ਪਰਕਾਸ਼ 13:11-12
ਪਰਕਾਸ਼ 13:11-12 PSB
ਫਿਰ ਮੈਂ ਇੱਕ ਹੋਰ ਪਸ਼ੂ ਨੂੰ ਧਰਤੀ ਵਿੱਚੋਂ ਉਤਾਂਹ ਆਉਂਦੇ ਵੇਖਿਆ; ਉਸ ਦੇ ਲੇਲੇ ਜਿਹੇ ਦੋ ਸਿੰਗ ਸਨ ਅਤੇ ਉਹ ਅਜਗਰ ਵਾਂਗ ਬੋਲ ਰਿਹਾ ਸੀ। ਉਹ ਪਹਿਲੇ ਪਸ਼ੂ ਦੇ ਸਾਹਮਣੇ ਉਸ ਦਾ ਸਾਰਾ ਇਖ਼ਤਿਆਰ ਇਸਤੇਮਾਲ ਕਰਦਾ ਹੈ ਅਤੇ ਧਰਤੀ ਅਤੇ ਇਸ ਦੇ ਰਹਿਣ ਵਾਲਿਆਂ ਕੋਲੋਂ ਉਸ ਪਹਿਲੇ ਪਸ਼ੂ ਦੀ ਪੂਜਾ ਕਰਾਉਂਦਾ ਹੈ ਜਿਸ ਦਾ ਘਾਤਕ ਜ਼ਖਮ ਚੰਗਾ ਹੋ ਗਿਆ ਸੀ।





