ਅਫ਼ਸੀਆਂ 3
3
ਪਰਾਈਆਂ ਕੌਮਾਂ ਵਿੱਚ ਪੌਲੁਸ ਦੀ ਸੇਵਾ
1ਇਸੇ ਕਾਰਨ ਮੈਂ ਪੌਲੁਸ ਤੁਹਾਡੇ ਪਰਾਈਆਂ ਕੌਮਾਂ ਦੇ ਨਮਿੱਤ ਮਸੀਹ ਯਿਸੂ ਦਾ ਕੈਦੀ ਹਾਂ, 2ਪਰ ਤਦ, ਜੇ ਤੁਸੀਂ ਪਰਮੇਸ਼ਰ ਦੀ ਕਿਰਪਾ ਦੇ ਉਸ ਪ੍ਰਬੰਧ ਬਾਰੇ ਸੁਣਿਆ ਹੈ ਜੋ ਮੈਨੂੰ ਤੁਹਾਡੇ ਨਮਿੱਤ ਸੌਂਪਿਆ ਗਿਆ 3ਅਰਥਾਤ ਉਹ ਭੇਤ ਜੋ ਪ੍ਰਕਾਸ਼ਨ ਦੇ ਦੁਆਰਾ ਮੇਰੇ ਉੱਤੇ ਪਰਗਟ ਕੀਤਾ ਗਿਆ, ਜਿਸ ਬਾਰੇ ਮੈਂ ਸੰਖੇਪ ਵਿੱਚ ਪਹਿਲਾਂ ਹੀ ਲਿਖਿਆ ਹੈ। 4ਉਸ ਨੂੰ ਪੜ੍ਹ ਕੇ ਤੁਸੀਂ ਮਸੀਹ ਦੇ ਉਸ ਭੇਤ ਦੇ ਵਿਖੇ ਮੇਰੇ ਗਿਆਨ ਨੂੰ ਸਮਝ ਸਕਦੇ ਹੋ 5ਜੋ ਪਿਛਲੀਆਂ ਪੀੜ੍ਹੀਆਂ ਵਿੱਚ ਮਨੁੱਖਜਾਤੀ#3:5 ਮੂਲ ਸ਼ਬਦ ਅਰਥ: ਮਨੁੱਖਾਂ ਦੀ ਸੰਤਾਨ ਉੱਤੇ ਉਸ ਤਰ੍ਹਾਂ ਪਰਗਟ ਨਹੀਂ ਕੀਤਾ ਗਿਆ ਜਿਸ ਤਰ੍ਹਾਂ ਆਤਮਾ ਦੁਆਰਾ ਹੁਣ ਉਸ ਦੇ ਪਵਿੱਤਰ ਰਸੂਲਾਂ ਅਤੇ ਨਬੀਆਂ ਉੱਤੇ ਪਰਗਟ ਕੀਤਾ ਗਿਆ ਹੈ। 6ਉਹ ਭੇਤ ਇਹ ਹੈ ਕਿ ਪਰਾਈਆਂ ਕੌਮਾਂ ਦੇ ਲੋਕ ਵੀ ਸੰਗੀ ਵਾਰਸ, ਇੱਕੋ ਦੇਹ ਦੇ ਅੰਗ ਅਤੇ ਖੁਸ਼ਖ਼ਬਰੀ ਦੇ ਰਾਹੀਂ ਮਸੀਹ ਯਿਸੂ ਵਿੱਚ#3:6 ਕੁਝ ਹਸਤਲੇਖਾਂ ਵਿੱਚ ਇਸ ਜਗ੍ਹਾ 'ਤੇ “ਉਸ ਦੇ” ਲਿਖਿਆ ਹੈ। ਵਾਇਦੇ ਦੇ ਸਾਂਝੀ ਹਨ। 7ਮੈਂ ਪਰਮੇਸ਼ਰ ਦੀ ਕਿਰਪਾ ਦੇ ਉਸ ਦਾਨ ਦੇ ਅਨੁਸਾਰ ਜੋ ਉਸ ਦੀ ਸਮਰੱਥਾ ਦੇ ਕੰਮ ਕਰਨ ਦੁਆਰਾ ਮੈਨੂੰ ਦਿੱਤਾ ਗਿਆ, ਉਸੇ ਖੁਸ਼ਖ਼ਬਰੀ ਦਾ ਸੇਵਕ ਬਣਿਆ। 8ਮੈਨੂੰ ਜੋ ਸਾਰਿਆਂ ਸੰਤਾਂ#3:8 ਅਰਥਾਤ ਪਵਿੱਤਰ ਲੋਕ ਵਿੱਚੋਂ ਸਭ ਤੋਂ ਛੋਟਾ ਹਾਂ ਇਹ ਕਿਰਪਾ ਬਖਸ਼ੀ ਗਈ ਕਿ ਮੈਂ ਪਰਾਈਆਂ ਕੌਮਾਂ ਨੂੰ ਮਸੀਹ ਦੀ ਕਿਰਪਾ ਦੇ ਅਸੀਮ ਧਨ ਦੀ ਖੁਸ਼ਖ਼ਬਰੀ ਸੁਣਾਵਾਂ 9ਅਤੇ ਸਭਨਾਂ ਮਨੁੱਖਾਂ 'ਤੇ ਇਹ ਪਰਗਟ ਕਰਾਂ ਕਿ ਉਸ ਭੇਤ ਦਾ ਪ੍ਰਬੰਧ#3:9 ਕੁਝ ਹਸਤਲੇਖਾਂ ਵਿੱਚ “ਪ੍ਰਬੰਧ” ਦੇ ਸਥਾਨ 'ਤੇ “ਸੰਗਤੀ” ਲਿਖਿਆ ਹੈ। ਕੀ ਹੈ ਜੋ ਪਰਮੇਸ਼ਰ ਵਿੱਚ ਯੁਗਾਂ ਤੋਂ ਗੁਪਤ ਸੀ ਜਿਸ ਨੇ#3:9 ਕੁਝ ਹਸਤਲੇਖਾਂ ਵਿੱਚ ਇਸ ਜਗ੍ਹਾ 'ਤੇ “ਯਿਸੂ ਮਸੀਹ ਦੇ ਦੁਆਰਾ” ਲਿਖਿਆ ਹੈ। ਸਭ ਕੁਝ ਸਿਰਜਿਆ; 10ਤਾਂਕਿ ਹੁਣ ਕਲੀਸਿਯਾ ਦੇ ਦੁਆਰਾ ਪਰਮੇਸ਼ਰ ਦੇ ਵੱਖ-ਵੱਖ ਤਰ੍ਹਾਂ ਦੇ ਗਿਆਨ ਨੂੰ ਉਨ੍ਹਾਂ ਹਕੂਮਤਾਂ ਅਤੇ ਇਖ਼ਤਿਆਰਾਂ ਉੱਤੇ ਪਰਗਟ ਕੀਤਾ ਜਾਵੇ ਜਿਹੜੇ ਅਕਾਸ਼ਾਂ ਵਿੱਚ ਹਨ। 11ਇਹ ਉਸ ਸਦੀਪਕ ਇਰਾਦੇ ਦੇ ਅਨੁਸਾਰ ਹੈ ਜੋ ਉਸ ਨੇ ਮਸੀਹ ਯਿਸੂ ਸਾਡੇ ਪ੍ਰਭੂ ਵਿੱਚ ਠਾਣਿਆ ਸੀ। 12ਉਸੇ ਵਿੱਚ ਅਤੇ ਉਸੇ ਉੱਤੇ ਵਿਸ਼ਵਾਸ ਕਰਨ ਦੁਆਰਾ ਸਾਨੂੰ ਭਰੋਸੇ ਨਾਲ ਪਰਮੇਸ਼ਰ ਤੱਕ ਪਹੁੰਚ ਕਰਨ ਦੀ ਦਲੇਰੀ ਹੈ। 13ਇਸ ਲਈ ਮੈਂ ਚਾਹੁੰਦਾ ਹਾਂ ਕਿ ਤੁਸੀਂ ਮੇਰੇ ਕਸ਼ਟਾਂ ਦੇ ਕਾਰਨ ਜੋ ਮੈਂ ਤੁਹਾਡੀ ਖਾਤਰ ਸਹਿੰਦਾ ਹਾਂ, ਨਿਰਾਸ਼ ਨਾ ਹੋਵੋ; ਇਹ ਤੁਹਾਡਾ ਮਾਣ ਹਨ।
ਆਤਮਕ ਸਮਰੱਥਾ ਲਈ ਪ੍ਰਾਰਥਨਾ
14ਇਸੇ ਕਾਰਨ ਮੈਂ#3:14 ਕੁਝ ਹਸਤਲੇਖਾਂ ਵਿੱਚ ਇਸ ਜਗ੍ਹਾ 'ਤੇ “ਸਾਡੇ ਪ੍ਰਭੂ ਯਿਸੂ ਮਸੀਹ ਦੇ” ਲਿਖਿਆ ਹੈ। ਪਿਤਾ ਦੇ ਅੱਗੇ ਆਪਣੇ ਗੋਡੇ ਟੇਕਦਾ ਹਾਂ 15ਜਿਸ ਤੋਂ ਸਵਰਗ ਅਤੇ ਧਰਤੀ ਦੇ ਹਰੇਕ ਘਰਾਣੇ ਦਾ ਨਾਮ ਸੱਦਿਆ ਜਾਂਦਾ ਹੈ 16ਕਿ ਉਹ ਆਪਣੀ ਮਹਿਮਾ ਦੇ ਧਨ ਅਨੁਸਾਰ ਤੁਹਾਨੂੰ ਇਹ ਬਖਸ਼ੇ ਕਿ ਤੁਸੀਂ ਉਸ ਦੇ ਆਤਮਾ ਦੁਆਰਾ ਆਪਣੇ ਅੰਦਰੂਨੀ ਮਨੁੱਖ ਵਿੱਚ ਸਮਰੱਥਾ ਪ੍ਰਾਪਤ ਕਰਕੇ ਬਲਵੰਤ ਹੋ ਜਾਓ 17ਅਤੇ ਵਿਸ਼ਵਾਸ ਦੇ ਦੁਆਰਾ ਮਸੀਹ ਤੁਹਾਡੇ ਦਿਲਾਂ ਵਿੱਚ ਵੱਸੇ ਤਾਂਕਿ ਤੁਸੀਂ ਪ੍ਰੇਮ ਵਿੱਚ ਜੜ੍ਹ ਫੜ ਕੇ ਅਤੇ ਸਥਿਰ ਹੋ ਕੇ 18ਸਭ ਸੰਤਾਂ ਸਮੇਤ ਚੰਗੀ ਤਰ੍ਹਾਂ ਸਮਝ ਸਕੋ ਕਿ ਉਸ ਦੇ ਪ੍ਰੇਮ ਦੀ ਚੌੜਾਈ, ਲੰਬਾਈ, ਉਚਾਈ ਅਤੇ ਡੂੰਘਾਈ ਕਿੰਨੀ ਹੈ 19ਅਤੇ ਉਸ ਦੇ ਉਸ ਪ੍ਰੇਮ ਨੂੰ ਜਾਣ ਸਕੋ ਜੋ ਗਿਆਨ ਤੋਂ ਪਰੇ ਹੈ ਤਾਂਕਿ ਤੁਸੀਂ ਪਰਮੇਸ਼ਰ ਦੀ ਸਾਰੀ ਭਰਪੂਰੀ ਨਾਲ ਭਰਪੂਰ ਹੋ ਜਾਓ।
20ਹੁਣ ਉਹ ਜਿਹੜਾ ਉਸ ਸਮਰੱਥਾ ਦੇ ਅਨੁਸਾਰ ਜੋ ਸਾਡੇ ਅੰਦਰ ਕੰਮ ਕਰਦੀ ਹੈ, ਸਾਡੇ ਮੰਗਣ ਜਾਂ ਸੋਚਣ ਤੋਂ ਕਿਤੇ ਵਧਕੇ ਸਭ ਕੁਝ ਕਰ ਸਕਦਾ ਹੈ, 21ਉਸੇ ਦੀ ਮਹਿਮਾ ਕਲੀਸਿਯਾ ਵਿੱਚ ਅਤੇ ਮਸੀਹ ਯਿਸੂ ਵਿੱਚ ਪੀੜ੍ਹੀਓਂ-ਪੀੜ੍ਹੀ ਯੁਗੋ-ਯੁਗ ਹੁੰਦੀ ਰਹੇ। ਆਮੀਨ!
Právě zvoleno:
ਅਫ਼ਸੀਆਂ 3: PSB
Zvýraznění
Kopírovat
Porovnat
Sdílet
Chceš mít své zvýrazněné verše uložené na všech zařízeních? Zaregistruj se nebo se přihlas
PUNJABI STANDARD BIBLE©
Copyright © 2023 by Global Bible Initiative