YouVersion Logo
Search Icon

ਮਾਰਕਸ 1

1
ਬਪਤਿਸਮਾ ਦੇਣ ਵਾਲੇ ਯੋਹਨ ਦਾ ਉਪਦੇਸ਼
1ਪਰਮੇਸ਼ਵਰ ਦੇ ਪੁੱਤਰ ਯਿਸ਼ੂ#1:1 ਯਿਸ਼ੂ ਇਬਰਾਨੀ ਵਿੱਚ ਯਿਸ਼ੂ ਯੂਨਾਨੀ ਵਿੱਚ ਮਸਹ ਕੀਤਾ ਹੋਇਆ ਮਸੀਹ ਦੀ ਖੁਸ਼ਖ਼ਬਰੀ ਦੀ ਸ਼ੁਰੂਆਤ। 2ਜਿਵੇਂ ਕਿ ਇਹ ਯਸ਼ਾਯਾਹ ਨਬੀ ਦੀ ਲਿਖਤ ਵਿੱਚ ਲਿਖਿਆ ਹੋਇਆ ਹੈ:
“ਮੈਂ ਆਪਣਾ ਦੂਤ ਤੇਰੇ ਅੱਗੇ ਭੇਜਦਾ ਹਾਂ,
ਜੋ ਤੇਰੇ ਲਈ ਰਸਤਾ ਤਿਆਰ ਕਰੇਂਗਾ”#1:2 ਮਲਾ 3:1
3“ਉਜਾੜ ਵਿੱਚ ਇੱਕ ਪੁਕਾਰਨ ਵਾਲੇ ਦੀ ਆਵਾਜ਼,
‘ਪ੍ਰਭੂ ਲਈ ਰਸਤੇ ਨੂੰ ਤਿਆਰ ਕਰੋ,
ਉਸ ਲਈ ਰਸਤਾ ਸਿੱਧਾ ਬਣਾਓ।’ ”#1:3 ਯਸ਼ਾ 40:3
4ਅਤੇ ਇਸ ਲਈ ਯੋਹਨ ਬਪਤਿਸਮਾ ਦੇਣ ਵਾਲਾ ਉਜਾੜ ਵਿੱਚ ਆਇਆ ਅਤੇ ਪਾਪਾਂ ਦੀ ਮਾਫ਼ੀ ਲਈ ਤੋਬਾ ਦੇ ਬਪਤਿਸਮੇ ਦਾ ਪ੍ਰਚਾਰ ਕਰਦਾ ਸੀ। 5ਸਾਰੇ ਯਹੂਦਿਯਾ ਪ੍ਰਦੇਸ਼ ਦੇ ਖੇਤਰਾਂ ਵਿਚੋਂ ਅਤੇ ਯੇਰੂਸ਼ਲੇਮ ਨਗਰ ਦੇ ਸਾਰੇ ਲੋਕ ਉਸਦੇ ਕੋਲ ਆਉਂਦੇ ਸਨ। ਅਤੇ ਆਪਣੇ ਪਾਪਾਂ ਨੂੰ ਮੰਨ ਕੇ ਉਹ ਦੇ ਕੋਲੋ ਯਰਦਨ ਨਦੀ ਵਿੱਚ ਬਪਤਿਸਮਾ ਲੈਂਦੇ ਸਨ। 6ਯੋਹਨ ਊਠ ਦੇ ਵਾਲਾਂ ਤੋਂ ਬਣੇ ਕੱਪੜੇ ਪਾਉਂਦਾ ਸੀ, ਉਸਦੀ ਕਮਰ ਉੱਤੇ ਚਮੜੇ ਦਾ ਕਮਰਬੰਧ ਸੀ ਅਤੇ ਉਹ ਟਿੱਡੀਆਂ ਅਤੇ ਜੰਗਲੀ ਸ਼ਹਿਦ ਖਾਂਦਾ ਹੁੰਦਾ ਸੀ। 7ਅਤੇ ਉਸ ਦਾ ਇਹ ਪ੍ਰਚਾਰ ਸੀ: “ਜੋ ਮੇਰੇ ਤੋਂ ਬਾਅਦ ਇੱਕ ਅਜਿਹਾ ਵਿਅਕਤੀ ਆਵੇਗਾ, ਜੋ ਮੇਰੇ ਤੋਂ ਵੀ ਜ਼ਿਆਦਾ ਬਲਵੰਤ ਹੈ, ਮੈਂ ਤਾਂ ਉਸ ਦੀ ਜੁੱਤੀ ਦਾ ਤਸਮਾ ਖੋਲ੍ਹਣ ਦੇ ਵੀ ਯੋਗ ਨਹੀਂ ਹਾਂ। 8ਮੈਂ ਤਾਂ ਤੁਹਾਨੂੰ ਪਾਣੀ ਨਾਲ ਬਪਤਿਸਮਾ ਦਿੰਦਾ ਹਾਂ, ਪਰ ਉਹ ਤੁਹਾਨੂੰ ਪਵਿੱਤਰ ਆਤਮਾ ਨਾਲ ਬਪਤਿਸਮਾ ਦੇਵੇਗਾ।”
ਯਿਸ਼ੂ ਦਾ ਬਪਤਿਸਮਾ
9ਉਸ ਸਮੇਂ ਯਿਸ਼ੂ ਗਲੀਲ ਦੇ ਨਾਜ਼ਰੇਥ ਨਗਰ ਤੋਂ ਆਇਆ ਅਤੇ ਯੋਹਨ ਦੁਆਰਾ ਯਰਦਨ ਨਦੀ ਵਿੱਚ ਬਪਤਿਸਮਾ ਲਿਆ। 10ਜਿਵੇਂ ਹੀ ਯਿਸ਼ੂ ਪਾਣੀ ਵਿੱਚੋਂ ਬਾਹਰ ਆਇਆ, ਉਸੇ ਵੇਲੇ ਉਹ ਨੇ ਸਵਰਗ ਨੂੰ ਖੁੱਲ੍ਹਦੇ ਅਤੇ ਆਤਮਾ ਨੂੰ, ਜੋ ਕਬੂਤਰ ਦੇ ਸਮਾਨ ਆਪਣੇ ਉੱਤੇ ਉੱਤਰਦਾ ਹੋਇਆ ਵੇਖਿਆ। 11ਅਤੇ ਸਵਰਗ ਤੋਂ ਇੱਕ ਆਵਾਜ਼ ਸੁਣਾਈ ਦਿੱਤੀ, “ਤੂੰ ਮੇਰਾ ਪੁੱਤਰ ਹੈ, ਜਿਸ ਨੂੰ ਮੈਂ ਪਿਆਰ ਕਰਦਾ ਹਾਂ ਅਤੇ ਮੈਂ ਤੇਰੇ ਤੋਂ ਪੂਰੀ ਤਰ੍ਹਾਂ ਖੁਸ਼ ਹਾਂ।”
12ਉਸੇ ਸਮੇਂ ਪਵਿੱਤਰ ਆਤਮਾ ਨੇ ਯਿਸ਼ੂ ਨੂੰ ਉਜਾੜ ਵਿੱਚ ਭੇਜਿਆ, 13ਅਤੇ ਉਹ ਉਜਾੜ ਵਿੱਚ ਚਾਲੀ ਦਿਨਾਂ ਤੱਕ ਰਿਹਾ ਅਤੇ ਸ਼ੈਤਾਨ ਦੇ ਦੁਆਰਾ ਪਰਤਾਇਆ ਗਿਆ। ਉਹ ਜੰਗਲੀ ਜਾਨਵਰਾਂ ਦੇ ਨਾਲ ਰਿਹਾ ਅਤੇ ਸਵਰਗਦੂਤ ਉਸ ਦੀ ਸੇਵਾ ਟਹਿਲ ਕਰਦੇ ਸੀ।
ਗਲੀਲ ਪ੍ਰਦੇਸ਼ ਵਿੱਚ ਪ੍ਰਚਾਰ ਦੀ ਸ਼ੁਰੂਆਤ
14ਯੋਹਨ ਨੂੰ ਕੈਦ ਵਿੱਚ ਪਾਏ ਜਾਣ ਤੋਂ ਬਾਅਦ, ਯਿਸ਼ੂ ਪਰਮੇਸ਼ਵਰ ਦੀ ਖੁਸ਼ਖ਼ਬਰੀ ਦਾ ਪ੍ਰਚਾਰ ਕਰਦੇ ਹੋਏ, ਗਲੀਲ ਪ੍ਰਦੇਸ਼ ਵੱਲ ਚਲੇ ਗਏ। 15ਅਤੇ ਉਸ ਨੇ ਆਖਿਆ, “ਸਮਾਂ ਪੂਰਾ ਹੋਇਆ, ਪਰਮੇਸ਼ਵਰ ਦਾ ਰਾਜ ਨੇੜੇ ਆ ਗਿਆ ਹੈ। ਤੌਬਾ ਕਰੋ ਅਤੇ ਖੁਸ਼ਖ਼ਬਰੀ ਉੱਤੇ ਵਿਸ਼ਵਾਸ ਕਰੋ!”
ਪਹਿਲੇ ਚਾਰ ਚੇਲਿਆਂ ਦਾ ਬੁਲਾਇਆ ਜਾਣਾ
16ਜਦੋਂ ਯਿਸ਼ੂ ਗਲੀਲ ਦੀ ਝੀਲ ਦੇ ਕੰਢੇ ਉੱਤੇ ਚੱਲਦਾ ਸੀ, ਤਾਂ ਉਸ ਨੇ ਸ਼ਿਮਓਨ ਅਤੇ ਉਸ ਦੇ ਭਰਾ ਆਂਦਰੇਯਾਸ ਨੂੰ ਝੀਲ ਵਿੱਚ ਜਾਲ ਪਾਉਂਦਿਆਂ ਵੇਖਿਆ ਕਿਉਂ ਜੋ ਉਹ ਮਛਵਾਰੇ ਸਨ। 17ਯਿਸ਼ੂ ਨੇ ਉਹਨਾਂ ਨੂੰ ਕਿਹਾ, “ਆਓ, ਮੇਰੇ ਪਿੱਛੇ ਹੋ ਤੁਰੋ,” ਅਤੇ “ਮੈਂ ਤੁਹਾਨੂੰ ਮਨੁੱਖਾਂ ਦੇ ਮਛਵਾਰੇ ਬਣਾਵਾਂਗਾ।” 18ਉਹ ਉਸੇ ਵੇਲੇ ਆਪਣੇ ਜਾਲਾਂ ਨੂੰ ਛੱਡ ਕੇ ਅਤੇ ਉਹ ਦੇ ਪਿੱਛੇ ਤੁਰ ਪਏ।
19ਥੋੜ੍ਹੀ ਦੂਰ ਅੱਗੇ ਜਾਣ ਤੋਂ ਬਾਅਦ, ਉਸ ਨੇ ਜ਼ਬਦੀ ਦੇ ਪੁੱਤਰ ਯਾਕੋਬ ਅਤੇ ਉਸਦੇ ਭਰਾ ਯੋਹਨ ਨੂੰ ਕਿਸ਼ਤੀ ਵਿੱਚ ਵੇਖਿਆ। ਜੋ ਆਪਣੇ ਜਾਲਾਂ ਨੂੰ ਸਾਫ਼ ਕਰ ਰਹੇ ਸਨ। 20ਯਿਸ਼ੂ ਨੇ ਉਹਨਾਂ ਨੂੰ ਉਸੇ ਵੇਲੇ ਬੁਲਾਇਆ ਅਤੇ ਉਹ ਆਪਣੇ ਪਿਤਾ ਜ਼ਬਦੀ ਨੂੰ ਮਜ਼ਦੂਰਾਂ ਦੇ ਨਾਲ ਕਿਸ਼ਤੀ ਵਿੱਚ ਹੀ ਛੱਡ ਕੇ ਯਿਸ਼ੂ ਦੇ ਪਿੱਛੇ ਤੁਰ ਪਏ।
ਯਿਸ਼ੂ ਦੀ ਅਧਿਕਾਰ ਭਰੀ ਸਿੱਖਿਆ
21ਉਹ ਕਫ਼ਰਨਹੂਮ ਸ਼ਹਿਰ ਨੂੰ ਗਏ ਅਤੇ ਜਦੋਂ ਸਬਤ ਦਾ ਦਿਨ#1:21 ਸਬਤ ਦਾ ਦਿਨ ਅਰਥਾਤ ਹਫ਼ਤੇ ਦਾ ਸਤਵਾਂ ਦਿਨ ਜੋ ਅਰਾਮ ਕਰਨ ਦਾ ਪਵਿੱਤਰ ਦਿਨ ਹੈ ਆਇਆ, ਯਿਸ਼ੂ ਪ੍ਰਾਰਥਨਾ ਸਥਾਨ ਵਿੱਚ ਗਿਆ ਅਤੇ ਜਾ ਕੇ ਸਿੱਖਿਆ ਦੇਣ ਲੱਗਾ। 22ਲੋਕ ਉਸਦੀ ਸਿੱਖਿਆ ਤੋਂ ਹੈਰਾਨ ਹੋਏ ਕਿਉਂਕਿ ਯਿਸ਼ੂ ਨੇ ਉਹਨਾਂ ਨੂੰ ਉਪਦੇਸ਼ਕਾਂ ਵਾਂਗੂੰ ਸਿੱਖਿਆ ਨਹੀਂ ਦਿੱਤੀ ਸਗੋਂ ਇੱਕ ਅਧਿਕਾਰ ਰੱਖਣ ਵਾਲੇ ਵਾਂਗ ਉਹਨਾਂ ਨੂੰ ਸਿਖਾਇਆ। 23ਉਸੇ ਸਮੇਂ ਪ੍ਰਾਰਥਨਾ ਸਥਾਨ ਵਿੱਚ ਇੱਕ ਆਦਮੀ ਸੀ, ਜੋ ਅਸ਼ੁੱਧ ਆਤਮਾ ਨਾਲ ਪੀੜਤ ਸੀ, ਚੀਖਣ ਲੱਗਾ, 24“ਨਾਜ਼ਰੇਥ ਵਾਸੀ ਯਿਸ਼ੂ! ਤੁਸੀਂ ਸਾਡੇ ਨਾਲ ਕੀ ਚਾਹੁੰਦੇ ਹੋ, ਕੀ ਤੁਸੀਂ ਸਾਨੂੰ ਨਾਸ਼ ਕਰਨ ਆਏ ਹੋ? ਮੈਂ ਜਾਣਦਾ ਹਾਂ ਕਿ ਤੁਸੀਂ ਕੌਣ ਹੋ; ਤੁਸੀਂ ਪਰਮੇਸ਼ਵਰ ਦੇ ਪਵਿੱਤਰ ਜਨ ਹੋ!”
25ਯਿਸ਼ੂ ਨੇ ਸਖ਼ਤੀ ਨਾਲ ਕਿਹਾ, “ਚੁੱਪ ਕਰ, ਇਸ ਵਿੱਚੋਂ ਬਾਹਰ ਨਿਕਲ ਜਾ!” 26ਉਹ ਦੁਸ਼ਟ ਆਤਮਾ ਉਸ ਆਦਮੀ ਨੂੰ ਮਰੋੜ ਦੇ ਹੋਏ ਉੱਚੇ ਸ਼ਬਦ ਵਿੱਚ ਚੀਕਾਂ ਮਾਰਦਾ ਹੋਇਆ ਉਸ ਵਿੱਚੋਂ ਬਾਹਰ ਨਿੱਕਲ ਗਿਆ।
27ਸਾਰੇ ਲੋਕ ਹੈਰਾਨ ਹੋ ਕੇ, ਇੱਕ ਦੂਸਰੇ ਨੂੰ ਪੁੱਛਣ ਲੱਗੇ, “ਇਹ ਸਭ ਕੀ ਹੋ ਰਿਹਾ ਹੈ? ਇਹ ਇੱਕ ਨਵੀਂ ਅਤੇ ਵੱਡੇ ਅਧਿਕਾਰ ਨਾਲ ਸਿੱਖਿਆ ਦੇ ਰਿਹਾ ਹੈ ਅਤੇ ਦੁਸ਼ਟ ਆਤਮਾਵਾਂ ਤੱਕ ਨੂੰ ਆਗਿਆ ਦਿੰਦਾ ਹੈ ਅਤੇ ਉਹ ਉਸ ਦੀ ਪਾਲਣਾ ਵੀ ਕਰਦੀਆਂ ਹਨ!” 28ਇਸ ਖ਼ਬਰ ਦੀ ਧੁੰਮ ਤੇਜ਼ੀ ਨਾਲ ਗਲੀਲ ਪ੍ਰਦੇਸ਼ ਦੇ ਆਲੇ-ਦੁਆਲੇ ਸਭ ਜਗ੍ਹਾ ਫੈਲ ਗਈ।
ਯਿਸ਼ੂ ਦਾ ਪਤਰਸ ਦੀ ਸੱਸ ਨੂੰ ਚੰਗਾ ਕਰਨਾ
29ਪ੍ਰਾਰਥਨਾ ਸਥਾਨ ਤੋਂ ਨਿਕਲ ਕੇ ਉਹ ਸਿੱਧੇ ਯਾਕੋਬ ਅਤੇ ਯੋਹਨ ਦੇ ਨਾਲ ਸ਼ਿਮਓਨ ਅਤੇ ਆਂਦਰੇਯਾਸ ਦੇ ਘਰ ਗਏ। 30ਉੱਥੇ ਸ਼ਿਮਓਨ ਦੀ ਸੱਸ ਬੁਖ਼ਾਰ ਦੇ ਨਾਲ ਮੰਜੇ ਤੇ ਪਈ ਹੋਈ ਸੀ ਅਤੇ ਉਹਨਾਂ ਨੇ ਝੱਟ ਯਿਸ਼ੂ ਨੂੰ ਇਸ ਦੀ ਖ਼ਬਰ ਕੀਤੀ। 31ਯਿਸ਼ੂ ਉਸ ਦੇ ਕੋਲ ਆਏ, ਉਸ ਦਾ ਹੱਥ ਫੜ ਕੇ ਉਸ ਨੂੰ ਉੱਠਾਇਆ ਅਤੇ ਉਸ ਦਾ ਬੁਖ਼ਾਰ ਜਾਂਦਾ ਰਿਹਾ ਅਤੇ ਉਹ ਉਹਨਾਂ ਦੀ ਸੇਵਾ ਕਰਨ ਲੱਗ ਪਈ।
32ਸ਼ਾਮ ਵੇਲੇ ਸੂਰਜ ਡੁੱਬਣ ਤੋਂ ਬਾਅਦ ਲੋਕ ਸਾਰੇ ਰੋਗੀਆਂ ਅਤੇ ਜਿਨ੍ਹਾਂ ਨੂੰ ਭੂਤ ਚਿੰਬੜੇ ਹੋਏ ਸਨ ਉਹਨਾਂ ਲੋਕਾਂ ਨੂੰ ਯਿਸ਼ੂ ਦੇ ਕੋਲ ਲਿਆਏ। 33ਸਾਰਾ ਨਗਰ ਹੀ ਦਰਵਾਜ਼ੇ ਉੱਤੇ ਇਕੱਠਾ ਹੋ ਗਿਆ, 34ਅਤੇ ਯਿਸ਼ੂ ਨੇ ਬਹੁਤਿਆਂ ਨੂੰ ਅਨੇਕਾਂ ਰੋਗਾਂ ਤੋਂ ਚੰਗਾ ਕੀਤਾ ਅਤੇ ਅਨੇਕ ਦੁਸ਼ਟ ਆਤਮਾਵਾਂ ਨੂੰ ਕੱਢ ਦਿੱਤਾ। ਪਰ ਯਿਸ਼ੂ ਨੇ ਦੁਸ਼ਟ ਆਤਮਾਵਾਂ ਨੂੰ ਬੋਲਣ ਦਾ ਹੁਕਮ ਵੀ ਨਾ ਦਿੱਤਾ ਕਿਉਂਕਿ ਉਹ ਯਿਸ਼ੂ ਨੂੰ ਪਛਾਣਦੀਆਂ ਸਨ ਕਿ ਉਹ ਕੌਣ ਸੀ।
ਯਿਸ਼ੂ ਦਾ ਇਕਾਂਤ ਵਿੱਚ ਪ੍ਰਾਰਥਨਾ ਕਰਨਾ
35ਸਵੇਰੇ ਤੜਕੇ ਹੀ, ਜਦੋਂ ਹਨੇਰਾ ਹੀ ਸੀ, ਯਿਸ਼ੂ ਉੱਠੇ ਅਤੇ ਇੱਕ ਇਕਾਂਤ ਜਗ੍ਹਾ ਤੇ ਚਲੇ ਗਏ। ਉੱਥੇ ਉਹ ਪ੍ਰਾਰਥਨਾ ਕਰਨ ਲੱਗੇ। 36ਸ਼ਿਮਓਨ ਅਤੇ ਉਹ ਦੇ ਸਾਥੀ ਯਿਸ਼ੂ ਨੂੰ ਖੋਜ ਰਹੇ ਸਨ। 37ਉਹਨਾਂ ਨੂੰ ਲੱਭ ਕੇ ਉਹ ਕਹਿਣ ਲੱਗੇ, “ਸਾਰੇ ਤੁਹਾਨੂੰ ਲੱਭ ਰਹੇ ਹਨ।”
38ਪਰ ਯਿਸ਼ੂ ਨੇ ਉਹਨਾਂ ਨੂੰ ਕਿਹਾ, “ਆਓ ਆਪਾਂ ਹੋਰ ਕਿਤੇ ਨੇੜੇ ਦੇ ਨਗਰਾਂ ਵਿੱਚ ਚੱਲੀਏ ਤਾਂ ਜੋ ਉੱਥੇ ਵੀ ਮੈਂ ਪ੍ਰਚਾਰ ਕਰ ਸਕਾਂ ਕਿਉਂਕਿ ਇਸ ਕਰਕੇ ਮੈਂ ਆਇਆ ਹਾਂ।” 39ਇਸ ਲਈ ਉਸਨੇ ਸਾਰੇ ਗਲੀਲ ਵਿੱਚ ਜਾ ਕੇ ਉਹਨਾਂ ਦੇ ਪ੍ਰਾਰਥਨਾ ਸਥਾਨਾਂ ਵਿੱਚ ਪ੍ਰਚਾਰ ਕਰਦਾ ਅਤੇ ਦੁਸ਼ਟ ਆਤਮਾਵਾਂ ਨੂੰ ਕੱਢਦਾ ਰਿਹਾ।
ਕੋੜ੍ਹ ਦੇ ਰੋਗੀ ਦੀ ਸ਼ੁੱਧੀ
40ਇੱਕ ਕੋੜ੍ਹੀ#1:40 ਕੋੜ੍ਹੀ ਅਰਥਾਤ ਚਮੜੀ ਦੇ ਰੋਗ ਵਾਲਾ ਆਦਮੀ ਯਿਸ਼ੂ ਕੋਲ ਆਇਆ ਅਤੇ ਉਸ ਦੇ ਅੱਗੇ ਗੋਡੇ ਟੇਕ ਕੇ ਯਿਸ਼ੂ ਨੂੰ ਬੇਨਤੀ ਕੀਤੀ, “ਜੇ ਤੁਸੀਂ ਚਾਹੋ ਤਾਂ ਮੈਨੂੰ ਸ਼ੁੱਧ ਕਰ ਸਕਦੇ ਹੋ।”
41ਯਿਸ਼ੂ ਨੇ ਤਰਸ ਖਾ ਕੇ ਆਪਣਾ ਹੱਥ ਵਧਾਇਆ ਅਤੇ ਉਸ ਨੂੰ ਛੂਹ ਕੇ ਕਿਹਾ, “ਮੈਂ ਚਾਹੁੰਦਾ ਹਾਂ, ਤੂੰ ਸ਼ੁੱਧ ਹੋ ਜਾ!” 42ਉਸੇ ਸਮੇਂ ਉਸਦਾ ਕੋੜ੍ਹ ਦਾ ਰੋਗ ਜਾਂਦਾ ਰਿਹਾ ਅਤੇ ਉਹ ਸ਼ੁੱਧ ਹੋ ਗਿਆ।
43ਯਿਸ਼ੂ ਨੇ ਉਸ ਨੂੰ ਉਸੇ ਸਮੇਂ ਇਸ ਚੇਤਾਵਨੀ ਦੇ ਨਾਲ ਵਿਦਾ ਕੀਤਾ, 44“ਵੇਖ! ਇਸ ਬਾਰੇ ਵਿੱਚ ਕਿਸੇ ਨੂੰ ਕੁਝ ਨਾ ਦੱਸੀਂ। ਪਰ ਜਾ, ਆਪਣੇ ਆਪ ਨੂੰ ਜਾਜਕ ਨੂੰ ਵਿਖਾ ਅਤੇ ਮੋਸ਼ੇਹ ਦੀ ਆਗਿਆ ਅਨੁਸਾਰ ਆਪਣੀ ਸ਼ੁੱਧੀ ਲਈ ਭੇਂਟ ਚੜ੍ਹਾ, ਕੀ ਤੇਰਾ ਕੋੜ੍ਹ ਤੋਂ ਛੁਟਕਾਰਾ ਉਹਨਾਂ ਸਾਹਮਣੇ ਗਵਾਹੀ ਠਹਿਰੇ।” 45ਪਰ ਉਹ ਵਿਅਕਤੀ ਜਾ ਕੇ ਖੁੱਲ੍ਹੇਆਮ ਇਸ ਦੀ ਚਰਚਾ ਕਰਨ ਲੱਗਾ ਅਤੇ ਇਹ ਖ਼ਬਰ ਸਾਰੇ ਪਾਸੇ ਫੈਲ ਗਈ ਜਿਸ ਦੇ ਕਾਰਨ ਯਿਸ਼ੂ ਇਸਦੇ ਬਾਅਦ ਖੁੱਲ੍ਹੇਆਮ ਕਿਸੇ ਨਗਰ ਵਿੱਚ ਨਹੀਂ ਜਾ ਸਕੇ ਅਤੇ ਉਸ ਨੂੰ ਨਗਰ ਦੇ ਬਾਹਰ ਸੁੰਨਸਾਨ ਸਥਾਨਾਂ ਵਿੱਚ ਰਹਿਣਾ ਪਿਆ। ਫਿਰ ਵੀ ਸਭ ਸਥਾਨਾਂ ਤੋਂ ਲੋਕ ਯਿਸ਼ੂ ਦੇ ਕੋਲ ਆਉਂਦੇ ਰਹੇ।

Currently Selected:

ਮਾਰਕਸ 1: PCB

Highlight

Share

Copy

None

Want to have your highlights saved across all your devices? Sign up or sign in