Bible App logo
Search Icon

ਯਹੋਸ਼ੂਆ 19

19
ਸ਼ਿਮਓਨ ਲਈ ਵੰਡ
1ਦੂਸਰੀ ਪਰਚੀ ਸ਼ਿਮਓਨ ਦੇ ਗੋਤ ਲਈ ਉਹਨਾਂ ਘਰਾਣਿਆ ਦੇ ਅਨੁਸਾਰ ਨਿੱਕਲੀ, ਉਨ੍ਹਾਂ ਦੀ ਵਿਰਾਸਤ ਯਹੂਦਾਹ ਦੇ ਹਿੱਸੇ ਵਿੱਚ ਸੀ। 2ਉਹਨਾਂ ਦਾ ਹਿੱਸਾ ਇਹ ਸੀ,
ਬੇਰਸ਼ੇਬਾ (ਜਾਂ ਸ਼ੇਬਾ)#19:2 1 ਇਤਿ 4:28 ਅਤੇ ਮੋਲਾਦਾਹ, 3ਹਾਸੋਰ-ਸ਼ੂਆਲ, ਬਾਲਾਹ ਅਤੇ ਆਸਮ, 4ਅਲਤੋਲਦ, ਬਥੂਲ, ਅਤੇ ਹੋਰਮਾਹ, 5ਸਿਕਲਗ, ਬੈਥ-ਮਰਕਾਬੋਥ, ਅਤੇ ਹਾਸੋਰ-ਸੂਸਾਹ, 6ਬੈਥ ਲਬਾਓਥ ਅਤੇ ਸ਼ਾਰੂਹਨ, ਇਹ ਤੇਰ੍ਹਾਂ ਕਸਬੇ ਅਤੇ ਉਨ੍ਹਾਂ ਦੇ ਪਿੰਡ;
7ਆਯਿਨ, ਰਿੰਮੋਨ, ਅਥਰ ਅਤੇ ਆਸ਼ਾਨ, ਇਹ ਚਾਰ ਕਸਬੇ ਅਤੇ ਉਨ੍ਹਾਂ ਦੇ ਪਿੰਡ, 8ਅਤੇ ਇਨ੍ਹਾਂ ਕਸਬਿਆਂ ਦੇ ਆਲੇ-ਦੁਆਲੇ ਦੇ ਸਾਰੇ ਪਿੰਡ ਬਆਲਥ ਬੀਅਰ (ਨੇਗੇਵ ਵਿੱਚ ਰਾਮਾਹ) ਤੱਕ।
ਇਹ ਸ਼ਿਮਓਨੀਆਂ ਦੇ ਗੋਤ ਦੀ ਉਹਨਾਂ ਦੇ ਘਰਾਣਿਆ ਅਨੁਸਾਰ ਉਹਨਾਂ ਦੀ ਮਿਰਾਸ ਸੀ। 9ਸ਼ਿਮਓਨੀਆਂ ਦੀ ਵਿਰਾਸਤ ਯਹੂਦਾਹ ਦੇ ਹਿੱਸੇ ਤੋਂ ਲੈ ਲਈ ਗਈ ਸੀ, ਕਿਉਂਕਿ ਯਹੂਦਾਹ ਦਾ ਹਿੱਸਾ ਉਨ੍ਹਾਂ ਦੀ ਲੋੜ ਨਾਲੋਂ ਵੱਧ ਸੀ। ਇਸ ਲਈ ਸ਼ਿਮਓਨੀਆਂ ਨੂੰ ਯਹੂਦਾਹ ਦੇ ਇਲਾਕੇ ਵਿੱਚ ਆਪਣੀ ਵਿਰਾਸਤ ਪ੍ਰਾਪਤ ਹੋਈ।
ਜ਼ਬੂਲੁਨ ਲਈ ਵੰਡ
10ਤੀਸਰੀ ਪਰਚੀ ਜ਼ਬੂਲੁਨੀਆਂ ਦੀ ਉਹਨਾਂ ਦੇ ਘਰਾਣਿਆਂ ਅਨੁਸਾਰ ਨਿੱਕਲੀ:
ਅਤੇ ਉਹਨਾਂ ਦੀ ਮਿਲਖ਼ ਦੀ ਹੱਦ ਸਾਰੀਦ ਤੱਕ ਸੀ। 11ਉਹਨਾਂ ਦੀ ਹੱਦ ਲਹਿੰਦੇ ਵੱਲ ਮਰਾਲਾਹ ਨੂੰ ਚੜ੍ਹੀ ਅਤੇ ਦੱਬੇਸ਼ਥ ਪਹੁੰਚ ਕੇ ਉਹ ਵਾਦੀ ਨੂੰ ਜਾ ਪਹੁੰਚੀ ਜਿਹੜੀ ਯਾਕਨੁਆਮ ਦੇ ਸਾਮ੍ਹਣੇ ਹੈ। 12ਇਹ ਸਾਰੀਦ ਤੋਂ ਪੂਰਬ ਵੱਲ ਸੂਰਜ ਚੜ੍ਹਨ ਤੱਕ ਕਿਸਲੋਥ ਤਾਬੋਰ ਦੇ ਇਲਾਕੇ ਵੱਲ ਮੁੜੀ ਅਤੇ ਉੱਥੋਂ ਦਾਬਰਥ ਅਤੇ ਯਾਫ਼ੀਆ ਤੱਕ ਗਈ। 13ਫੇਰ ਇਹ ਪੂਰਬ ਵੱਲ ਗਾਥ-ਹੇਫ਼ਰ ਅਤੇ ਏਥ ਕਾਜ਼ੀਨ ਤੱਕ ਚੱਲਿਆ, ਇਹ ਰਿੰਮੋਨ ਤੋਂ ਬਾਹਰ ਨਿੱਕਲਿਆ ਅਤੇ ਨੇਆਹ ਵੱਲ ਮੁੜਿਆ। 14ਉੱਥੇ ਸੀਮਾ ਉੱਤਰ ਵੱਲ ਹੰਨਾਥੋਨ ਤੱਕ ਜਾਂਦੀ ਸੀ ਅਤੇ ਇਫ਼ਤਾਹ ਏਲ ਦੀ ਵਾਦੀ ਵਿੱਚ ਮੁੱਕਦੀ ਸੀ।
15ਕੱਟਾਥ, ਨਹਲਾਲ, ਸ਼ਿਮਰੋਨ, ਯਿਦਲਾਹ ਅਤੇ ਬੈਤਲਹਮ ਸ਼ਾਮਲ ਸਨ। ਬਾਰਾਂ ਕਸਬੇ ਅਤੇ ਉਨ੍ਹਾਂ ਦੇ ਪਿੰਡ ਸਨ।
16ਇਹ ਕਸਬੇ ਅਤੇ ਉਨ੍ਹਾਂ ਦੇ ਪਿੰਡ ਜ਼ਬੂਲੁਨ ਉਹਨਾਂ ਦੀਆਂ ਗੋਤਾਂ ਅਨੁਸਾਰ ਮਿਰਾਸ ਸਨ।
ਯਿੱਸਾਕਾਰ ਦੀ ਵੰਡ
17ਚੌਥੀ ਪਰਚੀ ਯਿੱਸਾਕਾਰ ਲਈ ਉਸ ਦੇ ਗੋਤਾਂ ਅਨੁਸਾਰ ਨਿਕਲੀ। 18ਉਨ੍ਹਾਂ ਦਾ ਇਲਾਕਾ ਸੀ:
ਯਿਜ਼ਰਏਲ, ਕਸੂਲੋਥ ਅਤੇ ਸ਼ੂਨੇਮ ਤੱਕ ਸੀ, 19ਹਫ਼ਰਾਈਮ, ਸ਼ੀਓਨ, ਅਤੇ ਅਨਾਹਰਾਥ, 20ਰੱਬੀਥ, ਕੀਸ਼ਯੋਨ, ਅਤੇ ਆਬਸ, 21ਰੇਮੇਥ, ਏਨ ਗਨੀਮ, ਏਨ-ਹਦਾਹ ਅਤੇ ਬੈਥ ਪੱਸੇਸ ਤੱਕ ਸੀ।
22ਇਹ ਸੀਮਾ ਤਾਬੋਰ, ਸ਼ਾਹਸੀਮਾਹ ਅਤੇ ਬੈਥ-ਸ਼ੇਮੇਸ਼ ਨੂੰ ਛੂਹਦੀ ਸੀ ਅਤੇ ਯਰਦਨ ਉੱਤੇ ਖਤਮ ਹੁੰਦੀ ਸੀ।
ਸੋਲਾਂ ਕਸਬੇ ਅਤੇ ਉਨ੍ਹਾਂ ਦੇ ਪਿੰਡ।
23ਇਹ ਕਸਬੇ ਅਤੇ ਉਨ੍ਹਾਂ ਦੇ ਪਿੰਡ ਯਿੱਸਾਕਾਰ ਦੇ ਗੋਤ ਦੇ ਪਰਿਵਾਰ-ਸਮੂਹਾਂ ਦੇ ਅਨੁਸਾਰ ਮਿਰਾਸ ਸਨ।
ਆਸ਼ੇਰ ਦੀ ਵੰਡ
24ਪੰਜਵੀਂ ਪਰਚੀ ਆਸ਼ੇਰ ਦੇ ਪਰਿਵਾਰ-ਸਮੂਹ ਲਈ ਉਸ ਦੇ ਗੋਤਾਂ ਅਨੁਸਾਰ ਨਿੱਕਲੀ। 25ਉਨ੍ਹਾਂ ਦੀ ਹੱਦ ਇਹ ਸੀ,
ਹੇਲਕਥ, ਹਾਲੀ, ਬੇਤੇਨ ਅਤੇ ਅਕਸ਼ਫ਼, 26ਅਲਮੰਲਕ, ਆਮਦ ਅਤੇ ਮਿਸ਼ਾਲ ਅਤੇ ਪੱਛਮ ਵੱਲ ਸੀਮਾ ਕਰਮਲ ਅਤੇ ਸ਼ੀਹੋਰ ਲਿਬਨਾਥ ਨੂੰ ਛੂੰਹਦੀ ਸੀ। 27ਫਿਰ ਇਹ ਪੂਰਬ ਵੱਲ ਬੈਤ ਦਾਗੋਨ ਵੱਲ ਮੁੜੀ, ਜ਼ਬੂਲੁਨ ਅਤੇ ਇਫ਼ਤਾਹ ਏਲ ਦੀ ਘਾਟੀ ਨੂੰ ਛੂਹਿਆ, ਅਤੇ ਉੱਤਰ ਵੱਲ ਬੈਤ ਏਮੇਕ ਅਤੇ ਨਈਏਲ ਵੱਲ ਗਈ, ਖੱਬੇ ਪਾਸੇ ਕਾਬੂਲ ਨੂੰ ਨਿੱਕਲੀ। 28ਇਹ ਅਬਦੋਨ, ਰਹੋਬ, ਹਾਮੋਨ ਅਤੇ ਕਾਨਾਹ ਤੱਕ ਵੱਡੇ ਸੀਦੋਨ ਤੱਕ। 29ਫਿਰ ਸੀਮਾ ਰਾਮਾਹ ਵੱਲ ਮੁੜ ਗਈ ਅਤੇ ਸੂਰ ਦੇ ਕਿਲ੍ਹੇ ਵਾਲੇ ਸ਼ਹਿਰ ਨੂੰ ਗਈ, ਹੋਸਾਹ ਵੱਲ ਮੁੜੀ ਅਤੇ ਅਕਜ਼ੀਬ ਦੇ ਇਲਾਕੇ ਵਿੱਚ ਮਹਾ ਸਾਗਰ ਦੇ ਕੋਲ ਆਈ। 30ਉਮਾਹ, ਅਫ਼ੇਕ ਅਤੇ ਰੇਹੋਬ।
ਇੱਥੇ ਬਾਈ ਨਗਰ ਅਤੇ ਉਨ੍ਹਾਂ ਦੇ ਪਿੰਡ।
31ਇਹ ਆਸ਼ੇਰ ਦੇ ਗੋਤ ਦੀ ਮਿਰਾਸ ਉਹਨਾਂ ਦੇ ਪਰਿਵਾਰ-ਸਮੂਹਾਂ ਦੇ ਅਨੁਸਾਰ ਸੀ ਇਹ ਸ਼ਹਿਰ ਅਤੇ ਉਹਨਾਂ ਦੇ ਪਿੰਡ ਸਨ।
ਨਫ਼ਤਾਲੀ ਲਈ ਵੰਡ
32ਛੇਵੀਂ ਪਰਚੀ ਨਫ਼ਤਾਲੀ ਲਈ ਉਸ ਦੇ ਗੋਤਾਂ ਅਨੁਸਾਰ ਨਿੱਕਲੀ:
33ਉਨ੍ਹਾਂ ਦੀ ਹੱਦ ਹੈਲਫ਼ ਤੋਂ ਅਤੇ ਸਅਨਇਮ ਦੇ ਵੱਡੇ ਰੁੱਖ ਤੋਂ, ਅਦਾਮੀ ਨੇਕੇਬ ਅਤੇ ਯਬਨੀਲ ਤੋਂ ਹੋ ਕੇ ਲਕੂਮ ਤੱਕ ਜਾਂਦੀ ਸੀ ਅਤੇ ਯਰਦਨ ਨਦੀ ਤੱਕ ਜਾਂਦੀ ਸੀ। 34ਇਹ ਸੀਮਾ ਪੱਛਮ ਵੱਲ ਅਜ਼ਨੋਥ ਤਾਬੋਰ ਤੋਂ ਹੁੰਦੀ ਹੋਈ ਹੁੱਕੋਕ ਤੱਕ ਨਿਕਲਦੀ ਸੀ। ਇਹ ਦੱਖਣ ਵੱਲ ਜ਼ਬੂਲੁਨ, ਪੱਛਮ ਵੱਲ ਆਸ਼ੇਰ ਅਤੇ ਪੂਰਬ ਵੱਲ ਯਰਦਨ ਨਦੀ ਨੂੰ ਛੂਹਦੀ ਸੀ।
35ਉਹ ਇਹ ਨਗਰ ਸਨ: ਸਿੱਦੀਮ, ਸੇਰ, ਹੰਮਥ, ਰੱਕਥ ਅਤੇ ਕਿੰਨਰਥ, 36ਅਦਮਾਹ, ਰਾਮਾਹ, ਹਾਜ਼ੋਰ, 37ਅਤੇ ਕਾਦੇਸ਼, ਅਦਰਈ ਅਤੇ ਏਨ-ਹਸੋਰ, 38ਯਿਰੋਨ ਅਤੇ ਮਿਗਦਲ-ਏਲ, ਹਾਰੇਮ, ਬੈਥ ਅਨਾਥ ਅਤੇ ਬੈਥ-ਸ਼ੇਮੇਸ਼।
ਉੱਨੀ ਕਸਬੇ ਅਤੇ ਉਨ੍ਹਾਂ ਦੇ ਪਿੰਡ ਸਨ।
39ਇਹ ਕਸਬੇ ਅਤੇ ਉਨ੍ਹਾਂ ਦੇ ਪਿੰਡ ਨਫ਼ਤਾਲੀ ਦੇ ਗੋਤ ਦੇ ਪਰਿਵਾਰ-ਸਮੂਹਾਂ ਅਨੁਸਾਰ ਮਿਰਾਸ ਸਨ।
ਦਾਨ ਗੋਤ ਲਈ ਵੰਡ
40ਸੱਤਵੀ ਪਰਚੀ ਦਾਨ ਦੀ ਗੋਤ ਲਈ ਉਹਨਾਂ ਦੇ ਘਰਾਣਿਆ ਅਨੁਸਾਰ ਨਿੱਕਲੀ। 41ਉਨ੍ਹਾਂ ਦੀ ਵਿਰਾਸਤ ਦਾ ਇਲਾਕਾ ਇਹ ਸੀ:
ਜ਼ੋਰਾਹ, ਅਸ਼ਤਾਓਲ ਅਤੇ ਈਰ-ਸ਼ਮਸ਼, 42ਸ਼ਆਲੱਬੀਨ, ਅੱਯਾਲੋਨ, ਅਤੇ ਯਿਥਲਾਹ, 43ਏਲੋਨ, ਤਿਮਨਾਹ, ਏਕਰੋਨ, 44ਅਲਤਕੇਹ, ਗਿਬਥੋਨ, ਅਤੇ ਬਆਲਾਥ, 45ਯਿਹੂਦ, ਬਨੇ-ਬਰਕ, ਗਾਥ ਰਿੰਮੋਨ, 46ਮੇ-ਯਰਕੋਨ ਅਤੇ ਰੱਕੋਨ, ਯਾਫਾ ਦੇ ਸਾਮ੍ਹਣੇ ਵਾਲਾ ਇਲਾਕਾ।
47(ਜਦੋਂ ਦਾਨੀਆਂ ਦਾ ਇਲਾਕਾ ਉਨ੍ਹਾਂ ਦੇ ਹੱਥੋਂ ਨਿਕਲ ਗਿਆ, ਤਾਂ ਉਨ੍ਹਾਂ ਨੇ ਚੜ੍ਹ ਕੇ ਲੇਸ਼ਮ ਉੱਤੇ ਹਮਲਾ ਕੀਤਾ, ਉਸ ਨੂੰ ਲੈ ਲਿਆ, ਤਲਵਾਰ ਨਾਲ ਮਾਰਿਆ ਅਤੇ ਇਸ ਉੱਤੇ ਕਬਜ਼ਾ ਕਰ ਲਿਆ। ਉਹ ਲੇਸ਼ਮ ਵਿੱਚ ਵੱਸ ਗਏ ਅਤੇ ਆਪਣੇ ਪੁਰਖਿਆਂ ਦੇ ਨਾਮ ਉੱਤੇ ਇਸ ਦਾ ਨਾਮ ਦਾਨ ਰੱਖਿਆ।)
48ਇਹ ਕਸਬੇ ਅਤੇ ਉਨ੍ਹਾਂ ਦੇ ਪਿੰਡ ਦਾਨ ਦੇ ਗੋਤ ਦੇ ਪਰਿਵਾਰ-ਸਮੂਹ ਦੇ ਅਨੁਸਾਰ ਮਿਰਾਸ ਸਨ।
ਯਹੋਸ਼ੂਆ ਲਈ ਵੰਡ
49ਜਦੋਂ ਉਨ੍ਹਾਂ ਨੇ ਧਰਤੀ ਨੂੰ ਉਸ ਦੇ ਭਾਗਾਂ ਵਿੱਚ ਵੰਡਣਾ ਪੂਰਾ ਕੀਤਾ, ਤਾਂ ਇਸਰਾਏਲੀਆਂ ਨੇ ਨੂਨ ਦੇ ਪੁੱਤਰ ਯਹੋਸ਼ੂਆ ਨੂੰ ਉਨ੍ਹਾਂ ਵਿੱਚ ਮਿਰਾਸ ਦਿੱਤੀ। 50ਜਿਵੇਂ ਯਾਹਵੇਹ ਨੇ ਹੁਕਮ ਦਿੱਤਾ ਸੀ। ਉਨ੍ਹਾਂ ਨੇ ਉਸਨੂੰ ਉਹ ਸ਼ਹਿਰ ਦਿੱਤਾ ਜੋ ਉਸਨੇ ਮੰਗਿਆ ਸੀ। ਇਫ਼ਰਾਈਮ ਦੇ ਪਹਾੜੀ ਦੇਸ਼ ਵਿੱਚ ਤਿਮਨਾਥ-ਸਰਹ#19:50 ਤਿਮਨਾਥ-ਸਰਹ ਦੂਸਰਾ ਨਾਮ ਤਿਮਨਥ-ਹਰੇਸ (ਨਿਆਂ 2:9) ਅਤੇ ਉਸ ਨੇ ਨਗਰ ਵਸਾਇਆ ਅਤੇ ਉੱਥੇ ਵੱਸ ਗਿਆ।
51ਇਹ ਉਹ ਇਲਾਕੇ ਹਨ ਜੋ ਅਲਆਜ਼ਾਰ ਜਾਜਕ, ਨੂਨ ਦੇ ਪੁੱਤਰ ਯਹੋਸ਼ੂਆ ਅਤੇ ਇਸਰਾਏਲ ਦੇ ਗੋਤਾਂ ਦੇ ਮੁਖੀਆਂ ਨੇ ਸ਼ੀਲੋਹ ਵਿੱਚ ਮੰਡਲੀ ਦੇ ਤੰਬੂ ਦੇ ਪ੍ਰਵੇਸ਼ ਦੁਆਰ ਉੱਤੇ ਯਾਹਵੇਹ ਦੀ ਹਜ਼ੂਰੀ ਵਿੱਚ ਗੁਣਾ ਪਾ ਕੇ ਦਿੱਤੇ ਸਨ ਅਤੇ ਇਸ ਤਰ੍ਹਾਂ ਉਨ੍ਹਾਂ ਨੇ ਜ਼ਮੀਨ ਦੀ ਵੰਡ ਪੂਰੀ ਕਰ ਲਈ।

Highlight

Copy

Compare

Share

None

Want to have your highlights saved across all your devices? Sign up or sign in