ਯੂਹੰਨਾ 20
20
ਖਾਲੀ ਕਬਰ
1ਹਫ਼ਤੇ ਦੇ ਪਹਿਲੇ ਦਿਨ ਮਰਿਯਮ ਮਗਦਲੀਨੀ ਤੜਕੇ ਜਦੋਂ ਹਨੇਰਾ ਹੀ ਸੀ, ਕਬਰ ਉੱਤੇ ਆਈ ਅਤੇ ਪੱਥਰ ਨੂੰ ਕਬਰ ਤੋਂ ਹਟਿਆ ਵੇਖਿਆ। 2ਤਦ ਉਹ ਦੌੜੀ ਅਤੇ ਸ਼ਮਊਨ ਪਤਰਸ ਅਤੇ ਦੂਜੇ ਚੇਲੇ ਕੋਲ ਜਿਸ ਨਾਲ ਯਿਸੂ ਪ੍ਰੀਤ ਰੱਖਦਾ ਸੀ, ਆਈ ਅਤੇ ਉਨ੍ਹਾਂ ਨੂੰ ਕਿਹਾ, “ਉਹ ਪ੍ਰਭੂ ਨੂੰ ਕਬਰ ਵਿੱਚੋਂ ਲੈ ਗਏ ਹਨ ਅਤੇ ਪਤਾ ਨਹੀਂ, ਉਸ ਨੂੰ ਕਿੱਥੇ ਰੱਖਿਆ ਹੈ।” 3ਤਦ ਪਤਰਸ ਅਤੇ ਦੂਜਾ ਚੇਲਾ ਨਿੱਕਲੇ ਅਤੇ ਕਬਰ ਵੱਲ ਗਏ। 4ਉਹ ਦੋਵੇਂ ਇਕੱਠੇ ਦੌੜੇ, ਪਰ ਦੂਜਾ ਚੇਲਾ ਪਤਰਸ ਨਾਲੋਂ ਤੇਜ਼ ਦੌੜ ਕੇ ਪਹਿਲਾਂ ਕਬਰ ਉੱਤੇ ਪਹੁੰਚ ਗਿਆ। 5ਉਸ ਨੇ ਝੁਕ ਕੇ ਮਲਮਲ ਦੇ ਕੱਪੜੇ ਪਏ ਹੋਏ ਵੇਖੇ, ਪਰ ਉਹ ਅੰਦਰ ਨਾ ਗਿਆ। 6ਤਦ ਸ਼ਮਊਨ ਪਤਰਸ ਵੀ ਉਸ ਦੇ ਪਿੱਛੇ-ਪਿੱਛੇ ਆ ਪਹੁੰਚਿਆ ਅਤੇ ਕਬਰ ਦੇ ਅੰਦਰ ਗਿਆ ਅਤੇ ਉਸ ਨੇ ਵੀ ਮਲਮਲ ਦੇ ਕੱਪੜੇ ਪਏ ਹੋਏ ਵੇਖੇ; 7ਅਤੇ ਉਹ ਰੁਮਾਲ ਜੋ ਉਸ ਦੇ ਸਿਰ ਉੱਤੇ ਸੀ ਮਲਮਲ ਦੇ ਕੱਪੜੇ ਨਾਲ ਨਹੀਂ, ਸਗੋਂ ਲਪੇਟਿਆ ਹੋਇਆ ਇੱਕ ਥਾਂ 'ਤੇ ਅਲੱਗ ਪਿਆ ਸੀ। 8ਤਦ ਦੂਜਾ ਚੇਲਾ ਵੀ ਜਿਹੜਾ ਕਬਰ ਉੱਤੇ ਪਹਿਲਾਂ ਆਇਆ ਸੀ, ਅੰਦਰ ਗਿਆ ਅਤੇ ਵੇਖ ਕੇ ਵਿਸ਼ਵਾਸ ਕੀਤਾ। 9ਕਿਉਂਕਿ ਉਨ੍ਹਾਂ ਨੇ ਅਜੇ ਤੱਕ ਲਿਖਤ ਨੂੰ ਨਹੀਂ ਸਮਝਿਆ ਸੀ ਕਿ ਉਸ ਦਾ ਮੁਰਦਿਆਂ ਵਿੱਚੋਂ ਜੀ ਉੱਠਣਾ ਜ਼ਰੂਰੀ ਹੈ। 10ਤਦ ਉਹ ਚੇਲੇ ਫੇਰ ਆਪਣੇ ਘਰ ਨੂੰ ਚਲੇ ਗਏ।
ਯਿਸੂ ਦਾ ਮਰਿਯਮ ਮਗਦਲੀਨੀ ਉੱਤੇ ਪਰਗਟ ਹੋਣਾ
