Bible App logo
Search Icon

2 ਪਤਰਸ 1

1
ਸਲਾਮ
1ਮੇਰੇ ਸ਼ਮਊਨ ਪਤਰਸ ਵੱਲੋਂ ਜੋ ਯਿਸੂ ਮਸੀਹ ਦਾ ਦਾਸ ਅਤੇ ਰਸੂਲ ਹਾਂ, ਉਨ੍ਹਾਂ ਨੂੰ ਜਿਨ੍ਹਾਂ ਸਾਡੇ ਪਰਮੇਸ਼ਰ ਅਤੇ ਮੁਕਤੀਦਾਤਾ ਯਿਸੂ ਮਸੀਹ ਦੀ ਧਾਰਮਿਕਤਾ ਦੇ ਰਾਹੀਂ ਸਾਡੇ ਵਾਂਗ ਹੀ ਵਡਮੁੱਲਾ ਵਿਸ਼ਵਾਸ ਪ੍ਰਾਪਤ ਕੀਤਾ ਹੈ; 2ਪਰਮੇਸ਼ਰ ਦੇ ਅਤੇ ਸਾਡੇ ਪ੍ਰਭੂ ਯਿਸੂ ਦੇ ਗਿਆਨ ਦੇ ਰਾਹੀਂ ਤੁਹਾਡੇ ਉੱਤੇ ਕਿਰਪਾ ਅਤੇ ਸ਼ਾਂਤੀ ਭਰਪੂਰੀ ਨਾਲ ਹੁੰਦੀ ਰਹੇ।
ਮਸੀਹੀ ਬੁਲਾਹਟ ਅਤੇ ਚੁਣੇ ਜਾਣਾ
3ਪ੍ਰਭੂ ਯਿਸੂ ਦੀ ਈਸ਼ਵਰੀ ਸਮਰੱਥਾ ਨੇ ਸਾਨੂੰ ਜੀਵਨ ਅਤੇ ਭਗਤੀ ਨਾਲ ਸੰਬੰਧਤ ਸਭ ਕੁਝ ਦਿੱਤਾ ਹੈ ਅਤੇ ਇਹ ਸਭ ਉਸ ਦੇ ਗਿਆਨ ਦੇ ਰਾਹੀਂ ਹੋਇਆ ਜਿਸ ਨੇ ਸਾਨੂੰ ਆਪਣੀ ਮਹਿਮਾ ਅਤੇ ਸਦਗੁਣ ਦੇ ਦੁਆਰਾ ਬੁਲਾਇਆ। 4ਇਨ੍ਹਾਂ ਦੇ ਕਾਰਨ ਹੀ ਉਸ ਨੇ ਸਾਨੂੰ ਬਹੁਮੁੱਲੇ ਅਤੇ ਵੱਡੇ-ਵੱਡੇ ਵਾਇਦੇ ਦਿੱਤੇ ਹਨ ਤਾਂਕਿ ਇਨ੍ਹਾਂ ਵਾਇਦਿਆਂ ਦੇ ਦੁਆਰਾ ਤੁਸੀਂ ਉਸ ਭ੍ਰਿਸ਼ਟਤਾ ਤੋਂ ਬਚ ਕੇ ਜੋ ਬੁਰੀਆਂ ਕਾਮਨਾਵਾਂ ਦੇ ਕਾਰਨ ਸੰਸਾਰ ਵਿੱਚ ਹੈ, ਈਸ਼ਵਰੀ ਸੁਭਾਅ ਵਿੱਚ ਸਾਂਝੀ ਹੋ ਜਾਓ। 5ਇਸੇ ਕਾਰਨ ਪੂਰਾ ਯਤਨ ਕਰੋ ਕਿ ਆਪਣੇ ਵਿਸ਼ਵਾਸ ਵਿੱਚ ਨੇਕੀ, ਨੇਕੀ ਵਿੱਚ ਗਿਆਨ, 6ਗਿਆਨ ਵਿੱਚ ਸੰਜਮ, ਸੰਜਮ ਵਿੱਚ ਧੀਰਜ, ਧੀਰਜ ਵਿੱਚ ਭਗਤੀ, 7ਭਗਤੀ ਵਿੱਚ ਭਰੱਪਣ ਦਾ ਪ੍ਰੇਮ ਅਤੇ ਭਰੱਪਣ ਦੇ ਪ੍ਰੇਮ ਵਿੱਚ ਪਿਆਰ ਨੂੰ ਜੋੜਦੇ ਜਾਓ। 8ਜੇ ਇਹ ਗੁਣ ਤੁਹਾਡੇ ਵਿੱਚ ਹੋਣ ਅਤੇ ਵਧਦੇ ਜਾਣ ਤਾਂ ਇਹ ਤੁਹਾਨੂੰ ਸਾਡੇ ਪ੍ਰਭੂ ਯਿਸੂ ਮਸੀਹ ਦੇ ਗਿਆਨ ਵਿੱਚ ਨਿਕੰਮਾ ਅਤੇ ਫਲਹੀਣ ਨਹੀਂ ਹੋਣ ਦੇਣਗੇ। 9ਕਿਉਂਕਿ ਜਿਸ ਦੇ ਅੰਦਰ ਇਹ ਗੁਣ ਨਹੀਂ ਹਨ ਉਹ ਅੰਨ੍ਹਾ ਹੈ ਅਤੇ ਧੁੰਧਲਾ ਵੇਖਦਾ ਹੈ ਅਤੇ ਭੁੱਲ ਗਿਆ ਹੈ ਕਿ ਉਹ ਆਪਣੇ ਪਹਿਲੇ ਪਾਪਾਂ ਤੋਂ ਸ਼ੁੱਧ ਕੀਤਾ ਗਿਆ ਹੈ। 10ਇਸ ਕਰਕੇ ਹੇ ਭਾਈਓ, ਆਪਣੀ ਬੁਲਾਹਟ ਅਤੇ ਚੁਣੇ ਜਾਣ ਨੂੰ ਪੱਕਾ ਕਰਨ ਦਾ ਪੂਰਾ ਯਤਨ ਕਰੋ, ਕਿਉਂਕਿ ਜੇ ਤੁਸੀਂ ਅਜਿਹਾ ਕਰੋਗੇ ਤਾਂ ਕਦੇ ਠੋਕਰ ਨਹੀਂ ਖਾਓਗੇ; 11ਬਲਕਿ ਇਸ ਤਰ੍ਹਾਂ ਤੁਸੀਂ ਸਾਡੇ ਪ੍ਰਭੂ ਅਤੇ ਮੁਕਤੀਦਾਤਾ ਯਿਸੂ ਮਸੀਹ ਦੇ ਸਦੀਪਕ ਰਾਜ ਵਿੱਚ ਵੱਡੇ ਆਦਰ ਨਾਲ ਪ੍ਰਵੇਸ਼ ਕਰ ਸਕੋਗੇ।
12ਭਾਵੇਂ ਤੁਸੀਂ ਇਨ੍ਹਾਂ ਗੱਲਾਂ ਨੂੰ ਜਾਣਦੇ ਹੋ ਅਤੇ ਜੋ ਸਚਾਈ ਤੁਹਾਨੂੰ ਪ੍ਰਾਪਤ ਹੋਈ ਹੈ ਉਸ ਵਿੱਚ ਦ੍ਰਿੜ੍ਹ ਵੀ ਕੀਤੇ ਗਏ ਹੋ, ਫਿਰ ਵੀ ਮੈਂ#1:12 ਕੁਝ ਹਸਤਲੇਖਾਂ ਵਿੱਚ ਇਸ ਜਗ੍ਹਾ 'ਤੇ “ਇਨ੍ਹਾਂ ਗੱਲਾਂ ਨੂੰ ਅਣਦੇਖਾ ਨਹੀਂ ਕਰਾਂਗਾ ਬਲਕਿ” ਲਿਖਿਆ ਹੈ। ਤੁਹਾਨੂੰ ਇਨ੍ਹਾਂ ਗੱਲਾਂ ਬਾਰੇ ਹਮੇਸ਼ਾ ਯਾਦ ਕਰਾਉਂਦਾ ਰਹਾਂਗਾ; 13ਮੈਂ ਇਹ ਉਚਿਤ ਸਮਝਦਾ ਹਾਂ ਕਿ ਜਦੋਂ ਤੱਕ ਮੈਂ ਇਸ ਤੰਬੂ#1:13 ਅਰਥਾਤ ਦੇਹ ਵਿੱਚ ਹਾਂ ਤੁਹਾਨੂੰ ਚੇਤੇ ਕਰਾ ਕੇ ਉਤਸ਼ਾਹਿਤ ਕਰਦਾ ਰਹਾਂ। 14ਮੈਂ ਜਾਣਦਾ ਹਾਂ ਕਿ ਮੇਰੇ ਤੰਬੂ ਦੇ ਪੁੱਟੇ ਜਾਣ ਦਾ ਸਮਾਂ ਨੇੜੇ ਹੈ ਜਿਵੇਂ ਕਿ ਸਾਡੇ ਪ੍ਰਭੂ ਯਿਸੂ ਮਸੀਹ ਨੇ ਮੇਰੇ ਉੱਤੇ ਪਰਗਟ ਵੀ ਕੀਤਾ ਹੈ। 15ਮੈਂ ਪੂਰਾ ਯਤਨ ਕਰਾਂਗਾ ਕਿ ਮੇਰੇ ਚਲੇ ਜਾਣ ਤੋਂ ਬਾਅਦ ਤੁਸੀਂ ਇਨ੍ਹਾਂ ਗੱਲਾਂ ਨੂੰ ਹਮੇਸ਼ਾ ਯਾਦ ਰੱਖੋ।
ਮਸੀਹ ਦੀ ਮਹਿਮਾ ਦੇ ਗਵਾਹ
16ਕਿਉਂਕਿ ਜਦੋਂ ਅਸੀਂ ਤੁਹਾਨੂੰ ਆਪਣੇ ਪ੍ਰਭੂ ਯਿਸੂ ਮਸੀਹ ਦੀ ਸਮਰੱਥਾ ਅਤੇ ਆਮਦ ਦੇ ਵਿਖੇ ਦੱਸਿਆ ਤਾਂ ਇਹ ਚਤਰਾਈ ਨਾਲ ਘੜ੍ਹੀਆਂ ਮਨ-ਘੜਤ ਗੱਲਾਂ ਦੇ ਮਗਰ ਲੱਗ ਕੇ ਨਹੀਂ ਸੀ, ਬਲਕਿ ਅਸੀਂ ਉਸ ਦੇ ਪ੍ਰਤਾਪ ਨੂੰ ਅੱਖੀਂ ਵੇਖਿਆ ਸੀ। 17ਕਿਉਂਕਿ ਜਦੋਂ ਉਸ ਨੇ ਪਿਤਾ ਪਰਮੇਸ਼ਰ ਵੱਲੋਂ ਆਦਰ ਅਤੇ ਮਹਿਮਾ ਪ੍ਰਾਪਤ ਕੀਤੀ ਤਾਂ ਉਸ ਮਹਿਮਾਮਈ ਤੇਜ ਦੇ ਰਾਹੀਂ ਇੱਕ ਅਵਾਜ਼ ਆਈ: “ਇਹ ਮੇਰਾ ਪਿਆਰਾ ਪੁੱਤਰ ਹੈ ਜਿਸ ਤੋਂ ਮੈਂ ਬਹੁਤ ਪ੍ਰਸੰਨ ਹਾਂ।”#ਮੱਤੀ 17:5 18ਜਦੋਂ ਅਕਾਸ਼ ਤੋਂ ਇਹ ਅਵਾਜ਼ ਆਈ ਤਾਂ ਅਸੀਂ ਵੀ ਇਸ ਨੂੰ ਸੁਣਿਆ ਕਿਉਂਕਿ ਉਸ ਪਵਿੱਤਰ ਪਹਾੜ ਉੱਤੇ ਅਸੀਂ ਉਸ ਦੇ ਨਾਲ ਸੀ। 19ਇਸ ਤਰ੍ਹਾਂ ਨਬੀਆਂ ਦਾ ਉਹ ਵਚਨ ਸਾਡੇ ਲਈ ਹੋਰ ਵੀ ਪੱਕਾ ਠਹਿਰਿਆ। ਤੁਸੀਂ ਚੰਗਾ ਕਰਦੇ ਹੋ ਜੋ ਇਸ ਉੱਤੇ ਇਹ ਜਾਣ ਕੇ ਧਿਆਨ ਦਿੰਦੇ ਹੋ ਕਿ ਇਹ ਇੱਕ ਅਜਿਹਾ ਦੀਵਾ ਹੈ ਜੋ ਹਨੇਰੇ ਸਥਾਨ ਵਿੱਚ ਉਦੋਂ ਤੱਕ ਚਾਨਣ ਦਿੰਦਾ ਰਹਿੰਦਾ ਹੈ ਜਦੋਂ ਤੱਕ ਤੜਕਾ ਨਾ ਹੋ ਜਾਵੇ ਅਤੇ ਸਵੇਰ ਦਾ ਤਾਰਾ ਤੁਹਾਡੇ ਦਿਲਾਂ ਵਿੱਚ ਨਾ ਚਮਕੇ। 20ਪਰ ਪਹਿਲਾਂ ਇਹ ਜਾਣ ਲਵੋ ਕਿ ਲਿਖਤ ਦੀ ਕੋਈ ਵੀ ਭਵਿੱਖਬਾਣੀ ਕਿਸੇ ਦੀ ਆਪਣੀ ਵਿਆਖਿਆ ਨਹੀਂ ਹੁੰਦੀ, 21ਕਿਉਂਕਿ ਕੋਈ ਵੀ ਭਵਿੱਖਬਾਣੀ ਕਿਸੇ ਮਨੁੱਖ ਦੀ ਇੱਛਾ ਨਾਲ ਕਦੇ ਨਹੀਂ ਆਈ, ਬਲਕਿ ਮਨੁੱਖ ਪਵਿੱਤਰ ਆਤਮਾ ਦੀ ਪ੍ਰੇਰਣਾ ਨਾਲ ਪਰਮੇਸ਼ਰ ਦੇ ਵੱਲੋਂ ਬੋਲਦੇ ਸਨ#1:21 ਕੁਝ ਹਸਤਲੇਖਾਂ ਦੇ ਅਨੁਸਾਰ ਇਸ ਵਾਕ ਦਾ ਅਨੁਵਾਦ ਇਸ ਤਰ੍ਹਾਂ ਹੈ: “ਬਲਕਿ ਪਰਮੇਸ਼ਰ ਦੇ ਪਵਿੱਤਰ ਲੋਕ ਪਵਿੱਤਰ ਆਤਮਾ ਦੀ ਪ੍ਰੇਰਣਾ ਨਾਲ ਬੋਲਦੇ ਸਨ।”

Currently Selected:

2 ਪਤਰਸ 1: PSB

Highlight

Copy

Compare

Share

None

Want to have your highlights saved across all your devices? Sign up or sign in