47
ਮੰਦਰ ਵਿੱਚੋਂ ਵਹਿੰਦਾ ਹੋਇਆ ਸੋਤਾ
1ਉਹ ਆਦਮੀ ਮੈਨੂੰ ਮੰਦਰ ਦੇ ਪ੍ਰਵੇਸ਼ ਦੁਆਰ ਕੋਲ ਵਾਪਸ ਲੈ ਆਇਆ, ਅਤੇ ਮੈਂ ਮੰਦਰ ਦੇ ਥੜੇ ਤੋਂ ਪੂਰਬ ਵੱਲ ਪਾਣੀ ਨਿਕਲਦਾ ਦੇਖਿਆ (ਕਿਉਂਕਿ ਮੰਦਰ ਪੂਰਬ ਵੱਲ ਸੀ)। ਪਾਣੀ ਮੰਦਰ ਦੇ ਦੱਖਣ ਵਾਲੇ ਪਾਸੇ, ਜਗਵੇਦੀ ਦੇ ਦੱਖਣ ਵਾਲੇ ਪਾਸੇ ਤੋਂ ਹੇਠਾਂ ਆ ਰਿਹਾ ਸੀ। 2ਤਦ ਉਹ ਮੈਨੂੰ ਉੱਤਰੀ ਫਾਟਕ ਵਿੱਚੋਂ ਬਾਹਰ ਲਿਆਇਆ ਅਤੇ ਮੈਨੂੰ ਬਾਹਰਲੇ ਫਾਟਕ ਦੇ ਪੂਰਬ ਵੱਲ ਮੂੰਹ ਕੀਤੇ ਬਾਹਰਲੇ ਫਾਟਕ ਵੱਲ ਲੈ ਗਿਆ ਅਤੇ ਦੱਖਣ ਵਾਲੇ ਪਾਸੇ ਤੋਂ ਪਾਣੀ ਵਗ ਰਿਹਾ ਸੀ।
3ਜਦੋਂ ਉਹ ਆਦਮੀ ਆਪਣੇ ਹੱਥ ਵਿੱਚ ਇੱਕ ਮਾਪਣ ਵਾਲੀ ਰੇਖਾ ਲੈ ਕੇ ਪੂਰਬ ਵੱਲ ਗਿਆ, ਉਸਨੇ ਇੱਕ ਹਜ਼ਾਰ ਹੱਥ#47:3 ਇੱਕ ਹਜ਼ਾਰ ਹੱਥ ਲਗਭਗ 1,700 ਫੁੱਟ ਮਿਣਿਆ ਅਤੇ ਫਿਰ ਮੈਨੂੰ ਗਿੱਟੇ-ਡੂੰਘੇ ਪਾਣੀ ਵਿੱਚੋਂ ਦੀ ਅਗਵਾਈ ਕੀਤੀ। 4ਉਸਨੇ ਹੋਰ ਹਜ਼ਾਰ ਹੱਥ ਮਿਣਿਆ ਅਤੇ ਮੈਨੂੰ ਗੋਡੇ-ਗੋਡੇ ਪਾਣੀ ਵਿੱਚੋਂ ਦੀ ਅਗਵਾਈ ਕੀਤੀ। ਉਸਨੇ ਇੱਕ ਹੋਰ ਹਜ਼ਾਰ ਨੂੰ ਮਿਣਿਆ ਅਤੇ ਮੈਨੂੰ ਕਮਰ ਤੱਕ ਦੇ ਪਾਣੀ ਵਿੱਚੋਂ ਦੀ ਅਗਵਾਈ ਕੀਤੀ। 5ਉਸਨੇ ਹੋਰ ਹਜ਼ਾਰਾਂ ਨੂੰ ਮਿਣਿਆ, ਪਰ ਹੁਣ ਇਹ ਇੱਕ ਨਦੀ ਸੀ ਜਿਸ ਨੂੰ ਮੈਂ ਪਾਰ ਨਹੀਂ ਕਰ ਸਕਦਾ ਸੀ, ਕਿਉਂਕਿ ਪਾਣੀ ਵੱਧ ਗਿਆ ਸੀ ਅਤੇ ਤੈਰਨ ਲਈ ਇੰਨਾ ਡੂੰਘਾ ਸੀ, ਇੱਕ ਨਦੀ ਜਿਸ ਨੂੰ ਕੋਈ ਪਾਰ ਨਹੀਂ ਕਰ ਸਕਦਾ ਸੀ। 6ਉਸਨੇ ਮੈਨੂੰ ਪੁੱਛਿਆ, “ਆਦਮੀ ਦੇ ਪੁੱਤਰ, ਕੀ ਤੂੰ ਇਹ ਵੇਖਦਾ ਹੈ?”
ਫਿਰ ਉਹ ਮੈਨੂੰ ਵਾਪਸ ਨਦੀ ਦੇ ਕੰਢੇ ਲੈ ਗਿਆ। 7ਜਦੋਂ ਮੈਂ ਉੱਥੇ ਪਹੁੰਚਿਆ, ਤਾਂ ਮੈਂ ਦਰਿਆ ਦੇ ਹਰ ਪਾਸੇ ਬਹੁਤ ਸਾਰੇ ਰੁੱਖਾਂ ਨੂੰ ਦੇਖਿਆ। 8ਉਸਨੇ ਮੈਨੂੰ ਕਿਹਾ, “ਇਹ ਪਾਣੀ ਪੂਰਬੀ ਖੇਤਰ ਵੱਲ ਵਹਿੰਦਾ ਹੈ ਅਤੇ ਅਰਾਬਾਹ ਵਿੱਚ ਜਾਂਦਾ ਹੈ, ਜਿੱਥੇ ਇਹ ਮ੍ਰਿਤ ਸਾਗਰ ਵਿੱਚ ਦਾਖਲ ਹੁੰਦਾ ਹੈ। ਜਦੋਂ ਇਹ ਸਮੁੰਦਰ ਵਿੱਚ ਜਾਂਦਾ ਹੈ, ਤਾਂ ਉੱਥੋਂ ਦਾ ਖਾਰਾ ਪਾਣੀ ਤਾਜ਼ਾ ਹੋ ਜਾਂਦਾ ਹੈ। 9ਜੀਵਾਂ ਦੇ ਝੁੰਡ ਜਿੱਥੇ ਵੀ ਨਦੀ ਵਗਦੇ ਹਨ ਉੱਥੇ ਰਹਿਣਗੇ। ਇੱਥੇ ਵੱਡੀ ਗਿਣਤੀ ਵਿੱਚ ਮੱਛੀਆਂ ਹੋਣਗੀਆਂ, ਕਿਉਂਕਿ ਇਹ ਪਾਣੀ ਉੱਥੇ ਵਹਿੰਦਾ ਹੈ ਅਤੇ ਖਾਰੇ ਪਾਣੀ ਨੂੰ ਤਾਜ਼ਾ ਬਣਾਉਂਦਾ ਹੈ; ਇਸ ਲਈ ਜਿੱਥੇ ਦਰਿਆ ਵਗਦਾ ਹੈ ਸਭ ਕੁਝ ਵਸੇਗਾ। 10ਮਛੇਰੇ ਕਿਨਾਰੇ ਦੇ ਨਾਲ ਖੜੇ ਹੋਣਗੇ; ਏਨ ਗੇਦੀ ਤੋਂ ਏਨ ਏਗਲਾਇਮ ਤੱਕ ਜਾਲ ਵਿਛਾਉਣ ਲਈ ਥਾਂ ਹੋਵੇਗੀ। ਮੱਛੀਆਂ ਕਈ ਕਿਸਮਾਂ ਦੀਆਂ ਹੋਣਗੀਆਂ ਮੈਡੀਟੇਰੀਅਨ ਸਾਗਰ ਦੀਆਂ ਮੱਛੀਆਂ ਵਾਂਗ। 11ਪਰ ਦਲਦਲ ਅਤੇ ਦਲਦਲ ਤਾਜ਼ੇ ਨਹੀਂ ਹੋਣਗੇ; ਉਹਨਾਂ ਨੂੰ ਲੂਣ ਲਈ ਛੱਡ ਦਿੱਤਾ ਜਾਵੇਗਾ। 12ਨਦੀ ਦੇ ਦੋਵੇਂ ਕੰਢਿਆਂ ਤੇ ਹਰ ਕਿਸਮ ਦੇ ਫਲਦਾਰ ਰੁੱਖ ਉੱਗਣਗੇ। ਉਹਨਾਂ ਦੇ ਪੱਤੇ ਨਾ ਸੁੱਕਣਗੇ, ਨਾ ਉਹਨਾਂ ਦਾ ਫਲ ਮੁੱਕੇਗਾ। ਹਰ ਮਹੀਨੇ ਉਹ ਫਲ ਦੇਣਗੇ, ਕਿਉਂਕਿ ਪਵਿੱਤਰ ਅਸਥਾਨ ਦਾ ਪਾਣੀ ਉਹਨਾਂ ਵੱਲ ਵਹਿੰਦਾ ਹੈ। ਉਹਨਾਂ ਦੇ ਫਲ ਭੋਜਨ ਲਈ ਅਤੇ ਉਹਨਾਂ ਦੇ ਪੱਤੇ ਇਲਾਜ ਲਈ ਕੰਮ ਕਰਨਗੇ।”
ਜ਼ਮੀਨ ਦੀਆਂ ਸੀਮਾਵਾਂ
13ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ: “ਇਹ ਉਸ ਧਰਤੀ ਦੀਆਂ ਹੱਦਾਂ ਹਨ ਜਿਹੜੀਆਂ ਤੁਸੀਂ ਇਸਰਾਏਲ ਦੇ ਬਾਰਾਂ ਗੋਤਾਂ ਵਿੱਚ ਉਨ੍ਹਾਂ ਦੀ ਵਿਰਾਸਤ ਵਜੋਂ ਵੰਡੋਗੇ, ਯੋਸੇਫ਼ ਲਈ ਦੋ ਹਿੱਸੇ ਹੋਣਗੇ। 14ਤੁਸੀਂ ਇਸ ਨੂੰ ਉਨ੍ਹਾਂ ਵਿੱਚ ਬਰਾਬਰ ਵੰਡਣਾ ਹੈ। ਕਿਉਂਕਿ ਮੈਂ ਹੱਥ ਚੁੱਕ ਕੇ ਸਹੁੰ ਖਾਧੀ ਸੀ ਕਿ ਇਸ ਨੂੰ ਤੁਹਾਡੇ ਪੁਰਖਿਆਂ ਨੂੰ ਦੇਵਾਂਗਾ, ਇਹ ਧਰਤੀ ਤੁਹਾਡੀ ਵਿਰਾਸਤ ਬਣ ਜਾਵੇਗੀ।
15“ਇਹ ਧਰਤੀ ਦੀ ਹੱਦ ਹੋਵੇਗੀ:
“ਉੱਤਰ ਵੱਲ ਇਹ ਮਹਾ ਸਾਗਰ ਤੋਂ ਲੋਬੋ-ਹਮਾਥ ਰਾਹੀਂ ਜ਼ੇਦਾਦ ਤੱਕ ਹੇਥਲੋਨ ਸੜਕ ਤੱਕ, 16ਬੇਰੋਥਾਹ ਅਤੇ ਸਿਬਰਾਈਮ (ਜੋ ਕਿ ਵਿਚਕਾਰ ਦੀ ਸਰਹੱਦ ਤੇ ਦੰਮਿਸ਼ਕ ਅਤੇ ਹਮਾਥ ਤੇ ਸਥਿਤ ਹੈ) ਹੇਥਲੋਨ ਸੜਕ ਤੋਂ ਲੰਘੇਗੀ, ਜਿੱਥੋਂ ਤੱਕ ਹਾਜੇਰ-ਹੱਤੀਕੋਨ, ਜੋ ਕਿ ਹੌਰਨ ਦੀ ਸਰਹੱਦ ਤੇ ਹੈ। 17ਇਹ ਸੀਮਾ ਸਮੁੰਦਰ ਤੋਂ ਲੈ ਕੇ ਦੰਮਿਸ਼ਕ ਦੀ ਉੱਤਰੀ ਸਰਹੱਦ ਦੇ ਨਾਲ ਹਜ਼ਰ-ਏਨਾਨ ਤੱਕ ਅਤੇ ਉੱਤਰ ਵੱਲ ਹਮਾਥ ਦੀ ਸਰਹੱਦ ਦੇ ਨਾਲ ਫੈਲੀ ਹੋਵੇਗੀ। ਇਹ ਉੱਤਰੀ ਸੀਮਾ ਹੋਵੇਗੀ।
18ਪੂਰਬ ਵਾਲੇ ਪਾਸੇ ਇਹ ਸੀਮਾ ਹੌਰਨ ਅਤੇ ਦੰਮਿਸ਼ਕ ਦੇ ਵਿਚਕਾਰ, ਯਰਦਨ ਦੇ ਨਾਲ-ਨਾਲ ਗਿਲਆਦ ਅਤੇ ਇਸਰਾਏਲ ਦੀ ਧਰਤੀ ਦੇ ਵਿਚਕਾਰ, ਮ੍ਰਿਤ ਸਾਗਰ ਤੱਕ ਅਤੇ ਤਾਮਰ ਤੱਕ ਚੱਲੇਗੀ, ਇਹ ਪੂਰਬੀ ਸੀਮਾ ਹੋਵੇਗੀ।
19ਦੱਖਣ ਵਾਲੇ ਪਾਸੇ ਇਹ ਤਾਮਾਰ ਤੋਂ ਮਰੀਬਾਹ ਕਾਦੇਸ਼ ਦੇ ਪਾਣੀਆਂ ਤੱਕ ਚੱਲੇਗੀ, ਫਿਰ ਮਿਸਰ ਦੀ ਵਾਦੀ ਦੇ ਨਾਲ ਮਹਾ ਸਾਗਰ ਤੱਕ। ਇਹ ਦੱਖਣੀ ਸੀਮਾ ਹੋਵੇਗੀ।
20ਪੱਛਮ ਵਾਲੇ ਪਾਸੇ, ਮਹਾ ਸਾਗਰ ਲੇਬੋ ਹਮਾਥ ਦੇ ਉਲਟ ਇੱਕ ਬਿੰਦੂ ਦੀ ਸੀਮਾ ਹੋਵੇਗੀ। ਇਹ ਪੱਛਮੀ ਸੀਮਾ ਹੋਵੇਗੀ।
21“ਤੁਸੀਂ ਇਸ ਧਰਤੀ ਨੂੰ ਇਸਰਾਏਲ ਦੇ ਗੋਤਾਂ ਅਨੁਸਾਰ ਆਪਸ ਵਿੱਚ ਵੰਡ ਦਿਓ। 22ਤੁਸੀਂ ਇਸ ਨੂੰ ਆਪਣੇ ਲਈ ਅਤੇ ਤੁਹਾਡੇ ਵਿਚਕਾਰ ਰਹਿਣ ਵਾਲੇ ਵਿਦੇਸ਼ੀਆਂ ਲਈ ਅਤੇ ਜਿਨ੍ਹਾਂ ਦੇ ਬੱਚੇ ਹਨ, ਵਿਰਾਸਤ ਵਜੋਂ ਪ੍ਰਾਪਤ ਕਰਨਗੇ। ਤੁਸੀਂ ਉਨ੍ਹਾਂ ਨੂੰ ਮੂਲ-ਜਨਮ ਇਸਰਾਏਲੀ ਸਮਝੋ; ਤੇਰੇ ਨਾਲ ਉਨ੍ਹਾਂ ਨੂੰ ਇਸਰਾਏਲ ਦੇ ਗੋਤਾਂ ਵਿੱਚ ਵਿਰਾਸਤ ਦਿੱਤੀ ਜਾਵੇ। 23ਪਰਦੇਸੀ ਜਿਸ ਵੀ ਕਬੀਲੇ ਵਿੱਚ ਵੱਸਦਾ ਹੈ, ਉੱਥੇ ਤੁਸੀਂ ਉਨ੍ਹਾਂ ਨੂੰ ਉਨ੍ਹਾਂ ਦੀ ਵਿਰਾਸਤ ਦੇਣੀ ਹੈ,” ਸਰਬਸ਼ਕਤੀਮਾਨ ਯਾਹਵੇਹ ਦਾ ਵਾਕ ਹੈ।