Logo aplikace Bible
Ikona vyhledávání

ਅਫ਼ਸੀਆਂ 1

1
ਸਲਾਮ
1ਮੇਰੇ ਪੌਲੁਸ ਵੱਲੋਂ ਜੋ ਪਰਮੇਸ਼ਰ ਦੀ ਇੱਛਾ ਨਾਲ ਮਸੀਹ ਯਿਸੂ ਦਾ ਰਸੂਲ ਹਾਂ, ਅਫ਼ਸੁਸ ਵਿਚਲੇ ਸੰਤਾਂ#1:1 ਅਰਥਾਤ ਯਹੂਦੀ ਵਿਸ਼ਵਾਸੀਆਂ ਅਤੇ ਮਸੀਹ ਯਿਸੂ ਦੇ ਵਿਸ਼ਵਾਸੀਆਂ#1:1 ਅਰਥਾਤ ਗੈਰ-ਯਹੂਦੀ ਵਿਸ਼ਵਾਸੀਆਂ ਨੂੰ; 2ਸਾਡੇ ਪਿਤਾ ਪਰਮੇਸ਼ਰ ਅਤੇ ਪ੍ਰਭੂ ਯਿਸੂ ਮਸੀਹ ਦੀ ਵੱਲੋਂ ਤੁਹਾਨੂੰ ਕਿਰਪਾ ਅਤੇ ਸ਼ਾਂਤੀ ਮਿਲੇ।
ਪਰਮੇਸ਼ਰ ਦੀਆਂ ਆਤਮਕ ਬਰਕਤਾਂ
3ਧੰਨ ਹੈ ਸਾਡੇ ਪ੍ਰਭੂ ਯਿਸੂ ਮਸੀਹ ਦਾ ਪਰਮੇਸ਼ਰ ਅਤੇ ਪਿਤਾ ਜਿਸ ਨੇ ਸਾਨੂੰ ਮਸੀਹ ਵਿੱਚ ਸਵਰਗੀ ਸਥਾਨਾਂ ਵਿੱਚ ਹਰ ਆਤਮਕ ਬਰਕਤ ਨਾਲ ਨਵਾਜਿਆ ਹੈ। 4ਉਸ ਨੇ ਸੰਸਾਰ ਦੀ ਰਚਨਾ ਤੋਂ ਪਹਿਲਾਂ ਹੀ ਸਾਨੂੰ ਉਸ ਵਿੱਚ ਚੁਣ ਲਿਆ ਕਿ ਅਸੀਂ ਉਸ ਦੇ ਸਨਮੁੱਖ ਪ੍ਰੇਮ ਵਿੱਚ ਪਵਿੱਤਰ ਅਤੇ ਨਿਰਦੋਸ਼ ਠਹਿਰੀਏ। 5ਉਸ ਨੇ ਆਪਣੀ ਇੱਛਾ ਦੇ ਨੇਕ ਇਰਾਦੇ ਅਨੁਸਾਰ ਸਾਨੂੰ ਆਪਣੇ ਲਈ ਪਹਿਲਾਂ ਤੋਂ ਠਹਿਰਾਇਆ ਕਿ ਅਸੀਂ ਯਿਸੂ ਮਸੀਹ ਦੇ ਦੁਆਰਾ ਉਸ ਦੇ ਪੁਤਰੇਲੇ ਪੁੱਤਰ ਹੋਈਏ, 6ਤਾਂਕਿ ਉਸ ਦੀ ਉਸ ਮਹਿਮਾਮਈ ਕਿਰਪਾ ਦੀ ਉਸਤਤ ਹੋਵੇ ਜੋ ਉਸ ਨੇ ਆਪਣੇ ਪਿਆਰੇ ਪੁੱਤਰ ਵਿੱਚ ਸਾਨੂੰ ਬਖਸ਼ੀ। 7ਉਸੇ ਵਿੱਚ ਸਾਨੂੰ ਉਸ ਦੇ ਲਹੂ ਦੇ ਦੁਆਰਾ ਛੁਟਕਾਰਾ ਅਰਥਾਤ ਅਪਰਾਧਾਂ ਦੀ ਮਾਫ਼ੀ ਉਸ ਦੀ ਉਸ ਕਿਰਪਾ ਦੇ ਧਨ ਅਨੁਸਾਰ ਮਿਲਦੀ ਹੈ 8ਜਿਹੜੀ ਉਸ ਨੇ ਸਾਰੇ ਗਿਆਨ ਅਤੇ ਸਮਝ ਨਾਲ ਸਾਨੂੰ ਬਹੁਤਾਇਤ ਨਾਲ ਦਿੱਤੀ। 9ਕਿਉਂਕਿ ਉਸ ਨੇ ਆਪਣੀ ਇੱਛਾ ਦਾ ਭੇਤ ਉਸ ਨੇਕ ਇਰਾਦੇ ਅਨੁਸਾਰ ਜੋ ਉਸ ਨੇ ਮਸੀਹ ਵਿੱਚ ਠਾਣਿਆ ਸੀ, ਸਾਡੇ ਉੱਤੇ ਪਰਗਟ ਕੀਤਾ, 10ਤਾਂਕਿ ਸਮਿਆਂ ਦੇ ਪੂਰਾ ਹੋਣ ਦਾ ਅਜਿਹਾ ਪ੍ਰਬੰਧ ਹੋਵੇ ਕਿ ਜੋ ਸਵਰਗ ਵਿੱਚ ਅਤੇ ਧਰਤੀ ਉੱਤੇ ਹੈ ਉਹ ਸਭ ਮਸੀਹ ਵਿੱਚ ਇਕੱਠਾ ਕੀਤਾ ਜਾਵੇ। 11ਉਸੇ ਵਿੱਚ ਅਸੀਂ ਵੀ ਉਸ ਦੇ ਉਦੇਸ਼ ਅਨੁਸਾਰ ਜਿਹੜਾ ਆਪਣੀ ਇੱਛਾ ਦੀ ਯੋਜਨਾ ਦੇ ਅਨੁਸਾਰ ਸਭ ਕੁਝ ਕਰਦਾ ਹੈ, ਪਹਿਲਾਂ ਤੋਂ ਵਾਰਸ ਬਣਾਏ ਗਏ ਹਾਂ, 12ਤਾਂਕਿ ਅਸੀਂ ਜਿਨ੍ਹਾਂ ਨੇ ਪਹਿਲਾਂ ਤੋਂ ਮਸੀਹ ਉੱਤੇ ਆਸ ਰੱਖੀ ਉਸ ਦੀ ਮਹਿਮਾ ਦੀ ਉਸਤਤ ਦਾ ਕਾਰਨ ਹੋਈਏ। 13ਉਸੇ ਵਿੱਚ ਤੁਹਾਡੇ ਉੱਤੇ ਵੀ ਵਾਇਦਾ ਕੀਤੇ ਹੋਏ ਪਵਿੱਤਰ ਆਤਮਾ ਦੀ ਮੋਹਰ ਲੱਗੀ ਜਦੋਂ ਤੁਸੀਂ ਸੱਚ ਦੇ ਵਚਨ ਅਰਥਾਤ ਆਪਣੀ ਮੁਕਤੀ ਦੀ ਖੁਸ਼ਖ਼ਬਰੀ ਨੂੰ ਸੁਣਿਆ ਅਤੇ ਮਸੀਹ ਉੱਤੇ ਵਿਸ਼ਵਾਸ ਕੀਤਾ। 14ਉਹ ਉਸ ਦੇ ਮੁੱਲ ਲਏ ਹੋਇਆਂ ਦੇ ਛੁਟਕਾਰੇ ਲਈ ਸਾਡੀ ਮਿਰਾਸ ਦਾ ਬਿਆਨਾ ਹੈ ਤਾਂਕਿ ਉਸ ਦੀ ਮਹਿਮਾ ਦੀ ਉਸਤਤ ਹੋਵੇ।
ਪੌਲੁਸ ਦੀ ਪ੍ਰਾਰਥਨਾ
15ਇਸੇ ਕਰਕੇ ਮੈਂ ਵੀ ਪ੍ਰਭੂ ਯਿਸੂ ਵਿੱਚ ਤੁਹਾਡੇ ਵਿਸ਼ਵਾਸ ਅਤੇ ਸਭਨਾਂ ਸੰਤਾਂ#1:15 ਅਰਥਾਤ ਪਵਿੱਤਰ ਲੋਕਾਂ ਦੇ ਲਈ ਤੁਹਾਡੇ ਪ੍ਰੇਮ ਦੇ ਬਾਰੇ ਸੁਣ ਕੇ 16ਆਪਣੀਆਂ ਪ੍ਰਾਰਥਨਾਵਾਂ ਵਿੱਚ ਤੁਹਾਨੂੰ ਯਾਦ ਕਰਦੇ ਹੋਏ ਤੁਹਾਡੇ ਲਈ ਧੰਨਵਾਦ ਕਰਨ ਤੋਂ ਨਹੀਂ ਰੁਕਦਾ। 17ਮੇਰੀ ਪ੍ਰਾਰਥਨਾ ਹੈ ਕਿ ਸਾਡੇ ਪ੍ਰਭੂ ਯਿਸੂ ਮਸੀਹ ਦਾ ਪਰਮੇਸ਼ਰ ਜਿਹੜਾ ਮਹਿਮਾ ਦਾ ਪਿਤਾ ਹੈ ਆਪਣੇ ਸੰਪੂਰਨ ਗਿਆਨ ਵਿੱਚ ਤੁਹਾਨੂੰ ਬੁੱਧ ਅਤੇ ਪ੍ਰਕਾਸ਼ਨ ਦਾ ਆਤਮਾ ਦੇਵੇ, 18ਤਾਂਕਿ ਤੁਹਾਡੇ ਮਨ ਦੀਆਂ ਅੱਖਾਂ ਪ੍ਰਕਾਸ਼ਮਾਨ ਹੋ ਜਾਣ ਜਿਸ ਤੋਂ ਤੁਸੀਂ ਜਾਣ ਸਕੋ ਕਿ ਉਸ ਦੀ ਬੁਲਾਹਟ ਦੀ ਆਸ ਕੀ ਹੈ ਤੇ ਸੰਤਾਂ ਵਿੱਚ ਉਸ ਦੀ ਮਿਰਾਸ ਦਾ ਮਹਿਮਾਮਈ ਧਨ ਕੀ ਹੈ 19ਅਤੇ ਇਹ ਵੀ ਕਿ ਉਸ ਦੀ ਸ਼ਕਤੀ ਦੇ ਪ੍ਰਭਾਵ ਦੇ ਕੰਮ ਅਨੁਸਾਰ ਉਸ ਦੀ ਸਮਰੱਥਾ ਸਾਡੇ ਲਈ ਜਿਹੜੇ ਵਿਸ਼ਵਾਸ ਕਰਦੇ ਹਾਂ ਕਿੰਨੀ ਮਹਾਨ ਹੈ, 20ਜਿਸ ਨੂੰ ਉਸ ਨੇ ਮਸੀਹ ਵਿੱਚ ਪਰਗਟ ਕੀਤਾ ਜਦੋਂ ਉਸ ਨੇ ਉਸ ਨੂੰ ਮੁਰਦਿਆਂ ਵਿੱਚੋਂ ਜਿਵਾਇਆ ਅਤੇ ਸਵਰਗੀ ਸਥਾਨਾਂ ਵਿੱਚ ਆਪਣੇ ਸੱਜੇ ਹੱਥ 21ਸਾਰੀ ਪ੍ਰਧਾਨਤਾ, ਇਖ਼ਤਿਆਰ, ਸਮਰੱਥਾ, ਪ੍ਰਭੁਤਾ ਅਤੇ ਹਰ ਇੱਕ ਨਾਮ ਤੋਂ ਉਤਾਂਹ ਬਿਠਾਇਆ, ਜੋ ਨਾ ਕੇਵਲ ਇਸ ਯੁਗ ਵਿੱਚ ਸਗੋਂ ਆਉਣ ਵਾਲੇ ਯੁਗ ਵਿੱਚ ਵੀ ਲਿਆ ਜਾਵੇਗਾ। 22ਪਰਮੇਸ਼ਰ ਨੇ ਸਭ ਕੁਝ ਉਸ ਦੇ ਪੈਰਾਂ ਹੇਠ ਕਰ ਦਿੱਤਾ#ਜ਼ਬੂਰ 8:6 ਅਤੇ ਉਸ ਨੂੰ ਸਭ ਵਸਤਾਂ ਦਾ ਸਿਰ ਠਹਿਰਾ ਕੇ ਕਲੀਸਿਯਾ ਨੂੰ ਦੇ ਦਿੱਤਾ 23ਜੋ ਉਸ ਦੀ ਦੇਹ ਅਰਥਾਤ ਉਸ ਦੀ ਭਰਪੂਰੀ ਹੈ ਜਿਹੜਾ ਸਭ ਵਿੱਚ ਸਭ ਕੁਝ ਪੂਰਾ ਕਰਦਾ ਹੈ।

Zvýraznění

Kopírovat

Porovnat

Sdílet

None

Chceš mít své zvýrazněné verše uložené na všech zařízeních? Zaregistruj se nebo se přihlas