Bible App logo
Search Icon

ਯਹੋਸ਼ੂਆ 4

4
1ਜਦੋਂ ਸਾਰੀ ਕੌਮ ਯਰਦਨ ਪਾਰ ਕਰ ਚੁੱਕੀ ਸੀ, ਤਾਂ ਯਾਹਵੇਹ ਨੇ ਯਹੋਸ਼ੂਆ ਨੂੰ ਆਖਿਆ, 2“ਲੋਕਾਂ ਵਿੱਚੋਂ ਬਾਰਾਂ ਆਦਮੀਆਂ ਅਤੇ ਹਰੇਕ ਗੋਤ ਵਿੱਚੋਂ ਇੱਕ ਨੂੰ ਚੁਣੋ, 3ਅਤੇ ਉਨ੍ਹਾਂ ਨੂੰ ਕਹੋ ਕਿ ਉਹ ਯਰਦਨ ਦੇ ਵਿਚਕਾਰੋਂ ਸੱਜੇ ਪਾਸੇ ਤੋਂ ਜਿੱਥੇ ਜਾਜਕ ਖੜ੍ਹੇ ਹਨ, ਬਾਰਾਂ ਪੱਥਰ ਚੁੱਕ ਕੇ ਆਪਣੇ ਨਾਲ ਲੈ ਜਾਣ ਅਤੇ ਉਨ੍ਹਾਂ ਨੂੰ ਉਸ ਥਾਂ ਉੱਤੇ ਰੱਖ ਦੇਣ ਜਿੱਥੇ ਤੁਸੀਂ ਅੱਜ ਰਾਤ ਠਹਿਰਨਾ ਹੈ।”
4ਇਸ ਲਈ ਯਹੋਸ਼ੂਆ ਨੇ ਉਨ੍ਹਾਂ ਬਾਰਾਂ ਆਦਮੀਆਂ ਨੂੰ ਇਕੱਠਾ ਕੀਤਾ ਜਿਨ੍ਹਾਂ ਨੂੰ ਉਸਨੇ ਇਸਰਾਏਲੀਆਂ ਦੇ ਹਰੇਕ ਗੋਤ ਵਿੱਚੋਂ ਇੱਕ-ਇੱਕ ਨੂੰ ਚੁਣਿਆ ਸੀ, 5ਅਤੇ ਯਹੋਸ਼ੂਆ ਨੇ ਉਨ੍ਹਾਂ ਨੂੰ ਕਿਹਾ, “ਯਰਦਨ ਦੇ ਵਿਚਕਾਰ ਆਪਣੇ ਯਾਹਵੇਹ ਪਰਮੇਸ਼ਵਰ ਦੇ ਸੰਦੂਕ ਦੇ ਅੱਗੇ ਲੰਘ ਜਾਓ ਅਤੇ ਇਸਰਾਏਲੀਆਂ ਦੇ ਗੋਤਾਂ ਦੀ ਗਿਣਤੀ ਦੇ ਅਨੁਸਾਰ ਤੁਹਾਡੇ ਵਿੱਚੋਂ ਹਰ ਇੱਕ ਆਪਣੇ ਮੋਢੇ ਉੱਤੇ ਇੱਕ ਪੱਥਰ ਚੁੱਕ ਲਵੇ, 6ਇਹ ਤੁਹਾਡੇ ਵਿਚਕਾਰ ਇੱਕ ਨਿਸ਼ਾਨੀ ਹੋਵੇ। ਭਵਿੱਖ ਵਿੱਚ, ਜਦੋਂ ਤੁਹਾਡੇ ਬੱਚੇ ਤੁਹਾਨੂੰ ਪੁੱਛਣਗੇ, ‘ਇਨ੍ਹਾਂ ਪੱਥਰਾਂ ਦਾ ਕੀ ਅਰਥ ਹੈ?’ 7ਤਾਂ ਉਨ੍ਹਾਂ ਨੂੰ ਦੱਸੋ ਕਿ ਯਰਦਨ ਦਾ ਪਾਣੀ ਯਾਹਵੇਹ ਦੇ ਨੇਮ ਦੇ ਸੰਦੂਕ ਦੇ ਅੱਗੇ ਵੱਖੋ-ਵੱਖ ਹੋ ਗਿਆ ਸੀ। ਜਦੋਂ ਲੋਕ ਯਰਦਨ ਦੇ ਪਾਰ ਗਏ, ਤਾਂ ਯਰਦਨ ਦਾ ਪਾਣੀ ਵੱਖੋ-ਵੱਖ ਹੋ ਗਿਆ ਅਤੇ ਇਹ ਪੱਥਰ ਇਸਰਾਏਲ ਦੇ ਲੋਕਾਂ ਲਈ ਸਦਾ ਲਈ ਇੱਕ ਯਾਦਗਾਰ ਬਣਨਗੇ।”
8ਇਸ ਲਈ ਇਸਰਾਏਲੀਆਂ ਨੇ ਉਸੇ ਤਰ੍ਹਾਂ ਕੀਤਾ ਜਿਵੇਂ ਯਹੋਸ਼ੂਆ ਨੇ ਉਨ੍ਹਾਂ ਨੂੰ ਹੁਕਮ ਦਿੱਤਾ ਸੀ। ਇਸਰਾਏਲੀਆਂ ਦੇ ਗੋਤਾਂ ਦੀ ਗਿਣਤੀ ਦੇ ਅਨੁਸਾਰ ਉਨ੍ਹਾਂ ਨੇ ਯਰਦਨ ਦੇ ਵਿਚਕਾਰੋਂ ਬਾਰਾਂ ਪੱਥਰ ਲਏ, ਜਿਵੇਂ ਕਿ ਯਾਹਵੇਹ ਨੇ ਯਹੋਸ਼ੂਆ ਨੂੰ ਕਿਹਾ ਸੀ ਅਤੇ ਉਹ ਉਨ੍ਹਾਂ ਨੂੰ ਆਪਣੇ ਨਾਲ ਡੇਰੇ ਵਿੱਚ ਲੈ ਗਏ, ਜਿੱਥੇ ਉਨ੍ਹਾਂ ਨੇ ਪੱਥਰਾਂ ਨੂੰ ਹੇਠਾਂ ਰੱਖਿਆ। 9ਯਹੋਸ਼ੂਆ ਨੇ ਉਨ੍ਹਾਂ ਬਾਰਾਂ ਪੱਥਰਾਂ ਨੂੰ ਯਰਦਨ ਨਦੀ ਦੇ ਵਿਚਕਾਰ ਉਸ ਥਾਂ ਉੱਤੇ ਖੜ੍ਹਾ ਕੀਤਾ ਜਿੱਥੇ ਨੇਮ ਦੇ ਸੰਦੂਕ ਨੂੰ ਚੁੱਕਣ ਵਾਲੇ ਜਾਜਕ ਖੜ੍ਹੇ ਸਨ ਅਤੇ ਉਹ ਅੱਜ ਤੱਕ ਉੱਥੇ ਹਨ।
10ਹੁਣ ਸੰਦੂਕ ਨੂੰ ਚੁੱਕਣ ਵਾਲੇ ਜਾਜਕ ਯਰਦਨ ਦੇ ਵਿਚਕਾਰ ਖੜੇ ਰਹੇ ਜਦੋਂ ਤੱਕ ਕਿ ਯਾਹਵੇਹ ਨੇ ਯਹੋਸ਼ੂਆ ਨੂੰ ਜੋ ਵੀ ਹੁਕਮ ਦਿੱਤਾ ਸੀ ਉਹ ਸਭ ਕੁਝ ਲੋਕਾਂ ਦੁਆਰਾ ਪੂਰਾ ਨਾ ਕੀਤਾ ਗਿਆ, ਜਿਵੇਂ ਕਿ ਮੋਸ਼ੇਹ ਨੇ ਯਹੋਸ਼ੂਆ ਨੂੰ ਕਿਹਾ ਸੀ। ਲੋਕਾਂ ਨੇ ਕਾਹਲੀ ਨਾਲ ਪਾਰ ਲੰਘ ਗਏ, 11ਅਤੇ ਜਿਵੇਂ ਹੀ ਉਹ ਸਾਰੇ ਪਾਰ ਹੋ ਗਏ, ਲੋਕਾਂ ਦੇ ਵੇਖਦੇ-ਵੇਖਦੇ ਹੀ ਯਾਹਵੇਹ ਦਾ ਸੰਦੂਕ ਅਤੇ ਜਾਜਕ ਦੂਜੇ ਪਾਸੇ ਆ ਗਏ। 12ਰਊਬੇਨ, ਗਾਦ ਅਤੇ ਮਨੱਸ਼ੇਹ ਦੇ ਅੱਧੇ ਗੋਤ ਦੇ ਆਦਮੀ ਇਸਰਾਏਲੀਆਂ ਦੇ ਸਾਮ੍ਹਣੇ ਲੜਾਈ ਲਈ ਤਿਆਰ ਸਨ, ਜਿਵੇਂ ਮੋਸ਼ੇਹ ਨੇ ਉਨ੍ਹਾਂ ਨੂੰ ਕਿਹਾ ਸੀ, ਪਾਰ ਲੰਘ ਗਏ। 13ਲਗਭਗ ਚਾਲੀ ਹਜ਼ਾਰ ਆਦਮੀ ਲੜਾਈ ਲਈ ਹਥਿਆਰਬੰਦ ਹੋ ਕੇ ਲੜਾਈ ਲਈ ਯਾਹਵੇਹ ਦੇ ਸਨਮੁਖ ਯਰੀਹੋ ਦੇ ਮੈਦਾਨਾਂ ਨੂੰ ਪਾਰ ਕਰ ਗਏ।
14ਉਸ ਦਿਨ ਯਾਹਵੇਹ ਨੇ ਸਾਰੇ ਇਸਰਾਏਲ ਦੇ ਸਾਮ੍ਹਣੇ ਯਹੋਸ਼ੂਆ ਨੂੰ ਉੱਚਾ ਕੀਤਾ ਅਤੇ ਉਹ ਉਸ ਦੇ ਜੀਵਨ ਦੇ ਸਾਰੇ ਦਿਨ ਉਸ ਤੋਂ ਡਰਦੇ ਰਹੇ, ਜਿਵੇਂ ਕਿ ਉਹ ਮੋਸ਼ੇਹ ਤੋਂ ਡਰਦੇ ਸਨ।
15ਤਦ ਯਾਹਵੇਹ ਨੇ ਯਹੋਸ਼ੂਆ ਨੂੰ ਆਖਿਆ, 16“ਨੇਮ ਦੇ ਸੰਦੂਕ ਨੂੰ ਲੈ ਕੇ ਜਾ ਰਹੇ ਜਾਜਕਾਂ ਨੂੰ ਯਰਦਨ ਵਿੱਚੋਂ ਬਾਹਰ ਆਉਣ ਦਾ ਹੁਕਮ ਦੇ।”
17ਇਸ ਲਈ ਯਹੋਸ਼ੂਆ ਨੇ ਜਾਜਕਾਂ ਨੂੰ ਹੁਕਮ ਦਿੱਤਾ, “ਯਰਦਨ ਵਿੱਚੋਂ ਬਾਹਰ ਆ ਜਾਓ।”
18ਅਤੇ ਜਾਜਕ ਯਾਹਵੇਹ ਦੇ ਨੇਮ ਦੇ ਸੰਦੂਕ ਨੂੰ ਲੈ ਕੇ ਨਦੀ ਵਿੱਚੋਂ ਬਾਹਰ ਆਏ। ਜਿਵੇਂ ਹੀ ਉਨ੍ਹਾਂ ਨੇ ਸੁੱਕੀ ਜ਼ਮੀਨ ਉੱਤੇ ਆਪਣੇ ਪੈਰ ਰੱਖੇ ਸਨ ਤਾਂ ਯਰਦਨ ਦਾ ਪਾਣੀ ਆਪਣੇ ਸਥਾਨ ਤੇ ਵਾਪਸ ਆ ਗਿਆ ਅਤੇ ਪਹਿਲਾਂ ਵਾਂਗ ਆਪਣਿਆ ਸਾਰਿਆਂ ਕੰਢਿਆਂ ਉੱਤੇ ਚੜ੍ਹ ਗਏ।
19ਪਹਿਲੇ ਮਹੀਨੇ ਦੇ ਦਸਵੇਂ ਦਿਨ ਲੋਕ ਯਰਦਨ ਤੋਂ ਉੱਤੇ ਆਏ ਅਤੇ ਯਰੀਹੋ ਦੀ ਪੂਰਬੀ ਸਰਹੱਦ ਉੱਤੇ ਗਿਲਗਾਲ ਵਿੱਚ ਡੇਰੇ ਲਾਏ। 20ਅਤੇ ਯਹੋਸ਼ੂਆ ਨੇ ਉਨ੍ਹਾਂ ਬਾਰਾਂ ਪੱਥਰਾਂ ਨੂੰ ਗਿਲਗਾਲ ਵਿੱਚ ਖੜ੍ਹਾ ਕੀਤਾ ਜੋ ਉਨ੍ਹਾਂ ਨੇ ਯਰਦਨ ਵਿੱਚੋਂ ਕੱਢੇ ਸਨ। 21ਉਸ ਨੇ ਇਸਰਾਏਲੀਆਂ ਨੂੰ ਕਿਹਾ, “ਭਵਿੱਖ ਵਿੱਚ ਜਦੋਂ ਤੁਹਾਡੀ ਸੰਤਾਨ ਆਪਣੇ ਮਾਪਿਆਂ ਨੂੰ ਪੁੱਛੇ, ‘ਇਨ੍ਹਾਂ ਪੱਥਰਾਂ ਦਾ ਕੀ ਅਰਥ ਹੈ?’ 22ਉਨ੍ਹਾਂ ਨੂੰ ਦੱਸਣਾ, ‘ਇਸਰਾਏਲ ਨੇ ਸੁੱਕੀ ਜ਼ਮੀਨ ਉੱਤੇ ਯਰਦਨ ਨੂੰ ਪਾਰ ਕੀਤਾ ਸੀ।’ 23ਕਿਉਂਕਿ ਤੁਹਾਡੇ ਯਾਹਵੇਹ ਪਰਮੇਸ਼ਵਰ ਨੇ ਯਰਦਨ ਨਦੀ ਨੂੰ ਤੁਹਾਡੇ ਅੱਗੇ ਸੁਕਾ ਦਿੱਤਾ ਜਦੋਂ ਤੱਕ ਤੁਸੀਂ ਪਾਰ ਨਹੀਂ ਹੋ ਗਏ। ਤੁਹਾਡੇ ਪਰਮੇਸ਼ਵਰ ਨੇ ਯਰਦਨ ਨਾਲ ਉਹੀ ਕੀਤਾ ਜੋ ਉਸਨੇ ਲਾਲ ਸਮੁੰਦਰ ਨਾਲ ਕੀਤਾ ਸੀ ਜਦੋਂ ਉਸਨੇ ਇਸਨੂੰ ਸਾਡੇ ਸਾਮ੍ਹਣੇ ਸੁੱਕਾ ਦਿੱਤਾ ਜਦੋਂ ਤੱਕ ਅਸੀਂ ਪਾਰ ਨਹੀਂ ਹੋ ਗਏ। 24ਉਸਨੇ ਅਜਿਹਾ ਇਸ ਲਈ ਕੀਤਾ ਤਾਂ ਜੋ ਧਰਤੀ ਦੇ ਸਾਰੇ ਲੋਕ ਜਾਣ ਸਕਣ ਕਿ ਯਾਹਵੇਹ ਦਾ ਹੱਥ ਸ਼ਕਤੀਸ਼ਾਲੀ ਹੈ ਅਤੇ ਤੁਸੀਂ ਹਮੇਸ਼ਾ ਯਾਹਵੇਹ ਆਪਣੇ ਪਰਮੇਸ਼ਵਰ ਤੋਂ ਡਰਦੇ ਰਹੋ।”

Currently Selected:

ਯਹੋਸ਼ੂਆ 4: PCB

Highlight

Copy

Compare

Share

None

Want to have your highlights saved across all your devices? Sign up or sign in