ਰੋਮੀਆਂ 1:26-28
ਰੋਮੀਆਂ 1:26-28 PSB
ਇਸੇ ਕਰਕੇ ਪਰਮੇਸ਼ਰ ਨੇ ਉਨ੍ਹਾਂ ਨੂੰ ਨੀਚ ਕਾਮਨਾਵਾਂ ਦੇ ਵੱਸ ਕਰ ਦਿੱਤਾ, ਕਿਉਂਕਿ ਉਨ੍ਹਾਂ ਦੀਆਂ ਔਰਤਾਂ ਨੇ ਵੀ ਕੁਦਰਤੀ ਸੰਬੰਧਾਂ ਨੂੰ ਗੈਰ-ਕੁਦਰਤੀ ਸੰਬੰਧਾਂ ਵਿੱਚ ਬਦਲ ਦਿੱਤਾ, ਜੋ ਕਿ ਕੁਦਰਤ ਦੇ ਨਿਯਮ ਦੇ ਵਿਰੁੱਧ ਹੈ। ਇਸੇ ਤਰ੍ਹਾਂ ਪੁਰਸ਼ ਵੀ ਔਰਤ ਨਾਲ ਕੁਦਰਤੀ ਸੰਬੰਧ ਛੱਡ ਕੇ ਇੱਕ ਦੂਜੇ ਪ੍ਰਤੀ ਆਪਣੀਆਂ ਕਾਮ-ਵਾਸਨਾਵਾਂ ਵਿੱਚ ਸੜ ਗਏ ਅਤੇ ਪੁਰਸ਼ਾਂ ਨੇ ਪੁਰਸ਼ਾਂ ਨਾਲ ਨਿਰਲੱਜਤਾ ਦੇ ਕੰਮ ਕੀਤੇ ਅਤੇ ਆਪਣੇ ਆਪ ਵਿੱਚ ਆਪਣੀ ਗਲਤੀ ਦਾ ਸਹੀ ਫਲ ਭੋਗ ਰਹੇ ਹਨ। ਜਦੋਂ ਉਨ੍ਹਾਂ ਨੇ ਪਰਮੇਸ਼ਰ ਨੂੰ ਪਛਾਨਣਾ ਨਾ ਚਾਹਿਆ ਤਾਂ ਪਰਮੇਸ਼ਰ ਨੇ ਵੀ ਉਨ੍ਹਾਂ ਨੂੰ ਅਣਉਚਿਤ ਕੰਮ ਕਰਨ ਲਈ ਉਨ੍ਹਾਂ ਦੇ ਭ੍ਰਿਸ਼ਟ ਮਨ ਦੇ ਵੱਸ ਕਰ ਦਿੱਤਾ।