15
ਯਹੂਦਾਹ ਲਈ ਹਿੱਸਾ
1ਯਹੂਦਾਹ ਦੇ ਗੋਤ ਦਾ ਹਿੱਸਾ, ਇਸਦੇ ਗੋਤਾਂ ਦੇ ਅਨੁਸਾਰ, ਅਦੋਮ ਦੇ ਖੇਤਰ ਤੋਂ ਹੇਠਾਂ ਦੱਖਣ ਵਿੱਚ ਜ਼ੀਨ ਦੇ ਮਾਰੂਥਲ ਤੱਕ ਸੀਮਾ ਉੱਤੇ ਹੈ।
2ਇਨ੍ਹਾਂ ਦੀ ਦੱਖਣੀ ਸੀਮਾ ਖਾਰੇ ਸਾਗਰ ਦੇ ਦੱਖਣੀ ਸਿਰੇ ਤੋਂ, ਉਸ ਖਾੜੀ ਤੋਂ ਹੈ ਜੋ ਦੱਖਣ ਵੱਲ ਮੁੜਦੀ ਹੈ, 3ਅਤੇ ਉਹ ਦੱਖਣ ਵੱਲ ਅਕਰਾਬੀਮ ਦੀ ਚੜ੍ਹਾਈ ਤੱਕ ਪਹੁੰਚਦੀ ਹੈ ਅਤੇ ਜ਼ੀਨ ਵੱਲ ਜਾਂਦੀ ਹੈ ਅਤੇ ਕਾਦੇਸ਼ ਬਰਨੇਆ ਦੇ ਦੱਖਣ ਤੋਂ ਉਤਾਹਾਂ ਜਾ ਕੇ ਹੇਜ਼ਰੋਨ ਕੋਲੋ ਦੀ ਲੰਘ ਕੇ ਅੱਦਾਰ ਵੱਲ ਚੜ੍ਹਦੀ ਹੈ ਅਤੇ ਕਰਕਾ ਵੱਲ ਮੁੜਦੀ ਹੈ। 4ਇਹ ਅਜ਼ਮੋਨ ਦੇ ਪਾਸਿਓਂ ਮਿਸਰ ਦੀ ਨਦੀ ਵੱਲ ਵਧਦਾ ਹੈ ਅਤੇ ਸਮੁੰਦਰ ਵਿੱਚ ਜਾ ਮਿਲਦਾ ਹੈ, ਇਹ ਉਨ੍ਹਾਂ ਦੀ ਦੱਖਣੀ ਸਰਹੱਦ ਹੈ।
5ਪੂਰਬੀ ਸੀਮਾ ਯਰਦਨ ਦੇ ਮੂੰਹ ਤੱਕ ਖਾਰੇ ਸਾਗਰ ਹਨ ਅਤੇ ਪੂਰਬੀ ਹੱਦ ਯਰਦਨ ਦੇ ਖਾਰੇ ਸਮੁੰਦਰ ਦੇ ਸਿਰੇ ਤੱਕ ਸੀ
ਉੱਤਰੀ ਹੱਦ ਯਰਦਨ ਨਦੀ ਦੇ ਮੂੰਹ ਤੋਂ ਸਮੁੰਦਰ ਦੀ ਖਾੜੀ ਤੋਂ ਸ਼ੁਰੂ ਹੁੰਦੀ ਸੀ, 6ਉਹ ਹੱਦ ਬੈਤ-ਹੋਗਲਾਹ ਤੱਕ ਚੜ੍ਹ ਕੇ ਬੈਤ-ਅਰਾਬਾਹ ਦੇ ਉਤਰ ਦੇ ਪਾਸੇ ਦੀ ਲੰਘੀ ਅਤੇ ਉਹ ਹੱਦ ਰਊਬੇਨ ਦੇ ਪੁੱਤਰ ਬੋਹਾਨ ਦੇ ਪੱਥਰ ਤੱਕ ਚੜ੍ਹੀ। 7ਫਿਰ ਇਹ ਸੀਮਾ ਆਕੋਰ ਦੀ ਵਾਦੀ ਤੋਂ ਦਬੀਰ ਤੱਕ ਚੜ੍ਹ ਗਈ ਅਤੇ ਉੱਤਰ ਵੱਲ ਗਿਲਗਾਲ ਵੱਲ ਮੁੜ ਗਈ, ਜੋ ਕਿ ਖੱਡ ਦੇ ਦੱਖਣ ਵੱਲ ਅਦੁੰਮੀਮ ਦੇ ਦਰੇ ਦਾ ਸਾਹਮਣਾ ਕਰਦੀ ਹੈ ਅਤੇ ਉਹ ਹੱਦ ਏਨ-ਸ਼ਮੇਸ਼ ਦੇ ਪਾਣੀਆਂ ਤੱਕ ਲੰਘੀ ਅਤੇ ਉਸ ਦਾ ਫੈਲਾਓ ਏਨ-ਰੋਗੇਲ ਤੱਕ ਸੀ। 8ਫਿਰ ਇਸ ਤੋਂ ਬਾਅਦ ਸਰਹੱਦ ਬੇਨ-ਹਿੰਨੋਮ ਦੀ ਘਾਟੀ ਵਿੱਚ ਯਬੂਸੀ ਢਲਾਣ ਤੱਕ ਪਹੁੰਚ ਗਈ। ਜੋ ਦੱਖਣ ਵਿੱਚ ਹੈ, ਯਾਨੀ ਯੇਰੂਸ਼ਲੇਮ ਵਿੱਚ ਹੈ ਅਤੇ ਇਹ ਸਰਹੱਦ ਪੱਛਮ ਵਿੱਚ ਹਿੰਨੋਮ ਦੀ ਘਾਟੀ ਦੇ ਨੇੜੇ ਪਹਾੜ ਦੀ ਚੋਟੀ ਤੱਕ ਪਹੁੰਚ ਗਈ ਹੈ। ਹਿਨੋਮ ਦੀ ਘਾਟੀ ਦੇ ਪੱਛਮ ਵੱਲ ਹੈ ਜੋ ਕਿ ਰਫ਼ਾਈ ਦੀ ਵਾਦੀ ਦੇ ਉੱਤਰੀ ਸਿਰੇ ਉੱਤੇ ਹੈ। 9ਪਰਬਤ ਦੀ ਚੋਟੀ ਤੋਂ, ਸਰਹੱਦ ਨਫ਼ਟੋਆਹ ਦੇ ਝਰਨੇ ਵੱਲ, ਇਫਰੋਨ ਪਹਾੜ ਦੇ ਸ਼ਹਿਰਾਂ ਵੱਲ ਮੁੜਦੀ ਹੈ, ਫਿਰ ਸਰਹੱਦ ਬਆਲਾਹ ਵੱਲ ਮੁੜਦੀ ਹੈ, ਜੋ ਕਿ ਕਿਰਯਥ-ਯਾਰੀਮ ਹੈ। 10ਫਿਰ ਇਹ ਬਆਲਾਹ ਤੋਂ ਸੇਈਰ ਪਰਬਤ ਤੱਕ ਪੱਛਮ ਵੱਲ ਮੁੜਦਾ ਹੈ, ਯਰੀਮ ਪਹਾੜ ਦੀ ਉੱਤਰੀ ਢਲਾਣ (ਅਰਥਾਤ ਕੇਸਲੋਨ) ਦੇ ਨਾਲ-ਨਾਲ ਚੱਲਦੀ ਹੈ, ਬੈਥ-ਸ਼ੇਮੇਸ਼ ਤੱਕ ਚੱਲ ਕੇ ਅਤੇ ਤਿਮਨਾਹ ਨੂੰ ਪਾਰ ਹੁੰਦਾ ਸੀ। 11ਇਹ ਏਕਰੋਨ ਦੀ ਉੱਤਰੀ ਢਲਾਣ ਵੱਲ ਗਈ, ਸ਼ਿਕਰੋਨ ਵੱਲ ਮੁੜੀ, ਬਆਲਾਹ ਪਹਾੜ ਦੇ ਨਾਲ-ਨਾਲ ਲੰਘੀ ਅਤੇ ਯਬਨੀਲ ਤੱਕ ਪਹੁੰਚੀ। ਇਹ ਸੀਮਾ ਸਮੁੰਦਰ ਤੇ ਖਤਮ ਹੋ ਗਈ।
12ਪੱਛਮੀ ਸਰਹੱਦ ਮਹਾ ਸਾਗਰ ਸੀ।
ਇਹ ਯਹੂਦੀ ਲੋਕਾਂ ਦੇ ਆਲੇ-ਦੁਆਲੇ ਦੀ ਹੱਦ ਉਨ੍ਹਾਂ ਦੇ ਗੋਤਾਂ ਅਨੁਸਾਰ ਹੈ।
13ਯਾਹਵੇਹ ਦੇ ਹੁਕਮ ਦੇ ਅਨੁਸਾਰ, ਯਹੋਸ਼ੂਆ ਨੇ ਯ਼ਫੁੰਨੇਹ ਦੇ ਪੁੱਤਰ ਕਾਲੇਬ ਨੂੰ ਯਹੂਦਾਹ ਵਿੱਚ ਇੱਕ ਹਿੱਸਾ ਦਿੱਤਾ ਅਰਥਾਤ ਕਿਰਯਥ ਅਰਬਾ, ਜਿਹੜਾ ਹੇਬਰੋਨ ਹੈ। (ਅਰਬਾ ਅਨਾਕ ਦਾ ਪਿਤਾ ਸੀ।) 14ਹੇਬਰੋਨ ਤੋਂ ਕਾਲੇਬ ਨੇ ਤਿੰਨ ਅਨਾਕੀਆਂ, ਸ਼ੇਸ਼ਈ, ਅਹੀਮਾਨ ਅਤੇ ਤਲਮਈ, ਅਨਾਕ ਦੇ ਪੁੱਤਰਾਂ ਨੂੰ ਬਾਹਰ ਕੱਢ ਦਿੱਤਾ। 15ਉੱਥੋਂ ਉਸਨੇ ਦਬੀਰ (ਪਹਿਲਾਂ ਕਿਰਯਥ-ਸੇਫਰ) ਵਿੱਚ ਰਹਿਣ ਵਾਲੇ ਲੋਕਾਂ ਦੇ ਵਿਰੁੱਧ ਹਮਲਾ ਕੀਤਾ। 16ਅਤੇ ਕਾਲੇਬ ਨੇ ਕਿਹਾ, “ਮੈਂ ਆਪਣੀ ਧੀ ਅਕਸਾਹ ਨੂੰ ਉਸ ਆਦਮੀ ਨਾਲ ਵਿਆਹ ਦੇਵਾਂਗਾ ਜੋ ਕਿਰਯਥ-ਸੇਫਰ ਉੱਤੇ ਹਮਲਾ ਕਰਕੇ ਉਸ ਉੱਤੇ ਕਬਜ਼ਾ ਕਰੇ।” 17ਕਾਲੇਬ ਦੇ ਭਰਾ, ਕੇਨਜ਼ ਦੇ ਪੁੱਤਰ ਆਥਨੀਏਲ ਨੇ ਇਸਨੂੰ ਜਿੱਤ ਲਿਆ। ਇਸ ਲਈ ਕਾਲੇਬ ਨੇ ਆਪਣੀ ਧੀ ਅਕਸਾਹ ਦਾ ਵਿਆਹ ਉਸ ਨਾਲ ਕਰ ਦਿੱਤਾ।
18ਇੱਕ ਦਿਨ ਜਦੋਂ ਉਹ ਆਥਨੀਏਲ ਕੋਲ ਆਈ, ਤਾਂ ਉਸਨੇ ਉਸ ਨੂੰ ਆਪਣੇ ਪਿਤਾ ਤੋਂ ਖੇਤ ਮੰਗਣ ਲਈ ਕਿਹਾ। ਜਦੋਂ ਉਹ ਆਪਣੇ ਖੋਤੇ ਤੋਂ ਉਤਰੀ, ਕਾਲੇਬ ਨੇ ਉਸ ਨੂੰ ਪੁੱਛਿਆ, “ਮੈਂ ਤੇਰੇ ਲਈ ਕੀ ਕਰ ਸਕਦਾ ਹਾਂ?”
19ਉਸ ਨੇ ਜਵਾਬ ਦਿੱਤਾ, “ਮੇਰੇ ਉੱਤੇ ਕੋਈ ਖਾਸ ਕਿਰਪਾ ਕਰੋ ਕਿਉਂਕਿ ਤੁਸੀਂ ਮੈਨੂੰ ਨੇਗੇਵ ਵਿੱਚ ਜ਼ਮੀਨ ਦਿੱਤੀ ਹੈ, ਇਸ ਲਈ ਮੈਨੂੰ ਪਾਣੀ ਦੇ ਚਸ਼ਮੇ ਵੀ ਦਿਓ।” ਇਸ ਲਈ ਕਾਲੇਬ ਨੇ ਉਸਨੂੰ ਉੱਪਰਲੇ ਅਤੇ ਹੇਠਲੇ ਚਸ਼ਮੇ ਦਿੱਤੇ।
20ਇਹ ਯਹੂਦਾਹ ਦੇ ਗੋਤ ਦੀ ਮਿਲਖ਼ ਉਹਨਾਂ ਦੇ ਗੋਤਾਂ ਅਨੁਸਾਰ:
21ਯਹੂਦਾਹ ਦੇ ਗੋਤ ਦੇ ਸਭ ਤੋਂ ਦੱਖਣੀ ਕਸਬੇ ਨੇਗੇਵ ਵਿੱਚ ਅਦੋਮ ਦੀ ਹੱਦ ਵੱਲ ਸਨ:
ਕਬਜ਼ੇਲ, ਏਦਰ, ਜਾਗੂਰ, 22ਕਿਨਾਹ, ਦੀਮੋਨਾਹ, ਅਤੇ ਅਦਾਦਾਹ, 23ਕਾਦੇਸ਼, ਹਾਜ਼ੋਰ, ਅਤੇ ਯਿਥਨਾਨ, 24ਜ਼ੀਫ਼, ਤਲਮ, ਅਤੇ ਬਆਲੋਥ, 25ਹਾਜ਼ੋਰ ਹਦੱਤਾਹ ਅਤੇ ਕੇਰੀਯੋਥ ਹੇਜ਼ਰੋਨ (ਜਿਹੜਾ ਹਾਜ਼ੋਰ ਹੈ), 26ਅਮਾਮ, ਸ਼ੇਮਾ, ਅਤੇ ਮੋਲਾਦਾਹ, 27ਹਾਸੋਰ ਗੱਦਾਹ, ਹਸ਼ਮੋਨ, ਬੈਥ-ਪਲੇਟ, 28ਹਾਸੋਰ-ਸ਼ੂਆਲ, ਬੇਰਸ਼ੇਬਾ ਅਤੇ ਬਿਜ਼ਯੋਥਯਾਹ, 29ਬਆਲਾਹ, ਇੱਯੀਮ ਅਤੇ ਆਸਮ, 30ਅਲਤੋਲਦ, ਕਸੀਲ ਅਤੇ ਹੋਰਮਾਹ, 31ਸਿਕਲਗ, ਮਦਮੰਨਾਹ ਅਤੇ ਸਨਸਨਾਹ, 32ਲਬਾਓਥ, ਸ਼ਿਲਹੀਮ, ਆਇਨ ਅਤੇ ਰਿੰਮੋਨ, ਕੁੱਲ ਉਨੱਤੀ ਕਸਬੇ ਅਤੇ ਉਨ੍ਹਾਂ ਦੇ ਪਿੰਡ।
33ਪੱਛਮੀ ਤਲਹਟੀ ਵਿੱਚ:
ਅਸ਼ਤਾਓਲ, ਜ਼ੋਰਾਹ ਅਤੇ ਅਸ਼ਨਾਹ, 34ਜ਼ਾਨੋਆਹ, ਏਨ ਗੱਨੀਮ, ਤਪੂਆਹ, ਏਨਾਮ, 35ਯਰਮੂਥ, ਅਦੁੱਲਾਮ, ਸੋਕੋ, ਅਤੇ ਅਜ਼ੇਕਾਹ, 36ਸ਼ਰਾਇਮ, ਅਦੀਯਮਿਥ ਅਤੇ ਗਦੇਰਾਹ (ਜਾਂ ਗਦੇਰੋਥਯਿਮ) ਚੌਦਾਂ ਕਸਬੇ ਅਤੇ ਉਨ੍ਹਾਂ ਦੇ ਪਿੰਡ।
37ਸਨਾਨ, ਹਾਦਾਸ਼ਾਹ, ਅਤੇ ਮਿਗਦਲ ਗਾਦ, 38ਦਿਲਾਨ, ਮਿਸਪਾਹ ਅਤੇ ਯਾਕਥਏਲ, 39ਲਾਕੀਸ਼, ਬੋਜ਼ਕਾਥ ਅਤੇ ਅਗਲੋਨ, 40ਕੱਬੋਨ, ਲਹਮਾਸ ਅਤੇ ਕਿਥਲੀਸ਼, 41ਗਦੇਰੋਥ, ਬੈਤ ਦਾਗੋਨ, ਨਾਮਾਹ ਅਤੇ ਮੱਕੇਦਾਹ, ਸੋਲਾਂ ਨਗਰ ਅਤੇ ਉਨ੍ਹਾਂ ਦੇ ਪਿੰਡ।
42ਲਿਬਨਾਹ, ਅਥਰ ਅਤੇ ਆਸ਼ਾਨ, 43ਯਿਫ਼ਤਾਹ, ਅਸ਼ਨਾਹ ਅਤੇ ਨਸੀਬ, 44ਕੇਲਾਹ, ਅਕਜ਼ੀਬ ਅਤੇ ਮਾਰੇਸ਼ਾਹ, ਨੌਂ ਕਸਬੇ ਅਤੇ ਉਨ੍ਹਾਂ ਦੇ ਪਿੰਡ।
45ਏਕਰੋਨ, ਇਸਦੇ ਆਲੇ-ਦੁਆਲੇ ਦੀਆਂ ਬਸਤੀਆਂ ਅਤੇ ਪਿੰਡ; 46ਏਕਰੋਨ ਦੇ ਪੱਛਮ ਵੱਲ, ਉਹ ਸਾਰੇ ਜਿਹੜੇ ਅਸ਼ਦੋਦ ਦੇ ਨੇੜੇ ਸਨ, ਉਨ੍ਹਾਂ ਦੇ ਪਿੰਡਾਂ ਸਮੇਤ; 47ਅਸ਼ਦੋਦ, ਇਸਦੇ ਆਲੇ-ਦੁਆਲੇ ਦੀਆਂ ਬਸਤੀਆਂ ਅਤੇ ਪਿੰਡ; ਅਤੇ ਗਾਜ਼ਾ, ਇਸ ਦੀਆਂ ਬਸਤੀਆਂ ਅਤੇ ਪਿੰਡ, ਜਿੱਥੋਂ ਤੱਕ ਮਿਸਰ ਦੀ ਨਦੀ ਅਤੇ ਵੱਡੇ ਸਮੁੰਦਰ ਦੇ ਕਿਨਾਰੇ ਤੱਕ।
48ਪਹਾੜੀ ਦੇਸ਼ ਵਿੱਚ:
ਸ਼ਾਮੀਰ, ਯੱਤੀਰ ਅਤੇ ਸੋਕੋ, 49ਦਾਨਾਹ, ਕਿਰਯਥ-ਸਨਾਹ (ਅਰਥਾਤ ਦਬੀਰ), 50ਅਨਾਬ, ਅਸ਼ਤਮੋਹ ਅਤੇ ਅਨੀਮ, 51ਗੋਸ਼ਨ, ਹੋਲੋਨ ਅਤੇ ਗਿਲੋਹ, ਗਿਆਰਾਂ ਕਸਬੇ ਅਤੇ ਉਨ੍ਹਾਂ ਦੇ ਪਿੰਡ।
52ਅਰਬ, ਦੂਮਾਹ, ਆਸ਼ਾਨ, 53ਅਤੇ ਯਾਨੀਮ, ਬੈਥ ਤਪੂਆਹ ਅਤੇ ਅਫੇਕਾਹ, 54ਹੁਮਤਾਹ, ਕਿਰਯਥ ਅਰਬਾ (ਅਰਥਾਤ ਹੇਬਰੋਨ) ਅਤੇ ਸੀਓਰ, ਨੌਂ ਕਸਬੇ ਅਤੇ ਉਨ੍ਹਾਂ ਦੇ ਪਿੰਡ।
55ਮਾਓਨ, ਕਰਮਲ, ਜ਼ੀਫ਼ ਅਤੇ ਜੂਤਾਹ, 56ਯਿਜ਼ਰਏਲ, ਯੋਕਦਾਮ ਅਤੇ ਜ਼ਾਨੋਆਹ, 57ਕਾਯਿਨ, ਗਿਬਆਹ ਅਤੇ ਤਿਮਨਾਹ, ਦਸ ਨਗਰ ਅਤੇ ਉਨ੍ਹਾਂ ਦੇ ਪਿੰਡ।
58ਹਲਹੂਲ, ਬੈਥ-ਸੂਰ, ਅਤੇ ਗਦੋਰ, 59ਮਅਰਾਥ, ਬੈਥ ਅਨੋਥ ਅਤੇ ਅਲਤਕੋਨ ਇਸਦੇ ਛੇ ਸ਼ਹਿਰ ਅਤੇ ਉਨ੍ਹਾਂ ਦੇ ਪਿੰਡ।
60ਕਿਰਯਥ ਬਆਲ (ਅਰਥਾਤ ਕਿਰਯਥ-ਯਾਰੀਮ) ਅਤੇ ਰਬਾਹ, ਦੋ ਕਸਬੇ ਅਤੇ ਉਨ੍ਹਾਂ ਦੇ ਪਿੰਡ।
61ਉਜਾੜ ਵਿੱਚ:
ਬੈਤ-ਅਰਾਬਾਹ, ਮਿੱਦੀਨ, ਅਤੇ ਸਕਾਕਾਹ, 62ਨਿਬਸ਼ਾਨ, ਲੂਣ ਦਾ ਸ਼ਹਿਰ ਅਤੇ ਏਨ ਗੇਦੀ; ਛੇ ਕਸਬੇ ਅਤੇ ਉਨ੍ਹਾਂ ਦੇ ਪਿੰਡ।
63ਯਹੂਦਾਹ ਯਬੂਸੀਆਂ ਨੂੰ ਨਹੀਂ ਕੱਢ ਸਕੇ, ਜੋ ਯੇਰੂਸ਼ਲੇਮ ਵਿੱਚ ਰਹਿ ਰਹੇ ਸਨ ਅਤੇ ਅੱਜ ਤੱਕ ਯਬੂਸੀ ਉੱਥੇ ਯਹੂਦਾਹ ਦੇ ਲੋਕਾਂ ਨਾਲ ਰਹਿੰਦੇ ਹਨ।