13
ਜ਼ਮੀਨ ਅਜੇ ਵੀ ਲੈਣੀ ਬਾਕੀ ਹੈ
1ਜਦੋਂ ਯਹੋਸ਼ੂਆ ਬੁੱਢਾ ਹੋ ਗਿਆ ਸੀ, ਤਾਂ ਯਾਹਵੇਹ ਨੇ ਉਸਨੂੰ ਕਿਹਾ, “ਤੂੰ ਹੁਣ ਬਹੁਤ ਬਜ਼ੁਰਗ ਹੋ ਗਿਆ ਹੈ, ਅਤੇ ਅਜੇ ਵੀ ਜ਼ਮੀਨ ਦੇ ਬਹੁਤ ਵੱਡੇ ਹਿੱਸੇ ਉੱਤੇ ਕਬਜ਼ਾ ਕਰਨਾ ਬਾਕੀ ਹੈ।
2“ਇਹ ਉਹ ਧਰਤੀ ਹੈ ਜੋ ਬਚੀ ਹੈ:
“ਫ਼ਲਿਸਤੀਆਂ ਦੇ ਸਾਰੇ ਖੇਤਰ ਅਤੇ ਗੇਸ਼ੂਰੀਆਂ ਦੇ ਸਾਰੇ, 3ਸੀਹੋਰ ਤੋਂ ਜਿਹੜਾ ਮਿਸਰ ਦੇ ਅੱਗੇ ਹੈ ਅਕਰੋਨ ਦੀ ਹੱਦ ਤੱਕ ਉੱਤਰ ਵੱਲ, ਉਹ ਸਾਰੇ ਕਨਾਨੀਆਂ ਵਜੋਂ ਗਿਣੇ ਜਾਂਦੇ ਹਨ ਭਾਵੇਂ ਕਿ ਗਾਜ਼ਾ, ਅਸ਼ਦੋਦ, ਅਸ਼ਕਲੋਨ ਵਿੱਚ ਪੰਜ ਫ਼ਲਿਸਤੀ ਹਾਕਮਾਂ ਦੇ ਕਬਜ਼ੇ ਵਿੱਚ ਸਨ, ਗਿੱਤੀਆ ਅਤੇ ਏਕਰੋਨ
ਦੱਖਣ ਵੱਲ ਅਵੀਵੀਆਂ ਦਾ ਇਲਾਕਾ
4ਕਨਾਨੀਆਂ ਦੀ ਸਾਰੀ ਧਰਤੀ, ਸੀਦੋਨੀਆਂ ਦੇ ਅਰਾਹ ਤੋਂ ਲੈ ਕੇ ਅਫ਼ੇਕ ਅਤੇ ਅਮੋਰੀਆਂ ਦੀ ਸਰਹੱਦ ਤੱਕ,
5ਅਤੇ ਗਿਬਲੀਆਂ ਦਾ ਖੇਤਰ
ਅਤੇ ਪੂਰਬ ਵੱਲ ਸਾਰਾ ਲਬਾਨੋਨ, ਹਰਮੋਨ ਪਰਬਤ ਦੇ ਹੇਠਾਂ ਬਆਲ ਗਾਦ ਤੋਂ ਹਮਾਥ ਤੱਕ।
6“ਲਬਾਨੋਨ ਤੋਂ ਲੈ ਕੇ ਮਿਸਰੇਫੋਥ ਮਾਈਮ ਤੱਕ ਪਹਾੜੀ ਇਲਾਕਿਆਂ ਦੇ ਸਾਰੇ ਵਸਨੀਕਾਂ, ਅਰਥਾਤ ਸਾਰੇ ਸੀਦੋਨੀਆਂ, ਮੈਂ ਖੁਦ ਉਨ੍ਹਾਂ ਨੂੰ ਇਸਰਾਏਲੀਆਂ ਦੇ ਸਾਮ੍ਹਣੇ ਬਾਹਰ ਕੱਢ ਦਿਆਂਗਾ। ਇਸ ਧਰਤੀ ਨੂੰ ਇਸਰਾਏਲ ਨੂੰ ਵਿਰਾਸਤ ਵਿੱਚ ਵੰਡਣਾ ਯਕੀਨੀ ਬਣਾਓ, ਜਿਵੇਂ ਮੈਂ ਤੁਹਾਨੂੰ ਕਿਹਾ ਹੈ, 7ਅਤੇ ਇਸ ਨੂੰ ਨੌਂ ਗੋਤਾਂ ਅਤੇ ਮਨੱਸ਼ੇਹ ਦੇ ਅੱਧੇ ਗੋਤ ਵਿੱਚ ਵਿਰਾਸਤ ਵਜੋਂ ਵੰਡ ਦਿਓ।”
ਯਰਦਨ ਦੇ ਪੂਰਬ ਦੀ ਧਰਤੀ ਦੀ ਵੰਡ
8ਮਨੱਸ਼ੇਹ ਦੇ ਬਾਕੀ ਅੱਧੇ ਗੋਤ, ਰਊਬੇਨੀਆਂ ਅਤੇ ਗਾਦੀਆਂ ਨੂੰ ਉਹ ਵਿਰਾਸਤ ਮਿਲ ਗਈ ਸੀ ਜੋ ਮੋਸ਼ੇਹ ਨੇ ਉਨ੍ਹਾਂ ਨੂੰ ਯਰਦਨ ਦੇ ਪੂਰਬ ਵੱਲ ਦਿੱਤੀ ਸੀ ਲੈ ਲਈ, ਜਿਵੇਂ ਯਾਹਵੇਹ ਦੇ ਸੇਵਕ ਮੋਸ਼ੇਹ ਨੇ ਉਨ੍ਹਾਂ ਨੂੰ ਸੌਂਪਿਆ ਸੀ।
9ਇਹ ਅਰਨੋਨ ਘਾਟੀ ਦੇ ਕਿਨਾਰੇ ਦੇ ਅਰੋਏਰ ਤੋਂ ਅਤੇ ਖੱਡ ਦੇ ਵਿਚਕਾਰੋਂ ਸ਼ਹਿਰ ਤੋਂ ਫੈਲਿਆ ਹੋਇਆ ਸੀ, ਅਤੇ ਮੇਦੇਬਾ ਦੇ ਸਾਰਾ ਮੈਦਾਨ ਦੀਬੋਨ ਤੱਕ, 10ਅਤੇ ਅਮੋਰੀਆਂ ਦੇ ਰਾਜੇ ਸੀਹੋਨ ਦੇ ਸਾਰੇ ਨਗਰ ਜੋ ਹੇਸ਼ਬੋਨ ਵਿੱਚ ਅੰਮੋਨੀਆਂ ਦੀ ਹੱਦ ਤੱਕ ਰਾਜ ਕਰਦਾ ਸੀ।
11ਇਸ ਵਿੱਚ ਗਿਲਆਦ, ਗੇਸ਼ੂਰ ਅਤੇ ਮਕਾਹ ਦੇ ਲੋਕਾਂ ਦਾ ਇਲਾਕਾ, ਹਰਮੋਨ ਪਰਬਤ ਦਾ ਸਾਰਾ ਹਿੱਸਾ ਅਤੇ ਸਲੇਕਾਹ ਤੱਕ ਸਾਰਾ ਬਾਸ਼ਾਨ ਵੀ ਸ਼ਾਮਲ ਸੀ, 12ਅਰਥਾਤ, ਬਾਸ਼ਾਨ ਵਿੱਚ ਓਗ ਦਾ ਸਾਰਾ ਰਾਜ, ਜਿਸਨੇ ਅਸ਼ਤਾਰੋਥ ਅਤੇ ਅਦਰਈ ਵਿੱਚ ਰਾਜ ਕੀਤਾ ਸੀ। (ਉਹ ਰਫ਼ਾਈਆਂ ਤੋਂ ਇਕੱਲਾ ਬਚ ਨਿੱਕਲਿਆ ਸੀ।) ਮੋਸ਼ੇਹ ਨੇ ਉਨ੍ਹਾਂ ਨੂੰ ਹਰਾ ਦਿੱਤਾ ਸੀ ਅਤੇ ਉਨ੍ਹਾਂ ਦੀ ਧਰਤੀ ਉੱਤੇ ਕਬਜ਼ਾ ਕਰ ਲਿਆ ਸੀ। 13ਪਰ ਇਸਰਾਏਲੀਆਂ ਨੇ ਗੇਸ਼ੂਰ ਅਤੇ ਮਕਾਹ ਦੇ ਲੋਕਾਂ ਨੂੰ ਬਾਹਰ ਨਹੀਂ ਕੱਢਿਆ, ਇਸ ਲਈ ਉਹ ਅੱਜ ਤੱਕ ਇਸਰਾਏਲੀਆਂ ਵਿੱਚ ਰਹਿੰਦੇ ਹਨ।
14ਪਰ ਲੇਵੀ ਪਰਿਵਾਰ ਦੇ ਸਮੂਹ ਨੂੰ ਉਸ ਨੇ ਕੋਈ ਵਿਰਾਸਤ ਨਹੀਂ ਦਿੱਤੀ, ਕਿਉਂਕਿ ਇਸਰਾਏਲ ਦੇ ਪਰਮੇਸ਼ਵਰ, ਯਾਹਵੇਹ ਨੂੰ ਭੇਟ ਕੀਤੀਆਂ ਗਈਆਂ ਭੋਜਨ ਦੀਆਂ ਭੇਟਾਂ ਉਨ੍ਹਾਂ ਦੀ ਵਿਰਾਸਤ ਹਨ, ਜਿਵੇਂ ਉਸ ਨੇ ਉਨ੍ਹਾਂ ਨਾਲ ਵਾਅਦਾ ਕੀਤਾ ਸੀ।
15ਇਹ ਉਹ ਹੈ ਜੋ ਮੋਸ਼ੇਹ ਨੇ ਰਊਬੇਨ ਦੇ ਗੋਤ ਨੂੰ ਉਸਦੇ ਗੋਤ ਦੇ ਅਨੁਸਾਰ ਦਿੱਤਾ ਸੀ ਜਿਵੇਂ ਕਿ
16ਅਰਨੋਨ ਘਾਟੀ ਦੇ ਕਿਨਾਰੇ ਦੇ ਅਰੋਏਰ ਤੋਂ, ਅਤੇ ਖੱਡ ਦੇ ਵਿਚਕਾਰਲੇ ਸ਼ਹਿਰ ਤੋਂ, ਅਤੇ ਮੇਦੇਬਾ ਤੋਂ ਬਾਅਦ ਦਾ ਸਾਰਾ ਮੈਦਾਨ 17ਹੇਸ਼ਬੋਨ ਅਤੇ ਉਸ ਦੇ ਸਾਰੇ ਸ਼ਹਿਰ ਦੇ ਜਿਹੜੇ ਉੱਪਰਲੇ ਮੈਦਾਨ ਵਿੱਚ ਹਨ, ਜਿਸ ਵਿੱਚ ਦੀਬੋਨ, ਬਾਮੋਥ ਬਆਲ, ਬੈਤ-ਬਆਲ ਮੇਓਨ, 18ਯਹਜ਼ਾਹ, ਕੇਦੇਮੋਥ, ਮੇਫਾਅਥ, 19ਕਿਰਯਾਥਇਮ, ਸਿਬਮਾਹ, ਜ਼ੇਰੇਥ ਸ਼ਹਿਰ ਵਾਦੀ ਵਿੱਚ ਪਹਾੜੀ ਉੱਤੇ ਹੈ, 20ਬੈਥ ਪਓਰ, ਪਿਸਗਾਹ ਦੀਆਂ ਢਲਾਣਾਂ ਅਤੇ ਬੈਤ ਯਸ਼ੀਮੋਥ, 21ਮੈਦਾਨ ਦੇ ਸਾਰੇ ਕਸਬੇ ਅਤੇ ਅਮੋਰੀਆਂ ਦੇ ਰਾਜੇ ਸੀਹੋਨ ਦਾ ਸਾਰਾ ਰਾਜ, ਜੋ ਹੇਸ਼ਬੋਨ ਵਿੱਚ ਰਾਜ ਕਰਦਾ ਸੀ। ਮੋਸ਼ੇਹ ਨੇ ਉਸ ਨੂੰ ਅਤੇ ਮਿਦਯਾਨ ਦੇ ਸਰਦਾਰਾਂ, ਏਵੀ, ਰੇਕੇਮ, ਜ਼ੂਰ, ਹੂਰ ਅਤੇ ਰੇਬਾ, ਸੀਹੋਨ ਨਾਲ ਮਿਲਦੇ-ਜੁਲਦੇ ਰਾਜਕੁਮਾਰ, ਜੋ ਉਸ ਦੇਸ਼ ਵਿੱਚ ਰਹਿੰਦੇ ਸਨ, ਉਹਨਾਂ ਨੂੰ ਹਰਾਇਆ ਸੀ। 22ਲੜਾਈ ਵਿੱਚ ਮਾਰੇ ਗਏ ਲੋਕਾਂ ਤੋਂ ਇਲਾਵਾ, ਇਸਰਾਏਲੀਆਂ ਨੇ ਬਓਰ ਦੇ ਪੁੱਤਰ ਬਿਲਆਮ ਨੂੰ ਵੀ ਜੋ ਭਵਿੱਖਬਾਣੀ ਕਰਦਾ ਹੁੰਦਾ ਸੀ ਸਭਨਾ ਦੇ ਨਾਲ ਵੱਢ ਦਿੱਤਾ।
23ਰਊਬੇਨੀਆਂ ਦੀ ਹੱਦ ਯਰਦਨ ਦੇ ਕਿਨਾਰੇ ਸੀ। ਇਹ ਕਸਬੇ ਅਤੇ ਉਨ੍ਹਾਂ ਦੇ ਪਿੰਡ ਰਊਬੇਨੀਆਂ ਦੇ ਪਰਿਵਾਰ-ਸਮੂਹਾਂ ਦੇ ਅਨੁਸਾਰ ਮਿਰਾਸ ਸਨ।
24ਇਹ ਉਹ ਹੈ ਜੋ ਮੋਸ਼ੇਹ ਨੇ ਗਾਦ ਦੇ ਗੋਤ ਨੂੰ ਉਸਦੇ ਗੋਤ ਦੇ ਅਨੁਸਾਰ ਦਿੱਤਾ ਸੀ:
25ਯਾਜ਼ਰ ਦਾ ਇਲਾਕਾ, ਗਿਲਆਦ ਦੇ ਸਾਰੇ ਕਸਬੇ ਅਤੇ ਅੱਧਾ ਅੰਮੋਨੀਆਂ ਦਾ ਦੇਸ਼ ਰਬਾਹ ਦੇ ਨੇੜੇ ਅਰੋਏਰ ਤੱਕ; 26ਅਤੇ ਹੇਸ਼ਬੋਨ ਤੋਂ ਰਾਮਾਥ ਮਿਸਪਾਹ ਅਤੇ ਬੇਤੇਨਮ ਤੱਕ ਅਤੇ ਮਾਹਾਨਾਇਮ ਤੋਂ ਦਬੀਰ ਦੇ ਇਲਾਕੇ ਤੱਕ; 27ਅਤੇ ਵਾਦੀ ਵਿੱਚ, ਬੈਥ-ਹਰਾਮ, ਬੈਥ-ਨਿਮਰਾਹ, ਸੁੱਕੋਥ ਅਤੇ ਜ਼ਾਫੋਨ ਹੇਸ਼ਬੋਨ ਦੇ ਰਾਜੇ ਸੀਹੋਨ ਦੇ ਬਾਕੀ ਦੇ ਰਾਜ ਦੇ ਨਾਲ (ਯਰਦਨ ਦੇ ਪੂਰਬ ਵੱਲ, ਗਲੀਲ ਦੀ ਝੀਲ ਦੇ ਸਿਰੇ ਤੱਕ ਦਾ ਇਲਾਕਾ)।
28ਇਹ ਕਸਬੇ ਅਤੇ ਉਨ੍ਹਾਂ ਦੇ ਪਿੰਡ ਉਨ੍ਹਾਂ ਦੇ ਗੋਤਾਂ ਅਨੁਸਾਰ ਗਾਦੀਆਂ ਦੀ ਵਿਰਾਸਤ ਸਨ।
29ਇਹ ਉਹ ਹੈ ਜਿਨ੍ਹਾ ਨੂੰ ਮੋਸ਼ੇਹ ਨੇ ਮਨੱਸ਼ੇਹ ਦੇ ਅੱਧੇ ਗੋਤ ਨੂੰ ਮਿਲਖ਼ ਦਿੱਤਾ ਸੀ, ਅਰਥਾਤ, ਮਨੱਸ਼ੇਹ ਦੇ ਉੱਤਰਾਧਿਕਾਰੀਆਂ ਦੇ ਅੱਧੇ ਪਰਿਵਾਰ ਨੂੰ, ਉਸਦੇ ਗੋਤ ਦੇ ਅਨੁਸਾਰ:
30ਮਾਹਾਨਾਇਮ ਤੋਂ ਲੈ ਕੇ ਸਾਰਾ ਬਾਸ਼ਾਨ ਸਮੇਤ, ਬਾਸ਼ਾਨ ਦੇ ਰਾਜੇ ਓਗ ਦਾ ਸਾਰਾ ਰਾਜ-ਬਾਸ਼ਾਨ ਵਿੱਚ ਯਾਈਰ ਦੀਆਂ ਸਾਰੀਆਂ ਬਸਤੀਆਂ, ਸੱਠ ਨਗਰਾਂ ਸਮੇਤ, 31ਗਿਲਆਦ ਦਾ ਅੱਧਾ ਅਤੇ ਅਸ਼ਤਾਰੋਥ ਅਤੇ ਅਦਰਈ (ਬਾਸ਼ਾਨ ਵਿੱਚ ਓਗ ਦੇ ਸ਼ਾਹੀ ਸ਼ਹਿਰ)।
ਇਹ ਮਨੱਸ਼ੇਹ ਦੇ ਪੁੱਤਰ ਮਾਕੀਰ ਦੇ ਉੱਤਰਾਧਿਕਾਰੀਆਂ ਲਈ ਸੀ, ਮਾਕੀਰ ਦੇ ਅੱਧੇ ਪੁੱਤਰਾਂ ਲਈ, ਉਹਨਾਂ ਦੇ ਗੋਤਾਂ ਅਨੁਸਾਰ।
32ਇਹ ਉਹ ਵਿਰਾਸਤ ਹੈ ਜੋ ਮੋਸ਼ੇਹ ਨੇ ਯਰੀਹੋ ਦੇ ਪੂਰਬ ਵਿੱਚ ਯਰਦਨ ਦੇ ਪਾਰ ਮੋਆਬ ਦੇ ਮੈਦਾਨ ਵਿੱਚ ਦਿੱਤੀ ਸੀ। 33ਪਰ ਲੇਵੀ ਦੇ ਗੋਤ ਨੂੰ, ਮੋਸ਼ੇਹ ਨੇ ਕੋਈ ਵਿਰਾਸਤ ਨਹੀਂ ਦਿੱਤੀ ਸੀ; ਯਾਹਵੇਹ, ਇਸਰਾਏਲ ਦਾ ਪਰਮੇਸ਼ਵਰ, ਉਨ੍ਹਾਂ ਦੀ ਵਿਰਾਸਤ ਹੈ, ਜਿਵੇਂ ਉਸਨੇ ਉਨ੍ਹਾਂ ਨਾਲ ਵਾਅਦਾ ਕੀਤਾ ਸੀ।