Bible App logo
Search Icon

1 ਪਤਰਸ 3

3
ਪਤੀ-ਪਤਨੀ ਦਾ ਇੱਕ ਦੂਜੇ ਪ੍ਰਤੀ ਵਿਹਾਰ
1-2ਇਸੇ ਤਰ੍ਹਾਂ ਹੇ ਪਤਨੀਓ, ਤੁਸੀਂ ਆਪਣੇ ਪਤੀਆਂ ਦੇ ਅਧੀਨ ਰਹੋ ਤਾਂਕਿ ਜੇ ਉਨ੍ਹਾਂ ਵਿੱਚੋਂ ਕੋਈ ਵਚਨ ਨੂੰ ਨਾ ਮੰਨਦੇ ਹੋਣ ਤਾਂ ਉਹ ਭੈ ਵਾਲੇ ਤੁਹਾਡੇ ਪਵਿੱਤਰ ਚਾਲ-ਚਲਣ ਨੂੰ ਵੇਖ ਕੇ ਵਚਨ ਤੋਂ ਬਿਨਾਂ ਹੀ ਤੁਹਾਡੇ ਵਿਹਾਰ ਦੁਆਰਾ ਜਿੱਤ ਲਏ ਜਾਣ, 3ਤੁਹਾਡਾ ਸ਼ਿੰਗਾਰ ਬਾਹਰੀ ਨਾ ਹੋਵੇ ਜਿਵੇਂ ਕਿ ਵਾਲ ਗੁੰਦਣਾ, ਸੋਨੇ ਦੇ ਗਹਿਣੇ ਪਾਉਣਾ ਜਾਂ ਭੜਕੀਲੇ ਵਸਤਰ ਪਹਿਨਣਾ, 4ਬਲਕਿ ਇਹ ਤੁਹਾਡੇ ਮਨ ਦੀ ਗੁਪਤ ਸ਼ਖਸੀਅਤ ਹੋਵੇ ਜੋ ਨਿਮਰਤਾ ਅਤੇ ਸ਼ਾਂਤ ਮਨ ਦੇ ਅਵਿਨਾਸੀ ਸ਼ਿੰਗਾਰ ਨਾਲ ਸਜੀ ਰਹੇ; ਪਰਮੇਸ਼ਰ ਦੇ ਸਨਮੁੱਖ ਇਸ ਦਾ ਵੱਡਾ ਮੁੱਲ ਹੈ। 5ਕਿਉਂਕਿ ਬੀਤੇ ਸਮੇਂ ਵਿੱਚ ਪਵਿੱਤਰ ਔਰਤਾਂ ਜਿਹੜੀਆਂ ਪਰਮੇਸ਼ਰ ਉੱਤੇ ਆਸ ਰੱਖਦੀਆਂ ਸਨ, ਉਹ ਵੀ ਆਪਣੇ ਪਤੀਆਂ ਦੇ ਅਧੀਨ ਰਹਿੰਦੀਆਂ ਹੋਈਆਂ ਆਪਣੇ ਆਪ ਨੂੰ ਸ਼ਿੰਗਾਰਦੀਆਂ ਸਨ, 6ਜਿਵੇਂ ਸਾਰਾਹ ਅਬਰਾਹਾਮ ਨੂੰ ਸੁਆਮੀ ਕਹਿ ਕੇ ਉਸ ਦੀ ਆਗਿਆ ਮੰਨਦੀ ਸੀ। ਜੇ ਤੁਸੀਂ ਭਲਾ ਕਰੋ ਅਤੇ ਕਿਸੇ ਡਰਾਵੇ ਤੋਂ ਨਾ ਡਰੋ ਤਾਂ ਤੁਸੀਂ ਉਸ ਦੀਆਂ ਬੇਟੀਆਂ ਹੋ।
7ਇਸੇ ਤਰ੍ਹਾਂ ਹੇ ਪਤੀਓ, ਤੁਸੀਂ ਵੀ ਆਪਣੀਆਂ ਪਤਨੀਆਂ ਨਾਲ ਸਮਝਦਾਰੀ ਦੇ ਨਾਲ ਰਹੋ ਅਤੇ ਪਤਨੀ ਨੂੰ ਨਿਰਬਲ ਪਾਤਰ ਅਤੇ ਕਿਰਪਾ ਦੇ ਜੀਵਨ ਦੀ ਸੰਗੀ ਵਾਰਸ ਜਾਣ ਕੇ ਉਸ ਦਾ ਆਦਰ ਕਰੋ, ਤਾਂਕਿ ਤੁਹਾਡੀਆਂ ਪ੍ਰਾਰਥਨਾਵਾਂ ਰੁਕ ਨਾ ਜਾਣ।
8ਅੰਤ ਵਿੱਚ, ਤੁਸੀਂ ਸਭ ਇੱਕ ਮਨ ਹੋਵੋ, ਹਮਦਰਦੀ ਰੱਖਣ ਵਾਲੇ, ਭਾਈਆਂ ਨਾਲ ਪ੍ਰੇਮ ਰੱਖਣ ਵਾਲੇ, ਨਰਮ-ਦਿਲ ਅਤੇ ਦੀਨ ਮਨ ਵਾਲੇ ਬਣੋ। 9ਬੁਰਾਈ ਦੇ ਬਦਲੇ ਬੁਰਾਈ ਨਾ ਕਰੋ ਅਤੇ ਗਾਲ ਦੇ ਬਦਲੇ ਗਾਲ ਨਾ ਕੱਢੋ ਸਗੋਂ ਉਲਟਾ ਅਸੀਸ ਦਿਓ ਕਿਉਂਕਿ#3:9 ਕੁਝ ਹਸਤਲੇਖਾਂ ਵਿੱਚ ਇਸ ਜਗ੍ਹਾ 'ਤੇ “ਇਹ ਜਾਣਦੇ ਹੋਏ ਜੋ” ਲਿਖਿਆ ਹੈ। ਤੁਸੀਂ ਇਸੇ ਲਈ ਬੁਲਾਏ ਗਏ ਹੋ ਕਿ ਬਰਕਤ ਦੇ ਵਾਰਸ ਬਣੋ। 10ਕਿਉਂਕਿ
ਜਿਹੜਾ ਜੀਵਨ ਨਾਲ ਪ੍ਰੇਮ ਰੱਖਣ
ਅਤੇ ਚੰਗੇ ਦਿਨ ਵੇਖਣ ਦੀ ਇੱਛਾ ਰੱਖਦਾ ਹੈ
ਉਹ ਆਪਣੀ ਜੀਭ ਨੂੰ ਬੁਰਾਈ ਤੋਂ
ਅਤੇ ਆਪਣੇ ਬੁੱਲ੍ਹਾਂ ਨੂੰ ਛਲ ਦੀਆਂ ਗੱਲਾਂ ਬੋਲਣ ਤੋਂ ਰੋਕ ਰੱਖੇ।
11 ਉਹ ਬੁਰਾਈ ਤੋਂ ਮੂੰਹ ਮੋੜੇ ਅਤੇ ਭਲਾਈ ਕਰੇ;
ਮੇਲ-ਮਿਲਾਪ ਨੂੰ ਭਾਲੇ ਅਤੇ ਇਸ ਦੇ ਪਿੱਛੇ ਲੱਗਾ ਰਹੇ,
12 ਕਿਉਂਕਿ ਪ੍ਰਭੂ ਦੀਆਂ ਅੱਖਾਂ ਧਰਮੀਆਂ ਉੱਤੇ
ਅਤੇ ਉਸ ਦੇ ਕੰਨ ਉਨ੍ਹਾਂ ਦੀਆਂ ਬੇਨਤੀਆਂ ਵੱਲ ਲੱਗੇ ਰਹਿੰਦੇ ਹਨ।
ਪਰ ਜਿਹੜੇ ਬੁਰਾਈ ਕਰਦੇ ਹਨ,
ਪ੍ਰਭੂ ਉਨ੍ਹਾਂ ਤੋਂ ਮੂੰਹ ਫੇਰ ਲੈਂਦਾ ਹੈ। # ਜ਼ਬੂਰ 34:12-16
ਧਾਰਮਿਕਤਾ ਦੇ ਕਾਰਨ ਦੁੱਖ ਝੱਲਣਾ
13ਜੇ ਤੁਸੀਂ ਭਲਾਈ ਕਰਨ ਲਈ ਉਤਸ਼ਾਹੀ#3:13 ਕੁਝ ਹਸਤਲੇਖਾਂ ਵਿੱਚ “ਭਲਾਈ ਕਰਨ ਲਈ ਉਤਸ਼ਾਹੀ” ਦੇ ਸਥਾਨ 'ਤੇ “ਭਲਾਈ ਦਾ ਪਿੱਛਾ ਕਰਨ ਵਾਲੇ” ਲਿਖਿਆ ਹੈ। ਰਹੋ ਤਾਂ ਕੌਣ ਤੁਹਾਡਾ ਬੁਰਾ ਕਰੇਗਾ? 14ਪਰ ਜੇ ਤੁਹਾਨੂੰ ਧਾਰਮਿਕਤਾ ਦੇ ਕਾਰਨ ਦੁੱਖ ਝੱਲਣਾ ਵੀ ਪੈਂਦਾ ਹੈ ਤਾਂ ਤੁਸੀਂ ਧੰਨ ਹੋ।ਪਰ ਲੋਕਾਂ ਦੇ ਡਰ ਕਰਕੇਨਾ ਡਰੋ ਅਤੇ ਨਾ ਹੀ ਵਿਆਕੁਲ ਹੋਵੋ#ਯਸਾਯਾਹ 8:12 15ਮਸੀਹ ਨੂੰ ਪ੍ਰਭੂ ਜਾਣ ਕੇ ਆਪਣੇ ਦਿਲਾਂ ਵਿੱਚ ਆਦਰ ਦਿਓ ਅਤੇ ਜਿਹੜਾ ਤੁਹਾਡੇ ਕੋਲੋਂ ਤੁਹਾਡੀ ਆਸ ਦੇ ਬਾਰੇ ਪੁੱਛੇ, ਉਸ ਨੂੰ ਉੱਤਰ ਦੇਣ ਲਈ ਹਮੇਸ਼ਾ ਤਿਆਰ ਰਹੋ, 16ਪਰ ਇਹ ਦੀਨਤਾ ਅਤੇ ਭੈ ਸਹਿਤ ਸ਼ੁੱਧ ਵਿਵੇਕ ਨਾਲ ਹੋਵੇ ਤਾਂਕਿ ਜਿਹੜੇ ਲੋਕ#3:16 ਕੁਝ ਹਸਤਲੇਖਾਂ ਵਿੱਚ ਇਸ ਜਗ੍ਹਾ 'ਤੇ “ਤੁਹਾਨੂੰ ਕੁਕਰਮੀ ਸਮਝ ਕੇ” ਲਿਖਿਆ ਹੈ। ਤੁਹਾਡੇ ਵਿਰੁੱਧ ਬੋਲਦੇ ਹਨ ਅਤੇ ਮਸੀਹ ਵਿੱਚ ਤੁਹਾਡੇ ਚੰਗੇ ਚਾਲ-ਚਲਣ ਉੱਤੇ ਦੋਸ਼ ਲਾਉਂਦੇ ਹਨ, ਉਨ੍ਹਾਂ ਨੂੰ ਸ਼ਰਮਿੰਦਾ ਹੋਣਾ ਪਵੇ। 17ਜੇ ਪਰਮੇਸ਼ਰ ਦੀ ਇਹੋ ਇੱਛਾ ਹੈ ਕਿ ਤੁਸੀਂ ਭਲਾਈ ਕਰਦਿਆਂ ਦੁੱਖ ਝੱਲੋ ਤਾਂ ਇਹ ਬੁਰਾਈ ਕਰ ਕੇ ਦੁੱਖ ਝੱਲਣ ਨਾਲੋਂ ਚੰਗਾ ਹੈ। 18ਕਿਉਂਕਿ ਮਸੀਹ ਨੇ ਵੀ ਤੁਹਾਡੇ ਪਾਪਾਂ ਦੇ ਲਈ ਇੱਕੋ ਵਾਰ ਦੁੱਖ ਝੱਲਿਆ ਅਰਥਾਤ ਧਰਮੀ ਨੇ ਅਧਰਮੀਆਂ ਦੇ ਲਈ ਤਾਂਕਿ ਤੁਹਾਨੂੰ#3:18 ਕੁਝ ਹਸਤਲੇਖਾਂ ਵਿੱਚ “ਤੁਹਾਨੂੰ” ਦੇ ਸਥਾਨ 'ਤੇ “ਸਾਨੂੰ” ਲਿਖਿਆ ਹੈ। ਪਰਮੇਸ਼ਰ ਦੇ ਕੋਲ ਲਿਆਵੇ; ਉਹ ਸਰੀਰਕ ਤੌਰ 'ਤੇ ਤਾਂ ਮਾਰਿਆ ਗਿਆ, ਪਰ ਆਤਮਾ ਵਿੱਚ ਜਿਵਾਇਆ ਗਿਆ 19ਅਤੇ ਇਸੇ ਆਤਮਕ ਦਸ਼ਾ ਵਿੱਚ ਉਸ ਨੇ ਕੈਦੀ ਆਤਮਾਵਾਂ ਕੋਲ ਜਾ ਕੇ ਪ੍ਰਚਾਰ ਕੀਤਾ 20ਜਿਨ੍ਹਾਂ ਨੇ ਉਸ ਸਮੇਂ ਅਣਆਗਿਆਕਾਰੀ ਕੀਤੀ ਜਦੋਂ ਪਰਮੇਸ਼ਰ ਨੂਹ ਦੇ ਦਿਨਾਂ ਵਿੱਚ ਧੀਰਜ ਸਹਿਤ ਉਡੀਕ ਕਰ ਰਿਹਾ ਸੀ ਜਿਸ ਸਮੇਂ ਜਹਾਜ਼ ਬਣਾਇਆ ਜਾ ਰਿਹਾ ਸੀ। ਉਸ ਜਹਾਜ਼ ਵਿੱਚ ਥੋੜ੍ਹੇ ਹੀ ਅਰਥਾਤ ਅੱਠ ਜਣੇ ਪਾਣੀ ਤੋਂ ਬਚਾਏ ਗਏ; 21ਬਪਤਿਸਮਾ ਇਸੇ ਦਾ ਪ੍ਰਤੀਕ ਹੈ ਜਿਸ ਦਾ ਅਰਥ ਸਰੀਰ ਦੀ ਮੈਲ ਲਾਉਣਾ ਨਹੀਂ, ਸਗੋਂ ਸ਼ੁੱਧ ਵਿਵੇਕ ਨਾਲ ਆਪਣੇ ਆਪ ਨੂੰ ਪਰਮੇਸ਼ਰ ਦੇ ਸਪੁਰਦ ਕਰਨਾ ਹੈ; ਇਹ ਬਪਤਿਸਮਾ ਹੁਣ ਯਿਸੂ ਮਸੀਹ ਦੇ ਜੀ ਉੱਠਣ ਦੁਆਰਾ ਤੁਹਾਨੂੰ#3:21 ਕੁਝ ਹਸਤਲੇਖਾਂ ਵਿੱਚ “ਤੁਹਾਨੂੰ” ਦੇ ਸਥਾਨ 'ਤੇ “ਸਾਨੂੰ” ਲਿਖਿਆ ਹੈ। ਬਚਾਉਂਦਾ ਹੈ। 22ਉਹ ਸਵਰਗ ਜਾ ਕੇ ਪਰਮੇਸ਼ਰ ਦੇ ਸੱਜੇ ਹੱਥ ਬਿਰਾਜਮਾਨ ਹੈ ਅਤੇ ਸਵਰਗਦੂਤ, ਅਧਿਕਾਰ ਅਤੇ ਸ਼ਕਤੀਆਂ ਉਸ ਦੇ ਅਧੀਨ ਕੀਤੀਆਂ ਗਈਆਂ ਹਨ।

Currently Selected:

1 ਪਤਰਸ 3: PSB

Highlight

Copy

Compare

Share

None

Want to have your highlights saved across all your devices? Sign up or sign in