Bible App logo
Search Icon

ਤੀਤੁਸ 3

3
ਮਸੀਹੀ ਵਿਹਾਰ
1ਉਨ੍ਹਾਂ#3:1 ਅਰਥਾਤ ਕਰੇਤੇ ਦੇ ਮਸੀਹੀ ਲੋਕਾਂ ਨੂੰ ਚੇਤੇ ਕਰਾਉਂਦਾ ਰਹਿ ਕਿ ਉਹ ਹਕੂਮਤਾਂ ਅਤੇ ਇਖ਼ਤਿਆਰਾਂ ਦੇ ਅਧੀਨ ਰਹਿਣ, ਆਗਿਆ ਮੰਨਣ, ਹਰੇਕ ਭਲੇ ਕੰਮ ਲਈ ਤਿਆਰ ਰਹਿਣ, 2ਕਿਸੇ ਦੀ ਨਿੰਦਾ ਨਾ ਕਰਨ ਅਤੇ ਝਗੜਾਲੂ ਨਹੀਂ, ਸਗੋਂ ਧੀਰਜਵਾਨ ਹੋਣ ਅਤੇ ਸਭਨਾਂ ਮਨੁੱਖਾਂ ਦੇ ਪ੍ਰਤੀ ਪੂਰੀ ਨਿਮਰਤਾ ਵਿਖਾਉਣ। 3ਕਿਉਂਕਿ ਇੱਕ ਸਮੇਂ ਅਸੀਂ ਵੀ ਨਿਰਬੁੱਧ, ਅਣਆਗਿਆਕਾਰ, ਭਟਕੇ ਹੋਏ ਅਤੇ ਲਾਲਸਾਵਾਂ ਤੇ ਕਈ ਪ੍ਰਕਾਰ ਦੇ ਭੋਗ-ਵਿਲਾਸਾਂ ਦੇ ਗੁਲਾਮ ਸੀ ਅਤੇ ਬੁਰਾਈ ਅਤੇ ਈਰਖਾ ਵਿੱਚ ਜੀਵਨ ਗੁਜ਼ਾਰਦੇ ਸੀ। ਅਸੀਂ ਘਿਰਣਾਯੋਗ ਸੀ ਅਤੇ ਇੱਕ ਦੂਜੇ ਨਾਲ ਘਿਰਣਾ ਕਰਦੇ ਸੀ। 4ਪਰ ਜਦੋਂ ਸਾਡੇ ਮੁਕਤੀਦਾਤਾ ਪਰਮੇਸ਼ਰ ਦੀ ਕਿਰਪਾ ਅਤੇ ਮਨੁੱਖ ਲਈ ਉਸ ਦਾ ਪ੍ਰੇਮ ਪਰਗਟ ਹੋਇਆ 5ਤਾਂ ਉਸ ਨੇ ਸਾਨੂੰ ਬਚਾਇਆ। ਇਹ ਧਾਰਮਿਕਤਾ ਦੇ ਕੰਮਾਂ ਕਰਕੇ ਨਹੀਂ ਜਿਹੜੇ ਅਸੀਂ ਕੀਤੇ, ਸਗੋਂ ਉਸ ਦੀ ਕਿਰਪਾ ਦੇ ਅਨੁਸਾਰ ਨਵੇਂ ਜਨਮ ਦੇ ਇਸ਼ਨਾਨ ਅਤੇ ਪਵਿੱਤਰ ਆਤਮਾ ਦੇ ਨਵੇਂ ਬਣਾਉਣ ਦੁਆਰਾ ਹੋਇਆ 6ਜੋ ਉਸ ਨੇ ਸਾਡੇ ਮੁਕਤੀਦਾਤਾ ਯਿਸੂ ਮਸੀਹ ਦੇ ਦੁਆਰਾ ਸਾਡੇ ਉੱਤੇ ਭਰਪੂਰੀ ਨਾਲ ਵਹਾਇਆ 7ਤਾਂਕਿ ਅਸੀਂ ਉਸ ਦੀ ਕਿਰਪਾ ਦੁਆਰਾ ਧਰਮੀ ਠਹਿਰਾਏ ਜਾ ਕੇ ਸਦੀਪਕ ਜੀਵਨ ਦੀ ਆਸ ਦੇ ਅਨੁਸਾਰ ਵਾਰਸ ਬਣ ਜਾਈਏ।
8ਇਹ ਗੱਲਾਂ ਸੱਚ ਹਨ ਅਤੇ ਮੈਂ ਚਾਹੁੰਦਾ ਹਾਂ ਕਿ ਤੂੰ ਇਨ੍ਹਾਂ ਗੱਲਾਂ ਉੱਤੇ ਜ਼ੋਰ ਦੇ ਤਾਂਕਿ ਜਿਨ੍ਹਾਂ ਨੇ ਪਰਮੇਸ਼ਰ ਉੱਤੇ ਵਿਸ਼ਵਾਸ ਕੀਤਾ ਹੈ ਉਹ ਭਲੇ ਕੰਮ ਕਰਨ ਵਿੱਚ ਮਨ ਲਾਉਣ। ਇਹ ਗੱਲਾਂ ਮਨੁੱਖਾਂ ਦੇ ਲਈ ਭਲੀਆਂ ਅਤੇ ਲਾਭਦਾਇਕ ਹਨ। 9ਪਰ ਮੂਰਖਤਾਪੂਰਣ ਵਾਦ-ਵਿਵਾਦਾਂ, ਕੁਲ-ਪੱਤਰੀਆਂ, ਲੜਾਈਆਂ ਅਤੇ ਬਿਵਸਥਾ ਸੰਬੰਧੀ ਝਗੜਿਆਂ ਤੋਂ ਦੂਰ ਰਹਿ, ਕਿਉਂਕਿ ਇਹ ਹਾਨੀਕਾਰਕ ਅਤੇ ਵਿਅਰਥ ਹਨ। 10ਫੁੱਟ ਪਾਉਣ ਵਾਲੇ ਵਿਅਕਤੀ ਨੂੰ ਇੱਕ-ਦੋ ਚਿਤਾਵਨੀਆਂ ਦੇਣ ਤੋਂ ਬਾਅਦ ਉਸ ਤੋਂ ਦੂਰ ਰਹਿ, 11ਕਿਉਂਕਿ ਤੂੰ ਜਾਣਦਾ ਹੈਂ ਕਿ ਇਹੋ ਜਿਹਾ ਵਿਅਕਤੀ ਭਟਕਿਆ ਹੋਇਆ ਹੈ ਅਤੇ ਪਾਪ ਕਰਕੇ ਆਪਣੇ ਆਪ ਨੂੰ ਦੋਸ਼ੀ ਠਹਿਰਾਉਂਦਾ ਹੈ।
ਆਖਰੀ ਨਿਰਦੇਸ਼ ਅਤੇ ਸਲਾਮ
12ਜਦੋਂ ਮੈਂ ਅਰਤਿਮਾਸ ਜਾਂ ਤੁਖਿਕੁਸ ਨੂੰ ਤੇਰੇ ਕੋਲ ਭੇਜਾਂਗਾ ਤਾਂ ਨਿਕੁਪੁਲਿਸ ਵਿੱਚ ਮੇਰੇ ਕੋਲ ਆਉਣ ਦਾ ਯਤਨ ਕਰੀਂ, ਕਿਉਂਕਿ ਮੈਂ ਸਰਦੀਆਂ ਉੱਥੇ ਬਿਤਾਉਣ ਦਾ ਫੈਸਲਾ ਕੀਤਾ ਹੈ। 13ਵਕੀਲ ਜ਼ੇਨਸ ਅਤੇ ਅਪੁੱਲੋਸ ਦੀ ਯਾਤਰਾ ਵਿੱਚ ਉੱਦਮ ਨਾਲ ਉਨ੍ਹਾਂ ਦੀ ਸਹਾਇਤਾ ਕਰੀਂ ਤਾਂਕਿ ਉਨ੍ਹਾਂ ਨੂੰ ਕਿਸੇ ਚੀਜ਼ ਦੀ ਥੁੜ੍ਹ ਨਾ ਹੋਵੇ। 14ਸਾਡੇ ਲੋਕਾਂ ਨੂੰ ਵੀ ਚਾਹੀਦਾ ਹੈ ਕਿ ਉਹ ਜ਼ਰੂਰੀ ਲੋੜਾਂ ਦੀ ਪੂਰਤੀ ਲਈ ਚੰਗਾ ਕੰਮ-ਧੰਦਾ ਕਰਨਾ ਸਿੱਖਣ, ਤਾਂਕਿ ਉਹ ਅਸਫਲ ਨਾ ਰਹਿਣ।
15ਮੇਰੇ ਸਾਰੇ ਸਾਥੀ ਤੁਹਾਨੂੰ ਸਲਾਮ ਕਹਿੰਦੇ ਹਨ। ਜਿਹੜੇ ਸਾਡੇ ਨਾਲ ਵਿਸ਼ਵਾਸ ਦੇ ਕਾਰਨ ਪ੍ਰੇਮ ਰੱਖਦੇ ਹਨ ਉਨ੍ਹਾਂ ਨੂੰ ਸਲਾਮ ਕਹੀਂ। ਤੁਹਾਡੇ ਸਭਨਾਂ ਉੱਤੇ ਕਿਰਪਾ ਬਣੀ ਰਹੇ। ਆਮੀਨ।#3:15 ਕੁਝ ਹਸਤਲੇਖਾਂ ਵਿੱਚ “ਆਮੀਨ” ਨਹੀਂ ਹੈ।

Currently Selected:

ਤੀਤੁਸ 3: PSB

Highlight

Copy

Compare

Share

None

Want to have your highlights saved across all your devices? Sign up or sign in