦਾ। 16ਜਿੰਨੇ ਇਸ ਨਿਯਮ ਦੀ ਪਾਲਣਾ ਕਰਨਗੇ ਉਨ੍ਹਾਂ ਉੱਤੇ ਅਤੇ ਪਰਮੇਸ਼ਰ ਦੇ ਇਸਰਾਏਲ ਉੱਤੇ ਸ਼ਾਂਤੀ ਅਤੇ ਦਇਆ ਹੋਵੇ। 17ਹੁਣ ਤੋਂ ਕੋਈ ਮੈਨੂੰ ਦੁੱਖ ਨਾ ਦੇਵੇ, ਕਿਉਂਕਿ ਮੈਂ#6:17 ਕੁਝ ਹਸਤਲੇਖਾਂ ਵਿੱਚ ਇਸ ਜਗ੍ਹਾ 'ਤੇ “ਪ੍ਰਭੂ” ਲਿਖਿਆ ਹੈ। ਯਿਸੂ ਦੇ ਦਾਗਾਂ ਨੂੰ ਆਪਣੇ ਸਰੀਰ ਉੱਤੇ ਲਈ ਫਿਰਦਾ ਹਾਂ।
18ਹੇ ਭਾਈਓ, ਸਾਡੇ ਪ੍ਰਭੂ ਯਿਸੂ ਮਸੀਹ ਦੀ ਕਿਰਪਾ ਤੁਹਾਡੀ ਆਤਮਾ ਦੇ ਨਾਲ ਬਣੀ ਰਹੇ। ਆਮੀਨ!

Zvýraznění

Kopírovat

Porovnat

Sdílet

None

Chceš mít své zvýrazněné verše uložené na všech zařízeních? Zaregistruj se nebo se přihlas