YouVersion Logo
Search Icon

ਹਿਜ਼ਕੀਏਲ 45

45
ਇਸਰਾਏਲ ਪੂਰੀ ਤਰ੍ਹਾਂ ਬਹਾਲ ਹੈ
1“ ‘ਜਦੋਂ ਤੁਸੀਂ ਜ਼ਮੀਨ ਨੂੰ ਵਿਰਾਸਤ ਵਜੋਂ ਵੰਡਦੇ ਹੋ, ਤੁਹਾਨੂੰ ਜ਼ਮੀਨ ਦਾ ਇੱਕ ਹਿੱਸਾ ਯਾਹਵੇਹ ਨੂੰ ਸਮਰਪਿਤ ਕਰਨਾ ਚਾਹੀਦਾ ਹੈ, ਲਗਭਗ ਤੇਰ੍ਹਾਂ ਕਿਲੋਮੀਟਰ ਲੰਬਾ ਅਤੇ ਗਿਆਰਾਂ ਕਿਲੋਮੀਟਰ ਚੌੜਾ; ਇਹ ਸਾਰਾ ਇਲਾਕਾ ਪਵਿੱਤਰ ਹੋਵੇਗਾ। 2ਇਸ ਜ਼ਮੀਨ ਵਿੱਚ ਪਵਿੱਤਰ ਅਸਥਾਨ ਲਈ ਲਗਭਗ ਦੋ ਸੌ ਬਹੱਤਰ ਮੀਟਰ ਦਾ ਵਰਗ ਖੇਤਰ ਹੋਣਾ ਚਾਹੀਦਾ ਹੈ ਅਤੇ ਇਸ ਦੇ ਆਲੇ-ਦੁਆਲੇ ਵੀਹ-ਛੱਬੀ ਮੀਟਰ ਖੁੱਲ੍ਹੀ ਜ਼ਮੀਨ ਹੋਣੀ ਚਾਹੀਦੀ ਹੈ। 3ਇਸ ਪਵਿੱਤਰ ਧਰਤੀ ਵਿੱਚ, ਲਗਭਗ ਤੇਰ੍ਹਾਂ ਕਿਲੋਮੀਟਰ ਲੰਬੇ ਅਤੇ ਲਗਭਗ ਪੰਜ ਕਿਲੋਮੀਟਰ ਚੌੜੇ ਖੇਤਰ ਨੂੰ ਮਾਪੋ। ਉੱਥੇ ਇੱਕ ਪਵਿੱਤਰ ਸਥਾਨ ਯਾਨੀ ਉਸ ਵਿੱਚ ਸਭ ਤੋਂ ਪਵਿੱਤਰ ਸਥਾਨ ਹੋਵੇਗਾ। 4ਇਹ ਉਹਨਾਂ ਜਾਜਕਾਂ ਲਈ ਧਰਤੀ ਦਾ ਇੱਕ ਪਵਿੱਤਰ ਹਿੱਸਾ ਹੋਵੇਗਾ ਜਿਹੜੇ ਪਵਿੱਤਰ ਸਥਾਨ ਵਿੱਚ ਸੇਵਾ ਕਰਦੇ ਹਨ ਅਤੇ ਯਾਹਵੇਹ ਦੇ ਅੱਗੇ ਉਸਦੀ ਸੇਵਾ ਕਰਨ ਲਈ ਆਉਂਦੇ ਹਨ। ਇਹ ਉਹ ਥਾਂ ਹੈ ਜਿੱਥੇ ਪੁਜਾਰੀਆਂ ਦੀ ਰਿਹਾਇਸ਼ ਦੇ ਨਾਲ-ਨਾਲ ਪਵਿੱਤਰ ਸਥਾਨ ਲਈ ਇੱਕ ਪਵਿੱਤਰ ਜਗ੍ਹਾ ਹੋਵੇਗੀ। 5ਇਹ ਜ਼ਮੀਨ, ਲਗਭਗ ਤੇਰ੍ਹਾਂ ਕਿਲੋਮੀਟਰ ਲੰਬੀ ਅਤੇ ਲਗਭਗ ਪੰਜ ਕਿਲੋਮੀਟਰ ਚੌੜੀ, ਮੰਦਰ ਵਿੱਚ ਸੇਵਾ ਕਰਨ ਵਾਲੇ ਲੇਵੀਆਂ ਲਈ ਹੋਵੇਗੀ, ਉਹ ਇਸ ਦੇ ਮਾਲਕ ਹੋਣਗੇ, ਜਿਸ ਵਿੱਚ ਉਹਨਾਂ ਦੇ ਰਹਿਣ ਲਈ ਸ਼ਹਿਰ ਹੋਣਗੇ।
6“ ‘ਤੁਸੀਂ ਸ਼ਹਿਰ ਨੂੰ ਪਵਿੱਤਰ ਹਿੱਸੇ ਦੇ ਨਾਲ ਲੱਗਦੇ ਲਗਭਗ ਤੇਰ੍ਹਾਂ ਕਿਲੋਮੀਟਰ ਲੰਬਾ ਅਤੇ ਢਾਈ ਕਿਲੋਮੀਟਰ ਚੌੜਾ ਇਲਾਕਾ ਇਸ ਦੀ ਜਾਇਦਾਦ ਵਜੋਂ ਦਿੰਦੇ ਹੋ; ਇਹ ਇਲਾਕਾ ਸਾਰੇ ਇਸਰਾਏਲ ਦਾ ਹੋਵੇਗਾ।
7“ ‘ਰਾਜਕੁਮਾਰ ਦੀ ਧਰਤੀ ਪਵਿੱਤਰ ਹਿੱਸੇ ਦੇ ਖੇਤਰ ਅਤੇ ਸ਼ਹਿਰ ਦੇ ਖੇਤਰ ਦੇ ਨਾਲ ਲੱਗਦੀ ਹੋਵੇਗੀ। ਇਸ ਦਾ ਵਿਸਤਾਰ ਪੱਛਮ ਵਿੱਚ ਪੱਛਮ ਵੱਲ ਅਤੇ ਪੂਰਬ ਵਿੱਚ ਪੂਰਬ ਵੱਲ ਹੋਵੇਗਾ, ਜੋ ਕਿ ਪੱਛਮ ਤੋਂ ਪੂਰਬੀ ਸਰਹੱਦ ਤੱਕ ਚੱਲਦੇ ਇੱਕ ਹਿੱਸੇ ਦੇ ਲੰਬਾਈ ਵਿੱਚ ਸਮਾਨਾਂਤਰ ਹੋਵੇਗਾ। 8ਉਹ ਇਸਰਾਏਲ ਵਿੱਚ ਇਸ ਜ਼ਮੀਨ ਦਾ ਮਾਲਕ ਹੋਵੇਗਾ ਅਤੇ ਮੇਰੇ ਸਰਦਾਰ ਹੁਣ ਮੇਰੇ ਲੋਕਾਂ ਉੱਤੇ ਜ਼ੁਲਮ ਨਹੀਂ ਕਰਨਗੇ, ਪਰ ਉਹ ਧਰਤੀ ਇਸਰਾਏਲ ਦੇ ਲੋਕਾਂ ਨੂੰ ਉਹਨਾਂ ਦੇ ਗੋਤਾਂ ਦੇ ਅਨੁਸਾਰ ਵਿਰਾਸਤ ਵਿੱਚ ਦੇਣਗੇ।
9“ ‘ਅੱਤ ਮਹਾਨ ਯਾਹਵੇਹ ਇਹ ਆਖਦਾ ਹੈ, ਹੇ ਇਸਰਾਏਲ ਦੇ ਸਰਦਾਰੋ ਬਹੁਤ ਦੂਰ ਚਲੇ ਗਏ ਹੋ! ਹਿੰਸਾ ਅਤੇ ਜ਼ੁਲਮ ਨੂੰ ਛੱਡ ਦਿਓ ਅਤੇ ਉਹ ਕਰੋ ਜੋ ਸਹੀ ਅਤੇ ਸਹੀ ਹੈ। ਮੇਰੇ ਲੋਕਾਂ ਨੂੰ ਕੱਢਣਾ ਬੰਦ ਕਰ, ਅੱਤ ਮਹਾਨ ਯਾਹਵੇਹ ਦਾ ਵਾਕ ਹੈ। 10ਤੁਸੀਂ ਸਹੀ ਮਾਪ ਦੀ ਵਰਤੋਂ ਕਰਦੇ ਹੋ, ਸਹੀ ਏਫਾਹ#45:10 ਏਫਾਹ ਇਹ ਇੱਕ ਸੁੱਖਾ ਮਾਪ ਸੀ ਜਿਸਦਾ ਮਾਪ ਲਗਭਗ 22 ਲੀਟਰ ਸੀ ਅਤੇ ਸਹੀ ਬੱਤ#45:10 ਬੱਤ ਇਹ ਲਗਭਗ 22 ਲੀਟਰ ਦੀ ਸਮਰੱਥਾ ਵਾਲਾ ਤਰਲ ਮਾਪ ਸੀ ਦੀ ਵਰਤੋਂ ਕਰਦੇ ਹੋ। 11ਇਫਾਹ ਅਤੇ ਬੱਤ ਇੱਕੋ ਆਕਾਰ ਦੇ ਹੋਣੇ ਚਾਹੀਦੇ ਹਨ, ਬੱਤ ਵਿੱਚ ਇੱਕ ਹੋਮਰ ਦਾ ਦਸਵਾਂ ਹਿੱਸਾ ਅਤੇ ਏਫਾਹ ਇੱਕ ਹੋਮਰ ਦਾ ਦਸਵਾਂ ਹਿੱਸਾ ਹੈ; ਹੋਮਰ ਦੋਵਾਂ ਲਈ ਮਿਆਰੀ ਮਾਪ ਹੈ। 12ਸ਼ੈਕੇਲ#45:12 ਸ਼ੈਕੇਲ ਲਗਭਗ 12 ਗ੍ਰਾਮ ਵੀਹ ਗੇਰਾਹ ਦਾ ਬਣਿਆ ਹੋਇਆ ਹੈ। ਵੀਹ ਸ਼ੈਕੇਲ ਅਤੇ ਪੱਚੀ ਸ਼ੈਕੇਲ ਅਤੇ ਪੰਦਰਾਂ ਸ਼ੈਕੇਲ ਬਰਾਬਰ ਇੱਕ ਮੀਨਾ#45:12 ਮੀਨਾ ਲਗਭਗ 50 ਸ਼ੈਕੇਲ ਹੋਵੇਗਾ।
13“ ‘ਇਹ ਖਾਸ ਤੋਹਫ਼ਾ ਹੈ ਜੋ ਤੁਸੀਂ ਭੇਟ ਕਰਨਾ ਹੈ: ਕਣਕ ਦੇ ਹਰੇਕ ਹੋਮਰ ਤੋਂ ਏਫਾਹ ਦਾ ਛੇਵਾਂ ਹਿੱਸਾ#45:13 ਏਫਾਹ ਦਾ ਛੇਵਾਂ ਹਿੱਸਾ ਲਗਭਗ 2.5 ਕਿਲੋ ਗ੍ਰਾਮ ਅਤੇ ਜੌਂ ਦੇ ਹਰੇਕ ਹੋਮਰ ਤੋਂ ਏਫਾਹ ਦਾ ਛੇਵਾਂ ਹਿੱਸਾ। 14ਜ਼ੈਤੂਨ ਦੇ ਤੇਲ ਦਾ ਇੱਕ ਨਿਸ਼ਚਿਤ ਹਿੱਸਾ, ਬੱਤ ਦੁਆਰਾ ਮਾਪਿਆ ਜਾਂਦਾ ਹੈ, ਜੋ ਪ੍ਰਤੀ ਕੋਰ ਇੱਕ ਬੱਤ ਦਾ ਦਸਵਾਂ ਹਿੱਸਾ#45:14 ਬੱਤ ਦਾ ਦਸਵਾਂ ਹਿੱਸਾ ਲਗਭਗ 2.2 ਲੀਟਰ ਹੁੰਦਾ ਹੈ (ਇੱਕ ਕੋਰ ਵਿੱਚ ਦਸ ਬੱਤ ਜਾਂ ਇੱਕ ਹੋਮਰ ਹੁੰਦਾ ਹੈ, ਕਿਉਂਕਿ ਦਸ ਬੱਤ ਇੱਕ ਹੋਮਰ ਦੇ ਬਰਾਬਰ ਹੁੰਦੇ ਹਨ)। 15ਇਸਰਾਏਲ ਵਿੱਚ ਇੱਕ ਚੰਗੀ ਤਰ੍ਹਾਂ ਪਾਣੀ ਦਿੱਤੀ ਗਈ ਚਰਾਗਾਹ ਵਿੱਚੋਂ ਦੋ ਸੌ ਭੇਡਾਂ ਦੇ ਹਰ ਇੱਜੜ ਵਿੱਚੋਂ ਇੱਕ ਭੇਡ ਲਈ ਜਾਵੇ। ਇਨ੍ਹਾਂ ਨੂੰ ਅਨਾਜ਼ ਦੀਆਂ ਭੇਟਾਂ, ਹੋਮ ਦੀਆਂ ਭੇਟਾਂ ਅਤੇ ਸੁੱਖ-ਸਾਂਦ ਦੀਆਂ ਭੇਟਾਂ ਵਜੋਂ ਲੋਕਾਂ ਲਈ ਪ੍ਰਾਸਚਿਤ ਕਰਨ ਲਈ ਵਰਤਿਆ ਜਾਣਾ ਹੈ, ਸਰਬਸ਼ਕਤੀਮਾਨ ਯਾਹਵੇਹ ਦਾ ਵਾਕ ਹੈ। 16ਦੇਸ਼ ਦੇ ਸਾਰੇ ਲੋਕਾਂ ਨੂੰ ਇਹ ਖਾਸ ਭੇਟ ਇਸਰਾਏਲ ਦੇ ਰਾਜਕੁਮਾਰ ਨੂੰ ਦੇਣ ਦੀ ਲੋੜ ਹੋਵੇਗੀ। 17ਇਹ ਰਾਜਕੁਮਾਰ ਦਾ ਫਰਜ਼ ਹੋਵੇਗਾ ਕਿ ਉਹ ਹੋਮ ਦੀਆਂ ਭੇਟਾਂ, ਅਨਾਜ ਦੀਆਂ ਭੇਟਾਂ ਅਤੇ ਤਿਉਹਾਰਾਂ ਤੇ ਪੀਣ ਦੀਆਂ ਭੇਟਾਂ, ਨਵੇਂ ਚੰਦਰਮਾ ਅਤੇ ਸਬਤ ਦੇ ਦਿਨ ਇਸਰਾਏਲ ਦੇ ਸਾਰੇ ਨਿਯਤ ਤਿਉਹਾਰਾਂ ਤੇ ਪ੍ਰਦਾਨ ਕਰੇ। ਉਹ ਇਸਰਾਏਲੀਆਂ ਲਈ ਪ੍ਰਾਸਚਿਤ ਕਰਨ ਲਈ ਪਾਪ ਦੀਆਂ ਭੇਟਾਂ#45:17 ਪਾਪ ਦੀਆਂ ਭੇਟਾਂ ਅਰਥਾਤ ਸ਼ੁੱਧੀ ਕਰਨ ਦੀਆ ਭੇਟਾਂ, ਅਨਾਜ ਦੀਆਂ ਭੇਟਾਂ, ਹੋਮ ਦੀਆਂ ਭੇਟਾਂ ਅਤੇ ਸੁੱਖ-ਸਾਂਦ ਦੀਆਂ ਭੇਟਾਂ ਪ੍ਰਦਾਨ ਕਰੇਗਾ।
18“ ‘ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ: ਪਹਿਲੇ ਮਹੀਨੇ ਦੇ ਪਹਿਲੇ ਦਿਨ, ਤੁਸੀਂ ਇੱਕ ਬਲਦ ਨੂੰ ਬਿਨਾਂ ਕਿਸੇ ਨੁਕਸ ਤੋਂ ਲੈ ਕੇ ਪਵਿੱਤਰ ਸਥਾਨ ਨੂੰ ਸ਼ੁੱਧ ਕਰਨਾ ਹੈ। 19ਜਾਜਕ ਨੂੰ ਪਾਪ ਦੀ ਭੇਟ ਦੇ ਲਹੂ ਵਿੱਚੋਂ ਕੁਝ ਲੈਣਾ ਚਾਹੀਦਾ ਹੈ ਅਤੇ ਇਸਨੂੰ ਮੰਦਰ ਦੇ ਦਰਵਾਜ਼ੇ ਦੀਆਂ ਚੌਂਕਾਂ ਉੱਤੇ, ਜਗਵੇਦੀ ਦੇ ਉੱਪਰਲੇ ਕਿਨਾਰੇ ਦੇ ਚਾਰੇ ਕੋਨਿਆਂ ਉੱਤੇ ਅਤੇ ਅੰਦਰਲੇ ਵੇਹੜੇ ਦੇ ਦਰਵਾਜ਼ਿਆਂ ਉੱਤੇ ਲਗਾਉਣਾ ਚਾਹੀਦਾ ਹੈ। 20ਤੁਹਾਨੂੰ ਮਹੀਨੇ ਦੇ ਸੱਤਵੇਂ ਦਿਨ ਕਿਸੇ ਵੀ ਵਿਅਕਤੀ ਲਈ ਅਜਿਹਾ ਕਰਨਾ ਚਾਹੀਦਾ ਹੈ ਜੋ ਅਣਜਾਣੇ ਵਿੱਚ ਜਾਂ ਅਗਿਆਨਤਾ ਨਾਲ ਪਾਪ ਕਰਦਾ ਹੈ; ਇਸ ਲਈ ਤੁਹਾਨੂੰ ਮੰਦਰ ਲਈ ਪ੍ਰਾਸਚਿਤ ਕਰਨਾ ਚਾਹੀਦਾ ਹੈ।
21“ ‘ਪਹਿਲੇ ਮਹੀਨੇ ਦੇ ਚੌਦਵੇਂ ਦਿਨ ਤੁਹਾਨੂੰ ਪਸਾਹ ਦਾ ਤਿਉਹਾਰ ਮਨਾਉਣਾ ਚਾਹੀਦਾ ਹੈ, ਇਹ ਤਿਉਹਾਰ ਸੱਤ ਦਿਨਾਂ ਤੱਕ ਚੱਲਦਾ ਹੈ, ਜਿਸ ਦੌਰਾਨ ਤੁਸੀਂ ਬਿਨਾਂ ਖਮੀਰ ਦੀ ਰੋਟੀ ਖਾਓ। 22ਉਸ ਦਿਨ ਰਾਜਕੁਮਾਰ ਨੂੰ ਆਪਣੇ ਲਈ ਅਤੇ ਦੇਸ਼ ਦੇ ਸਾਰੇ ਲੋਕਾਂ ਲਈ ਪਾਪ ਦੀ ਭੇਟ ਵਜੋਂ ਇੱਕ ਬਲਦ ਚੜ੍ਹਾਉਣਾ ਹੈ। 23ਤਿਉਹਾਰ ਦੇ ਸੱਤਾਂ ਦਿਨਾਂ ਦੌਰਾਨ ਹਰ ਰੋਜ਼ ਯਾਹਵੇਹ ਨੂੰ ਹੋਮ ਦੀ ਭੇਟ ਵਜੋਂ ਸੱਤ ਨਿਰਦੋਸ਼ ਬਲਦ ਅਤੇ ਸੱਤ ਨਿਰਦੋਸ਼ ਭੇਡੂ ਅਤੇ ਪਾਪ ਦੀ ਭੇਟ ਵਜੋਂ ਇੱਕ ਬੱਕਰਾ ਚੜ੍ਹਾਉਣਾ ਚਾਹੀਦਾ ਹੈ। 24ਉਹ ਹਰੇਕ ਬਲਦ ਦੇ ਨਾਲ ਅਨਾਜ਼ ਦੀ ਭੇਟ ਇੱਕ ਏਫਾਹ ਅਤੇ ਹਰੇਕ ਭੇਡੂ ਦੇ ਲਈ ਇੱਕ ਏਫਾਹ ਅਤੇ ਹਰ ਏਫਾਹ ਲਈ ਇੱਕ ਜ਼ੈਤੂਨ ਦਾ ਤੇਲ ਦੇਣਾ ਚਾਹੀਦਾ ਹੈ।
25“ ‘ਉਸ ਤਿਉਹਾਰ ਦੇ ਸੱਤਾਂ ਦਿਨਾਂ ਦੌਰਾਨ, ਜੋ ਸੱਤਵੇਂ ਮਹੀਨੇ ਦੇ ਪੰਦਰਵੇਂ ਦਿਨ ਤੋਂ ਸ਼ੁਰੂ ਹੁੰਦਾ ਹੈ, ਉਸ ਨੂੰ ਪਾਪ ਦੀਆਂ ਭੇਟਾਂ, ਹੋਮ ਦੀਆਂ ਭੇਟਾਂ, ਅਨਾਜ ਦੀਆਂ ਭੇਟਾਂ ਅਤੇ ਤੇਲ ਲਈ ਇੱਕੋ ਜਿਹਾ ਪ੍ਰਬੰਧ ਕਰਨਾ ਚਾਹੀਦਾ ਹੈ।

Highlight

Share

Copy

None

Want to have your highlights saved across all your devices? Sign up or sign in