ਰੂਥ 3
3
ਪਿੜ ਵਿੱਚ ਰੂਥ ਅਤੇ ਬੋਅਜ਼
1ਇੱਕ ਦਿਨ ਰੂਥ ਦੀ ਸੱਸ ਨਾਓਮੀ ਨੇ ਉਸਨੂੰ ਕਿਹਾ, “ਹੇ ਮੇਰੀ ਧੀ, ਮੈਨੂੰ ਤੇਰੇ ਲਈ ਇੱਕ ਘਰ ਲੱਭਣਾ ਚਾਹੀਦਾ ਹੈ, ਜੋ ਤੇਰਾ ਭਲਾ ਹੋਵੇ। 2ਹੁਣ ਬੋਅਜ਼, ਜਿਸ ਦੀਆਂ ਦਾਸੀਆਂ ਨਾਲ ਤੂੰ ਕੰਮ ਕੀਤਾ ਹੈ, ਸਾਡਾ ਰਿਸ਼ਤੇਦਾਰ ਹੈ। ਅੱਜ ਰਾਤ ਉਹ ਪਿੜ#3:2 ਪਿੜ ਅਰਥਾਤ: ਉਹ ਥਾਂ ਜਿੱਥੇ ਅਨਾਜ ਨੂੰ ਕੁੱਟਿਆ ਜਾਂ ਛਾਣਿਆ ਜਾਂਦਾ ਹੈ ਵਿੱਚ ਜੌਂ ਬੀਜੇਗਾ। 3ਤੂੰ ਇਸ਼ਨਾਨ ਕਰ ਅਤੇ ਤੇਲ ਲਾ ਅਤੇ ਆਪਣੇ ਚੰਗੇ ਬਸਤਰ ਪਾ ਕੇ ਪਿੜ ਵੱਲ ਜਾ ਅਤੇ ਜਦ ਤੱਕ ਉਹ ਖਾ-ਪੀ ਨਾ ਚੁੱਕੇ ਤਦ ਤੱਕ ਆਪਣੇ ਆਪ ਨੂੰ ਉਸ ਮਨੁੱਖ ਅੱਗੇ ਪ੍ਰਗਟ ਕਰ, ਪਰ ਜਦੋਂ ਤੱਕ ਉਹ ਖਾਣਾ-ਪੀਣਾ ਖਤਮ ਨਾ ਕਰ ਲਵੇ, ਉਸ ਨੂੰ ਇਹ ਨਾ ਦੱਸੋ ਕਿ ਤੁਸੀਂ ਉੱਥੇ ਹੋ। 4ਜਦੋਂ ਉਹ ਲੇਟਦਾ ਹੈ, ਤਾਂ ਉਸ ਜਗ੍ਹਾ ਵੱਲ ਧਿਆਨ ਰੱਖੀ ਜਿੱਥੇ ਉਹ ਲੇਟੇਗਾ। ਫਿਰ ਅੰਦਰ ਜਾ ਕੇ ਉਸ ਦੇ ਪੈਰਾਂ ਵੱਲੋਂ ਕੱਪੜਾ ਚੁੱਕ ਕੇ ਉੱਥੇ ਹੀ ਲੇਟ ਜਾਵੀ। ਉਹ ਤੈਨੂੰ ਆਪ ਦੱਸੇਗਾ ਕੀ ਕਰਨਾ ਹੈ।”
5ਰੂਥ ਨੇ ਉੱਤਰ ਦਿੱਤਾ, “ਮੈਂ ਉਹੀ ਕਰਾਂਗੀ ਜੋ ਤੁਸੀਂ ਮੈਨੂੰ ਕਿਹਾ ਹੈ।” 6ਤਾਂ ਉਹ ਪਿੜ ਵਿੱਚ ਗਈ ਅਤੇ ਉਹ ਸਭ ਕੁਝ ਕੀਤਾ ਜੋ ਉਸਦੀ ਸੱਸ ਨੇ ਉਸਨੂੰ ਕਰਨ ਲਈ ਕਿਹਾ ਸੀ।
7ਜਦੋਂ ਬੋਅਜ਼ ਖਾ-ਪੀ ਹਟਿਆ ਅਤੇ ਉਸ ਦਾ ਮਨ ਅਨੰਦ ਹੋਇਆ ਤਾਂ ਉਹ ਦਾਣੇ ਦੇ ਢੇਰ ਦੇ ਸਿਰੇ ਉੱਤੇ ਲੇਟਣ ਲਈ ਗਿਆ। ਤਦ ਰੂਥ ਚੁੱਪ-ਚਾਪ ਨੇੜੇ ਆਈ ਅਤੇ ਉਸਦੇ ਪੈਰਾਂ ਵੱਲੋਂ ਕੱਪੜਾ ਚੁੱਕ ਕੇ ਉੱਥੇ ਲੇਟ ਗਈ। 8ਅੱਧੀ ਰਾਤ ਨੂੰ ਉਹ ਮਨੁੱਖ ਚੌਂਕ ਗਿਆ ਅਤੇ ਪਾਸਾ ਪਰਤ ਕੇ ਵੇਖਿਆ ਕਿ ਇੱਕ ਔਰਤ ਉਸ ਦੇ ਪੈਰਾਂ ਕੋਲ ਲੇਟੀ ਹੋਈ ਹੈ।
9ਉਸ ਨੇ ਪੁੱਛਿਆ, “ਤੁਸੀਂ ਕੌਣ ਹੋ?”
ਉਸਨੇ ਕਿਹਾ, “ਮੈਂ ਤੇਰੀ ਦਾਸੀ ਰੂਥ ਹਾਂ। ਮੇਰੇ ਉੱਤੇ ਆਪਣੇ ਕੱਪੜੇ ਦਾ ਕੋਨਾ ਵਿਛਾ ਦਿਓ ਕਿਉਂ ਜੋ ਤੁਸੀਂ ਸਾਡੀ ਜ਼ਮੀਨ ਨੂੰ ਛੁਡਾਉਣ ਵਾਲਿਆਂ ਵਿੱਚੋਂ ਹੋ।”
10ਉਸ ਨੇ ਉੱਤਰ ਦਿੱਤਾ, “ਹੇ ਮੇਰੀ ਧੀ, ਯਾਹਵੇਹ ਤੈਨੂੰ ਅਸੀਸ ਦੇਵੇ, ਕਿਉਂ ਜੋ ਤੂੰ ਪਹਿਲਾ ਨਾਲੋਂ ਅੰਤ ਵਿੱਚ ਵੱਧ ਕਿਰਪਾ ਵਿਖਾਈ ਹੈ, ਇਸ ਲਈ ਜੋ ਤੂੰ ਗੱਭਰੂਆਂ ਦੇ ਪਿੱਛੇ ਨਹੀਂ ਲੱਗੀ, ਭਾਵੇਂ ਧਨਵਾਨ ਹੋਣ ਭਾਵੇਂ ਗਰੀਬ। 11ਹੁਣ, ਹੇ ਮੇਰੀ ਧੀ, ਨਾ ਡਰ! ਮੈਂ ਤੇਰੇ ਲਈ ਉਹ ਸਭ ਕੁਝ ਕਰਾਂਗਾ ਜੋ ਤੂੰ ਮੰਗਦੀ ਹੈ। ਮੇਰੇ ਨਗਰ ਦੇ ਸਾਰੇ ਲੋਕ ਜਾਣਦੇ ਹਨ ਕਿ ਤੂੰ ਇੱਕ ਭਲੀ ਔਰਤ ਹੈ। 12ਭਾਵੇਂ ਇਹ ਸੱਚ ਹੈ ਕਿ ਮੈਂ ਛੁਡਾਉਣ ਵਾਲਾ ਹਾਂ ਪਰ ਇੱਕ ਹੋਰ ਛੁਡਾਉਣ ਵਾਲਾ ਹੈ, ਜੋ ਮੇਰੇ ਨਾਲੋਂ ਵੀ ਨਜ਼ਦੀਕ ਹੈ। 13ਅੱਜ ਰਾਤ ਠਹਿਰ ਜਾ ਅਤੇ ਸਵੇਰ ਨੂੰ ਜੇ ਉਹ ਤੇਰੇ ਲਈ ਛੁਡਾਉਣ ਦਾ ਕੰਮ ਕਰੇ ਤਾਂ ਚੰਗਾ, ਉਹ ਛੁਡਾਉਣਾ ਨਾ ਚਾਹੇ ਤਾਂ ਮੈਂ ਇਹ ਕੰਮ ਕਰਾਂਗਾ, ਮੈਂ ਜੀਉਂਦੇ ਯਾਹਵੇਹ ਦੀ ਸਹੁੰ ਖਾਂਦਾ ਹਾਂ। ਤੂੰ ਸਵੇਰ ਤੱਕ ਇੱਥੇ ਹੀ ਲੇਟੀ ਰਹਿ।”
14ਸੋ ਰੂਥ ਸਵੇਰ ਤੱਕ ਬੋਅਜ਼ ਦੇ ਪੈਰਾਂ ਕੋਲ ਲੇਟੀ ਰਹੀਂ ਅਤੇ ਤੜਕੇ ਹੀ ਜਿਸ ਵੇਲੇ ਕੋਈ ਇੱਕ ਦੂਸਰੇ ਨੂੰ ਨਾ ਪਛਾਣ ਸਕੇ ਉਹ ਉੱਠ ਗਈ। ਤਦ ਬੋਅਜ਼ ਨੇ ਕਿਹਾ, “ਇਸ ਗੱਲ ਦੀ ਖ਼ਬਰ ਕਿਸੇ ਨੂੰ ਨਾ ਹੋਵੇ ਕਿ ਪਿੜ ਵਿੱਚ ਕੋਈ ਔਰਤ ਆਈ ਸੀ।”
15ਉਸ ਨੇ ਇਹ ਵੀ ਕਿਹਾ, “ਜੋ ਚਾਦਰ ਤੂੰ ਉੱਪਰ ਪਹਿਨੀ ਹੋਈ ਹੈ ਅਤੇ ਉਹ ਫੜ੍ਹ ਕੇ ਮੇਰੇ ਕੋਲ ਲਿਆ।” ਜਦੋਂ ਉਸਨੇ ਅਜਿਹਾ ਕੀਤਾ, ਉਸਨੇ ਉਸ ਵਿੱਚ ਜੌਂ ਦੇ ਛੇ ਟੋਪੇ#3:15 ਛੇ ਟੋਪੇ ਲਗਭਗ 25 ਕਿਲੋਗ੍ਰਾਮ ਮਿਣ ਉਸ ਨੂੰ ਦਿੱਤੇ, ਫਿਰ ਉਹ ਸ਼ਹਿਰ ਵਾਪਸ ਚਲਾ ਗਿਆ।
16ਜਦੋਂ ਰੂਥ ਆਪਣੀ ਸੱਸ ਕੋਲ ਆਈ ਤਾਂ ਨਾਓਮੀ ਨੇ ਪੁੱਛਿਆ, “ਹੇ ਮੇਰੀਏ ਧੀਏ, ਤੇਰੇ ਨਾਲ ਕੀ ਬੀਤੀ?”
ਤਦ ਉਸਨੇ ਉਹ ਸਭ ਕੁਝ ਦੱਸ ਦਿੱਤਾ ਜੋ ਉਸ ਮਨੁੱਖ ਨੇ ਉਸ ਲਈ ਕੀਤਾ ਸੀ। 17ਫਿਰ ਉਸਨੇ ਕਿਹਾ, “ਉਸ ਨੇ ਮੈਨੂੰ ਇਹ ਜੌਂ ਦੇ ਛੇ ਟੋਪੇ ਮਿਣ ਕੇ ਦਿੱਤੇ ਅਤੇ ਕਿਹਾ, ‘ਤੂੰ ਆਪਣੀ ਸੱਸ ਕੋਲ ਖਾਲੀ ਹੱਥ ਨਾ ਜਾਵੀਂ।’ ”
18ਤਦ ਨਾਓਮੀ ਨੇ ਆਖਿਆ, “ਹੇ ਮੇਰੀ ਧੀ, ਇੰਤਜ਼ਾਰ ਕਰ ਜਦੋਂ ਤੱਕ ਤੈਨੂੰ ਪਤਾ ਨਾ ਲੱਗੇ ਕਿ ਇਹ ਗੱਲ ਕਿਵੇਂ ਚੱਲਦੀ ਹੈ। ਤੂੰ ਚੁੱਪ-ਚਾਪ ਬੈਠੀ ਰਹਿ, ਕਿਉਂਕਿ ਅੱਜ ਜਦ ਤੱਕ ਉਹ ਇਸ ਕੰਮ ਨੂੰ ਪੂਰਾ ਨਾ ਕਰ ਲਵੇ, ਤਦ ਤੱਕ ਉਸ ਮਨੁੱਖ ਨੇ ਅਰਾਮ ਨਹੀਂ ਕਰਨਾ।”
Currently Selected:
ਰੂਥ 3: PCB
Highlight
Copy
Compare
Share
Want to have your highlights saved across all your devices? Sign up or sign in
ਪਵਿੱਤਰ ਬਾਈਬਲ, ਪੰਜਾਬੀ ਮੌਜੂਦਾ ਤਰਜਮਾ
ਕਾਪੀਰਾਈਟ ਅਧਿਕਾਰ © 2022, 2025 Biblica, Inc.
ਮਨਜ਼ੂਰੀ ਨਾਲ ਵਰਤਿਆ ਜਾਂਦਾ ਹੈ। ਸੰਸਾਰ ਭਰ ਵਿੱਚ ਸਾਰੇ ਅਧਿਕਾਰ ਰਾਖਵੇਂ ਹਨ।
Holy Bible, Punjabi Contemporary Version™
Copyright © 2022, 2025 by Biblica, Inc.
Used with permission. All rights reserved worldwide.