11ਪਰ ਮਰਿਯਮ ਬਾਹਰ ਕਬਰ ਉੱਤੇ ਖੜ੍ਹੀ ਰੋਂਦੀ ਰਹੀ। ਫਿਰ ਉਹ ਰੋਂਦੀ-ਰੋਂਦੀ ਕਬਰ ਦੇ ਅੰਦਰ ਝੁਕੀ 12ਅਤੇ ਜਿੱਥੇ ਯਿਸੂ ਦੀ ਲਾਸ਼ ਪਈ ਸੀ ਉੱਥੇ ਦੋ ਸਵਰਗਦੂਤਾਂ ਨੂੰ ਸਫ਼ੇਦ ਵਸਤਰਾਂ ਵਿੱਚ ਬੈਠੇ ਵੇਖਿਆ; ਇੱਕ ਸਿਰ੍ਹਾਣੇ ਵੱਲ ਅਤੇ ਇੱਕ ਪੈਰਾਂ ਵੱਲ। 13ਤਦ ਉਨ੍ਹਾਂ ਉਸ ਨੂੰ ਕਿਹਾ, “ਹੇ ਔਰਤ, ਤੂੰ ਕਿਉਂ ਰੋਂਦੀ ਹੈਂ?” ਉਸ ਨੇ ਉਨ੍ਹਾਂ ਨੂੰ ਕਿਹਾ, “ਉਹ ਮੇਰੇ ਪ੍ਰਭੂ ਨੂੰ ਲੈ ਗਏ ਹਨ ਅਤੇ ਮੈਂ ਨਹੀਂ ਜਾਣਦੀ ਕਿ ਉਸ ਨੂੰ ਕਿੱਥੇ ਰੱਖਿਆ ਹੈ।” 14ਇਹ ਕਹਿ ਕੇ ਉਹ ਪਿੱਛੇ ਮੁੜੀ ਅਤੇ ਯਿਸੂ ਨੂੰ ਖੜ੍ਹੇ ਵੇਖਿਆ, ਪਰ ਨਾ ਪਛਾਣਿਆ ਕਿ ਇਹ ਯਿਸੂ ਹੈ। 15ਯਿਸੂ ਨੇ ਉਸ ਨੂੰ ਕਿਹਾ,“ਹੇ ਔਰਤ, ਤੂੰ ਕਿਉਂ ਰੋਂਦੀ ਹੈਂ? ਤੂੰ ਕਿਸ ਨੂੰ ਲੱਭਦੀ ਹੈਂ?” ਉਸ ਨੇ ਇਹ ਸਮਝ ਕੇ ਜੋ ਉਹ ਮਾਲੀ ਹੈ ਉਸ ਨੂੰ ਕਿਹਾ, “ਸ੍ਰੀ ਮਾਨ ਜੀ, ਜੇ ਤੂੰ ਉਸ ਨੂੰ ਚੁੱਕ ਕੇ ਲੈ ਗਿਆ ਹੈਂ ਤਾਂ ਮੈਨੂੰ ਦੱਸ ਕਿ ਤੂੰ ਉਸ ਨੂੰ ਕਿੱਥੇ ਰੱਖਿਆ ਹੈ ਅਤੇ ਮੈਂ ਉਸ ਨੂੰ ਲੈ ਜਾਵਾਂਗੀ।” 16ਯਿਸੂ ਨੇ ਉਸ ਨੂੰ ਕਿਹਾ,“ਮਰਿਯਮ!” ਤਦ ਮਰਿਯਮ ਨੇ ਪਿੱਛੇ ਮੁੜ ਕੇ ਇਬਰਾਨੀ ਵਿੱਚ ਉਸ ਨੂੰ ਕਿਹਾ, “ਰੱਬੋਨੀ” (ਜਿਸ ਦਾ ਅਰਥ ਹੈ “ਗੁਰੂ”)। 17ਯਿਸੂ ਨੇ ਉਸ ਨੂੰ ਕਿਹਾ,“ਮੈਨੂੰ ਨਾ ਛੂਹ ਕਿਉਂਕਿ ਮੈਂ ਅਜੇ ਤੱਕ ਉਤਾਂਹ ਪਿਤਾ ਕੋਲ ਨਹੀਂ ਗਿਆ, ਪਰ ਮੇਰੇ ਭਾਈਆਂ ਕੋਲ ਜਾ ਅਤੇ ਉਨ੍ਹਾਂ ਨੂੰ ਕਹਿ, ‘ਮੈਂ ਆਪਣੇ ਪਿਤਾ ਅਤੇ ਤੁਹਾਡੇ ਪਿਤਾ ਅਤੇ ਆਪਣੇ ਪਰਮੇਸ਼ਰ ਅਤੇ ਤੁਹਾਡੇ ਪਰਮੇਸ਼ਰ ਕੋਲ ਉਤਾਂਹ ਜਾਂਦਾ ਹਾਂ’।” 18ਮਰਿਯਮ ਮਗਦਲੀਨੀ ਨੇ ਆ ਕੇ ਚੇਲਿਆਂ ਨੂੰ ਖ਼ਬਰ ਦਿੱਤੀ, “ਮੈਂ ਪ੍ਰਭੂ ਨੂੰ ਵੇਖਿਆ ਹੈ ਅਤੇ ਇਹ ਗੱਲਾਂ ਉਸ ਨੇ ਮੈਨੂੰ ਕਹੀਆਂ ਹਨ।”
