ਰਸੂਲ 25
25
ਪੌਲੁਸ ਵੱਲੋਂ ਕੈਸਰ ਨੂੰ ਬੇਨਤੀ
1ਫ਼ੇਸਤੁਸ ਉਸ ਪ੍ਰਾਂਤ ਵਿੱਚ ਪਹੁੰਚ ਕੇ ਤਿੰਨਾਂ ਦਿਨਾਂ ਬਾਅਦ ਕੈਸਰਿਯਾ ਤੋਂ ਯਰੂਸ਼ਲਮ ਨੂੰ ਗਿਆ। 2ਤਦ ਪ੍ਰਧਾਨ ਯਾਜਕਾਂ ਅਤੇ ਯਹੂਦੀਆਂ ਦੇ ਆਗੂਆਂ ਨੇ ਪੌਲੁਸ ਦੇ ਵਿਰੁੱਧ ਫ਼ੇਸਤੁਸ ਸਾਹਮਣੇ ਦੋਸ਼ ਲਾਏ 3ਅਤੇ ਉਸ ਦੀ ਮਿੰਨਤ ਕਰਨ ਲੱਗੇ ਕਿ ਉਹ ਕਿਰਪਾ ਕਰਕੇ ਪੌਲੁਸ ਨੂੰ ਯਰੂਸ਼ਲਮ ਵਿੱਚ ਬੁਲਾਵੇ; ਕਿਉਂਕਿ ਉਨ੍ਹਾਂ ਨੇ ਉਸ ਨੂੰ ਰਾਹ ਵਿੱਚ ਹੀ ਮਾਰ ਸੁੱਟਣ ਦੀ ਸਾਜ਼ਸ਼ ਰਚੀ ਸੀ। 4ਪਰ ਫ਼ੇਸਤੁਸ ਨੇ ਉੱਤਰ ਦਿੱਤਾ, “ਪੌਲੁਸ ਕੈਸਰਿਯਾ ਵਿੱਚ ਹੀ ਪਹਿਰੇ ਹੇਠ ਹੈ ਅਤੇ ਮੈਂ ਆਪ ਛੇਤੀ ਉੱਥੇ ਜਾਣ ਵਾਲਾ ਹਾਂ।” 5ਉਸ ਨੇ ਕਿਹਾ, “ਤੁਹਾਡੇ ਵਿੱਚੋਂ ਜਿਹੜੇ ਪ੍ਰਮੁੱਖ ਵਿਅਕਤੀ ਹਨ ਉਹ ਮੇਰੇ ਨਾਲ ਚੱਲਣ ਅਤੇ ਜੇ ਉਸ ਦੀ ਕੋਈ ਗਲਤੀ ਹੈ ਤਾਂ ਉਸ 'ਤੇ ਦੋਸ਼ ਲਾਉਣ।”
6ਫਿਰ ਉਨ੍ਹਾਂ ਕੋਲ ਅੱਠ ਜਾਂ ਦਸ ਦਿਨ ਰੁਕ ਕੇ ਉਹ ਕੈਸਰਿਯਾ ਆ ਗਿਆ ਅਤੇ ਅਗਲੇ ਦਿਨ ਨਿਆਂ ਆਸਣ 'ਤੇ ਬੈਠ ਕੇ ਪੌਲੁਸ ਨੂੰ ਲਿਆਉਣ ਦਾ ਹੁਕਮ ਦਿੱਤਾ। 7ਜਦੋਂ ਪੌਲੁਸ ਆਇਆ ਤਾਂ ਉਹ ਯਹੂਦੀ ਜਿਹੜੇ ਯਰੂਸ਼ਲਮ ਤੋਂ ਆਏ ਸਨ ਉਸ ਦੇ ਆਲੇ-ਦੁਆਲੇ ਖੜ੍ਹੇ ਹੋ ਗਏ ਅਤੇ#25:7 ਕੁਝ ਹਸਤਲੇਖਾਂ ਵਿੱਚ ਇਸ ਜਗ੍ਹਾ 'ਤੇ “ਪੌਲੁਸ ਦੇ ਵਿਰੁੱਧ” ਲਿਖਿਆ ਹੈ। ਬਹੁਤ ਸਾਰੇ ਗੰਭੀਰ ਦੋਸ਼ ਲਾਉਣ ਲੱਗੇ ਜਿਨ੍ਹਾਂ ਨੂੰ ਉਹ ਸਾਬਤ ਨਾ ਕਰ ਸਕੇ। 8ਪਰ ਪੌਲੁਸ ਨੇ ਆਪਣੇ ਬਚਾਅ ਵਿੱਚ ਕਿਹਾ, “ਮੈਂ ਨਾ ਯਹੂਦੀਆਂ ਦੀ ਬਿਵਸਥਾ ਦੇ ਵਿਰੁੱਧ, ਨਾ ਹੈਕਲ ਦੇ ਵਿਰੁੱਧ ਅਤੇ ਨਾ ਹੀ ਕੈਸਰ ਦੇ ਵਿਰੁੱਧ ਕੋਈ ਅਪਰਾਧ ਕੀਤਾ ਹੈ।” 9ਤਦ ਫ਼ੇਸਤੁਸ ਨੇ ਯਹੂਦੀਆਂ ਨੂੰ ਖੁਸ਼ ਕਰਨ ਦੀ ਇੱਛਾ ਨਾਲ ਪੌਲੁਸ ਨੂੰ ਕਿਹਾ, “ਕੀ ਤੂੰ ਚਾਹੁੰਦਾ ਹੈਂ ਕਿ ਇਨ੍ਹਾਂ ਗੱਲਾਂ ਦੇ ਵਿਖੇ ਤੇਰਾ ਨਿਆਂ ਮੇਰੇ ਸਾਹਮਣੇ ਯਰੂਸ਼ਲਮ ਵਿੱਚ ਕੀਤਾ ਜਾਵੇ?” 10ਪੌਲੁਸ ਨੇ ਕਿਹਾ, “ਮੈਂ ਕੈਸਰ ਦੇ ਨਿਆਂ ਆਸਣ ਦੇ ਸਾਹਮਣੇ ਖੜ੍ਹਾ ਹਾਂ, ਮੇਰਾ ਨਿਆਂ ਇੱਥੇ ਹੀ ਹੋਣਾ ਚਾਹੀਦਾ ਹੈ। ਮੈਂ ਯਹੂਦੀਆਂ ਦਾ ਕੁਝ ਬੁਰਾ ਨਹੀਂ ਕੀਤਾ ਜਿਵੇਂ ਕਿ ਤੁਸੀਂ ਆਪ ਚੰਗੀ ਤਰ੍ਹਾਂ ਜਾਣਦੇ ਹੋ। 11ਜੇ ਮੈਂ ਕੁਝ ਗਲਤ ਕੀਤਾ ਹੈ ਅਤੇ ਮੌਤ ਦੇ ਯੋਗ ਕੋਈ ਕੰਮ ਕੀਤਾ ਹੈ ਤਾਂ ਮੈਂ ਮਰਨ ਤੋਂ ਇਨਕਾਰ ਨਹੀਂ ਕਰਦਾ, ਪਰ ਜੇ ਅਜਿਹੀ ਕੋਈ ਗੱਲ ਹੈ ਹੀ ਨਹੀਂ ਜਿਸ ਦਾ ਇਹ ਮੇਰੇ ਉੱਤੇ ਦੋਸ਼ ਲਾਉਂਦੇ ਹਨ ਤਾਂ ਕੋਈ ਮੈਨੂੰ ਇਨ੍ਹਾਂ ਦੇ ਹਵਾਲੇ ਨਹੀਂ ਕਰ ਸਕਦਾ। ਮੈਂ ਕੈਸਰ ਨੂੰ ਅਪੀਲ ਕਰਦਾ ਹਾਂ।” 12ਤਦ ਫ਼ੇਸਤੁਸ ਨੇ ਸਲਾਹਕਾਰਾਂ ਨਾਲ ਗੱਲ ਕਰਕੇ ਉੱਤਰ ਦਿੱਤਾ, “ਤੂੰ ਕੈਸਰ ਨੂੰ ਅਪੀਲ ਕੀਤੀ ਹੈ, ਤੂੰ ਕੈਸਰ ਕੋਲ ਜਾਵੇਂਗਾ।”
ਰਾਜਾ ਅਗ੍ਰਿੱਪਾ ਅਤੇ ਬਰਨੀਕੇ ਦੀ ਫ਼ੇਸਤੁਸ ਨਾਲ ਭੇਂਟ
13ਕੁਝ ਦਿਨਾਂ ਬਾਅਦ ਰਾਜਾ ਅਗ੍ਰਿੱਪਾ ਅਤੇ ਬਰਨੀਕੇ, ਫ਼ੇਸਤੁਸ ਦਾ ਸੁਆਗਤ ਕਰਨ ਲਈ ਕੈਸਰਿਯਾ ਵਿੱਚ ਆਏ। 14ਜਦੋਂ ਉਨ੍ਹਾਂ ਨੂੰ ਉੱਥੇ ਠਹਿਰੇ ਹੋਏ ਕਈ ਦਿਨ ਹੋ ਗਏ ਤਾਂ ਫ਼ੇਸਤੁਸ ਨੇ ਰਾਜੇ ਨੂੰ ਪੌਲੁਸ ਦੇ ਬਾਰੇ ਦੱਸਦੇ ਹੋਏ ਕਿਹਾ, “ਫ਼ੇਲਿਕਸ ਇੱਕ ਕੈਦੀ ਨੂੰ ਪਿੱਛੇ ਛੱਡ ਗਿਆ ਹੈ। 15ਜਦੋਂ ਮੈਂ ਯਰੂਸ਼ਲਮ ਵਿੱਚ ਸੀ ਤਾਂ ਪ੍ਰਧਾਨ ਯਾਜਕਾਂ ਅਤੇ ਯਹੂਦੀਆਂ ਦੇ ਬਜ਼ੁਰਗਾਂ#25:15 ਅਰਥਾਤ ਆਗੂਆਂ ਨੇ ਮੈਨੂੰ ਉਸ ਬਾਰੇ ਦੱਸਿਆ ਅਤੇ ਉਸ ਦੇ ਵਿਰੁੱਧ ਸਜ਼ਾ ਦੀ ਮੰਗ ਕੀਤੀ। 16ਪਰ ਮੈਂ ਉਨ੍ਹਾਂ ਨੂੰ ਉੱਤਰ ਦਿੱਤਾ ਕਿ ਰੋਮੀਆਂ ਦਾ ਇਹ ਦਸਤੂਰ ਨਹੀਂ ਹੈ ਕਿ ਕਿਸੇ ਅਪਰਾਧੀ ਨੂੰ ਪਹਿਲਾਂ ਹੀ ਸਜ਼ਾ ਦੇ ਲਈ ਹਵਾਲੇ ਕਰਨ, ਜਦੋਂ ਤੱਕ ਕਿ ਉਹ ਉਸ ਨੂੰ ਮੁਦਈਆਂ#25:16 ਮੁਦਈ ਅਰਥਾਤ ਦੋਸ਼ ਲਾਉਣ ਵਾਲੇ ਦੇ ਸਾਹਮਣੇ ਆ ਕੇ ਦੋਸ਼ਾਂ ਦੇ ਵਿਖੇ ਆਪਣਾ ਪੱਖ ਰੱਖਣ ਦਾ ਮੌਕਾ ਨਾ ਦੇਣ।” 17ਸੋ ਜਦੋਂ ਉਹ ਇੱਥੇ ਇਕੱਠੇ ਹੋਏ ਤਾਂ ਮੈਂ ਬਿਨਾਂ ਕੋਈ ਦੇਰੀ ਕੀਤੇ ਅਗਲੇ ਦਿਨ ਨਿਆਂ ਆਸਣ 'ਤੇ ਬੈਠ ਕੇ ਉਸ ਮਨੁੱਖ ਨੂੰ ਲਿਆਉਣ ਦਾ ਹੁਕਮ ਦਿੱਤਾ। 18ਪਰ ਉਸ ਦੇ ਮੁਦਈਆਂ ਨੇ ਖੜ੍ਹੇ ਹੋ ਕੇ ਉਸ 'ਤੇ ਅਜਿਹੀ ਕਿਸੇ ਬੁਰਾਈ ਦਾ ਦੋਸ਼ ਨਾ ਲਾਇਆ ਜਿਹੜੀ ਮੈਂ ਸੋਚ ਰਿਹਾ ਸੀ, 19ਸਗੋਂ ਇਸ ਦੇ ਨਾਲ ਉਨ੍ਹਾਂ ਦਾ ਝਗੜਾ ਆਪਣੇ ਧਰਮ ਦੇ ਵਿਖੇ ਅਤੇ ਕਿਸੇ ਯਿਸੂ ਦੇ ਬਾਰੇ ਸੀ ਜਿਹੜਾ ਮਰ ਗਿਆ ਸੀ ਅਤੇ ਪੌਲੁਸ ਉਸ ਨੂੰ ਜੀਉਂਦਾ ਦੱਸ ਰਿਹਾ ਸੀ। 20ਜਦੋਂ ਮੈਂ ਦੁਬਿਧਾ ਵਿੱਚ ਸੀ ਕਿ ਇਨ੍ਹਾਂ ਗੱਲਾਂ ਦੀ ਜਾਂਚ-ਪੜਤਾਲ ਕਿਵੇਂ ਕਰਾਂ ਤਾਂ ਮੈਂ ਉਸ ਨੂੰ ਪੁੱਛਿਆ ਕਿ ਤੂੰ ਯਰੂਸ਼ਲਮ ਜਾਣਾ ਚਾਹੁੰਦਾ ਹੈਂ ਜੋ ਉੱਥੇ ਇਨ੍ਹਾਂ ਗੱਲਾਂ ਦੇ ਵਿਖੇ ਤੇਰਾ ਨਿਆਂ ਹੋਵੇ। 21ਪਰ ਜਦੋਂ ਪੌਲੁਸ ਨੇ ਅਪੀਲ ਕੀਤੀ ਕਿ ਉਸ ਨੂੰ ਪਾਤਸ਼ਾਹ ਦੇ ਫੈਸਲੇ ਤੱਕ ਇੱਥੇ ਹੀ ਰੱਖਿਆ ਜਾਵੇ ਤਾਂ ਮੈਂ ਹੁਕਮ ਦਿੱਤਾ ਕਿ ਜਦੋਂ ਤੱਕ ਮੈਂ ਉਸ ਨੂੰ ਕੈਸਰ ਕੋਲ ਨਾ ਭੇਜਾਂ, ਉਸ ਨੂੰ ਪਹਿਰੇ ਹੇਠ ਰੱਖਿਆ ਜਾਵੇ। 22ਤਦ ਅਗ੍ਰਿੱਪਾ ਨੇ ਫ਼ੇਸਤੁਸ ਨੂੰ ਕਿਹਾ, “ਮੈਂ ਵੀ ਇਸ ਮਨੁੱਖ ਦੀਆਂ ਗੱਲਾਂ ਸੁਣਨਾ ਚਾਹੁੰਦਾ ਹਾਂ।” ਫ਼ੇਸਤੁਸ ਨੇ ਕਿਹਾ, “ਤੂੰ ਕੱਲ੍ਹ ਸੁਣ ਲਵੀਂ।”
ਰਾਜਾ ਅਗ੍ਰਿੱਪਾ ਦੇ ਸਾਹਮਣੇ ਪੌਲੁਸ
23ਅਗਲੇ ਦਿਨ ਅਗ੍ਰਿੱਪਾ ਅਤੇ ਬਰਨੀਕੇ ਬੜੀ ਧੂਮਧਾਮ ਨਾਲ ਆਏ ਅਤੇ ਸੈਨਾਪਤੀਆਂ ਅਤੇ ਨਗਰ ਦੇ ਪ੍ਰਮੁੱਖ ਵਿਅਕਤੀਆਂ ਸਮੇਤ ਦਰਬਾਰ ਵਿੱਚ ਪ੍ਰਵੇਸ਼ ਕੀਤਾ। ਤਦ ਫ਼ੇਸਤੁਸ ਨੇ ਪੌਲੁਸ ਨੂੰ ਲਿਆਉਣ ਦਾ ਹੁਕਮ ਦਿੱਤਾ। 24ਫ਼ੇਸਤੁਸ ਨੇ ਕਿਹਾ, “ਹੇ ਰਾਜਾ ਅਗ੍ਰਿੱਪਾ ਅਤੇ ਸਾਡੇ ਨਾਲ ਹਾਜ਼ਰ ਸਭ ਲੋਕੋ, ਤੁਸੀਂ ਇਸ ਵਿਅਕਤੀ ਨੂੰ ਵੇਖਦੇ ਹੋ ਜਿਸ ਬਾਰੇ ਸਾਰੇ ਯਹੂਦੀ ਲੋਕਾਂ ਨੇ ਯਰੂਸ਼ਲਮ ਵਿੱਚ ਅਤੇ ਇੱਥੇ ਵੀ ਚੀਕ-ਚੀਕ ਕੇ ਮੈਨੂੰ ਅਪੀਲ ਕੀਤੀ ਕਿ ਹੁਣ ਇਸ ਦਾ ਜੀਉਂਦੇ ਰਹਿਣਾ ਯੋਗ ਨਹੀਂ। 25ਪਰ ਮੈਂ ਜਾਣ ਲਿਆ ਕਿ ਇਸ ਨੇ ਮੌਤ ਦੇ ਯੋਗ ਕੋਈ ਕੰਮ ਨਹੀਂ ਕੀਤਾ ਹੈ, ਪਰ ਜਦੋਂ ਇਸ ਨੇ ਆਪ ਪਾਤਸ਼ਾਹ ਨੂੰ ਅਪੀਲ ਕੀਤੀ ਤਾਂ ਮੈਂ ਇਸ ਨੂੰ ਭੇਜਣ ਦਾ ਫੈਸਲਾ ਕੀਤਾ। 26ਮੇਰੇ ਕੋਲ ਇਸ ਦੇ ਵਿਖੇ ਮਹਾਰਾਜ ਨੂੰ ਲਿਖਣ ਲਈ ਕੋਈ ਨਿਸ਼ਚਿਤ ਗੱਲ ਨਹੀਂ ਹੈ, ਇਸ ਲਈ ਮੈਂ ਇਸ ਨੂੰ ਤੁਹਾਡੇ ਸਭ ਦੇ ਅਤੇ ਹੇ ਰਾਜਾ ਅਗ੍ਰਿੱਪਾ, ਖਾਸ ਕਰਕੇ ਤੇਰੇ ਸਾਹਮਣੇ ਲਿਆਂਦਾ ਹੈ ਤਾਂਕਿ ਇਸ ਦੀ ਜਾਂਚ ਕਰਨ ਤੋਂ ਬਾਅਦ ਮੇਰੇ ਕੋਲ ਲਿਖਣ ਲਈ ਕੁਝ ਹੋਵੇ; 27ਕਿਉਂਕਿ ਮੈਨੂੰ ਇਹ ਠੀਕ ਨਹੀਂ ਲੱਗਦਾ ਕਿ ਕਿਸੇ ਕੈਦੀ ਨੂੰ ਭੇਜਾਂ, ਪਰ ਉਸ 'ਤੇ ਲੱਗੇ ਦੋਸ਼ਾਂ ਦਾ ਵੇਰਵਾ ਨਾ ਦੇਵਾਂ।”
Currently Selected:
ਰਸੂਲ 25: PSB
Highlight
Share
Copy

Want to have your highlights saved across all your devices? Sign up or sign in
PUNJABI STANDARD BIBLE©
Copyright © 2023 by Global Bible Initiative

: