1
ਅਫ਼ਸੀਆਂ 2:10
Punjabi Standard Bible
PSB
ਕਿਉਂਕਿ ਅਸੀਂ ਪਰਮੇਸ਼ਰ ਦੀ ਰਚਨਾ ਹਾਂ ਜਿਹੜੇ ਮਸੀਹ ਯਿਸੂ ਵਿੱਚ ਉਨ੍ਹਾਂ ਭਲੇ ਕੰਮਾਂ ਲਈ ਰਚੇ ਗਏ ਜੋ ਪਰਮੇਸ਼ਰ ਨੇ ਪਹਿਲਾਂ ਹੀ ਸਾਡੇ ਲਈ ਤਿਆਰ ਕੀਤੇ ਕਿ ਅਸੀਂ ਉਨ੍ਹਾਂ ਵਿੱਚ ਚੱਲੀਏ।
Porovnat
Zkoumat ਅਫ਼ਸੀਆਂ 2:10
2
ਅਫ਼ਸੀਆਂ 2:8-9
ਕਿਉਂਕਿ ਤੁਸੀਂ ਵਿਸ਼ਵਾਸ ਰਾਹੀਂ ਕਿਰਪਾ ਦੇ ਦੁਆਰਾ ਬਚਾਏ ਗਏ ਹੋ ਅਤੇ ਇਹ ਤੁਹਾਡੇ ਵੱਲੋਂ ਨਹੀਂ, ਸਗੋਂ ਪਰਮੇਸ਼ਰ ਦਾ ਦਾਨ ਹੈ ਅਤੇ ਨਾ ਹੀ ਇਹ ਕੰਮਾਂ ਤੋਂ ਹੈ, ਤਾਂਕਿ ਅਜਿਹਾ ਨਾ ਹੋਵੇ ਕਿ ਕੋਈ ਘਮੰਡ ਕਰੇ।
Zkoumat ਅਫ਼ਸੀਆਂ 2:8-9
3
ਅਫ਼ਸੀਆਂ 2:4-5
ਪਰ ਪਰਮੇਸ਼ਰ ਨੇ ਜਿਹੜਾ ਦਇਆ ਦਾ ਧਨੀ ਹੈ, ਆਪਣੇ ਉਸ ਮਹਾਨ ਪ੍ਰੇਮ ਦੇ ਕਾਰਨ ਜਿਸ ਨਾਲ ਉਸ ਨੇ ਸਾਨੂੰ ਪ੍ਰੇਮ ਕੀਤਾ, ਸਾਨੂੰ ਮਸੀਹ ਦੇ ਨਾਲ ਜਿਵਾਇਆ ਜਦੋਂ ਅਸੀਂ ਅਪਰਾਧਾਂ ਵਿੱਚ ਮਰੇ ਹੋਏ ਸੀ; ਤੁਸੀਂ ਕਿਰਪਾ ਦੁਆਰਾ ਹੀ ਬਚਾਏ ਗਏ ਹੋ।
Zkoumat ਅਫ਼ਸੀਆਂ 2:4-5
4
ਅਫ਼ਸੀਆਂ 2:6
ਉਸੇ ਨੇ ਸਾਨੂੰ ਮਸੀਹ ਯਿਸੂ ਦੇ ਨਾਲ ਜਿਵਾਇਆ ਅਤੇ ਉਸ ਦੇ ਨਾਲ ਸਵਰਗੀ ਸਥਾਨਾਂ ਵਿੱਚ ਬਿਠਾਇਆ
Zkoumat ਅਫ਼ਸੀਆਂ 2:6
5
ਅਫ਼ਸੀਆਂ 2:19-20
ਸੋ ਹੁਣ ਤੁਸੀਂ ਓਪਰੇ ਅਤੇ ਪਰਦੇਸੀ ਨਹੀਂ, ਸਗੋਂ ਸੰਤਾਂ ਦੇ ਸੰਗੀ ਨਾਗਰਿਕ ਅਤੇ ਪਰਮੇਸ਼ਰ ਦੇ ਘਰਾਣੇ ਦੇ ਹੋ ਅਤੇ ਰਸੂਲਾਂ ਅਤੇ ਨਬੀਆਂ ਦੀ ਨੀਂਹ ਉੱਤੇ ਬਣੇ ਹੋਏ ਹੋ, ਜਿਸ ਦੇ ਕੋਨੇ ਦਾ ਮੁੱਖ ਪੱਥਰ ਆਪ ਮਸੀਹ ਯਿਸੂ ਹੈ।
Zkoumat ਅਫ਼ਸੀਆਂ 2:19-20