ਯਿਸੂ ਦਾ ਚੇਲਿਆਂ ਉੱਤੇ ਪਰਗਟ ਹੋਣਾ
19ਤਦ ਉਸੇ ਦਿਨ ਜੋ ਹਫ਼ਤੇ ਦਾ ਪਹਿਲਾ ਦਿਨ ਸੀ, ਸ਼ਾਮ ਦੇ ਵੇਲੇ ਜਦੋਂ ਉੱਥੋਂ ਦੇ ਦਰਵਾਜ਼ੇ ਜਿੱਥੇ ਚੇਲੇ ਸਨ, ਯਹੂਦੀਆਂ ਦੇ ਡਰ ਦੇ ਕਾਰਨ ਬੰਦ ਸਨ ਤਾਂ ਯਿਸੂ ਆ ਕੇ ਉਨ੍ਹਾਂ ਦੇ ਵਿਚਕਾਰ ਖੜ੍ਹਾ ਹੋ ਗਿਆ ਅਤੇ ਉਨ੍ਹਾਂ ਨੂੰ ਕਿਹਾ,“ਤੁਹਾਨੂੰ ਸ਼ਾਂਤੀ ਮਿਲੇ।” 20ਇਹ ਕਹਿ ਕੇ ਉਸ ਨੇ ਆਪਣੇ ਹੱਥ ਅਤੇ ਵੱਖੀ ਉਨ੍ਹਾਂ ਨੂੰ ਵਿਖਾਈ। ਤਦ ਚੇਲੇ ਪ੍ਰਭੂ ਨੂੰ ਵੇਖ ਕੇ ਪ੍ਰਸੰਨ ਹੋਏ। 21ਯਿਸੂ ਨੇ ਉਨ੍ਹਾਂ ਨੂੰ ਫੇਰ ਕਿਹਾ,“ਤੁਹਾਨੂੰ ਸ਼ਾਂਤੀ ਮਿਲੇ! ਜਿਵੇਂ ਪਿਤਾ ਨੇ ਮੈਨੂੰ ਭੇਜਿਆ ਹੈ, ਮੈਂ ਵੀ ਤੁਹਾਨੂੰ ਭੇਜਦਾ ਹਾਂ।” 22ਇਹ ਕਹਿ ਕੇ ਉਸ ਨੇ ਉਨ੍ਹਾਂ ਉੱਤੇ ਫੂਕ ਮਾਰੀ ਅਤੇ ਕਿਹਾ,“ਪਵਿੱਤਰ ਆਤਮਾ ਲਵੋ; 23ਜਿਨ੍ਹਾਂ ਦੇ ਪਾਪ ਤੁਸੀਂ ਮਾਫ਼ ਕਰੋਗੇ ਉਨ੍ਹਾਂ ਦੇ ਮਾਫ਼ ਕੀਤੇ ਜਾਣਗੇ ਅਤੇ ਜਿਨ੍ਹਾਂ ਦੇ ਮਾਫ਼ ਨਹੀਂ ਕਰੋਗੇ ਉਨ੍ਹਾਂ ਦੇ ਬਣੇ ਰਹਿਣਗੇ।”
ਯਿਸੂ ਦਾ ਥੋਮਾ ਉੱਤੇ ਪਰਗਟ ਹੋਣਾ
24ਜਦੋਂ ਯਿਸੂ ਆਇਆ ਤਾਂ ਉਨ੍ਹਾਂ ਬਾਰ੍ਹਾਂ ਵਿੱਚੋਂ ਇੱਕ, ਥੋਮਾ ਜਿਹੜਾ ਦੀਦੁਮੁਸ ਕਹਾਉਂਦਾ ਹੈ, ਉਨ੍ਹਾਂ ਦੇ ਨਾਲ ਨਹੀਂ ਸੀ। 25ਸੋ ਬਾਕੀ ਚੇਲਿਆਂ ਨੇ ਉਸ ਨੂੰ ਕਿਹਾ, “ਅਸੀਂ ਪ੍ਰਭੂ ਨੂੰ ਵੇਖਿਆ ਹੈ।” ਪਰ ਉਸ ਨੇ ਉਨ੍ਹਾਂ ਨੂੰ ਕਿਹਾ, “ਜਦੋਂ ਤੱਕ ਮੈਂ ਉਸ ਦੇ ਹੱਥਾਂ ਵਿੱਚ ਕਿੱਲਾਂ ਦੇ ਨਿਸ਼ਾਨ ਨਾ ਵੇਖ ਲਵਾਂ ਅਤੇ ਕਿੱਲਾਂ ਦੇ ਛੇਦਾਂ ਵਿੱਚ ਆਪਣੀ ਉਂਗਲ ਨਾ ਪਾ ਲਵਾਂ ਤੇ ਉਸ ਦੀ ਵੱਖੀ ਵਿੱਚ ਆਪਣਾ ਹੱਥ ਨਾ ਪਾਵਾਂ, ਮੈਂ ਕਦੇ ਵਿਸ਼ਵਾਸ ਨਹੀਂ ਕਰਾਂਗਾ।”
26ਅੱਠ ਦਿਨਾਂ ਬਾਅਦ ਉਸ ਦੇ ਚੇਲੇ ਫੇਰ ਘਰ ਵਿੱਚ ਸਨ ਅਤੇ ਥੋਮਾ ਉਨ੍ਹਾਂ ਦੇ ਨਾਲ ਸੀ। ਦਰਵਾਜ਼ੇ ਬੰਦ ਹੁੰਦੇ ਹੋਏ ਵੀ ਯਿਸੂ ਆਇਆ ਅਤੇ ਵਿਚਕਾਰ ਖੜ੍ਹੇ ਹੋ ਕੇ ਕਿਹਾ,“ਤੁਹਾਨੂੰ ਸ਼ਾਂਤੀ ਮਿਲੇ।” 27ਤਦ ਉਸ ਨੇ ਥੋਮਾ ਨੂੰ ਕਿਹਾ,“ਆਪਣੀ ਉਂਗਲ ਇੱਧਰ ਲਿਆ ਅਤੇ ਮੇਰੇ ਹੱਥਾਂ ਨੂੰ ਵੇਖ ਅਤੇ ਆਪਣਾ ਹੱਥ ਮੇਰੀ ਵੱਖੀ ਵਿੱਚ ਪਾ; ਸ਼ੱਕ ਨਾ ਕਰ ਸਗੋਂ ਵਿਸ਼ਵਾਸ ਕਰ।” 28ਥੋਮਾ ਨੇ ਉਸ ਨੂੰ ਕਿਹਾ, “ਹੇ ਮੇਰੇ ਪ੍ਰਭੂ! ਹੇ ਮੇਰੇ ਪਰਮੇਸ਼ਰ!” 29ਯਿਸੂ ਨੇ ਉਸ ਨੂੰ ਕਿਹਾ,“ਕੀ ਤੂੰ ਇਸ ਲਈ ਵਿਸ਼ਵਾਸ ਕੀਤਾ ਕਿ ਤੂੰ ਮੈਨੂੰ ਵੇਖਿਆ ਹੈ? ਧੰਨ ਉਹ ਜਿਹੜੇ ਬਿਨਾਂ ਵੇਖਿਆਂ ਵਿਸ਼ਵਾਸ ਕਰਦੇ ਹਨ।”
ਪੁਸਤਕ ਦਾ ਉਦੇਸ਼
30ਯਿਸੂ ਨੇ ਆਪਣੇ ਚੇਲਿਆਂ ਦੇ ਸਾਹਮਣੇ ਹੋਰ ਵੀ ਬਹੁਤ ਸਾਰੇ ਚਿੰਨ੍ਹ ਵਿਖਾਏ ਜੋ ਇਸ ਪੁਸਤਕ ਵਿੱਚ ਨਹੀਂ ਲਿਖੇ ਗਏ ਹਨ। 31ਪਰ ਜੋ ਲਿਖੇ ਗਏ ਹਨ ਉਹ ਇਸ ਲਈ ਕਿ ਤੁਸੀਂ ਵਿਸ਼ਵਾਸ ਕਰੋ ਕਿ ਯਿਸੂ ਹੀ ਪਰਮੇਸ਼ਰ ਦਾ ਪੁੱਤਰ ਮਸੀਹ ਹੈ ਅਤੇ ਵਿਸ਼ਵਾਸ ਕਰਕੇ ਉਸ ਦੇ ਨਾਮ ਵਿੱਚ ਜੀਵਨ ਪਾਓ।
Currently Selected:
ਯੂਹੰਨਾ 20: PSB
Highlight
Share
Copy

Want to have your highlights saved across all your devices? Sign up or sign in
PUNJABI STANDARD BIBLE©
Copyright © 2023 by Global Bible Initiative

: