1 ਕੁਰਿੰਥੀਆਂ 15
15
ਮਸੀਹ ਦਾ ਪੁਨਰ-ਉਥਾਨ
1ਹੇ ਭਾਈਓ, ਹੁਣ ਮੈਂ ਤੁਹਾਨੂੰ ਉਸੇ ਖੁਸ਼ਖ਼ਬਰੀ ਦਾ ਚੇਤਾ ਕਰਾਉਂਦਾ ਹਾਂ ਜਿਹੜੀ ਮੈਂ ਤੁਹਾਨੂੰ ਸੁਣਾਈ ਸੀ ਅਤੇ ਜਿਸ ਨੂੰ ਤੁਸੀਂ ਸਵੀਕਾਰ ਵੀ ਕੀਤਾ ਤੇ ਜਿਸ ਉੱਤੇ ਤੁਸੀਂ ਕਾਇਮ ਵੀ ਹੋ। 2ਉਸੇ ਦੇ ਦੁਆਰਾ ਤੁਸੀਂ ਬਚਾਏ ਵੀ ਜਾਂਦੇ ਹੋ, ਜੇ ਖੁਸ਼ਖ਼ਬਰੀ ਦੇ ਉਸ ਵਚਨ ਉੱਤੇ ਕਾਇਮ ਰਹੋ ਜੋ ਮੈਂ ਤੁਹਾਨੂੰ ਸੁਣਾਇਆ ਸੀ, ਨਹੀਂ ਤਾਂ ਤੁਹਾਡਾ ਵਿਸ਼ਵਾਸ ਕਰਨਾ ਵਿਅਰਥ ਹੋਇਆ। 3ਇਸੇ ਕਰਕੇ ਮੈਂ ਮੁੱਖ ਗੱਲਾਂ ਵਿੱਚੋਂ ਇਹ ਗੱਲ ਤੁਹਾਨੂੰ ਪਹੁੰਚਾ ਦਿੱਤੀ ਜਿਹੜੀ ਮੈਨੂੰ ਵੀ ਪਹੁੰਚੀ ਕਿ ਲਿਖਤਾਂ ਦੇ ਅਨੁਸਾਰ ਮਸੀਹ ਸਾਡੇ ਪਾਪਾਂ ਦੇ ਲਈ ਮਰਿਆ 4ਅਤੇ ਦਫ਼ਨਾਇਆ ਗਿਆ ਅਤੇ ਲਿਖਤਾਂ ਦੇ ਅਨੁਸਾਰ ਤੀਜੇ ਦਿਨ ਜੀ ਉੱਠਿਆ; 5ਅਤੇ ਕੇਫ਼ਾਸ ਨੂੰ ਅਤੇ ਫੇਰ ਬਾਰ੍ਹਾਂ ਨੂੰ ਵਿਖਾਈ ਦਿੱਤਾ। 6ਇਸ ਤੋਂ ਬਾਅਦ ਉਹ ਇੱਕੋ ਸਮੇਂ ਪੰਜ ਸੌ ਤੋਂ ਵੱਧ ਭਾਈਆਂ ਨੂੰ ਵਿਖਾਈ ਦਿੱਤਾ ਜਿਨ੍ਹਾਂ ਵਿੱਚੋਂ ਬਹੁਤ ਸਾਰੇ ਅਜੇ ਤੱਕ ਜੀਉਂਦੇ ਹਨ, ਪਰ ਕੁਝ ਸੌਂ ਗਏ ਹਨ। 7ਫਿਰ ਉਹ ਯਾਕੂਬ ਨੂੰ ਅਤੇ ਫਿਰ ਸਾਰੇ ਰਸੂਲਾਂ ਨੂੰ ਵਿਖਾਈ ਦਿੱਤਾ 8ਅਤੇ ਸਭ ਤੋਂ ਬਾਅਦ ਮੈਨੂੰ ਵੀ ਵਿਖਾਈ ਦਿੱਤਾ, ਜਿਵੇਂ ਅਧੂਰੇ ਦਿਨਾਂ ਦੇ ਜਨਮੇ ਨੂੰ। 9ਮੈਂ ਰਸੂਲਾਂ ਵਿੱਚੋਂ ਸਭ ਤੋਂ ਛੋਟਾ ਹਾਂ, ਬਲਕਿ ਰਸੂਲ ਕਹਾਉਣ ਦੇ ਯੋਗ ਵੀ ਨਹੀਂ ਹਾਂ ਕਿਉਂਕਿ ਮੈਂ ਪਰਮੇਸ਼ਰ ਦੀ ਕਲੀਸਿਯਾ ਨੂੰ ਸਤਾਇਆ ਸੀ। 10ਪਰ ਮੈਂ ਜੋ ਵੀ ਹਾਂ ਪਰਮੇਸ਼ਰ ਦੀ ਕਿਰਪਾ ਨਾਲ ਹਾਂ ਅਤੇ ਮੇਰੇ ਉੱਤੇ ਉਸ ਦੀ ਕਿਰਪਾ ਵਿਅਰਥ ਨਹੀਂ ਗਈ, ਸਗੋਂ ਮੈਂ ਉਨ੍ਹਾਂ ਸਭਨਾਂ ਤੋਂ ਵੱਧ ਮਿਹਨਤ ਕੀਤੀ; ਤਾਂ ਵੀ ਇਹ ਮੈਂ ਨਹੀਂ ਕੀਤਾ, ਪਰ ਪਰਮੇਸ਼ਰ ਦੀ ਉਸ ਕਿਰਪਾ ਨੇ ਜੋ ਮੇਰੇ ਨਾਲ ਸੀ। 11ਇਸ ਕਰਕੇ ਭਾਵੇਂ ਮੈਂ ਹੋਵਾਂ ਜਾਂ ਉਹ ਹੋਣ, ਅਸੀਂ ਇਹੋ ਪ੍ਰਚਾਰ ਕਰਦੇ ਹਾਂ ਅਤੇ ਤੁਸੀਂ ਇਸੇ 'ਤੇ ਵਿਸ਼ਵਾਸ ਕੀਤਾ।
ਮੁਰਦਿਆਂ ਦਾ ਪੁਨਰ-ਉਥਾਨ
12ਸੋ ਜੇ ਮਸੀਹ ਦਾ ਇਹ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਉਹ ਮੁਰਦਿਆਂ ਵਿੱਚੋਂ ਜੀ ਉੱਠਿਆ ਤਾਂ ਤੁਹਾਡੇ ਵਿੱਚੋਂ ਕਈ ਇਹ ਕਿਵੇਂ ਕਹਿੰਦੇ ਹਨ ਕਿ ਮੁਰਦਿਆਂ ਦਾ ਪੁਨਰ-ਉਥਾਨ ਹੈ ਹੀ ਨਹੀਂ? 13ਜੇ ਮੁਰਦਿਆਂ ਦਾ ਪੁਨਰ-ਉਥਾਨ ਨਹੀਂ ਹੈ ਤਾਂ ਫਿਰ ਮਸੀਹ ਵੀ ਨਹੀਂ ਜੀ ਉੱਠਿਆ; 14ਅਤੇ ਜੇ ਮਸੀਹ ਨਹੀਂ ਜੀ ਉੱਠਿਆ ਤਾਂ ਸਾਡਾ ਪ੍ਰਚਾਰ ਵੀ ਵਿਅਰਥ ਹੈ ਅਤੇ ਤੁਹਾਡਾ ਵਿਸ਼ਵਾਸ ਵੀ ਵਿਅਰਥ ਹੈ; 15ਨਾਲੇ ਅਸੀਂ ਵੀ ਪਰਮੇਸ਼ਰ ਦੇ ਝੂਠੇ ਗਵਾਹ ਠਹਿਰਦੇ ਹਾਂ, ਕਿਉਂਕਿ ਅਸੀਂ ਪਰਮੇਸ਼ਰ ਦੇ ਵਿਖੇ ਇਹ ਗਵਾਹੀ ਦਿੱਤੀ ਕਿ ਉਸ ਨੇ ਮਸੀਹ ਨੂੰ ਜਿਵਾਇਆ; ਪਰ ਜੇ ਮੁਰਦੇ ਨਹੀਂ ਜਿਵਾਏ ਜਾਂਦੇ ਤਾਂ ਉਸ ਨੇ ਮਸੀਹ ਨੂੰ ਵੀ ਨਹੀਂ ਜਿਵਾਇਆ। 16ਕਿਉਂਕਿ ਜੇ ਮੁਰਦੇ ਨਹੀਂ ਜਿਵਾਏ ਜਾਂਦੇ ਤਾਂ ਮਸੀਹ ਵੀ ਨਹੀਂ ਜੀ ਉੱਠਿਆ; 17ਅਤੇ ਜੇ ਮਸੀਹ ਨਹੀਂ ਜੀ ਉੱਠਿਆ ਤਾਂ ਤੁਹਾਡਾ ਵਿਸ਼ਵਾਸ ਵਿਅਰਥ ਹੈ ਅਤੇ ਤੁਸੀਂ ਅਜੇ ਵੀ ਆਪਣੇ ਪਾਪਾਂ ਵਿੱਚ ਹੋ। 18ਫਿਰ ਤਾਂ ਜਿਹੜੇ ਮਸੀਹ ਵਿੱਚ ਸੌਂ ਗਏ ਹਨ ਉਹ ਵੀ ਨਾਸ ਹੋਏ। 19ਜੇ ਅਸੀਂ ਮਸੀਹ ਉੱਤੇ ਕੇਵਲ ਇਸੇ ਜੀਵਨ ਲਈ ਆਸ ਰੱਖੀ ਹੈ ਤਾਂ ਅਸੀਂ ਸਭਨਾਂ ਮਨੁੱਖਾਂ ਨਾਲੋਂ ਵੱਧ ਤਰਸਯੋਗ ਹਾਂ।
20ਪਰ ਹੁਣ ਮਸੀਹ ਮੁਰਦਿਆਂ ਵਿੱਚੋਂ ਜੀ ਉੱਠਿਆ ਹੈ ਜਿਹੜਾ ਸੁੱਤੇ ਹੋਇਆਂ ਵਿੱਚੋਂ ਪਹਿਲਾ ਫਲ ਹੈ, 21ਕਿਉਂਕਿ ਜੇ ਇੱਕ ਮਨੁੱਖ ਦੇ ਰਾਹੀਂ ਮੌਤ ਆਈ, ਤਾਂ ਇੱਕ ਮਨੁੱਖ ਦੇ ਰਾਹੀਂ ਹੀ ਮੁਰਦਿਆਂ ਦਾ ਪੁਨਰ-ਉਥਾਨ ਵੀ ਆਇਆ। 22ਜਿਸ ਤਰ੍ਹਾਂ ਆਦਮ ਵਿੱਚ ਸਭ ਮਰਦੇ ਹਨ ਉਸੇ ਤਰ੍ਹਾਂ ਮਸੀਹ ਵਿੱਚ ਸਭ ਜਿਵਾਏ ਜਾਣਗੇ, 23ਪਰ ਹਰੇਕ ਆਪੋ-ਆਪਣੀ ਵਾਰੀ ਸਿਰ; ਪਹਿਲਾ ਫਲ ਮਸੀਹ ਅਤੇ ਫਿਰ ਮਸੀਹ ਦੇ ਆਉਣ 'ਤੇ ਉਸ ਦੇ ਲੋਕ। 