9
ਇਸਰਾਏਲ ਦੇ ਦੁਸ਼ਮਣਾਂ ਨੂੰ ਸਜ਼ਾ
1ਇੱਕ ਭਵਿੱਖਬਾਣੀ:
ਯਾਹਵੇਹ ਦਾ ਵਚਨ ਹੈਦਰਕ ਦੀ ਧਰਤੀ ਦੇ
ਅਤੇ ਦੰਮਿਸ਼ਕ ਵਿੱਚ ਅਰਾਮ ਸ਼ਹਿਰ ਦੇ ਵਿਰੁੱਧ ਹੈ,
ਕਿਉਂਕਿ ਸਾਰੇ ਲੋਕਾਂ ਅਤੇ ਇਸਰਾਏਲ ਦੇ ਸਾਰੇ ਗੋਤਾਂ ਦੀਆਂ ਨਜ਼ਰਾਂ
ਯਾਹਵੇਹ ਉੱਤੇ ਹਨ।
2ਅਤੇ ਹਮਾਥ ਉੱਤੇ ਵੀ, ਜਿਸ ਦੀ ਹੱਦ ਉਸ ਨਾਲ ਲੱਗਦੀ ਹੈ,
ਅਤੇ ਸੂਰ ਅਤੇ ਸੀਦੋਨ ਉੱਤੇ, ਭਾਵੇਂ ਉਹ ਬਹੁਤ ਹੁਨਰਮੰਦ ਹਨ।
3ਸੂਰ ਨੇ ਆਪਣੇ ਆਪ ਨੂੰ ਇੱਕ ਗੜ੍ਹ ਬਣਾਇਆ ਹੈ;
ਉਸ ਨੇ ਚਾਂਦੀ ਨੂੰ ਮਿੱਟੀ ਵਾਂਗ,
ਅਤੇ ਸੋਨਾ ਨੂੰ ਗਲੀਆਂ ਦੀ ਮਿੱਟੀ ਵਾਂਗ ਢੇਰ ਕਰ ਦਿੱਤਾ ਹੈ।
4ਪਰ ਯਾਹਵੇਹ ਉਸ ਦੀ ਸੰਪਤੀ ਨੂੰ ਲੈ ਜਾਵੇਗਾ
ਅਤੇ ਸਮੁੰਦਰ ਉੱਤੇ ਉਸ ਦੀ ਸ਼ਕਤੀ ਨੂੰ ਤਬਾਹ ਕਰ ਦੇਵੇਗਾ,
ਅਤੇ ਉਹ ਅੱਗ ਦੁਆਰਾ ਭਸਮ ਹੋ ਜਾਵੇਗੀ।
5ਅਸ਼ਕਲੋਨ ਇਸਨੂੰ ਦੇਖੇਗਾ ਅਤੇ ਡਰੇਗਾ;
ਗਾਜ਼ਾ ਕਸ਼ਟ ਵਿੱਚ ਡੁੱਬੇਗਾ,
ਅਤੇ ਏਕਰੋਨ ਵੀ, ਕਿਉਂ ਜੋ ਉਸ ਦੀ ਆਸ ਸੁੱਕ ਜਾਵੇਗੀ।
ਗਾਜ਼ਾ ਆਪਣਾ ਰਾਜਾ ਗੁਆ ਲਵੇਗਾ
ਅਤੇ ਅਸ਼ਕਲੋਨ ਉਜਾੜ ਹੋ ਜਾਵੇਗਾ।
6ਅਸ਼ਦੋਦ ਉੱਤੇ ਇੱਕ ਭਿਅੰਕਰ ਲੋਕ ਕਬਜ਼ਾ ਕਰਨਗੇ,
ਅਤੇ ਮੈਂ ਫ਼ਲਿਸਤੀਆਂ ਦੇ ਹੰਕਾਰ ਨੂੰ ਖ਼ਤਮ ਕਰ ਦਿਆਂਗਾ।
7ਮੈਂ ਉਨ੍ਹਾਂ ਦੇ ਮੂੰਹਾਂ ਵਿੱਚੋਂ ਲਹੂ,
ਅਤੇ ਉਨ੍ਹਾਂ ਦੇ ਦੰਦਾਂ ਵਿੱਚੋਂ ਭ੍ਰਿਸ਼ਟ ਭੋਜਨ ਨੂੰ ਦੂਰ ਕਰ ਦਿਆਂਗਾ।
ਜਿਹੜੇ ਬਚੇ ਹੋਏ ਲੋਕ ਹਨ ਉਹ ਸਾਡੇ ਪਰਮੇਸ਼ਵਰ ਦੇ ਹੋਣਗੇ
ਅਤੇ ਉਹ ਯਹੂਦਾਹ ਵਿੱਚ ਇੱਕ ਗੋਤ ਬਣ ਜਾਣਗੇ,
ਅਤੇ ਏਕਰੋਨ ਯਬੂਸੀਆਂ ਵਰਗਾ ਹੋਵੇਗਾ।
8ਪਰ ਮੈਂ ਆਪਣੇ ਮੰਦਰ ਵਿੱਚ ਡੇਰੇ ਲਾਵਾਂਗਾ
ਤਾਂ ਜੋ ਇਸ ਨੂੰ ਲੁਟੇਰੇ ਫ਼ੌਜਾਂ ਤੋਂ ਬਚਾਇਆ ਜਾ ਸਕੇ।
ਫਿਰ ਕਦੇ ਕੋਈ ਜ਼ਾਲਮ ਮੇਰੀ ਪਰਜਾ ਉੱਤੇ ਹਾਵੀ ਨਹੀਂ ਹੋਵੇਗਾ,
ਹੁਣ ਲਈ ਮੈਂ ਜਾਗਦਾ ਹਾਂ।
ਸੀਯੋਨ ਦੇ ਰਾਜੇ ਦਾ ਆਉਣਾ
9ਬਹੁਤ ਖੁਸ਼ ਹੋ, ਸੀਯੋਨ ਦੀ ਬੇਟੀ!
ਹੇ ਯੇਰੂਸ਼ਲੇਮ ਦੀ ਧੀ, ਰੌਲਾ ਪਾ!
ਵੇਖ, ਤੇਰਾ ਰਾਜਾ ਤੁਹਾਡੇ ਕੋਲ ਆਉਂਦਾ ਹੈ,
ਉਹ ਧਰਮੀ ਅਤੇ ਜੇਤੂ ਹੋ ਕੇ ਆਉਂਦਾ ਹੈ,
ਉਹ ਨਿਮਰ ਹੈ ਅਤੇ ਗਧੀ ਦੇ ਬੱਚੇ
ਉੱਤੇ ਸਵਾਰ ਹੁੰਦਾ ਹੈ।
10ਮੈਂ ਇਫ਼ਰਾਈਮ ਤੋਂ ਰਥਾਂ ਨੂੰ ਅਤੇ ਯੇਰੂਸ਼ਲੇਮ ਤੋਂ ਘੋੜਿਆਂ ਨੂੰ ਖੋਹ ਲਵਾਂਗਾ,
ਅਤੇ ਲੜਾਈ ਦਾ ਧਨੁਸ਼ ਟੁੱਟ ਜਾਵੇਗਾ।
ਉਹ ਕੌਮਾਂ ਨੂੰ ਸ਼ਾਂਤੀ ਦਾ ਐਲਾਨ ਕਰੇਗਾ।
ਉਹ ਦਾ ਰਾਜ ਸਮੁੰਦਰ ਤੋਂ ਸਮੁੰਦਰ ਤੱਕ ਅਤੇ ਦਰਿਆ ਤੋਂ ਧਰਤੀ ਦੇ ਸਿਰੇ ਤੱਕ ਫੈਲੇਗਾ।#9:10 ਫ਼ਰਾਤ ਦੀ ਨਦੀ
11ਤੁਹਾਡੇ ਲਈ, ਤੁਹਾਡੇ ਨਾਲ ਮੇਰੇ ਨੇਮ ਦੇ ਲਹੂ ਦੇ ਕਾਰਨ,
ਮੈਂ ਤੁਹਾਡੇ ਕੈਦੀਆਂ ਨੂੰ ਪਾਣੀ ਰਹਿਤ ਟੋਏ ਵਿੱਚੋਂ ਛੁਡਾਵਾਂਗਾ।
12ਆਪਣੇ ਕਿਲ੍ਹੇ ਵੱਲ ਮੁੜੋ, ਤੁਸੀਂ ਉਮੀਦ ਦੇ ਕੈਦੀ ਹੋ;
ਹੁਣ ਵੀ ਮੈਂ ਘੋਸ਼ਣਾ ਕਰਦਾ ਹਾਂ ਕਿ ਮੈਂ ਤੁਹਾਡੇ ਨਾਲੋਂ ਦੁੱਗਣਾ ਵਾਪਸ ਕਰਾਂਗਾ।
13ਮੈਂ ਯਹੂਦਾਹ ਨੂੰ ਮੋੜਾਂਗਾ ਜਿਵੇਂ ਮੈਂ ਆਪਣਾ ਕਮਾਨ ਮੋੜਾਂਗਾ
ਅਤੇ ਇਫ਼ਰਾਈਮ ਨਾਲ ਭਰਾਂਗਾ।
ਮੈਂ ਤੇਰੇ ਪੁੱਤਰਾਂ, ਸੀਯੋਨ, ਤੇਰੇ ਪੁੱਤਰਾਂ, ਯੂਨਾਨ ਦੇ ਵਿਰੁੱਧ,
ਅਤੇ ਤੈਨੂੰ ਯੋਧੇ ਦੀ ਤਲਵਾਰ ਵਾਂਗ ਬਣਾਵਾਂਗਾ।
ਯਾਹਵੇਹ ਪ੍ਰਗਟ ਹੋਵੇਗਾ
14ਤਦ ਯਾਹਵੇਹ ਉਹਨਾਂ ਉੱਤੇ ਪ੍ਰਗਟ ਹੋਵੇਗਾ;
ਉਸਦਾ ਤੀਰ ਬਿਜਲੀ ਵਾਂਗ ਚਮਕੇਗਾ।
ਸਰਬਸ਼ਕਤੀਮਾਨ ਯਾਹਵੇਹ ਤੁਰ੍ਹੀ ਵਜਾਏਗਾ;
ਉਹ ਦੱਖਣ ਦੇ ਤੂਫ਼ਾਨਾਂ ਵਿੱਚ ਕੂਚ ਕਰੇਗਾ,
15ਅਤੇ ਸਰਬਸ਼ਕਤੀਮਾਨ ਯਾਹਵੇਹ ਉਹਨਾਂ ਦੀ ਰੱਖਿਆ ਕਰੇਗਾ।
ਉਹ ਨਾਸ ਕਰਨਗੇ
ਅਤੇ ਗੁਲੇਲਾਂ ਨਾਲ ਜਿੱਤ ਪ੍ਰਾਪਤ ਕਰਨਗੇ।
ਉਹ ਪੀਣਗੇ ਅਤੇ ਮੈਅ ਵਾਂਗ ਗਰਜਣਗੇ।
ਉਹ ਕਟੋਰੇ ਵਾਂਗ ਭਰੇ ਹੋਏ ਹੋਣਗੇ
ਜਗਵੇਦੀ ਦੇ ਕੋਨਿਆਂ ਉੱਤੇ ਛਿੜਕਣ ਲਈ ਵਰਤਿਆ ਜਾਂਦਾ ਹੈ।
16ਯਾਹਵੇਹ ਉਹਨਾਂ ਦਾ ਪਰਮੇਸ਼ਵਰ ਉਸ ਦਿਨ ਆਪਣੇ ਲੋਕਾਂ ਨੂੰ ਬਚਾਵੇਗਾ
ਜਿਵੇਂ ਇੱਕ ਅਯਾਲੀ ਆਪਣੇ ਇੱਜੜ ਨੂੰ ਬਚਾਉਂਦਾ ਹੈ।
ਉਹ ਉਸ ਦੀ ਧਰਤੀ ਵਿੱਚ ਚਮਕਣਗੇ
ਤਾਜ ਵਿੱਚ ਗਹਿਣਿਆਂ ਵਾਂਗ।
17ਉਹ ਕਿੰਨੇ ਆਕਰਸ਼ਕ ਅਤੇ ਸੁੰਦਰ ਹੋਣਗੇ!
ਅਨਾਜ ਜਵਾਨਾਂ ਨੂੰ ਖੁਸ਼ਹਾਲ ਬਣਾਵੇਗਾ,
ਅਤੇ ਨਵੀਂ ਸ਼ਰਾਬ ਮੁਟਿਆਰਾਂ ਨੂੰ।