YouVersion Logo
Search Icon

2 ਕੁਰਿੰਥੀਆਂ 2

2
1ਮੈਂ ਆਪਣੇ ਮਨ ਵਿੱਚ ਫੈਸਲਾ ਕੀਤਾ ਕਿ ਮੈਂ ਫੇਰ ਤੁਹਾਨੂੰ ਦੁੱਖ ਦੇਣ ਲਈ ਤੁਹਾਡੇ ਕੋਲ ਨਾ ਆਵਾਂ, 2ਕਿਉਂਕਿ ਜੇ ਮੈਂ ਤੁਹਾਨੂੰ ਦੁਖੀ ਕਰਾਂ ਤਾਂ ਜਿਸ ਨੂੰ ਮੈਂ ਦੁਖੀ ਕੀਤਾ ਉਸ ਤੋਂ ਇਲਾਵਾ ਮੈਨੂੰ ਅਨੰਦ ਦੇਣ ਵਾਲਾ ਕੌਣ ਹੈ? 3ਅਤੇ ਮੈਂ ਇਹੋ ਗੱਲ ਲਿਖੀ ਵੀ ਸੀ ਕਿ ਕਿਤੇ ਅਜਿਹਾ ਨਾ ਹੋਵੇ ਜੋ ਮੈਂ ਆ ਕੇ ਉਨ੍ਹਾਂ ਤੋਂ ਦੁਖੀ ਹੋਵਾਂ ਜਿਨ੍ਹਾਂ ਤੋਂ ਮੈਨੂੰ ਅਨੰਦ ਮਿਲਣਾ ਚਾਹੀਦਾ ਹੈ। ਮੈਨੂੰ ਤੁਹਾਡੇ ਸਭਨਾਂ 'ਤੇ ਇਸ ਗੱਲ ਦਾ ਭਰੋਸਾ ਹੈ ਕਿ ਮੇਰਾ ਅਨੰਦ ਤੁਹਾਡੇ ਸਭਨਾਂ ਦਾ ਵੀ ਅਨੰਦ ਹੈ। 4ਮੈਂ ਵੱਡੇ ਕਸ਼ਟ ਅਤੇ ਮਨ ਦੀ ਪੀੜ ਨਾਲ ਹੰਝੂ ਵਹਾ-ਵਹਾ ਕੇ ਤੁਹਾਨੂੰ ਲਿਖਿਆ ਹੈ; ਇਸ ਲਈ ਨਹੀਂ ਕਿ ਤੁਹਾਨੂੰ ਦੁੱਖ ਪਹੁੰਚੇ, ਸਗੋਂ ਇਸ ਲਈ ਕਿ ਤੁਸੀਂ ਉਸ ਪ੍ਰੇਮ ਨੂੰ ਜਾਣੋ ਜੋ ਮੈਨੂੰ ਬਹੁਤ ਵਧਕੇ ਤੁਹਾਡੇ ਨਾਲ ਹੈ।
ਪਾਪੀ ਨੂੰ ਮਾਫ਼ੀ
5ਜੇ ਕਿਸੇ ਨੇ ਦੁੱਖ ਪਹੁੰਚਾਇਆ ਹੈ ਤਾਂ ਉਸ ਨੇ ਮੈਨੂੰ ਹੀ ਨਹੀਂ, ਸਗੋਂ ਕੁਝ ਹੱਦ ਤੱਕ ਤੁਹਾਨੂੰ ਵੀ ਦੁੱਖ ਪਹੁੰਚਾਇਆ ਹੈ; (ਮੈਂ ਵਧਾ ਚੜ੍ਹਾ ਕੇ ਨਹੀਂ ਕਹਿੰਦਾ)। 6ਅਜਿਹੇ ਵਿਅਕਤੀ ਨੂੰ ਬਹੁਤਿਆਂ ਵੱਲੋਂ ਜੋ ਸਜ਼ਾ ਦਿੱਤੀ ਗਈ ਉਹ ਕਾਫੀ ਹੈ। 7ਸੋ ਇਸ ਦੇ ਉਲਟ ਤੁਹਾਨੂੰ ਚਾਹੀਦਾ ਹੈ ਕਿ ਤੁਸੀਂ ਉਸ ਨੂੰ ਮਾਫ਼ ਕਰੋ ਅਤੇ ਦਿਲਾਸਾ ਦਿਓ, ਕਿਤੇ ਅਜਿਹਾ ਨਾ ਹੋਵੇ ਕਿ ਇਹੋ ਜਿਹਾ ਵਿਅਕਤੀ ਹੋਰ ਜ਼ਿਆਦਾ ਗਮ ਵਿੱਚ ਡੁੱਬ ਜਾਵੇ। 8ਇਸ ਲਈ ਮੈਂ ਤੁਹਾਨੂੰ ਬੇਨਤੀ ਕਰਦਾ ਹਾਂ ਕਿ ਤੁਸੀਂ ਉਸ ਦੇ ਪ੍ਰਤੀ ਪ੍ਰੇਮ ਵਿਖਾਓ। 9ਮੈਂ ਇਸ ਲਈ ਵੀ ਲਿਖਿਆ ਕਿ ਤੁਹਾਨੂੰ ਪਰਖ ਕੇ ਜਾਣ ਲਵਾਂ ਜੋ ਤੁਸੀਂ ਸਾਰੀਆਂ ਗੱਲਾਂ ਵਿੱਚ ਆਗਿਆਕਾਰ ਹੋ ਜਾਂ ਨਹੀਂ। 10ਜਿਸ ਵਿਅਕਤੀ ਨੂੰ ਤੁਸੀਂ ਕਿਸੇ ਗੱਲ ਵਿੱਚ ਮਾਫ਼ ਕਰਦੇ ਹੋ, ਮੈਂ ਵੀ ਮਾਫ਼ ਕਰਦਾ ਹਾਂ; ਕਿਉਂਕਿ ਜੋ ਮੈਂ ਮਾਫ਼ ਕੀਤਾ, ਜੇ ਮੈਂ ਕੁਝ ਮਾਫ਼ ਕੀਤਾ, ਤਾਂ ਉਹ ਮਸੀਹ ਦੀ ਹਜ਼ੂਰੀ ਵਿੱਚ ਤੁਹਾਡੇ ਕਾਰਨ ਕੀਤਾ ਹੈ 11ਤਾਂਕਿ ਅਜਿਹਾ ਨਾ ਹੋਵੇ ਜੋ ਸ਼ੈਤਾਨ ਸਾਡਾ ਫਾਇਦਾ ਉਠਾਵੇ, ਕਿਉਂਕਿ ਅਸੀਂ ਉਸ ਦੀਆਂ ਚਾਲਾਂ ਤੋਂ ਅਣਜਾਣ ਨਹੀਂ ਹਾਂ।
ਪੌਲੁਸ ਦਾ ਤ੍ਰੋਆਸ ਤੋਂ ਮਕਦੂਨਿਯਾ ਨੂੰ ਜਾਣਾ
12ਜਦੋਂ ਮੈਂ ਮਸੀਹ ਦੀ ਖੁਸ਼ਖ਼ਬਰੀ ਸੁਣਾਉਣ ਲਈ ਤ੍ਰੋਆਸ ਆਇਆ ਤਾਂ ਪ੍ਰਭੂ ਦੁਆਰਾ ਮੇਰੇ ਲਈ ਉੱਥੇ ਇੱਕ ਦਰਵਾਜ਼ਾ ਖੋਲ੍ਹਿਆ ਗਿਆ, 13ਪਰ ਆਪਣੇ ਭਾਈ ਤੀਤੁਸ ਨੂੰ ਉੱਥੇ ਨਾ ਵੇਖ ਕੇ ਮੇਰੀ ਆਤਮਾ ਨੂੰ ਚੈਨ ਨਾ ਮਿਲਿਆ। ਇਸ ਲਈ ਮੈਂ ਉਨ੍ਹਾਂ ਤੋਂ ਵਿਦਾ ਹੋ ਕੇ ਮਕਦੂਨਿਯਾ ਨੂੰ ਚਲਾ ਗਿਆ।
ਮਸੀਹ ਵਿੱਚ ਜਿੱਤ
14ਪਰਮੇਸ਼ਰ ਦਾ ਧੰਨਵਾਦ ਹੋਵੇ ਜਿਹੜਾ ਹਮੇਸ਼ਾ ਸਾਨੂੰ ਮਸੀਹ ਵਿੱਚ ਜਿੱਤ ਦੇ ਜਸ਼ਨ ਵਿੱਚ ਲਈ ਫਿਰਦਾ ਹੈ ਅਤੇ ਸਾਡੇ ਦੁਆਰਾ ਆਪਣੇ ਗਿਆਨ ਦੀ ਮਹਿਕ ਹਰ ਥਾਂ ਫੈਲਾਉਂਦਾ ਹੈ। 15ਕਿਉਂਕਿ ਬਚਾਏ ਜਾਣ ਵਾਲਿਆਂ ਅਤੇ ਨਾਸ ਹੋਣ ਵਾਲਿਆਂ ਵਿਚਕਾਰ ਅਸੀਂ ਪਰਮੇਸ਼ਰ ਦੇ ਲਈ ਮਸੀਹ ਦੀ ਸੁਗੰਧ ਹਾਂ। 16ਕੁਝ ਲਈ ਅਸੀਂ ਮੌਤ ਵੱਲ ਲਿਜਾਣ ਵਾਲੀ ਮੌਤ ਦੀ ਦੁਰਗੰਧ ਹਾਂ, ਪਰ ਕਈਆਂ ਲਈ ਜੀਵਨ ਵੱਲ ਲਿਜਾਣ ਵਾਲੀ ਜੀਵਨ ਦੀ ਸੁਗੰਧ ਹਾਂ; ਕੌਣ ਹੈ ਜਿਹੜਾ ਇਨ੍ਹਾਂ ਗੱਲਾਂ ਦੇ ਯੋਗ ਹੈ? 17ਕਿਉਂਕਿ ਅਸੀਂ ਉਨ੍ਹਾਂ ਬਹੁਤਿਆਂ ਵਰਗੇ ਨਹੀਂ ਹਾਂ ਜਿਹੜੇ ਪਰਮੇਸ਼ਰ ਦੇ ਵਚਨ ਵਿੱਚ ਮਿਲਾਵਟ ਕਰਦੇ ਹਨ, ਸਗੋਂ ਉਨ੍ਹਾਂ ਵਰਗੇ ਹਾਂ ਜਿਹੜੇ ਸਚਾਈ ਨਾਲ ਅਤੇ ਪਰਮੇਸ਼ਰ ਦੀ ਵੱਲੋਂ ਪਰਮੇਸ਼ਰ ਦੇ ਸਨਮੁੱਖ ਮਸੀਹ ਵਿੱਚ ਬੋਲਦੇ ਹਨ।

Highlight

Share

Copy

None

Want to have your highlights saved across all your devices? Sign up or sign in