5
ਸਾਡਾ ਸਵਰਗੀ ਘਰ
1ਕਿਉਂ ਜੋ ਅਸੀਂ ਜਾਣਦੇ ਹਾਂ ਜੇ ਸਾਡਾ ਤੰਬੂ ਜਿਹਾ ਘਰ#5:1 ਤੰਬੂ ਜਿਹਾ ਘਰ ਸਾਡਾ ਸਰੀਰ ਜਿਹੜਾ ਧਰਤੀ ਉੱਤੇ ਤੰਬੂ ਵਰਗਾ ਹੈ ਜਿਹੜਾ ਧਰਤੀ ਤੇ ਹੈ ਡਿੱਗ ਜਾਵੇਂ, ਤਾਂ ਪਰਮੇਸ਼ਵਰ ਤੋਂ ਇੱਕ ਘਰ ਸਾਨੂੰ ਮਿਲੇਗਾ ਜੋ ਬਿਨ੍ਹਾਂ ਹੱਥ ਲਾਏ ਅਟੱਲ ਹੈ ਅਤੇ ਸਵਰਗ ਵਿੱਚ ਬਣਿਆ ਹੋਇਆ ਹੈ।#5:1 ਇਬ 9:11; ਅੱਯੋ 4:19 2ਕਿਉਂਕਿ ਇਸ ਵਿੱਚ ਅਸੀਂ ਹਾਉਂਕੇ ਭਰਦੇ ਹਾਂ ਅਤੇ ਤਰਸਦੇ ਹਾਂ, ਕਿ ਆਪਣੇ ਬਸੇਰੇ ਨੂੰ ਜਿਹੜਾ ਸਵਰਗੋ ਹੈ ਪਹਿਨ ਲਈਏ, 3ਤਾਂ ਜੋ ਉਸ ਨੂੰ ਪਹਿਨਣ ਤੋਂ ਬਾਅਦ, ਅਸੀਂ ਨੰਗੇ ਨਾ ਪਾਏ ਜਾਈਏ#5:3 ਅਸੀਂ ਨੰਗੇ ਨਾ ਪਾਏ ਜਾਈਏ ਅਸੀਂ ਬੇਘਰ ਨਹੀਂ ਹੋਵਾਂਗੇ। 4ਕਿਉਂਕਿ ਅਸੀਂ ਜਿਹੜੇ ਇਸ ਤੰਬੂ ਵਿੱਚ ਹਾਂ, ਅਸੀਂ ਹਾਉਂਕੇ ਭਰਦੇ ਅਤੇ ਭਾਰ ਹੇਠ ਦੱਬੇ ਹੋਏ ਹਾਂ, ਕਿਉਂਕਿ ਅਸੀਂ ਇਹ ਤਾਂ ਨਹੀਂ ਚਾਹੁੰਦੇ ਕਿ ਅਸੀਂ ਬਿਨ੍ਹਾਂ ਕੱਪੜਿਆਂ ਤੋਂ ਰਹੀਏ, ਪਰ ਆਪਣੇ ਸਵਰਗੀ ਨਿਵਾਸ ਦੇ ਕੱਪੜੇ ਪਾਉਣਾ ਚਾਹੁੰਦੇ ਹਾਂ, ਤਾਂ ਜੋ ਮਰਨਹਾਰ ਹੈ ਉਹ ਜੀਵਨ ਰਾਹੀ ਨਿਗਲ ਲਿਆ ਜਾਵੇਂ। 5ਅਤੇ ਜਿਸ ਨੇ ਸਾਨੂੰ ਇਸ ਉਦੇਸ਼ ਲਈ ਤਿਆਰ ਕੀਤਾ ਉਹ ਪਰਮੇਸ਼ਵਰ ਹੈ, ਜਿਸ ਨੇ ਸਾਨੂੰ ਆਤਮਾ ਬਿਆਨੇ ਦੇ ਰੂਪ ਵਿੱਚ ਦਿੱਤਾ ਹੈ।
6ਇਸ ਲਈ ਅਸੀਂ ਹੌਸਲਾ ਰੱਖਦੇ ਅਤੇ ਜਾਣਦੇ ਹਾਂ, ਕਿ ਜਦੋਂ ਤੱਕ ਅਸੀਂ ਸਰੀਰ ਦੇ ਘਰ ਵਿੱਚ ਹਾਂ, ਉਦੋਂ ਤੱਕ ਅਸੀਂ ਪ੍ਰਭੂ ਤੋਂ ਵਿੱਛੜੇ ਹੋਏ ਹਾਂ। 7ਕਿਉ ਜੋ ਅਸੀਂ ਵੇਖਣ ਨਾਲ ਨਹੀਂ, ਪਰ ਵਿਸ਼ਵਾਸ ਨਾਲ ਜਿਉਂਦੇ ਹਾਂ। 8ਅਸੀਂ ਹੌਸਲਾ ਰੱਖਦੇ ਅਤੇ ਇਹ ਇੱਛਾ ਰੱਖਦੇ ਹਾਂ, ਜੋ ਇਸ ਸਰੀਰ ਦਾ ਘਰ ਛੱਡ ਦੇਈਏ ਅਤੇ ਪ੍ਰਭੂ ਕੋਲ ਜਾ ਵੱਸੀਏ। 9ਇਸ ਲਈ ਸਾਡਾ ਉਪਦੇਸ਼ ਇਹ ਹੈ ਕਿ ਭਾਂਵੇ ਅਸੀਂ ਦੇਸ਼ ਹੋਈਏ ਭਾਵੇਂ ਪ੍ਰਦੇਸ਼, ਪਰ ਉਸਨੂੰ ਭਾਉਂਦੇ ਰਹੀਏ। 10ਕਿਉਂਕਿ ਅਸੀਂ ਸਾਰਿਆ ਨੇ ਮਸੀਹ ਦੇ ਨਿਆਂ ਦੇ ਸਿੰਘਾਸਣ ਦੇ ਅੱਗੇ ਪ੍ਰਗਟ ਹੋਣਾ ਹੈ, ਕਿ ਹਰੇਕ ਜੋ ਕੁਝ ਅਸੀਂ ਸਰੀਰ ਵਿੱਚ ਕੀਤਾ ਚਾਹੇ ਚੰਗਾ ਚਾਹੇ ਬੁਰਾ ਅਸੀਂ ਆਪਣੀਆਂ ਕਰਨੀਆਂ ਦੇ ਅਨੁਸਾਰ ਉਸ ਦਾ ਫ਼ਲ ਪ੍ਰਾਪਤ ਕਰਾਂਗੇ।#5:10 ਅਫ਼ 6:8; ਮੱਤੀ 16:27
ਪਰਮੇਸ਼ਵਰ ਨਾਲ ਮੇਲ-ਮਿਲਾਪ
11ਕਿਉਂ ਜੋ ਅਸੀਂ ਜਾਣਦੇ ਹਾਂ ਕਿ ਪਰਮੇਸ਼ਵਰ ਦਾ ਡਰ ਕੀ ਹੈ, ਇਸ ਲਈ ਅਸੀਂ ਦੂਸਰਿਆ ਨੂੰ ਸਮਝਾਉਣ ਦਾ ਜਤਨ ਕਰਦੇ ਹਾਂ। ਪਰ ਅਸੀਂ ਪਰਮੇਸ਼ਵਰ ਦੇ ਅੱਗੇ ਪ੍ਰਗਟ ਹੋਏ ਹਾਂ ਅਤੇ ਮੈਨੂੰ ਆਸ ਹੈ ਜੋ ਤੁਹਾਡੇ ਵਿਵੇਕ ਵਿੱਚ ਵੀ ਪ੍ਰਗਟ ਹੋਏ ਹਾਂ। 12ਅਸੀਂ ਫਿਰ ਆਪਣੀ ਪ੍ਰਸ਼ੰਸਾ ਤੁਹਾਡੇ ਸਾਹਮਣੇ ਨਹੀਂ ਕਰਦੇ, ਪਰ ਤੁਹਾਨੂੰ ਸਾਡੇ ਉੱਤੇ ਮਾਣ ਕਰਨ ਦਾ ਮੌਕਾ ਦਿੰਦੇ ਹਾਂ, ਤਾਂ ਜੋ ਤੁਸੀਂ ਉਹਨਾਂ ਲੋਕਾਂ ਨੂੰ ਜਵਾਬ ਦੇ ਸਕੋ ਜੋ ਦਿਲ ਦੀਆਂ ਤੇ ਨਹੀਂ ਸਗੋਂ ਬਾਹਰ ਦੀਆਂ ਤੇ ਮਾਣ ਕਰਦੇ ਹਨ। 13ਜੇ, “ਅਸੀਂ ਬੇਸੁਰਤ ਹਾਂ,” ਤਾਂ ਪਰਮੇਸ਼ਵਰ ਲਈ ਹਾਂ ਅਤੇ ਜੇ ਸੁਰਤ ਵਿੱਚ ਹਾਂ ਤਾਂ ਤੁਹਾਡੇ ਲਈ ਹਾਂ। 14ਮਸੀਹ ਦਾ ਪਿਆਰ ਸਾਨੂੰ ਮਜ਼ਬੂਰ ਕਰ ਲੈਂਦਾ ਹੈ, ਕਿਉਂਕਿ ਅਸੀਂ ਇਹ ਵਿਚਾਰ ਕਰਦੇ ਹਾਂ ਕਿ ਇੱਕ ਨੇ ਸਭ ਦੇ ਲਈ ਆਪਣੀ ਜਾਨ ਦਿੱਤੀ ਇਸੇ ਕਰਕੇ ਸਾਰੇ ਮੋਏ। 15ਅਤੇ ਉਹ ਸਭਨਾਂ ਦੇ ਲਈ ਮਰਿਆ, ਕਿ ਜਿਹੜੇ ਜਿਉਂਦੇ ਹਨ ਉਹ ਅੱਗੇ ਤੋਂ ਆਪਣੇ ਲਈ ਨਹੀਂ ਪਰ ਉਸ ਦੇ ਲਈ ਜੀਉਣ, ਜਿਹੜਾ ਉਹਨਾਂ ਦੇ ਲਈ ਮਰਿਆ ਅਤੇ ਫਿਰ ਜੀ ਉੱਠਿਆ।
16ਸੋ ਅਸੀਂ ਹੁਣ ਤੋਂ ਕਿਸੇ ਨੂੰ ਸਰੀਰ ਤੋਂ ਨਹੀਂ ਪਛਾਣਦੇ ਹਾਂ। ਭਾਵੇਂ ਅਸੀਂ ਮਸੀਹ ਨੂੰ ਸਰੀਰ ਅਨੁਸਾਰ ਜਾਣਿਆ ਹੈ ਪਰ ਹੁਣ ਉਸ ਤਰ੍ਹਾਂ ਉਸ ਨੂੰ ਫਿਰ ਨਹੀਂ ਜਾਣਦੇ। 17ਇਸ ਲਈ, ਜੇ ਕੋਈ ਮਸੀਹ ਵਿੱਚ ਹੈ ਤਾਂ ਉਹ ਨਵੀਂ ਸਰਿਸ਼ਟੀ ਹੈ: ਪੁਰਾਣੀਆ ਗੱਲਾਂ ਬੀਤ ਗਈਆਂ, ਉਹ ਹੁਣ ਨਵੀਆਂ ਹੋ ਗਈਆਂ।#5:17 ਯਸ਼ਾ 43:18-19 18ਸਭ ਗੱਲਾਂ ਪਰਮੇਸ਼ਵਰ ਤੋਂ ਹਨ, ਜਿਸ ਨੇ ਮਸੀਹ ਦੇ ਰਾਹੀ ਸਾਨੂੰ ਆਪਣੇ ਨਾਲ ਮਿਲਾ ਲਿਆ ਅਤੇ ਸਾਨੂੰ ਮੇਲ-ਮਿਲਾਪ ਦੀ ਸੇਵਕਾਈ ਦਿੱਤੀ। 19ਅਰਥਾਤ ਪਰਮੇਸ਼ਵਰ ਮਸੀਹ ਵਿੱਚ ਹੋ ਕੇ ਸੰਸਾਰ ਨੂੰ ਆਪਣੇ ਨਾਲ ਮਿਲਾ ਰਿਹਾ ਸੀ, ਅਤੇ ਮਨੁੱਖਾਂ ਦੇ ਪਾਪਾਂ ਦੀ ਗਿਣਤੀ ਨਹੀਂ ਕਰਦਾ ਅਤੇ ਉਸ ਨੇ ਮੇਲ-ਮਿਲਾਪ ਦਾ ਬਚਨ ਸਾਨੂੰ ਸੌਂਪ ਦਿੱਤਾ। 20ਅਸੀਂ ਮਸੀਹ ਦੇ ਰਾਜਦੂਤ ਹਾਂ ਅਤੇ ਤੁਸੀਂ ਸਮਝੋ ਪਰਮੇਸ਼ਵਰ ਸਾਡੇ ਰਾਹੀ ਬੇਨਤੀ ਕਰਦਾ ਹੈ। ਸੋ ਅਸੀਂ ਮਸੀਹ ਵੱਲੋਂ ਬੇਨਤੀ ਕਰਦੇ ਹਾਂ: ਜੋ ਤੁਸੀਂ ਪਰਮੇਸ਼ਵਰ ਨਾਲ ਮੇਲ-ਮਿਲਾਪ ਕਰ ਲਓ। 21ਪਰਮੇਸ਼ਵਰ ਨੇ ਯਿਸ਼ੂ ਨੂੰ ਜਿਹੜਾ ਪਾਪ ਨੂੰ ਜਾਣਦਾ ਤੱਕ ਨਹੀਂ ਸੀ, ਸਾਡੀ ਖਾਤਰ ਪਾਪੀ ਠਹਿਰਾਇਆ ਤਾਂ ਜੋ ਅਸੀਂ ਉਸ ਵਿੱਚ ਹੋ ਕੇ ਪਰਮੇਸ਼ਵਰ ਦੀ ਧਾਰਮਿਕਤਾ ਬਣੀਏ।