ਹਬੱਕੂਕ 2
2
1“ਮੈਂ ਪਹਿਰੇਦਾਰ ਵਾਂਗ ਨਿਗਰਾਨੀ ਕਰਾਂਗਾ
ਮੈਂ ਉਡੀਕਾਂਗਾ ਕਿ ਯਹੋਵਾਹ ਮੈਨੂੰ ਕੀ ਆਖਦਾ ਹੈ।
ਮੈਂ ਉਡੀਕਾਂਗਾ ਅਤੇ ਵੇਖਾਂਗਾ ਕਿ ਉਹ ਮੇਰੀਆਂ ਦਲੀਲਾਂ ਦਾ ਕਿਵੇਂ ਜਵਾਬ ਦਿੰਦਾ ਹੈ।”
ਪਰਮੇਸ਼ੁਰ ਦਾ ਹਬੱਕੂਕ ਨੂੰ ਜਵਾਬ
2ਯੋਹਵਾਹ ਨੇ ਮੈਨੂੰ ਉੱਤਰ ਦਿੱਤਾ, “ਜੋ ਮੈਂ ਤੈਨੂੰ ਦਰਸਾਵਾਂ, ਉਸ ਨੂੰ ਲਿਖ। ਪੱਟੀਆਂ ਉੱਪਰ, ਸਾਫ਼-ਸਾਫ਼ ਲਿਖ ਤਾਂ ਜੋ ਹਰ ਕੋਈ ਆਸਾਨੀ ਨਾਲ ਉਸ ਨੂੰ ਪੜ੍ਹ ਸੱਕੇ। 3ਇਹ ਸੰਦੇਸ਼ ਭਵਿੱਖ ਵਿੱਚ ਖਾਸ ਆਉਣ ਵਾਲੇ ਸਮੇਂ ਬਾਰੇ ਹੈ। ਇਹ ਸੰਦੇਸ਼ ਅੰਤ ਸਮੇਂ ਲਈ ਹੈ, ਜੋ ਕਿ ਸੱਚ ਹੋਵੇਗਾ। ਭਾਵੇਂ ਅਜਿਹਾ ਲੱਗੇਗਾ ਕਿ ਏਸਾ ਕਦੇ ਨਹੀਂ ਵਾਪਰੇਗਾ। ਪਰ ਸਬਰ ਨਾਲ ਉਸਦਾ ਇੰਤਜ਼ਾਰ ਕਰੋ। ਉਹ ਸਮਾਂ ਆਵੇਗਾ ਅਤੇ ਬਹੁਤੀ ਦੇਰ ਵੀ ਨਾ ਲੱਗੇਗੀ। 4ਇਹ ਸੰਦੇਸ਼ ਉਨ੍ਹਾਂ ਲਈ ਕੁਝ ਨਹੀਂ ਕਰ ਸੱਕਦਾ ਜਿਹੜੇ ਇਸ ਨੂੰ ਸੁਣਨ ਤੋਂ ਇਨਕਾਰੀ ਹਨ, ਪਰ ਭਲੇ ਲੋਕ ਇਸ ਨਾਲ ਸਹਿਮਤ ਹੋਣਗੇ। ਅਤੇ ਜਿਉਣਗੇ ਕਿਉਂ ਕਿ ਸੰਦੇਸ਼ ਭਰੋਸੇਮਂਦ ਹੈ।”
5ਪਰਮੇਸ਼ੁਰ ਨੇ ਆਖਿਆ, “ਜਿਵੇਂ ਦਾਰੂ ਬੰਦੇ ਨੂੰ ਧੋਖਾ ਦਿੰਦੀ ਹੈ ਉਸੇ ਤਰ੍ਹਾਂ ਤਾਕਤਵਰ ਇਨਸਾਨ ਦਾ ਹੰਕਾਰ ਉਸ ਨੂੰ ਮੂਰਖ ਬਣਾਉਂਦਾ ਹੈ ਪਰ ਉਸ ਨੂੰ ਸ਼ਾਂਤੀ ਕਿਤੇ ਨਹੀਂ ਮਿਲਦੀ। ਉਹ ਹੋਰ-ਹੋਰ ਦੇ ਲਾਲਚ ਵਿੱਚ ਹਮੇਸ਼ਾ ਮੌਤ ਵਰਗਾ ਰਹਿੰਦਾ ਹੈ ਅਤੇ ਮੌਤ ਵਾਂਗ ਉਹ ਕਦੇ ਸੰਤੁਸ਼ਟ ਨਹੀਂ ਹੁੰਦਾ, ਉਸ ਦੀ ਲਾਲਸਾ ਵੱਧਦੀ ਰਹਿੰਦੀ ਹੈ। ਉਹ ਲਗਾਤਾਰ ਦੂਜੀਆਂ ਕੌਮਾਂ ਨੂੰ ਹਰਾਉਂਦਾ ਜਾਵੇਗਾ ਤੇ ਉਨ੍ਹਾਂ ਨੂੰ ਆਪਣੇ ਬੰਦੀ ਬਣਾਉਂਦਾ ਰਹੇਗਾ। 6ਪਰ ਜਲਦੀ ਹੀ ਉਹ ਸਾਰੇ ਮਨੁੱਖ ਉਸ ਉੱਪਰ ਹਸੀਂ ਕਰਦੇ ਉਸ ਦਾ ਮਖੌਲ ਉਡਾਉਣਗੇ ਤੇ ਉਸ ਨੂੰ ਉਸ ਦੀ ਹਾਰ ਦੇ ਕਿੱਸੇ ਸੁਨਾਉਣਗੇ। ਉਹ ਹੱਸਣਗੇ ਅਤੇ ਆਖਣਗੇ, ‘ਹਾਏ! ਕਿੰਨੀ ਬੁਰੀ ਗੱਲ ਹੈ ਕਿ ਜੋ ਸਭ ਕੁਝ ਲੈਂਦਾ ਹੈ, ਉਸ ਨੂੰ ਸੰਭਾਲਦਾ ਨਹੀਂ! ਉਹ ਆਪਣੇ ਲਈ ਸਾਰੀਆਂ ਉੱਮਤਾਂ ਦਾ ਢੇਰ ਕਰਜ਼ਾ ਇਕੱਠਾ ਕਰਕੇ ਧਨਾਢ ਬਣਦਾ ਹੈ।’
7“ਹੇ ਬਹਾਦੁਰ ਆਦਮੀ ਤੂੰ ਲੋਕਾਂ ਦਾ ਧਨ ਇਕੱਠਾ ਕੀਤਾ ਹੈ। ਇੱਕ ਦਿਨ ਉਨ੍ਹਾਂ ਲੋਕਾਂ ਨੂੰ ਹੋਸ਼ ਆਵੇਗੀ ਤਾਂ ਉਨ੍ਹਾਂ ਨੂੰ ਪਤਾ ਲੱਗੇਗਾ ਕਿ ਇਹ ਕੀ ਵਾਪਰ ਰਿਹਾ ਹੈ। ਤਾਂ ਉਹ ਤੇਰੇ ਵਿਰੁੱਧ ਉੱਠ ਖੜੋਣਗੇ। ਤਾਂ ਫ਼ਿਰ ਉਹ ਤੇਰੇ ਤੋਂ ਆਪਣੀਆਂ ਵਸਤਾਂ ਵਾਪਸ ਲੈ ਲੈਣਗੇ। ਤਾਂ ਤੂੰ ਬੜਾ ਭੈਅ ਖਾਵੇਂਗਾ। 8ਤੂੰ ਬੜੇ ਰਾਜਾਂ ਦੀ ਦੌਲਤ ਲੁੱਟੀ ਹੈ ਅਤੇ ਇਸੇ ਲਈ ਉਹ ਲੋਕ ਤੈਥੋਂ ਅਨੇਕਾਂ ਚੀਜ਼ਾਂ ਲੈਣਗੇ। ਇਹ ਇਸ ਲਈ ਵਾਪਰੇਗਾ ਕਿਉਂ ਕਿ ਤੂੰ ਬਹੁਤ ਲੋਕਾਂ ਦੀ ਹਤਿਆ ਕੀਤੀ ਹੈ। ਤੂੰ ਧਰਤੀਆਂ ਅਤੇ ਸ਼ਹਿਰਾਂ ਨੂੰ ਤਬਾਹ ਕੀਤਾ ਤੇ ਉੱਥੋਂ ਦੇ ਸਾਰੇ ਲੋਕ ਮਾਰ ਦਿੱਤੇ।
9“ਉਸ ਬੰਦੇ ਨਾਲ ਮੰਦੀਆਂ ਗੱਲਾਂ ਵਾਪਰਨਗੀਆਂ ਜੋ ਬਦ-ਕਰਨੀਆਂ ਕਰਕੇ ਅਮੀਰ ਬਣਦਾ ਹੈ। ਅਜਿਹਾ ਬੰਦਾ ਸੁਰੱਖਿਅਤ ਥਾਂ ਤੇ ਰਹਿਣ ਲਈ ਉਹ ਕਰਨੀਆਂ ਕਰਦਾ ਹੈ। ਉਹ ਸੋਚਦਾ ਕਿ ਉਹ ਦੂਜੇ ਲੋਕਾਂ ਨੂੰ ਆਪਣੇ ਘਰੋ ਚੀਜ਼ਾਂ ਚੁਰਾਉਣ ਤੋਂ ਰੋਕ ਲਵੇਗਾ ਪਰ ਉਸ ਦੇ ਨਾਲ ਬੁਰੀਆਂ ਗੱਲਾਂ ਵਾਪਰਨਗੀਆਂ। 10ਤੂੰ ਬਹੁਤ ਸਾਰੇ ਲੋਕਾਂ ਨੂੰ ਮਾਰਨ ਦੀ ਵਿਉਂਤ ਬਣਾ ਕੇ ਆਪਣੇ ਖੁਦ ਦੇ ਘਰ ਲਈ ਸ਼ਰਮਿੰਦਗੀ ਲਿਆਂਦੀ ਹੈ। ਤੂੰ ਭੈੜੇ ਕੰਮ ਕੀਤੇ, ਇਸ ਲਈ ਤੂੰ ਆਪਣੀ ਜਾਨ ਗੁਆ ਲਵੇਂਗਾ। 11ਦੀਵਾਰਾਂ ਦੇ ਪੱਥਰ ਵੀ ਤੇਰੇ ਖਿਲਾਫ਼ ਦੁਹਾਈ ਦੇਣਗੇ। ਇੱਥੋਂ ਤੱਕ ਕਿ ਲੱਕੜੀ ਦੇ ਸ਼ਤੀਰ ਵੀ ਜੋ ਤੇਰੇ ਘਰ ਲੱਗੇ ਹਨ, ਤੇਰੇ ਜ਼ੁਲਮ ਦੇ ਖਿਲਾਫ਼ ਤੇਰੇ ਨਾਉਂ ਦੀ ਦੁਹਾਈ ਦੇਣਗੇ।
12“ਉਸ ਆਗੂ ਨਾਲ ਮੰਦੀਆਂ ਗੱਲਾਂ ਵਾਪਰਨਗੀਆਂ। ਜਿਹੜਾ ਇੱਕ ਸ਼ਹਿਰ ਉਸਾਰਨ ਦੀ ਖਾਤਰ ਲੋਕਾਂ ਨੂੰ ਸੱਟਾਂ ਮਾਰਦਾ ਅਤੇ ਮਾਰ ਦਿੰਦਾ ਹੈ। 13ਯਹੋਵਾਹ ਸਰਬ ਸ਼ਕਤੀਮਾਨ ਨੇ ਇਹ ਧਾਰਿਆ ਹੋਇਆ ਹੈ ਕਿ ਜਿਸ ਕਾਸੇ ਲਈ ਵੀ ਉਨ੍ਹਾਂ ਲੋਕਾਂ ਨੇ ਕੰਮ ਕੀਤਾ ਅੱਗ ਨਾਲ ਤਬਾਹ ਕਰ ਦਿੱਤਾ ਜਾਵੇਗਾ। ਤੇ ਜੋ ਸਭ ਕੁਝ ਉਨ੍ਹਾਂ ਨੇ ਕੀਤਾ ਸੀ ਬੇਕਾਰ ਹੋਵੇਗਾ। 14ਤਦ ਹਰ ਜਗ੍ਹਾ ਲੋਕਾਂ ਨੂੰ ਯਹੋਵਾਹ ਦੇ ਪਰਤਾਪ ਬਾਰੇ ਖਬਰ ਪਹੁੰਚੇਗੀ। ਇਹ ਖਬਰ ਸਮੁੰਦਰ ਦੇ ਪਾਣੀ ਵਾਂਗ ਫ਼ੈਲੇਗੀ। 15ਉਸ ਮਨੁੱਖ ਲਈ ਇਹ ਬਹੁਤ ਮਾੜਾ ਹੋਵੇਗਾ ਜੋ ਖੁਦ ਕ੍ਰੋਧ ਕਰਦਾ ਹੈ ਤੇ ਆਪਣੇ ਕ੍ਰੋਧ ਨਾਲ ਦੂਜਿਆ ਨੂੰ ਗੁੱਸਾ ਚੜ੍ਹਾਉਂਦਾ ਹੈ। ਜੋ ਆਪਣੇ ਗੁੱਸੇ ਨਾਲ ਦੂਜਿਆਂ ਨੂੰ ਭੁੰਜੇ ਲਾਹੁਂਦਾ ਹੈ ਅਤੇ ਉਨ੍ਹਾਂ ਨੂੰ ਬੇਸ਼ਰਮ ਅਤੇ ਸ਼ਰਾਬੀ ਸਮਝ ਕੇ ਸਲੂਕ ਕਰਦਾ ਹੈ।
16“ਪਰ ਹੁਣ ਉਸ ਮਨੁੱਖ ਨੂੰ ਯਹੋਵਾਹ ਦੇ ਕ੍ਰੋਧ ਦਾ ਵੀ ਪਤਾ ਚੱਲੇਗਾ। ਉਸ (ਯਹੋਵਾਹ) ਦਾ ਕ੍ਰੋਧ ਉਸ ਦੇ ਸੱਜੇ ਹੱਥ ਵਿੱਚ ਫ਼ੜੇ ਜ਼ਹਿਰ ਦੇ ਪਿਆਲੇ ਵਾਂਗ ਹੋਵੇਗਾ ਤੇ ਉਹ ਮਨੁੱਖ ਜਦੋਂ ਉਸ ਜ਼ਹਿਰ ਦਾ ਸਵਾਦ ਚਖੇਗਾ ਤਾਂ ਸ਼ਰਾਬੀਆਂ ਵਾਂਗ ਧਰਤੀ ਤੇ ਢਹਿ ਪਵੇਗਾ।
“ਹੇ ਪਾਪੀ ਸ਼ਾਸਕ! ਤੂੰ ਉਹੀ ਪਿਆਲਾ ਚਖੇਁਗਾ। ਤੈਨੂੰ ਮਾਨ ਪ੍ਰਾਪਤ ਹੋਣ ਦੀ ਬਾਵੇਂ ਸ਼ਰਮਿੰਦਾ ਕੀਤਾ ਜਾਵੇਗਾ। 17ਤੂੰ ਲਬਾਨੋਨ ਵਿੱਚ ਬੜੇ ਲੋਕਾਂ ਨੂੰ ਦੁੱਖ ਦਿੱਤਾ ਅਤੇ ਉੱਥੋਂ ਬਹੁਤ ਸਾਰੇ ਪਸ਼ੂ ਚੋਰੀ ਕੀਤੇ ਸੋ ਉਨ੍ਹਾਂ ਸਾਰਿਆਂ ਕਾਰਣ ਤੈਨੂੰ ਭੈਭੀਤ ਕੀਤਾ ਜਾਵੇਗਾ ਅਤੇ ਜੋ ਭੈੜ ਤੂੰ ਉਸ ਦੇਸ ਨਾਲ ਕੀਤਾ ਉਸਦੀ ਸਜ਼ਾ ਤੈਨੂੰ ਮਿਲੇਗੀ। ਤੂੰ ਇਸ ਕਾਰਣ ਘਬਰਾਵੇਂਗਾ ਕਿਉਂ ਕਿ ਤੂੰ ਉਨ੍ਹਾਂ ਸ਼ਹਿਰਾਂ ਤੇ ਉੱਥੋਂ ਦੇ ਵਾਸੀਆਂ ਨਾਲ ਮੰਦੇ ਕੰਮ ਕੀਤੇ।”
ਬੁੱਤਾਂ ਬਾਰੇ ਸੰਦੇਸ਼
18ਉਸ ਮਨੁੱਖ ਦੇ ਝੂਠੇ ਦੇਵਤਿਆਂ ਦਾ ਕੋਈ ਲਾਭ ਨਾ ਹੋਵੇਗਾ। ਕਿਉਂ ਕਿ ਇਹ ਮਹਿਜ਼ ਕਿਸੇ ਆਦਮੀ ਵੱਲੋਂ ਧਾਤੂ ਨਾਲ ਢੱਕੇ ਹੋਏ ਬੁੱਤ ਹਨ। ਇਹ ਸਿਰਫ਼ ਬੁੱਤ ਹਨ ਇਸ ਲਈ ਜਿਸ ਨੇ ਇਸ ਨੂੰ ਸਾਜਿਆ ਉਹ ਇਸ ਤੋਂ ਮਦਦ ਨਹੀਂ ਲੈ ਸੱਕਦਾ ਕਿਉਂ ਕਿ ਬੁੱਤ ਬੋਲਦੇ ਨਹੀਂ। 19ਉਸ ਮਨੁੱਖ ਲਈ ਇਹ ਬਹੁਤ ਮਾੜਾ ਹੋਵੇਗਾ ਜੋ ਇੱਕ ਲੱਕੜ ਦੀ ਮੂਰਤੀ ਨੂੰ ਆਖਦਾ, “ਉੱਠ!” ਉਸ ਮਨੁੱਖ ਲਈ ਵੀ ਇਹ ਬਹੁਤ ਮਾੜਾ ਹੋਵੇਗਾ ਜੋ ਪੱਥਰ ਦੀ ਮੂਰਤੀ ਨੂੰ ਕੁਝ ਸਿੱਖਾਉਣ ਲਈ ਕਹਿੰਦਾ ਹੈ! ਉਹ ਮੂਰਤੀਆਂ ਉਸ ਨੂੰ ਕੋਈ ਮਦਦ ਨਹੀਂ ਦੇ ਸੱਕਦੀਆਂ। ਭਾਵੇਂ ਉਹ ਮੂਰਤਾਂ ਸੋਨੇ-ਚਾਂਦੀ ਨਾਲ ਢੱਕੀਆਂ ਹੋਈਆਂ, ਉਹ ਬੇਜਾਨ ਹਨ।
20ਪਰ ਯਹੋਵਾਹ ਅਲਗ-ਬਲਗ ਹੈ। ਉਹ ਤਾਂ ਆਪਣੇ ਪਵਿੱਤਰ ਮੰਦਰ ਵਿੱਚ ਹੈ। ਇਸ ਲਈ ਸਾਰੀ ਦੁਨੀਆਂ ਉਸ ਅੱਗੇ ਚੁੱਪ ਰਹੇ।
Currently Selected:
ਹਬੱਕੂਕ 2: PERV
Highlight
Copy
Compare
Share
Want to have your highlights saved across all your devices? Sign up or sign in
Punjabi Holy Bible: Easy-to-Read Version
All rights reserved.
© 2002 Bible League International

: