ਮਰਕੁਸ 16
16
ਯਿਸੂ ਦਾ ਜੀ ਉੱਠਣਾ
1ਸਬਤ ਦਾ ਦਿਨ ਬੀਤਣ ਤੋਂ ਬਾਅਦ, ਮਰਿਯਮ ਮਗਦਲੀਨੀ, ਯਾਕੂਬ ਦੀ ਮਾਤਾ ਮਰਿਯਮ ਅਤੇ ਸਲੋਮੀ ਨੇ ਖੁਸ਼ਬੂਦਾਰ ਮਸਾਲੇ ਖਰੀਦੇ ਕਿ ਜਾ ਕੇ ਉਸ ਦੇ ਸਰੀਰ 'ਤੇ ਮਲਣ। 2ਹਫ਼ਤੇ ਦੇ ਪਹਿਲੇ ਦਿਨ ਤੜਕੇ ਸੂਰਜ ਚੜ੍ਹਦਿਆਂ ਹੀ ਉਹ ਕਬਰ 'ਤੇ ਆਈਆਂ। 3ਉਹ ਆਪਸ ਵਿੱਚ ਕਹਿ ਰਹੀਆਂ ਸਨ, “ਸਾਡੇ ਲਈ ਕਬਰ ਦੇ ਮੂੰਹ ਤੋਂ ਪੱਥਰ ਕੌਣ ਰੇੜ੍ਹੇਗਾ?” 4ਪਰ ਜਦੋਂ ਉਨ੍ਹਾਂ ਨੇ ਅੱਖਾਂ ਉਤਾਂਹ ਚੁੱਕੀਆਂ ਤਾਂ ਵੇਖਿਆ ਕਿ ਪੱਥਰ ਰਿੜ੍ਹਿਆ ਹੋਇਆ ਹੈ ਜਦਕਿ ਉਹ ਬਹੁਤ ਵੱਡਾ ਸੀ।
5ਫਿਰ ਉਨ੍ਹਾਂ ਕਬਰ ਦੇ ਅੰਦਰ ਜਾ ਕੇ ਇੱਕ ਨੌਜਵਾਨ ਨੂੰ ਸਫ਼ੇਦ ਚੋਗਾ ਪਹਿਨੇ ਸੱਜੇ ਪਾਸੇ ਬੈਠੇ ਵੇਖਿਆ ਅਤੇ ਉਹ ਬਹੁਤ ਹੈਰਾਨ ਹੋਈਆਂ। 6ਪਰ ਉਸ ਨੇ ਉਨ੍ਹਾਂ ਨੂੰ ਕਿਹਾ, “ਹੈਰਾਨ ਨਾ ਹੋਵੋ। ਤੁਸੀਂ ਸਲੀਬ 'ਤੇ ਚੜ੍ਹਾਏ ਗਏ ਯਿਸੂ ਨਾਸਰੀ ਨੂੰ ਲੱਭਦੀਆਂ ਹੋ; ਉਹ ਜੀ ਉੱਠਿਆ ਹੈ, ਉਹ ਇੱਥੇ ਨਹੀਂ ਹੈ। ਵੇਖੋ ਉਹ ਥਾਂ ਜਿੱਥੇ ਉਨ੍ਹਾਂ ਨੇ ਉਸ ਨੂੰ ਰੱਖਿਆ ਸੀ। 7ਇਸ ਲਈ ਜਾਓ, ਉਸ ਦੇ ਚੇਲਿਆਂ ਅਤੇ ਪਤਰਸ ਨੂੰ ਦੱਸੋ ਕਿ ਉਹ ਤੁਹਾਡੇ ਤੋਂ ਪਹਿਲਾਂ ਗਲੀਲ ਨੂੰ ਜਾਂਦਾ ਹੈ; ਤੁਸੀਂ ਉਸ ਨੂੰ ਉੱਥੇ ਮਿਲੋਗੇ, ਜਿਵੇਂ ਉਸ ਨੇ ਤੁਹਾਨੂੰ ਕਿਹਾ ਸੀ।”
8ਤਦ ਉਹ#16:8 ਕੁਝ ਹਸਤਲੇਖਾਂ ਵਿੱਚ ਇਸ ਜਗ੍ਹਾ 'ਤੇ “ਤੁਰੰਤ” ਲਿਖਿਆ ਹੈ। ਕਬਰ ਤੋਂ ਬਾਹਰ ਨਿੱਕਲ ਕੇ ਦੌੜੀਆਂ ਕਿਉਂਕਿ ਕਾਂਬੇ ਅਤੇ ਘਬਰਾਹਟ ਨੇ ਉਨ੍ਹਾਂ ਨੂੰ ਜਕੜ ਲਿਆ ਸੀ, ਪਰ ਉਨ੍ਹਾਂ ਕਿਸੇ ਨੂੰ ਕੁਝ ਨਾ ਦੱਸਿਆ ਕਿਉਂਕਿ ਉਹ ਡਰੀਆਂ ਹੋਈਆਂ ਸਨ।
ਯਿਸੂ ਦਾ ਪਰਗਟ ਹੋਣਾ
9[ਹਫ਼ਤੇ ਦੇ ਪਹਿਲੇ ਦਿਨ ਜੀ ਉੱਠਣ ਤੋਂ ਬਾਅਦ ਤੜਕੇ ਉਹ ਸਭ ਤੋਂ ਪਹਿਲਾਂ ਮਰਿਯਮ ਮਗਦਲੀਨੀ ਨੂੰ ਵਿਖਾਈ ਦਿੱਤਾ, ਜਿਸ ਵਿੱਚੋਂ ਉਸ ਨੇ ਸੱਤ ਭੂਤ ਕੱਢੇ ਸਨ। 10ਉਸ ਨੇ ਜਾ ਕੇ ਯਿਸੂ ਦੇ ਸਾਥੀਆਂ ਨੂੰ ਖ਼ਬਰ ਦਿੱਤੀ ਜਿਹੜੇ ਵਿਰਲਾਪ ਕਰਦੇ ਅਤੇ ਰੋਂਦੇ ਸਨ। 11ਪਰ ਜਦੋਂ ਉਨ੍ਹਾਂ ਨੇ ਇਹ ਸੁਣਿਆ ਕਿ ਉਹ ਜੀਉਂਦਾ ਹੈ ਅਤੇ ਉਸ ਨੂੰ ਵਿਖਾਈ ਦਿੱਤਾ ਹੈ ਤਾਂ ਵਿਸ਼ਵਾਸ ਨਾ ਕੀਤਾ।
12ਇਸ ਤੋਂ ਬਾਅਦ, ਜਦੋਂ ਉਨ੍ਹਾਂ ਵਿੱਚੋਂ ਦੋ ਜਣੇ ਪਿੰਡ ਵੱਲ ਜਾ ਰਹੇ ਸਨ ਤਾਂ ਉਹ ਹੋਰ ਰੂਪ ਵਿੱਚ ਉਨ੍ਹਾਂ ਉੱਤੇ ਪਰਗਟ ਹੋਇਆ 13ਅਤੇ ਉਨ੍ਹਾਂ ਜਾ ਕੇ ਬਾਕੀਆਂ ਨੂੰ ਖ਼ਬਰ ਦਿੱਤੀ ਪਰ ਉਨ੍ਹਾਂ ਵੀ ਵਿਸ਼ਵਾਸ ਨਾ ਕੀਤਾ।
ਆਖਰੀ ਹੁਕਮ
14ਇਸ ਤੋਂ ਬਾਅਦ ਉਹ ਗਿਆਰਾਂ ਉੱਤੇ ਜਦੋਂ ਉਹ ਭੋਜਨ ਕਰਨ ਬੈਠੇ ਸਨ, ਪਰਗਟ ਹੋਇਆ ਅਤੇ ਉਸ ਨੇ ਉਨ੍ਹਾਂ ਦੇ ਅਵਿਸ਼ਵਾਸ ਅਤੇ ਮਨ ਦੀ ਕਠੋਰਤਾ ਦਾ ਉਲਾਂਭਾ ਦਿੱਤਾ ਕਿਉਂਕਿ ਉਨ੍ਹਾਂ ਨੇ ਉਨ੍ਹਾਂ ਦਾ ਵਿਸ਼ਵਾਸ ਨਹੀਂ ਕੀਤਾ ਜਿਨ੍ਹਾਂ ਉਸ ਨੂੰ ਜੀ ਉੱਠੇ ਵੇਖਿਆ ਸੀ। 15ਫਿਰ ਉਸ ਨੇ ਉਨ੍ਹਾਂ ਨੂੰ ਕਿਹਾ,“ਤੁਸੀਂ ਸਾਰੇ ਸੰਸਾਰ ਵਿੱਚ ਜਾ ਕੇ ਸਰਬੱਤ ਸ੍ਰਿਸ਼ਟ ਨੂੰ ਖੁਸ਼ਖ਼ਬਰੀ ਦਾ ਪ੍ਰਚਾਰ ਕਰੋ। 