24ਇਸ ਤੋਂ ਬਾਅਦ ਜਦੋਂ ਉਹ ਹਰੇਕ ਹਕੂਮਤ ਅਤੇ ਹਰੇਕ ਅਧਿਕਾਰ ਅਤੇ ਸ਼ਕਤੀ ਦਾ ਨਾਸ ਕਰਕੇ ਰਾਜ ਪਿਤਾ ਪਰਮੇਸ਼ਰ ਦੇ ਹੱਥ ਸੌਂਪ ਦੇਵੇਗਾ ਤਾਂ ਅੰਤ ਹੋ ਜਾਵੇਗਾ। 25ਕਿਉਂਕਿ ਜਦੋਂ ਤੱਕ ਉਹ ਆਪਣੇ ਸਾਰੇ ਵੈਰੀਆਂ ਨੂੰ ਆਪਣੇ ਪੈਰਾਂ ਹੇਠ ਨਾ ਕਰ ਲਵੇ ਉਦੋਂ ਤੱਕ ਉਸ ਦਾ ਰਾਜ ਕਰਨਾ ਜ਼ਰੂਰੀ ਹੈ 26ਅਤੇ ਆਖਰੀ ਵੈਰੀ ਜਿਸ ਦਾ ਨਾਸ ਕੀਤਾ ਜਾਵੇਗਾ, ਉਹ ਮੌਤ ਹੈ; 27ਕਿਉਂਕਿ“ਪਰਮੇਸ਼ਰ ਨੇ ਸਭ ਕੁਝ ਮਸੀਹ ਦੇ ਪੈਰਾਂ ਹੇਠ ਕਰ ਦਿੱਤਾ।”#ਜ਼ਬੂਰ 8:6 ਜਦੋਂ ਉਹ ਕਹਿੰਦਾ ਹੈ ਕਿ ਸਭ ਕੁਝ ਉਸ ਦੇ ਅਧੀਨ ਕਰ ਦਿੱਤਾ ਗਿਆ ਤਾਂ ਸਪਸ਼ਟ ਹੈ ਕਿ ਜਿਸ ਨੇ ਸਭ ਕੁਝ ਉਸ ਦੇ ਅਧੀਨ ਕੀਤਾ ਉਹ ਆਪ ਇਸ ਤੋਂ ਰਹਿਤ ਹੈ। 28ਪਰ ਜਦੋਂ ਸਭ ਕੁਝ ਪੁੱਤਰ ਦੇ ਅਧੀਨ ਹੋ ਜਾਵੇਗਾ ਤਾਂ ਪੁੱਤਰ ਆਪ ਵੀ ਪਰਮੇਸ਼ਰ ਦੇ ਅਧੀਨ ਹੋ ਜਾਵੇਗਾ ਜਿਸ ਨੇ ਸਭ ਕੁਝ ਉਸ ਦੇ ਅਧੀਨ ਕੀਤਾ ਤਾਂਕਿ ਪਰਮੇਸ਼ਰ ਹੀ ਸਭਨਾਂ ਵਿੱਚ ਸਭ ਕੁਝ ਹੋਵੇ।
29ਨਹੀਂ ਤਾਂ ਜਿਹੜੇ ਲੋਕ ਮਰੇ ਹੋਇਆਂ ਦੇ ਲਈ ਬਪਤਿਸਮਾ ਲੈਂਦੇ ਹਨ ਉਹ ਕੀ ਕਰਨਗੇ? ਜੇ ਮੁਰਦੇ ਜਿਵਾਏ ਨਹੀਂ ਜਾਂਦੇ ਤਾਂ ਉਨ੍ਹਾਂ ਲਈ ਬਪਤਿਸਮਾ ਕਿਉਂ ਲਿਆ ਜਾਂਦਾ ਹੈ? 30ਅਤੇ ਅਸੀਂ ਵੀ ਹਰ ਸਮੇਂ ਆਪਣੀ ਜਾਨ ਤਲੀ 'ਤੇ ਕਿਉਂ ਰੱਖੀ ਫਿਰਦੇ ਹਾਂ? 