Logo aplikace Bible
Ikona vyhledávání

ਅਫ਼ਸੀਆਂ 2

2
ਮਸੀਹ ਦੇ ਨਾਲ ਜਿਵਾਏ ਗਏ
1ਤੁਸੀਂ ਤਾਂ ਆਪਣੇ ਅਪਰਾਧਾਂ ਅਤੇ ਪਾਪਾਂ ਵਿੱਚ ਮੁਰਦਾ ਸੀ 2ਜਿਨ੍ਹਾਂ ਵਿੱਚ ਤੁਸੀਂ ਪਹਿਲਾਂ ਇਸ ਸੰਸਾਰ ਦੇ ਵਿਹਾਰ ਅਨੁਸਾਰ ਹਵਾਈ ਇਖ਼ਤਿਆਰ ਦੇ ਪ੍ਰਧਾਨ ਅਰਥਾਤ ਉਸ ਆਤਮਾ ਦੇ ਅਨੁਸਾਰ ਚੱਲਦੇ ਸੀ ਜਿਹੜੀ ਹੁਣ ਆਗਿਆ ਨਾ ਮੰਨਣ ਵਾਲਿਆਂ ਵਿੱਚ ਕੰਮ ਕਰਦੀ ਹੈ। 3ਪਹਿਲਾਂ ਅਸੀਂ ਸਭ ਵੀ ਆਪਣੇ ਸਰੀਰ ਦੀਆਂ ਲਾਲਸਾਵਾਂ ਦੇ ਅਨੁਸਾਰ ਸਰੀਰ ਅਤੇ ਮਨ ਦੀਆਂ ਇੱਛਾਵਾਂ ਨੂੰ ਪੂਰਾ ਕਰਦਿਆਂ ਇਨ੍ਹਾਂ ਵਿੱਚ ਜੀਵਨ ਗੁਜ਼ਾਰਦੇ ਸੀ ਅਤੇ ਹੋਰਨਾਂ ਵਾਂਗ ਸੁਭਾਅ ਤੋਂ ਹੀ ਕ੍ਰੋਧ ਦੀ ਸੰਤਾਨ#2:3 ਅਰਥਾਤ ਕ੍ਰੋਧ ਦੇ ਪਾਤਰ ਸੀ। 4ਪਰ ਪਰਮੇਸ਼ਰ ਨੇ ਜਿਹੜਾ ਦਇਆ ਦਾ ਧਨੀ ਹੈ, ਆਪਣੇ ਉਸ ਮਹਾਨ ਪ੍ਰੇਮ ਦੇ ਕਾਰਨ ਜਿਸ ਨਾਲ ਉਸ ਨੇ ਸਾਨੂੰ ਪ੍ਰੇਮ ਕੀਤਾ, 5ਸਾਨੂੰ ਮਸੀਹ ਦੇ ਨਾਲ ਜਿਵਾਇਆ ਜਦੋਂ ਅਸੀਂ ਅਪਰਾਧਾਂ ਵਿੱਚ ਮਰੇ ਹੋਏ ਸੀ; ਤੁਸੀਂ ਕਿਰਪਾ ਦੁਆਰਾ ਹੀ ਬਚਾਏ ਗਏ ਹੋ। 6ਉਸੇ ਨੇ ਸਾਨੂੰ ਮਸੀਹ ਯਿਸੂ ਦੇ ਨਾਲ ਜਿਵਾਇਆ ਅਤੇ ਉਸ ਦੇ ਨਾਲ ਸਵਰਗੀ ਸਥਾਨਾਂ ਵਿੱਚ ਬਿਠਾਇਆ, 7ਤਾਂਕਿ ਆਉਣ ਵਾਲੇ ਯੁਗਾਂ ਵਿੱਚ ਉਸ ਦਇਆ ਦੁਆਰਾ ਜੋ ਉਹ ਮਸੀਹ ਯਿਸੂ ਵਿੱਚ ਸਾਡੇ ਉੱਤੇ ਕਰਦਾ ਹੈ, ਆਪਣੀ ਕਿਰਪਾ ਦੇ ਅਪਾਰ ਧਨ ਨੂੰ ਪਰਗਟ ਕਰੇ। 8ਕਿਉਂਕਿ ਤੁਸੀਂ ਵਿਸ਼ਵਾਸ ਰਾਹੀਂ ਕਿਰਪਾ ਦੇ ਦੁਆਰਾ ਬਚਾਏ ਗਏ ਹੋ ਅਤੇ ਇਹ ਤੁਹਾਡੇ ਵੱਲੋਂ ਨਹੀਂ, ਸਗੋਂ ਪਰਮੇਸ਼ਰ ਦਾ ਦਾਨ ਹੈ 9ਅਤੇ ਨਾ ਹੀ ਇਹ ਕੰਮਾਂ ਤੋਂ ਹੈ, ਤਾਂਕਿ ਅਜਿਹਾ ਨਾ ਹੋਵੇ ਕਿ ਕੋਈ ਘਮੰਡ ਕਰੇ। 10ਕਿਉਂਕਿ ਅਸੀਂ ਪਰਮੇਸ਼ਰ ਦੀ ਰਚਨਾ ਹਾਂ ਜਿਹੜੇ ਮਸੀਹ ਯਿਸੂ ਵਿੱਚ ਉਨ੍ਹਾਂ ਭਲੇ ਕੰਮਾਂ ਲਈ ਰਚੇ ਗਏ ਜੋ ਪਰਮੇਸ਼ਰ ਨੇ ਪਹਿਲਾਂ ਹੀ ਸਾਡੇ ਲਈ ਤਿਆਰ ਕੀਤੇ ਕਿ ਅਸੀਂ ਉਨ੍ਹਾਂ ਵਿੱਚ ਚੱਲੀਏ।
ਮਸੀਹ ਦੁਆਰਾ ਯਹੂਦੀਆਂ ਅਤੇ ਪਰਾਈਆਂ ਕੌਮਾਂ ਦਾ ਪਰਮੇਸ਼ਰ ਨਾਲ ਮੇਲ
11ਸੋ ਯਾਦ ਕਰੋ ਕਿ ਇੱਕ ਸਮੇਂ ਤੁਸੀਂ ਸਰੀਰ ਕਰਕੇ ਪਰਾਈਆਂ ਕੌਮਾਂ ਦੇ ਲੋਕ ਸੀ ਅਤੇ ਉਨ੍ਹਾਂ ਦੁਆਰਾ ਜਿਨ੍ਹਾਂ ਦੀ ਸੁੰਨਤ ਸਰੀਰ ਵਿੱਚ ਹੱਥਾਂ ਨਾਲ ਕੀਤੀ ਹੋਈ ਹੈ, ਅਸੁੰਨਤੀ ਕਹਾਉਂਦੇ ਸੀ। 12ਉਸ ਸਮੇਂ ਤੁਸੀਂ ਮਸੀਹ ਤੋਂ ਬਿਨਾਂ, ਇਸਰਾਏਲ ਦੀ ਨਾਗਰਿਕਤਾ ਤੋਂ ਅਲੱਗ ਕੀਤੇ ਹੋਏ, ਵਾਇਦੇ ਦੇ ਨੇਮਾਂ ਤੋਂ ਅਣਜਾਣ, ਆਸਹੀਣ ਅਤੇ ਸੰਸਾਰ ਵਿੱਚ ਪਰਮੇਸ਼ਰ ਤੋਂ ਰਹਿਤ ਸੀ। 13ਪਰ ਹੁਣ ਤੁਸੀਂ ਜਿਹੜੇ ਪਹਿਲਾਂ ਦੂਰ ਸੀ, ਮਸੀਹ ਯਿਸੂ ਵਿੱਚ ਉਸ ਦੇ ਲਹੂ ਦੇ ਦੁਆਰਾ ਨੇੜੇ ਲਿਆਂਦੇ ਗਏ ਹੋ। 14ਕਿਉਂਕਿ ਉਹੋ ਸਾਡਾ ਮੇਲ ਹੈ ਜਿਸ ਨੇ ਸਾਨੂੰ ਦੋਹਾਂ ਨੂੰ ਇੱਕ ਕੀਤਾ ਅਤੇ ਆਪਣੇ ਸਰੀਰ ਵਿੱਚ ਵੈਰ-ਵਿਰੋਧ ਵਾਲੀ ਜੁਦਾਈ ਦੀ ਕੰਧ ਨੂੰ ਢਾਹ ਦਿੱਤਾ। 15ਉਸ ਨੇ ਬਿਧੀਆਂ 'ਤੇ ਅਧਾਰਤ ਹੁਕਮਾਂ ਦੀ ਬਿਵਸਥਾ ਨੂੰ ਮਿਟਾ ਦਿੱਤਾ ਤਾਂਕਿ ਦੋਹਾਂ ਤੋਂ ਆਪਣੇ ਆਪ ਵਿੱਚ ਇੱਕ ਨਵਾਂ ਮਨੁੱਖ ਸਿਰਜ ਕੇ ਸ਼ਾਂਤੀ ਸਥਾਪਤ ਕਰੇ 16ਅਤੇ ਸਲੀਬ ਦੇ ਰਾਹੀਂ ਵੈਰ-ਵਿਰੋਧ ਦਾ ਨਾਸ ਕਰਕੇ ਅਤੇ ਇਸ ਦੇ ਦੁਆਰਾ ਦੋਹਾਂ ਨੂੰ ਇੱਕ ਸਰੀਰ ਬਣਾ ਕੇ ਪਰਮੇਸ਼ਰ ਨਾਲ ਮੇਲ ਕਰਾਵੇ। 17ਉਸ ਨੇ ਆ ਕੇ ਤੁਹਾਨੂੰ ਜਿਹੜੇ ਦੂਰ ਸੀ ਅਤੇ ਉਨ੍ਹਾਂ ਨੂੰ ਜਿਹੜੇ ਨੇੜੇ ਸੀ, ਮੇਲ-ਮਿਲਾਪ ਦੀ ਖੁਸ਼ਖ਼ਬਰੀ ਸੁਣਾਈ। 18ਕਿਉਂਕਿ ਉਸੇ ਦੇ ਰਾਹੀਂ ਇੱਕੋ ਆਤਮਾ ਦੁਆਰਾ ਸਾਡੀ ਦੋਹਾਂ ਦੀ ਪਹੁੰਚ ਪਿਤਾ ਤੱਕ ਹੁੰਦੀ ਹੈ। 19ਸੋ ਹੁਣ ਤੁਸੀਂ ਓਪਰੇ ਅਤੇ ਪਰਦੇਸੀ ਨਹੀਂ, ਸਗੋਂ ਸੰਤਾਂ#2:19 ਅਰਥਾਤ ਪਵਿੱਤਰ ਲੋਕਾਂ ਦੇ ਸੰਗੀ ਨਾਗਰਿਕ ਅਤੇ ਪਰਮੇਸ਼ਰ ਦੇ ਘਰਾਣੇ ਦੇ ਹੋ 20ਅਤੇ ਰਸੂਲਾਂ ਅਤੇ ਨਬੀਆਂ ਦੀ ਨੀਂਹ ਉੱਤੇ ਬਣੇ ਹੋਏ ਹੋ, ਜਿਸ ਦੇ ਕੋਨੇ ਦਾ ਮੁੱਖ ਪੱਥਰ ਆਪ ਮਸੀਹ ਯਿਸੂ ਹੈ। 21ਉਸੇ ਵਿੱਚ ਸਾਰੀ ਇਮਾਰਤ ਇੱਕ-ਇੱਕ ਕਰਕੇ ਜੁੜਦੀ ਹੋਈ ਪ੍ਰਭੂ ਵਿੱਚ ਪਵਿੱਤਰ ਹੈਕਲ ਬਣਦੀ ਜਾਂਦੀ ਹੈ 22ਅਤੇ ਉਸੇ ਵਿੱਚ ਤੁਸੀਂ ਵੀ ਆਤਮਾ ਦੇ ਦੁਆਰਾ ਪਰਮੇਸ਼ਰ ਦਾ ਨਿਵਾਸ ਸਥਾਨ ਹੋਣ ਲਈ ਇੱਕ ਸੰਗ ਉਸਾਰੇ ਜਾਂਦੇ ਹੋ।

Zvýraznění

Kopírovat

Porovnat

Sdílet

None

Chceš mít své zvýrazněné verše uložené na všech zařízeních? Zaregistruj se nebo se přihlas