16ਜਿਹੜਾ ਵਿਸ਼ਵਾਸ ਕਰੇ ਅਤੇ ਬਪਤਿਸਮਾ ਲਵੇ ਉਹ ਬਚਾਇਆ ਜਾਵੇਗਾ ਪਰ ਜਿਹੜਾ ਵਿਸ਼ਵਾਸ ਨਾ ਕਰੇ ਉਹ ਦੋਸ਼ੀ ਠਹਿਰਾਇਆ ਜਾਵੇਗਾ। 17ਵਿਸ਼ਵਾਸ ਕਰਨ ਵਾਲਿਆਂ ਦੇ ਨਾਲ ਇਹ ਚਿੰਨ੍ਹ ਹੋਣਗੇ: ਉਹ ਮੇਰੇ ਨਾਮ ਵਿੱਚ ਦੁਸ਼ਟ ਆਤਮਾਵਾਂ ਨੂੰ ਕੱਢਣਗੇ, ਉਹ ਨਵੀਆਂ-ਨਵੀਆਂ ਭਾਸ਼ਾਵਾਂ ਬੋਲਣਗੇ, 18ਅਤੇ ਸੱਪਾਂ ਨੂੰ ਹੱਥਾਂ ਨਾਲ ਚੁੱਕ ਲੈਣਗੇ ਅਤੇ ਜੇ ਕੋਈ ਜ਼ਹਿਰੀਲੀ ਚੀਜ਼ ਪੀ ਲੈਣ ਤਾਂ ਉਨ੍ਹਾਂ ਦਾ ਕੋਈ ਨੁਕਸਾਨ ਨਾ ਹੋਵੇਗਾ। ਉਹ ਬਿਮਾਰਾਂ 'ਤੇ ਹੱਥ ਰੱਖਣਗੇ ਅਤੇ ਬਿਮਾਰ ਚੰਗੇ ਹੋ ਜਾਣਗੇ।”
ਯਿਸੂ ਦਾ ਸਵਰਗ 'ਤੇ ਉਠਾਇਆ ਜਾਣਾ
19ਫਿਰ ਪ੍ਰਭੂ ਯਿਸੂ ਉਨ੍ਹਾਂ ਨਾਲ ਗੱਲਾਂ ਕਰਨ ਤੋਂ ਬਾਅਦ ਅਕਾਸ਼ 'ਤੇ ਉਠਾ ਲਿਆ ਗਿਆ ਅਤੇ ਪਰਮੇਸ਼ਰ ਦੇ ਸੱਜੇ ਹੱਥ ਬਿਰਾਜਮਾਨ ਹੋ ਗਿਆ। 20ਉਨ੍ਹਾਂ ਨੇ ਹਰ ਥਾਂ ਜਾ ਕੇ ਪ੍ਰਚਾਰ ਕੀਤਾ ਅਤੇ ਪ੍ਰਭੂ ਉਨ੍ਹਾਂ ਦੇ ਸੰਗ ਹੋ ਕੇ ਕੰਮ ਕਰਦਾ ਅਤੇ ਨਾਲ-ਨਾਲ ਹੋ ਰਹੇ ਚਿੰਨ੍ਹਾਂ ਰਾਹੀਂ ਵਚਨ ਨੂੰ ਸਾਬਤ ਕਰਦਾ ਸੀ। ਆਮੀਨ।]#16:20 ਕੁਝ ਹਸਤਲੇਖਾਂ ਵਿੱਚ 9-20 ਤੱਕ ਆਇਤਾਂ ਵੀ ਪਾਈਆਂ ਜਾਂਦੀਆਂ ਹਨ।
Currently Selected:
ਮਰਕੁਸ 16: PSB
Highlight
Share
Copy

Want to have your highlights saved across all your devices? Sign up or sign in
PUNJABI STANDARD BIBLE©
Copyright © 2023 by Global Bible Initiative

: