4
ਇਸਰਾਏਲ ਦੇ ਵਿਰੁੱਧ ਦੋਸ਼
1ਹੇ ਇਸਰਾਏਲੀਓ, ਯਾਹਵੇਹ ਦਾ ਬਚਨ ਸੁਣੋ,
ਕਿਉਂਕਿ ਯਾਹਵੇਹ ਨੇ ਤੁਹਾਡੇ ਵਿਰੁੱਧ ਜਿਹੜੇ ਦੇਸ਼ ਵਿੱਚ ਰਹਿੰਦੇ ਹਨ,
ਲਿਆਉਣ ਦਾ ਦੋਸ਼ ਲਾਇਆ ਹੈ।
“ਧਰਤੀ ਵਿੱਚ ਕੋਈ ਵਫ਼ਾਦਾਰੀ, ਕੋਈ ਪਿਆਰ ਨਹੀਂ,
ਪਰਮੇਸ਼ਵਰ ਦੀ ਕੋਈ ਮਾਨਤਾ ਨਹੀਂ ਹੈ।
2ਇੱਥੇ ਸਿਰਫ ਸਰਾਪ, ਝੂਠ ਅਤੇ ਕਤਲ ਹੈ।
ਚੋਰੀ ਅਤੇ ਵਿਭਚਾਰ;
ਉਹ ਸਾਰੀਆਂ ਹੱਦਾਂ ਨੂੰ ਤੋੜ ਦਿੰਦੇ ਹਨ,
ਅਤੇ ਖੂਨ-ਖਰਾਬੇ ਦੇ ਬਾਅਦ ਖੂਨ-ਖਰਾਬਾ ਹੁੰਦਾ ਹੈ।
3ਇਸ ਕਾਰਨ ਧਰਤੀ ਸੁੱਕ ਜਾਂਦੀ ਹੈ,
ਅਤੇ ਉਸ ਵਿੱਚ ਰਹਿਣ ਵਾਲੇ ਸਾਰੇ ਉਜਾੜ ਜਾਂਦੇ ਹਨ।
ਖੇਤ ਦੇ ਜਾਨਵਰ, ਅਕਾਸ਼ ਦੇ ਪੰਛੀ
ਅਤੇ ਸਮੁੰਦਰ ਵਿਚਲੀਆਂ ਮੱਛੀਆਂ ਰੁੜ੍ਹ ਜਾਂਦੀਆਂ ਹਨ।
4“ਪਰ ਕੋਈ ਦੋਸ਼ ਨਾ ਲਵੇ,
ਕੋਈ ਦੂਜੇ ਤੇ ਦੋਸ਼ ਨਾ ਲਵੇ,
ਕਿਉਂਕਿ ਤੁਹਾਡੇ ਲੋਕ ਉਨ੍ਹਾਂ ਵਰਗੇ ਹਨ
ਜੋ ਜਾਜਕ ਦੇ ਵਿਰੁੱਧ ਦੋਸ਼ ਲਾਉਂਦੇ ਹਨ।
5ਤੁਸੀਂ ਦਿਨ ਰਾਤ ਠੋਕਰ ਖਾਂਦੇ ਹੋ,
ਅਤੇ ਨਬੀ ਤੁਹਾਡੇ ਨਾਲ ਠੋਕਰ ਖਾਂਦੇ ਹਨ।
ਇਸ ਲਈ ਮੈਂ ਤੇਰੀ ਮਾਂ ਨੂੰ ਤਬਾਹ ਕਰ ਦਿਆਂਗਾ,
6ਮੇਰੇ ਲੋਕ ਗਿਆਨ ਦੀ ਘਾਟ ਕਾਰਨ ਤਬਾਹ ਹੋ ਗਏ ਹਨ।
“ਕਿਉਂਕਿ ਤੁਸੀਂ ਗਿਆਨ ਨੂੰ ਰੱਦ ਕੀਤਾ ਹੈ,
ਮੈਂ ਵੀ ਤੁਹਾਨੂੰ ਆਪਣੇ ਜਾਜਕ ਮੰਨਣ ਤੋਂ ਇਨਕਾਰ ਕਰਦਾ ਹਾਂ।
ਕਿਉਂਕਿ ਤੁਸੀਂ ਆਪਣੇ ਪਰਮੇਸ਼ਵਰ ਦੇ ਕਾਨੂੰਨ ਨੂੰ ਅਣਡਿੱਠ ਕੀਤਾ ਹੈ,
ਮੈਂ ਤੁਹਾਡੇ ਬੱਚਿਆਂ ਨੂੰ ਵੀ ਅਣਡਿੱਠ ਕਰਾਂਗਾ।
7ਜਿੰਨੇ ਜ਼ਿਆਦਾ ਜਾਜਕ ਸਨ,
ਉੱਨਾ ਹੀ ਉਨ੍ਹਾਂ ਨੇ ਮੇਰੇ ਵਿਰੁੱਧ ਪਾਪ ਕੀਤਾ।
ਉਨ੍ਹਾਂ ਨੇ ਆਪਣੇ ਸ਼ਾਨਦਾਰ ਪਰਮੇਸ਼ਵਰ ਨੂੰ ਸ਼ਰਮਨਾਕ ਚੀਜ਼ ਨਾਲ ਬਦਲ ਦਿੱਤਾ।
8ਉਹ ਮੇਰੇ ਲੋਕਾਂ ਦੇ ਪਾਪਾਂ ਨੂੰ ਖਾਂਦੇ ਹਨ,
ਅਤੇ ਉਨ੍ਹਾਂ ਦੀ ਬਦੀ ਦਾ ਸੁਆਦ ਲੈਂਦੇ ਹਨ।
9ਅਤੇ ਜੋ ਜਾਜਕ ਕਰਦੇ ਹਨ, ਉਹ ਲੋਕ ਵੀ ਕਰਦੇ ਹਨ।
ਮੈਂ ਦੋਹਾਂ ਨੂੰ ਉਨ੍ਹਾਂ ਦੇ ਚਾਲ-ਚਲਣ ਲਈ ਸਜ਼ਾ ਦਿਆਂਗਾ,
ਅਤੇ ਉਨ੍ਹਾਂ ਦੇ ਕੰਮਾਂ ਦਾ ਬਦਲਾ ਦਿਆਂਗਾ।
10“ਉਹ ਖਾਣਗੇ ਪਰ ਉਨ੍ਹਾਂ ਕੋਲ ਕਾਫ਼ੀ ਨਹੀਂ ਹੋਵੇਗਾ।
ਉਹ ਵੇਸਵਾਪੁਣੇ ਵਿੱਚ ਲੱਗੇ ਰਹਿਣਗੇ ਪਰ ਵਧਣ-ਫੁੱਲਣਗੇ ਨਹੀਂ,
ਕਿਉਂਕਿ ਉਨ੍ਹਾਂ ਨੇ ਯਾਹਵੇਹ ਨੂੰ ਛੱਡ ਕੇ ਆਪਣੇ ਆਪ ਨੂੰ ਵੇਸਵਾਪੁਣੇ ਨੂੰ ਸੌਂਪਣ ਲਈ
11ਪੁਰਾਣੀ ਮੈ ਅਤੇ ਨਵੀਂ ਮੈ
ਉਹਨਾਂ ਦੀ ਸਮਝ ਨੂੰ ਦੂਰ ਕਰ ਦਿੰਦੀ ਹੈ।
12ਮੇਰੇ ਲੋਕ ਲੱਕੜੀ ਦੀ ਮੂਰਤੀ ਦੀ ਸਲਾਹ ਲੈਂਦੇ ਹਨ,
ਅਤੇ ਇੱਕ ਦੇਵਤਾ ਦੀ ਸੋਟੀ ਉਨ੍ਹਾਂ ਨਾਲ ਗੱਲ ਕਰਦੀ ਹੈ।
ਵੇਸਵਾਗਮਨੀ ਦੀ ਭਾਵਨਾ ਉਨ੍ਹਾਂ ਨੂੰ ਕੁਰਾਹੇ ਪਾਉਂਦੀ ਹੈ;
ਉਹ ਆਪਣੇ ਪਰਮੇਸ਼ਵਰ ਪ੍ਰਤੀ ਬੇਵਫ਼ਾ ਹਨ।
13ਉਹ ਪਹਾੜਾਂ ਉੱਤੇ ਬਲ਼ੀ ਚੜ੍ਹਾਉਂਦੇ ਹਨ
ਅਤੇ ਪਹਾੜੀਆਂ ਉੱਤੇ ਬਲੂਤ, ਪੌਪਲਰ ਅਤੇ ਚੀਲ ਦੇ ਰੁੱਖਾਂ ਦੇ ਹੇਠਾਂ ਬਲੀਆਂ ਚੜ੍ਹਾਉਂਦੇ ਹਨ,
ਜਿੱਥੇ ਛਾਂ ਸੁਹਾਵਣੀ ਹੁੰਦੀ ਹੈ।
ਇਸ ਲਈ ਤੁਹਾਡੀਆਂ ਧੀਆਂ ਵੇਸਵਾ ਵੱਲ ਮੁੜਦੀਆਂ ਹਨ,
ਅਤੇ ਤੁਹਾਡੀਆਂ ਨੂੰਹਾਂ ਵਿਭਚਾਰ ਵੱਲ ਮੁੜਦੀਆਂ ਹਨ।
14“ਮੈਂ ਤੁਹਾਡੀਆਂ ਧੀਆਂ ਨੂੰ ਸਜ਼ਾ ਨਹੀਂ ਦਿਆਂਗਾ,
ਜਦੋਂ ਉਹ ਵੇਸਵਾ ਵੱਲ ਮੁੜਨ,
ਨਾ ਤੁਹਾਡੀਆਂ ਨੂੰਹਾਂ,
ਜਦੋਂ ਉਹ ਵਿਭਚਾਰ ਕਰਨ,
ਕਿਉਂਕਿ ਮਨੁੱਖ ਆਪ ਕੰਜਰੀਆਂ ਨਾਲ ਸੰਗ ਕਰਦੇ ਹਨ,
ਅਤੇ ਮੰਦਰ ਦੀਆਂ ਵੇਸਵਾਵਾਂ ਦੇ ਨਾਲ ਬਲੀਆਂ ਚੜ੍ਹਾਉਂਦੇ ਹਨ
ਮੂਰਖ ਲੋਕ ਤਬਾਹ ਹੋ ਜਾਣਗੇ,
ਨਾਸਮਝ ਲੋਕ ਤਬਾਹ ਹੋ ਜਾਣਗੇ!
15“ਹੇ ਇਸਰਾਏਲ, ਭਾਵੇਂ ਤੁਸੀਂ ਵਿਭਚਾਰ ਕਰਦੇ ਹੋ,
ਯਹੂਦਾਹ ਨੂੰ ਦੋਸ਼ੀ ਨਾ ਠਹਿਰਾਓ।
“ਨਾ ਗਿਲਗਾਲ ਵਿੱਚ ਜਾਓ;
ਨਾ ਬੇਥ ਐਵਨ#4:15 ਬੇਥ ਐਵਨ ਅਰਥ ਦੁਸ਼ਟਤਾ ਦਾ ਘਰ ਨੂੰ ਜਾਓ
ਅਤੇ ਨਾ ਹੀ ਜਿਉਂਦਾ ਯਾਹਵੇਹ ਦੀ ਸਹੁੰ ਖਾਓ!
16ਇਸਰਾਏਲੀ ਜ਼ਿੱਦੀ ਹਨ,
ਜਿਵੇਂ ਇੱਕ ਜ਼ਿੱਦੀ ਵੱਛੀ ਹੁੰਦੀ ਹੈ।
ਤਾਂ ਫਿਰ ਯਾਹਵੇਹ ਉਨ੍ਹਾਂ ਨੂੰ ਘਾਹ ਦੇ ਮੈਦਾਨ ਵਿੱਚ ਲੇਲਿਆਂ ਵਾਂਗ ਕਿਵੇਂ ਚਾਰਾ ਸਕਦਾ ਹੈ?
17ਇਫ਼ਰਾਈਮ ਮੂਰਤੀਆਂ ਨਾਲ ਜੁੜਿਆ ਹੋਇਆ ਹੈ;
ਉਸਨੂੰ ਇਕੱਲਾ ਛੱਡ ਦਿਓ!
18ਭਾਵੇਂ ਉਨ੍ਹਾਂ ਦਾ ਸ਼ਰਾਬ ਮੁੱਕ ਜਾਵੇ,
ਉਹ ਆਪਣੀ ਵੇਸਵਾਗਮਨੀ ਜਾਰੀ ਰੱਖਦੇ ਹਨ।
ਉਨ੍ਹਾਂ ਦੇ ਹਾਕਮ ਸ਼ਰਮਨਾਕ ਤਰੀਕਿਆਂ ਨੂੰ ਪਿਆਰ ਕਰਦੇ ਹਨ।
19ਇੱਕ ਹਨੇਰੀ ਉਨ੍ਹਾਂ ਨੂੰ ਹੜੱਪ ਲਵੇਗੀ,
ਅਤੇ ਉਨ੍ਹਾਂ ਦੀਆਂ ਬਲੀਆਂ ਉਨ੍ਹਾਂ ਨੂੰ ਸ਼ਰਮਸਾਰ ਕਰ ਦੇਣਗੀਆਂ।