1
ਗਲਾਤੀਆਂ 6:9
Punjabi Standard Bible
PSB
ਅਸੀਂ ਭਲਾ ਕਰਦਿਆਂ ਥੱਕ ਨਾ ਜਾਈਏ, ਕਿਉਂਕਿ ਜੇ ਨਿਢਾਲ ਨਾ ਹੋਈਏ ਤਾਂ ਸਮੇਂ ਸਿਰ ਵੱਢਾਂਗੇ।
Porovnat
Zkoumat ਗਲਾਤੀਆਂ 6:9
2
ਗਲਾਤੀਆਂ 6:10
ਇਸ ਲਈ ਜਦੋਂ ਵੀ ਸਾਨੂੰ ਮੌਕਾ ਮਿਲੇ ਤਾਂ ਅਸੀਂ ਸਾਰਿਆਂ ਨਾਲ ਭਲਾਈ ਕਰੀਏ, ਪਰ ਖਾਸ ਕਰਕੇ ਵਿਸ਼ਵਾਸੀਆਂ ਨਾਲ।
Zkoumat ਗਲਾਤੀਆਂ 6:10
3
ਗਲਾਤੀਆਂ 6:2
ਇੱਕ ਦੂਜੇ ਦੇ ਬੋਝ ਚੁੱਕੋ ਅਤੇ ਇਸ ਤਰ੍ਹਾਂ ਤੁਸੀਂ ਮਸੀਹ ਦੀ ਬਿਵਸਥਾ ਨੂੰ ਪੂਰਾ ਕਰੋ।
Zkoumat ਗਲਾਤੀਆਂ 6:2
4
ਗਲਾਤੀਆਂ 6:7
ਧੋਖਾ ਨਾ ਖਾਓ, ਪਰਮੇਸ਼ਰ ਨੂੰ ਠੱਠਿਆਂ ਵਿੱਚ ਨਹੀਂ ਉਡਾਈਦਾ, ਕਿਉਂਕਿ ਮਨੁੱਖ ਜੋ ਕੁਝ ਬੀਜਦਾ ਹੈ ਉਹੀ ਵੱਢੇਗਾ ਵੀ।
Zkoumat ਗਲਾਤੀਆਂ 6:7
5
ਗਲਾਤੀਆਂ 6:8
ਜਿਹੜਾ ਆਪਣੇ ਸਰੀਰ ਲਈ ਬੀਜਦਾ ਹੈ ਉਹ ਸਰੀਰ ਤੋਂ ਨਾਸ ਨੂੰ ਵੱਢੇਗਾ; ਪਰ ਜਿਹੜਾ ਆਤਮਾ ਲਈ ਬੀਜਦਾ ਹੈ ਉਹ ਆਤਮਾ ਤੋਂ ਸਦੀਪਕ ਜੀਵਨ ਨੂੰ ਵੱਢੇਗਾ।
Zkoumat ਗਲਾਤੀਆਂ 6:8
6
ਗਲਾਤੀਆਂ 6:1
ਹੇ ਭਾਈਓ, ਜੇ ਕੋਈ ਮਨੁੱਖ ਕਿਸੇ ਅਪਰਾਧ ਵਿੱਚ ਫੜਿਆ ਜਾਵੇ ਤਾਂ ਤੁਸੀਂ ਜਿਹੜੇ ਆਤਮਕ ਹੋ ਨਿਮਰਤਾ ਨਾਲ ਉਸ ਨੂੰ ਸੁਧਾਰੋ ਅਤੇ ਆਪਣੀ ਵੀ ਚੌਕਸੀ ਕਰੋ ਕਿ ਤੁਸੀਂ ਪਰਤਾਵੇ ਵਿੱਚ ਨਾ ਪੈ ਜਾਓ।
Zkoumat ਗਲਾਤੀਆਂ 6:1
7
ਗਲਾਤੀਆਂ 6:3-5
ਕਿਉਂਕਿ ਜੇ ਕੋਈ ਵਿਅਕਤੀ ਕੁਝ ਨਾ ਹੋ ਕੇ ਵੀ ਆਪਣੇ ਆਪ ਨੂੰ ਕੁਝ ਸਮਝਦਾ ਹੈ ਤਾਂ ਉਹ ਆਪਣੇ ਆਪ ਨੂੰ ਧੋਖਾ ਦਿੰਦਾ ਹੈ। ਪਰ ਹਰੇਕ ਵਿਅਕਤੀ ਆਪਣੇ ਕੰਮ ਨੂੰ ਜਾਂਚੇ, ਤਦ ਉਸ ਨੂੰ ਕਿਸੇ ਦੂਜੇ 'ਤੇ ਨਹੀਂ ਬਲਕਿ ਆਪਣੇ ਉੱਤੇ ਹੀ ਮਾਣ ਹੋਵੇਗਾ; ਕਿਉਂਕਿ ਹਰੇਕ ਵਿਅਕਤੀ ਆਪਣਾ ਹੀ ਬੋਝ ਚੁੱਕੇਗਾ।
Zkoumat ਗਲਾਤੀਆਂ 6:3-5