31ਹੇ ਭਾਈਓ, ਮੈਂ ਆਪਣੇ ਉਸ ਘਮੰਡ ਦੇ ਕਾਰਨ ਜੋ ਮਸੀਹ ਯਿਸੂ ਸਾਡੇ ਪ੍ਰਭੂ ਵਿੱਚ ਮੈਨੂੰ ਤੁਹਾਡੇ ਵਿਖੇ ਹੈ, ਦ੍ਰਿੜ੍ਹਤਾ ਨਾਲ ਕਹਿੰਦਾ ਹਾਂ ਕਿ ਮੈਂ ਹਰ ਰੋਜ਼ ਮਰਦਾ ਹਾਂ। 32ਜੇ ਮੈਂ ਮਨੁੱਖੀ ਤੌਰ 'ਤੇ ਅਫ਼ਸੁਸ ਵਿੱਚ ਜੰਗਲੀ ਜਾਨਵਰਾਂ ਨਾਲ ਲੜਿਆ ਤਾਂ ਮੈਨੂੰ ਕੀ ਲਾਭ ਹੋਇਆ? ਜੇ ਮੁਰਦੇ ਜਿਵਾਏ ਨਹੀਂ ਜਾਂਦੇ ਤਾਂਆਓ ਅਸੀਂ ਖਾਈਏ-ਪੀਏ, ਕਿਉਂਕਿ ਕੱਲ੍ਹ ਤਾਂ ਮਰਨਾ ਹੀ ਹੈ।#ਯਸਾਯਾਹ 22:13 33ਧੋਖਾ ਨਾ ਖਾਓ: “ਬੁਰੀ ਸੰਗਤ ਚੰਗੇ ਚਾਲ-ਚਲਣ ਨੂੰ ਵਿਗਾੜ ਦਿੰਦੀ ਹੈ।” 34ਪਾਪ ਨਾ ਕਰੋ, ਸਗੋਂ ਧਾਰਮਿਕਤਾ ਦੇ ਲਈ ਜਾਗ ਉੱਠੋ ਕਿਉਂਕਿ ਕੁਝ ਲੋਕ ਪਰਮੇਸ਼ਰ ਦੇ ਵਿਖੇ ਅਣਜਾਣ ਹਨ; ਇਹ ਮੈਂ ਤੁਹਾਨੂੰ ਸ਼ਰਮਿੰਦਿਆਂ ਕਰਨ ਲਈ ਕਹਿੰਦਾ ਹਾਂ।
ਆਤਮਕ ਸਰੀਰ
35ਪਰ ਕੋਈ ਕਹੇਗਾ, “ਮੁਰਦੇ ਕਿਵੇਂ ਜਿਵਾਏ ਜਾਂਦੇ ਹਨ? ਉਨ੍ਹਾਂ ਦੇ ਸਰੀਰ ਕਿਸ ਤਰ੍ਹਾਂ ਦੇ ਹੋਣਗੇ?” 36ਹੇ ਮੂਰਖ, ਜੋ ਤੂੰ ਬੀਜਦਾ ਹੈਂ ਜੇ ਉਹ ਨਾ ਮਰੇ ਤਾਂ ਜੰਮਦਾ ਨਹੀਂ 37ਅਤੇ ਜੋ ਤੂੰ ਬੀਜਦਾ ਹੈਂ, ਤੂੰ ਉਹ ਰੂਪ ਨਹੀਂ ਬੀਜਦਾ ਜੋ ਉਤਪੰਨ ਹੋਵੇਗਾ ਪਰ ਕੇਵਲ ਇੱਕ ਦਾਣਾ, ਭਾਵੇਂ ਕਣਕ ਦਾ ਭਾਵੇਂ ਕਿਸੇ ਹੋਰ ਅਨਾਜ ਦਾ। 38ਪਰ ਪਰਮੇਸ਼ਰ ਆਪਣੀ ਇੱਛਾ ਅਨੁਸਾਰ ਉਸ ਨੂੰ ਰੂਪ ਦਿੰਦਾ ਹੈ, ਹਰੇਕ ਬੀਜ ਨੂੰ ਉਸ ਦਾ ਆਪਣਾ ਰੂਪ। 39ਸਾਰੇ ਸਰੀਰ ਇੱਕੋ ਜਿਹੇ ਨਹੀਂ; ਪਰ ਮਨੁੱਖਾਂ ਦਾ ਸਰੀਰ ਹੋਰ ਹੈ ਅਤੇ ਪਸ਼ੂਆਂ ਦਾ ਹੋਰ ਅਤੇ ਪੰਛੀਆਂ ਦਾ ਹੋਰ ਅਤੇ ਮੱਛੀਆਂ ਦਾ ਹੋਰ। 40ਸਵਰਗੀ ਸਰੀਰ ਹਨ ਅਤੇ ਧਰਤੀ ਦੇ ਸਰੀਰ ਵੀ ਹਨ, ਪਰ ਸਵਰਗੀ ਸਰੀਰਾਂ ਦਾ ਪ੍ਰਤਾਪ ਹੋਰ ਹੈ ਅਤੇ ਧਰਤੀ ਦੇ ਸਰੀਰਾਂ ਦਾ ਹੋਰ। 41ਸੂਰਜ ਦਾ ਪ੍ਰਤਾਪ ਹੋਰ ਹੈ ਅਤੇ ਚੰਦਰਮਾ ਦਾ ਪ੍ਰਤਾਪ ਹੋਰ ਅਤੇ ਤਾਰਿਆਂ ਦਾ ਪ੍ਰਤਾਪ ਹੋਰ ਹੈ, ਕਿਉਂਕਿ ਇੱਕ ਤਾਰਾ ਪ੍ਰਤਾਪ ਵਿੱਚ ਦੂਜੇ ਤਾਰੇ ਤੋਂ ਭਿੰਨ ਹੈ।
42ਮੁਰਦਿਆਂ ਦਾ ਪੁਨਰ-ਉਥਾਨ ਵੀ ਇਸੇ ਤਰ੍ਹਾਂ ਹੈ; ਸਰੀਰ ਨਾਸਵਾਨ ਦਸ਼ਾ ਵਿੱਚ ਬੀਜਿਆ ਜਾਂਦਾ ਹੈ ਅਤੇ ਅਵਿਨਾਸੀ ਦਸ਼ਾ ਵਿੱਚ ਜਿਵਾਇਆ ਜਾਂਦਾ ਹੈ; 43ਇਹ ਨਿਰਾਦਰ ਵਿੱਚ ਬੀਜਿਆ ਜਾਂਦਾ ਹੈ ਅਤੇ ਪ੍ਰਤਾਪ ਵਿੱਚ ਜਿਵਾਇਆ ਜਾਂਦਾ ਹੈ; ਨਿਰਬਲਤਾ ਵਿੱਚ ਬੀਜਿਆ ਜਾਂਦਾ ਹੈ ਅਤੇ ਸਮਰੱਥਾ ਵਿੱਚ ਜਿਵਾਇਆ ਜਾਂਦਾ ਹੈ; 44ਇਹ ਪ੍ਰਾਣਕ ਸਰੀਰ ਦੇ ਰੂਪ ਵਿੱਚ ਬੀਜਿਆ ਜਾਂਦਾ ਹੈ ਅਤੇ ਆਤਮਕ ਸਰੀਰ ਕਰਕੇ ਜਿਵਾਇਆ ਜਾਂਦਾ ਹੈ; ਜੇ ਪ੍ਰਾਣਕ ਸਰੀਰ ਹੈ ਤਾਂ ਆਤਮਕ ਵੀ ਹੈ। 45ਇਸੇ ਤਰ੍ਹਾਂ ਲਿਖਿਆ ਵੀ ਹੈ: “ਪਹਿਲਾ ਮਨੁੱਖ ਆਦਮ ਜੀਉਂਦੀ ਜਾਨ ਹੋਇਆ,”#ਉਤਪਤ 2:7 ਅਤੇ ਆਖਰੀ ਆਦਮ ਜੀਵਨਦਾਇਕ ਆਤਮਾ। 46ਪਰ ਪਹਿਲਾ ਆਤਮਕ ਨਹੀਂ ਸਗੋਂ ਪ੍ਰਾਣਕ ਹੈ, ਫਿਰ ਆਤਮਕ। 47ਪਹਿਲਾ ਮਨੁੱਖ ਧਰਤੀ ਅਰਥਾਤ ਮਿੱਟੀ ਤੋਂ ਹੋਇਆ, ਪਰ ਦੂਜਾ ਮਨੁੱਖ ਸਵਰਗ ਤੋਂ#15:47 ਕੁਝ ਹਸਤਲੇਖਾਂ ਵਿੱਚ “ਦੂਜਾ ਮਨੁੱਖ ਸਵਰਗ ਤੋਂ ਹੈ” ਦੇ ਸਥਾਨ 'ਤੇ “ਦੂਜਾ ਮਨੁੱਖ ਸਵਰਗ ਦਾ ਪ੍ਰਭੂ ਹੈ” ਲਿਖਿਆ ਹੈ।। 48ਜਿਸ ਤਰ੍ਹਾਂ ਉਹ ਮਿੱਟੀ ਦਾ ਸੀ ਉਸੇ ਤਰ੍ਹਾਂ ਉਹ ਵੀ ਹਨ ਜਿਹੜੇ ਮਿੱਟੀ ਦੇ ਹਨ ਅਤੇ ਜਿਸ ਤਰ੍ਹਾਂ ਉਹ ਸਵਰਗ ਦਾ ਹੈ ਉਸੇ ਤਰ੍ਹਾਂ ਉਹ ਵੀ ਹਨ ਜਿਹੜੇ ਸਵਰਗ ਦੇ ਹਨ। 49ਜਿਸ ਤਰ੍ਹਾਂ ਅਸੀਂ ਮਿੱਟੀ ਦੇ ਮਨੁੱਖ ਦਾ ਰੂਪ ਧਾਰਿਆ ਉਸੇ ਤਰ੍ਹਾਂ ਸਵਰਗੀ ਮਨੁੱਖ ਦਾ ਵੀ ਰੂਪ ਧਾਰਾਂਗੇ।
ਮਰਨਹਾਰ ਦਾ ਅਮਰਤਾ ਨੂੰ ਪਹਿਨਣਾ
50ਹੁਣ ਹੇ ਭਾਈਓ, ਮੈਂ ਇਹ ਕਹਿੰਦਾ ਹਾਂ ਕਿ ਲਹੂ ਅਤੇ ਮਾਸ ਪਰਮੇਸ਼ਰ ਦੇ ਰਾਜ ਦੇ ਅਧਿਕਾਰੀ ਨਹੀਂ ਹੋ ਸਕਦੇ, ਨਾ ਹੀ ਨਾਸਵਾਨ ਅਵਿਨਾਸੀ ਦਾ ਅਧਿਕਾਰੀ ਹੋ ਸਕਦਾ ਹੈ। 51ਵੇਖੋ, ਮੈਂ ਤੁਹਾਨੂੰ ਇੱਕ ਭੇਤ ਦੀ ਗੱਲ ਦੱਸਦਾ ਹਾਂ; ਅਸੀਂ ਸਭ ਸੌਵਾਂਗੇ ਨਹੀਂ, ਸਗੋਂ ਸਾਡਾ ਸਭ ਦਾ ਰੂਪ ਬਦਲ ਜਾਵੇਗਾ। 52ਇਹ ਅੱਖ ਦੀ ਝਮਕ ਨਾਲ ਇੱਕ ਪਲ ਵਿੱਚ ਆਖਰੀ ਤੁਰ੍ਹੀ ਦੇ ਫੂਕਦਿਆਂ ਹੀ ਹੋ ਜਾਵੇਗਾ, ਕਿਉਂ ਜੋ ਤੁਰ੍ਹੀ ਫੂਕੀ ਜਾਵੇਗੀ ਅਤੇ ਮੁਰਦੇ ਅਵਿਨਾਸੀ ਹੋ ਕੇ ਜੀ ਉੱਠਣਗੇ ਅਤੇ ਸਾਡਾ ਰੂਪ ਬਦਲ ਜਾਵੇਗਾ। 53ਕਿਉਂਕਿ ਨਾਸਵਾਨ ਦਾ ਅਵਿਨਾਸੀ ਨੂੰ ਅਤੇ ਮਰਨਹਾਰ ਦਾ ਅਮਰਤਾ ਨੂੰ ਪਹਿਨਣਾ ਜ਼ਰੂਰੀ ਹੈ। 54ਜਦੋਂ ਇਹ ਨਾਸਵਾਨ ਅਵਿਨਾਸੀ ਨੂੰ ਅਤੇ ਮਰਨਹਾਰ ਅਮਰਤਾ ਨੂੰ ਪਹਿਨ ਲਵੇਗਾ ਤਾਂ ਉਹ ਵਚਨ ਜਿਹੜਾ ਲਿਖਿਆ ਹੋਇਆ ਹੈ ਪੂਰਾ ਹੋ ਜਾਵੇਗਾ:ਮੌਤ ਫਤਹ ਦੀ ਬੁਰਕੀ ਹੋ ਗਈ। 55ਹੇ ਮੌਤ, ਤੇਰੀ ਫਤਹ ਕਿੱਥੇ ਹੈ? ਹੇ ਮੌਤ, ਤੇਰਾ ਡੰਗ ਕਿੱਥੇ ਹੈ?#ਯਸਾਯਾਹ 25:8; ਹੋਸ਼ੇਆ 13:14 56ਮੌਤ ਦਾ ਡੰਗ ਪਾਪ ਹੈ ਅਤੇ ਪਾਪ ਦੀ ਸ਼ਕਤੀ ਬਿਵਸਥਾ ਹੈ। 57ਪਰ ਪਰਮੇਸ਼ਰ ਦਾ ਧੰਨਵਾਦ ਹੈ ਜਿਹੜਾ ਸਾਨੂੰ ਸਾਡੇ ਪ੍ਰਭੂ ਯਿਸੂ ਮਸੀਹ ਦੇ ਰਾਹੀਂ ਫਤਹ ਬਖਸ਼ਦਾ ਹੈ। 58ਇਸ ਲਈ ਹੇ ਮੇਰੇ ਪਿਆਰੇ ਭਾਈਓ, ਤੁਸੀਂ ਦ੍ਰਿੜ੍ਹ ਅਤੇ ਅਟੱਲ ਰਹੋ ਅਤੇ ਹਮੇਸ਼ਾ ਪ੍ਰਭੂ ਦੇ ਕੰਮ ਵਿੱਚ ਲੱਗੇ ਰਹੋ, ਇਹ ਜਾਣਦੇ ਹੋਏ ਕਿ ਪ੍ਰਭੂ ਵਿੱਚ ਤੁਹਾਡੀ ਮਿਹਨਤ ਵਿਅਰਥ ਨਹੀਂ ਹੈ।
Currently Selected:
1 ਕੁਰਿੰਥੀਆਂ 15: PSB
Highlight
Share
Copy
Want to have your highlights saved across all your devices? Sign up or sign in
PUNJABI STANDARD BIBLE©
Copyright © 2023 by Global Bible Initiative

: