YouVersion Logo
Search Icon

ਹਿਜ਼ਕੀਏਲ 41

41
1ਫਿਰ ਉਹ ਮਨੁੱਖ ਮੈਨੂੰ ਹੈਕਲ ਵਿੱਚ ਲਿਆਇਆ ਅਤੇ ਥੰਮ੍ਹਾਂ ਨੂੰ ਮਿਣਿਆ, ਛੇ ਹੱਥ ਦੀ ਚੌੜਾਈ ਇੱਕ ਪਾਸੇ ਅਤੇ ਛੇ ਹੱਥ ਦੀ ਚੌੜਾਈ ਦੂਜੇ ਪਾਸੇ, ਇਹੀ ਡੇਰੇ ਦੀ ਚੌੜਾਈ ਸੀ। 2ਪ੍ਰਵੇਸ਼ ਦੁਆਰ ਦੀ ਚੌੜਾਈ ਦਸ ਹੱਥ#41:2 ਦਸ ਹੱਥ ਅਰਥਾਤ 18 ਫੁੱਟ ਸੀ। ਉਹ ਦਾ ਇੱਕ ਪਾਸਾ ਪੰਜ ਹੱਥ#41:2 ਪੰਜ ਹੱਥ ਅਰਥਾਤ 2.7 ਮੀਟਰ ਦਾ ਸੀ ਅਤੇ ਦੂਜਾ ਵੀ ਪੰਜ ਹੱਥ ਦਾ ਸੀ ਅਤੇ ਉਸ ਨੇ ਉਹ ਦੀ ਲੰਬਾਈ ਚਾਲ੍ਹੀ ਹੱਥ ਅਤੇ ਚੌੜਾਈ ਵੀਹ ਹੱਥ#41:2 ਲਗਭਗ 70 ਫੁੱਟ ਲੰਮਾ ਅਤੇ 35 ਫੁੱਟ ਚੌੜਾ ਮਿਣੀ।
3ਫਿਰ ਉਹ ਅੰਦਰਲੇ ਪਵਿੱਤਰ ਸਥਾਨ ਵਿੱਚ ਗਿਆ ਅਤੇ ਦਰਵਾਜ਼ੇ ਦੇ ਥੰਮ੍ਹਾਂ ਨੂੰ ਮਿਣਿਆ; ਹਰ ਇੱਕ ਦੋ ਹੱਥ#41:3 ਦੋ ਹੱਥ ਅਰਥਾਤ 3 ½ ਫੁੱਟ ਚੌੜਾ ਸੀ। ਦਰਵਾਜ਼ਾ ਛੇ ਹੱਥ ਚੌੜਾ ਸੀ, ਅਤੇ ਇਸਦੇ ਹਰ ਪਾਸੇ ਦੀਆਂ ਬਾਹਰਲੀਆਂ ਕੰਧਾਂ ਸੱਤ ਹੱਥ ਚੌੜੀਆਂ ਸਨ। 4ਉਸ ਨੇ ਹੈਕਲ ਦੇ ਸਾਹਮਣੇ ਦੀ ਲੰਬਾਈ ਨੂੰ ਵੀਹ ਹੱਥ ਅਤੇ ਚੌੜਾਈ ਨੂੰ ਵੀਹ ਹੱਥ ਮਿਣਿਆ ਅਤੇ ਮੈਨੂੰ ਆਖਿਆ, “ਕਿ ਇਹ ਅੱਤ ਪਵਿੱਤਰ ਸਥਾਨ ਹੈ।”
5ਫਿਰ ਉਸ ਨੇ ਭਵਨ ਦੀ ਕੰਧ ਛੇ ਹੱਥ ਮਿਣੀ ਅਤੇ ਪਾਸੇ ਦੀ ਹਰੇਕ ਕੋਠੜੀ ਦੀ ਚੌੜਾਈ ਭਵਨ ਦੇ ਚੁਫ਼ੇਰੇ ਚਾਰ ਹੱਥ ਸੀ। 6ਪਾਸੇ ਦੀਆਂ ਕੋਠੜੀਆਂ ਤਿੰਨ ਮੰਜ਼ਲਾਂ ਵਾਲੀਆਂ ਸਨ, ਕੋਠੜੀ ਦੇ ਉੱਤੇ ਕੋਠੜੀ, ਪਾਲਾਂ ਵਿੱਚ ਤੀਹ ਅਤੇ ਉਹ ਉਸ ਕੰਧ ਵਿੱਚ ਜੋ ਭਵਨ ਦੇ ਚੁਫ਼ੇਰੇ ਦੀਆਂ ਕੋਠੜੀਆਂ ਦੇ ਲਈ ਸੀ, ਅੰਦਰ ਬਣਾਈਆਂ ਗਈਆਂ ਸਨ, ਤਾਂ ਜੋ ਪੱਕੀਆਂ ਹੋਣ, ਪਰ ਉਹ ਭਵਨ ਦੀ ਕੰਧ ਨਾਲ ਮਿਲੀਆਂ ਹੋਈਆਂ ਨਾ ਸਨ। 7ਉਹ ਪਾਸੇ ਵੱਲ ਦੀਆਂ ਕੋਠੜੀਆਂ ਉੱਤੇ ਤੱਕ ਚਾਰੇ ਪਾਸੇ ਬਹੁਤੀਆਂ ਖੁੱਲ੍ਹੀਆਂ ਹੁੰਦੀਆਂ ਜਾਂਦੀਆਂ ਸਨ, ਕਿਉਂ ਜੋ ਭਵਨ ਚੁਫ਼ੇਰਿਓਂ ਉੱਚਾ ਹੁੰਦਾ ਚਲਾ ਜਾਂਦਾ ਸੀ, ਭਵਨ ਦੀ ਚੌੜਾਈ ਉੱਤੇ ਤੱਕ ਇੱਕੋ ਜਿੰਨੀ ਸੀ ਅਤੇ ਉੱਪਰ ਦੀਆਂ ਕੋਠੜੀਆਂ ਦਾ ਰਾਹ ਵਿਚਕਾਰਲੀਆਂ ਕੋਠੜੀਆਂ ਦੇ ਵਿੱਚੋਂ ਦੀ ਸੀ।
8ਮੈਂ ਭਵਨ ਦੇ ਚੁਫ਼ੇਰੇ ਉੱਚਾ ਥੜਾ ਵੇਖਿਆ। ਪਾਸੇ ਦੀਆਂ ਕੋਠੜੀਆਂ ਦੀ ਨੀਂਹ ਛੇ ਹੱਥ#41:8 ਛੇ ਹੱਥ ਅਰਥਾਤ 10 ½ ਫੁੱਟ ਦੇ ਪੂਰੇ ਕਾਨੇ ਜਿੰਨੀ ਸੀ। 9ਪਾਸੇ ਦੀਆਂ ਕੋਠੜੀਆਂ ਦੀ ਬਾਹਰਲੀ ਕੰਧ ਦੀ ਚੌੜਾਈ ਪੰਜ ਹੱਥ#41:9 ਪੰਜ ਹੱਥ ਅਰਥਾਤ 8 ਫੁੱਟ ਸੀ ਅਤੇ ਜਿਹੜੀ ਥਾਂ ਬਾਕੀ ਰਹੀ ਉਹ ਭਵਨ ਦੇ ਪਾਸੇ ਵੱਲ ਦੀਆਂ ਕੋਠੜੀਆਂ ਵਿਚਕਾਰ ਸੀ। 10ਜਾਜਕਾਂ ਦੀਆਂ ਕੋਠੜੀਆਂ ਦੇ ਵਿਚਕਾਰ ਖੁੱਲੀ ਜਗ੍ਹਾ ਭਵਨ ਦੇ ਚਾਰੇ ਪਾਸੇ ਲਗਭਗ ਵੀਹ ਹੱਥ#41:10 ਵੀਹ ਹੱਥ ਅਰਥਾਤ 35 ਫੁੱਟ ਚੌੜੀ ਸੀ। 11ਖੁੱਲੇ ਖੇਤਰ ਤੋਂ ਪਾਸੇ ਦੀਆਂ ਕੋਠੜੀਆਂ ਦੇ ਪ੍ਰਵੇਸ਼ ਦੁਆਰ ਸਨ, ਇੱਕ ਉੱਤਰ ਵੱਲ ਅਤੇ ਦੂਜਾ ਦੱਖਣ ਵੱਲ; ਅਤੇ ਖੁੱਲੇ ਖੇਤਰ ਦੇ ਨਾਲ ਲੱਗਦੀ ਨੀਂਹ ਚਾਰੇ ਪਾਸੇ ਪੰਜ ਹੱਥ#41:11 ਪੰਜ ਹੱਥ ਅਰਥਾਤ 8 ਫੁੱਟ ਚੌੜੀ ਸੀ।
12ਉਹ ਮਕਾਨ ਜਿਹੜਾ ਵੱਖਰੀ ਥਾਂ ਦੇ ਸਾਹਮਣੇ ਪੱਛਮ ਵੱਲ ਸੀ, ਉਹ ਦੀ ਚੌੜਾਈ ਸੱਤਰ ਹੱਥ#41:12 ਸੱਤਰ ਹੱਥ ਅਰਥਾਤ 122 ½ ਫੁੱਟ ਸੀ ਅਤੇ ਉਸ ਮਕਾਨ ਦੀ ਕੰਧ ਚਾਰੋਂ ਪਾਸੇ ਪੰਜ ਹੱਥ#41:12 ਪੰਜ ਹੱਥ ਅਰਥਾਤ 8 ½ ਫੁੱਟ ਮੋਟੀ ਅਤੇ ਨੱਬੇ ਹੱਥ#41:12 ਨੱਬੇ ਹੱਥ ਅਰਥਾਤ 157 ½ ਫੁੱਟ ਲੰਮੀ ਸੀ।
13ਫਿਰ ਉਸਨੇ ਭਵਨ ਨੂੰ ਮਾਪਿਆ; ਉਹ ਸੌ ਹੱਥ#41:13 ਸੌ ਹੱਥ ਅਰਥਾਤ 175 ਫੁੱਟ ਲੰਮਾ ਲੰਮਾ ਸੀ ਅਤੇ ਭਵਨ ਦਾ ਵਿਹੜਾ ਅਤੇ ਉਸ ਦੀਆਂ ਕੰਧਾਂ ਵਾਲੀ ਇਮਾਰਤ ਵੀ ਸੌ ਹੱਥ#41:13 ਸੌ ਹੱਥ ਅਰਥਾਤ 175 ਫੁੱਟ ਲੰਮਾ ਲੰਮੀ ਸੀ। 14ਭਵਨ ਦੇ ਸਾਹਮਣੇ ਦੀ ਅਤੇ ਉਸ ਪੂਰਬ ਵੱਲ ਦੀ ਵੱਖਰੀ ਥਾਂ ਦੀ ਚੌੜਾਈ ਸੌ ਹੱਥ ਸੀ।
15ਫਿਰ ਉਸਨੇ ਮੰਦਰ ਦੇ ਪਿਛਲੇ ਪਾਸੇ ਵਿਹੜੇ ਦੇ ਸਾਹਮਣੇ ਵਾਲੀ ਇਮਾਰਤ ਦੀ ਲੰਬਾਈ ਨੂੰ ਮਿਣਿਆ, ਜਿਸ ਵਿੱਚ ਉਸ ਦੇ ਬਰਾਂਡੇ ਵੀ ਹਰ ਪਾਸੇ ਸਨ; ਇਹ ਸੌ ਹੱਥ ਸੀ।
ਮੁੱਖ ਹਾਲ, ਅੰਦਰਲਾ ਅਸਥਾਨ ਅਤੇ ਦਰਬਾਰ ਦਾ ਸਾਮ੍ਹਣਾ ਵਾਲਾ ਦਰਵਾਜ਼ਾ, 16ਸਰਦਲਾਂ, ਝਰੋਖਿਆਂ ਅਤੇ ਚੁਫ਼ੇਰੇ ਦੇ ਬਰਾਂਡਿਆਂ ਨੂੰ ਜਿਹੜੇ ਤਿੰਨ ਮੰਜ਼ਲੇ ਅਤੇ ਸਰਦਲਾਂ ਦੇ ਸਾਹਮਣੇ ਸਨ ਅਤੇ ਚੁਫ਼ੇਰਿਓਂ ਧਰਤੀ ਤੋਂ ਖਿੜਕੀਆਂ ਤੱਕ ਲੱਕੜੀ ਨਾਲ ਮੜ੍ਹੇ ਹੋਏ ਸਨ ਅਤੇ ਖਿੜਕੀਆਂ ਵੀ ਮੜ੍ਹੀਆਂ ਹੋਈਆਂ ਸਨ। 17ਅੰਦਰਲੇ ਪਵਿੱਤਰ ਅਸਥਾਨ ਦੇ ਪ੍ਰਵੇਸ਼ ਦੁਆਰ ਦੇ ਬਾਹਰਲੇ ਪਾਸੇ ਅਤੇ ਅੰਦਰਲੇ ਅਤੇ ਬਾਹਰਲੇ ਅਸਥਾਨ ਦੇ ਚਾਰੇ ਪਾਸੇ ਨਿਯਮਤ ਅੰਤਰਾਲਾਂ ਤੇ ਕੰਧਾਂ ਉੱਤੇ 18ਕਰੂਬੀਆਂ ਅਤੇ ਖਜ਼ੂਰਾਂ ਦੀਆਂ ਮੂਰਤਾਂ ਬਣੀਆਂ ਹੋਈਆਂ ਸਨ ਅਤੇ ਇੱਕ ਖਜ਼ੂਰ ਦੋ ਕਰੂਬੀਆਂ ਦੇ ਵਿਚਕਾਰ ਸੀ ਅਤੇ ਹਰੇਕ ਕਰੂਬੀ ਦੇ ਦੋ ਚਿਹਰੇ ਬਣੇ ਹੋਏ ਸਨ: 19ਮਨੁੱਖ ਦਾ ਚਿਹਰਾ ਇੱਕ ਪਾਸੇ ਖਜ਼ੂਰ ਦੇ ਰੁੱਖ ਵੱਲ ਅਤੇ ਦੂਜੇ ਪਾਸੇ ਖਜ਼ੂਰ ਦੇ ਰੁੱਖ ਵੱਲ ਸ਼ੇਰ ਦਾ ਚਿਹਰਾ। ਉਹ ਸਾਰੇ ਮੰਦਰ ਦੇ ਚਾਰੇ ਪਾਸੇ ਉੱਕਰੀਆਂ ਹੋਈਆਂ ਸਨ। 20ਫਰਸ਼ ਤੋਂ ਲੈ ਕੇ ਪ੍ਰਵੇਸ਼ ਦੁਆਰ ਦੇ ਉੱਪਰਲੇ ਹਿੱਸੇ ਤੱਕ, ਮੁੱਖ ਹਾਲ ਦੀ ਕੰਧ ਉੱਤੇ ਕਰੂਬੀਮ ਅਤੇ ਖਜ਼ੂਰ ਦੇ ਰੁੱਖ ਉੱਕਰੇ ਹੋਏ ਸਨ।
21ਮੁੱਖ ਹਾਲ ਦਾ ਇੱਕ ਆਇਤਾਕਾਰ ਦਰਵਾਜ਼ਾ ਸੀ, ਅਤੇ ਅੱਤ ਪਵਿੱਤਰ ਸਥਾਨ ਦੇ ਸਾਹਮਣੇ ਵਾਲਾ ਦਰਵਾਜ਼ਾ ਸਮਾਨ ਸੀ। 22ਉੱਥੇ ਇੱਕ ਲੱਕੜ ਦੀ ਜਗਵੇਦੀ ਸੀ ਜਿਸਦੀ ਉਚਾਈ ਤਿੰਨ ਹੱਥ#41:22 ਦੋ ਹੱਥ ਅਰਥਾਤ 1.5 ਮੀਟਰ ਸੀ ਅਤੇ ਲੰਬਾਈ ਦੋ ਹੱਥ ਸੀ। ਇਸ ਦੇ ਕੋਨੇ, ਉਸ ਦੀ ਕੁਰਸੀ ਅਤੇ ਉਸ ਦੀਆ ਕੰਧਾਂ ਲੱਕੜ ਦੀਆ ਸਨ। ਆਦਮੀ ਨੇ ਮੈਨੂੰ ਕਿਹਾ, “ਇਹ ਉਹ ਮੇਜ਼ ਹੈ ਜੋ ਯਾਹਵੇਹ ਦੇ ਸਾਹਮਣੇ ਹੈ।” 23ਮੁੱਖ ਹਾਲ ਅਤੇ ਅੱਤ ਪਵਿੱਤਰ ਸਥਾਨ ਦੋਵਾਂ ਦੇ ਦੋਹਰੇ ਦਰਵਾਜ਼ੇ ਸਨ। 24ਹਰ ਦਰਵਾਜ਼ੇ ਦੇ ਦੋ ਪੱਤੇ ਸਨ ਹਰ ਦਰਵਾਜ਼ੇ ਲਈ ਦੋ ਕੜੇ ਵਾਲੇ ਪੱਤੇ। 25ਅਤੇ ਮੁੱਖ ਹਾਲ ਦੇ ਦਰਵਾਜ਼ਿਆਂ ਉੱਤੇ ਕਰੂਬੀਮ ਅਤੇ ਖਜ਼ੂਰ ਦੇ ਦਰਖ਼ਤ ਉੱਕਰੇ ਹੋਏ ਸਨ ਜਿਵੇਂ ਕਿ ਕੰਧਾਂ ਉੱਤੇ ਉੱਕਰੀਆਂ ਹੋਈਆਂ ਸਨ, ਅਤੇ ਦਰਵਾਜ਼ੇ ਦੇ ਅੱਗੇ ਇੱਕ ਲੱਕੜੀ ਦਾ ਢੱਕਣ ਸੀ। 26ਡਿਉੜ੍ਹੀ ਦੇ ਅੰਦਰਲੇ ਅਤੇ ਬਾਹਰਲੇ ਪਾਸੇ ਵੱਖੀ ਵਿੱਚ ਝਰੋਖੇ ਤੇ ਖਜ਼ੂਰ ਦੇ ਰੁੱਖ ਬਣੇ ਸਨ ਅਤੇ ਭਵਨ ਦੀ ਵੱਖੀ ਦੀਆਂ ਕੋਠੜੀਆਂ ਅਤੇ ਫੱਟੇ ਲਗਾਉਣ ਦੀ ਇਹੋ ਸ਼ਕਲ ਸੀ।

Highlight

Share

Copy

None

Want to have your highlights saved across all your devices? Sign up or sign in